فریب ਫਰੇਬ

ਗੁਰਮੁਖੀ ਲਈ ਥੱਲੇ ਰੋਲ਼ ਕਰੋ

ਫਰੇਬ
فریب

ڈاکٹر رنجْو

کنی وڈی بھلّ ہوئی اعتبار کر بیٹھی ہاں

وڈیا فریبیا تینوں پیار کر بیٹھی ہاں.

سنیا سی الڑپنے دا پیار ماڑا ہندا ہے،

پھیرے والے جوگی دا اعتبار ماڑا ہندا ہے ،

ٹوہ ٹوہ کے زخماں نوں ویکھنا ماڑا ہندا ہے ،

اچی اچی راتاں نوں رونا ماڑا ہندا ہے .

کنی وڈی بھلّ ہوئی

جاندی سی دل میرا قدماں چ رولیں گا

چھڈیں گاراہ وچ،ایمان تیرا ڈو لے گا

واجاں ماراں بھانوے ڈھاہاں ماراں،توں نہیں بولیں گا،

اشکے دی چاننی دا توں نہ کدے بوہا کھولیں گا

کنی وڈی بھلّ ہوئی

دسّ دیواں اج تینوں پھیر نہیؤں کہنا ،

ہر ویلے چاہاں میں تیرے کول بہنا،

دل میرے نے کہتا ہن ہور نہیؤں سہنا،

سن میرے بیلیا میں ہن دو دن رہنا،

کنی وڈی بھلّ ہوئی

لگے مینوں ربّ وی ہن خار جہی کھاندا ہے ،

تیرے بنا سوہنیا وے ساہ وی نہ آندا ہے،

روواں میں جند نوں چین نہیؤں آندا ہے،

ہوکا وی لواں تاں تیرا ناں چیتے آندا ہے،

کنی وڈی بھلّ ہوئی

تیرے لئی جند میری نت وین پاندی ہے،

یاد تیری ہن مینوں چھڈّ کے نہ جاندی ہے،

اڈیک تیری وچ جان وی ہن ہولی ہولی جاندی ہے،

ٹٹی ہوئی کشتی وی کدے پار لنگھاؤندی ہے،

کنی وڈی بھلّ ہوئی

آجا ماہیا مڑ کے وے دل میرا رووے،

انج تاں کوئی وی نہ آپنیاں نوں کھوہوے،

ہنجھوآں نال کون بھلا نت منھ دھووے ،

ہائے او ربا میرے جہی تاں کسے نال نہ ہووے ،

کنی وڈی بھلّ ہوئی اعتبار کر بیٹھی ہاں،

وڈیا فریبیا تینوں پیار کر بیٹھی ہاں

ਫਰੇਬ
ਕਿੰਨੀ ਵੱਡੀ ਭੁੱਲ ਹੋਈ ਐਤਬਾਰ ਕਰ ਬੈਠੀ ਹਾਂ.
ਵੱਡਿਆ ਫਰੇਬੀਆ ਤੈਨੂੰ ਪਿਆਰ ਕਰ ਬੈਠੀ ਹਾਂ.
ਸੁਣਿਆ ਸੀ ਅਲੜਪੁਣੇ ਦਾ ਪਿਆਰ ਮਾੜਾ ਹੁੰਦਾ ਹੈ,
ਫੇਰੇ ਵਾਲੇ ਜੋਗੀ ਦਾ ਐਤਬਾਰ ਮਾੜਾ ਹੁੰਦਾ ਹੈ ,
ਟੋਹ ਟੋਹ ਕੇ ਜ਼ਖਮਾਂ ਨੂੰ ਵੇਖਣਾ ਮਾੜਾ ਹੁੰਦਾ ਹੈ ,
ਉੱਚੀ ਉੱਚੀ ਰਾਤਾਂ ਨੂੰ ਰੋਣਾ ਮਾੜਾ ਹੁੰਦਾ ਹੈ .
ਕਿੰਨੀ ਵੱਡੀ ਭੁੱਲ ਹੋਈ ………………………..
ਜਾਣਦੀ ਸੀ ਦਿਲ ਮੇਰਾ ਕਦਮਾਂ ਚ ਰੋਲੇਂਗਾ,
ਛਡੇਗਾ ਰਾਹ ਵਿਚ,ਈਮਾਨ ਤੇਰਾ ਡੋਲੇਗਾ,
ਵਾਜਾਂ ਮਾਰਾਂ ਭਾਂਵੇ ਢਾਹਾਂ ਮਾਰਾਂ,ਤੂੰ ਨਹੀ ਬੋਲੇਂਗਾ,
ਇਸ਼ਕ਼ੇ ਦੀ ਚਾਨਣੀ ਦਾ ਤੂੰ ਨਾ ਕਦੇ ਬੂਹਾ ਖੋਲੇਂਗਾ.
ਕਿੰਨੀ ਵੱਡੀ ਭੁੱਲ ਹੋਈ ………………………….
ਦੱਸ ਦੇਵਾਂ ਅੱਜ ਤੈਨੂੰ ਫੇਰ ਨਹੀਓਂ ਕਹਿਣਾ ,
ਹਰ ਵੇਲੇ ਚਾਹਾਂ ਮੈਂ ਤੇਰੇ ਕੋਲ ਬਹਿਣਾ,
ਦਿਲ ਮੇਰੇ ਨੇ ਕਹਤਾ ਹੁਣ ਹੋਰ ਨਹੀਓਂ ਸਹਿਣਾ,
ਸੁਣ ਮੇਰੇ ਬੇਲੀਆ ਮੈਂ ਹੁਣ ਦੋ ਦਿਨ ਰਹਿਣਾ,
ਕਿੰਨੀ ਵੱਡੀ ਭੁੱਲ ਹੋਈ ……………………………
ਲੱਗੇ ਮੈਨੂੰ ਰੱਬ ਵੀ ਹੁਣ ਖਾਰ ਜਿਹੀ ਖਾਂਦਾ ਹੈ ,
ਤੇਰੇ ਬਿਨਾ ਸੋਹਣਿਆ ਵੇ ਸਾਹ ਵੀ ਨਾ ਆਂਦਾ ਹੈ,
ਰੋਵਾਂ ਮੈਂ ਜਿੰਦ ਨੂੰ ਚੈਨ ਨਹੀਓਂ ਆਂਦਾ ਹੈ,
ਹੌਕਾ ਵੀ ਲਵਾਂ ਤਾਂ ਤੇਰਾ ਨਾਂ ਚੇਤੇ ਆਂਦਾ ਹੈ,
ਕਿੰਨੀ ਵੱਡੀ ਭੁੱਲ ਹੋਈ …………………………..
ਤੇਰੇ ਲਈ ਜਿੰਦ ਮੇਰੀ ਨਿੱਤ ਵੈਣ ਪਾਂਦੀ ਹੈ,
ਯਾਦ ਤੇਰੀ ਹੁਣ ਮੈਨੂੰ ਛੱਡ ਕੇ ਨਾ ਜਾਂਦੀ ਹੈ,
ਉਡੀਕ ਤੇਰੀ ਵਿਚ ਜਾਨ ਵੀ ਹੁਣ ਹੌਲੀ ਹੌਲੀ ਜਾਂਦੀ ਹੈ,
ਟੁੱਟੀ ਹੋਈ ਕਿਸ਼ਤੀ ਵੀ ਕਦੇ ਪਾਰ ਲੰਘਾਉਂਦੀ ਹੈ,
ਕਿੰਨੀ ਵੱਡੀ ਭੁੱਲ ਹੋਈ ……………………………
ਆਜਾ ਮਾਹੀਆ ਮੁੜ ਕੇ ਵੇ ਦਿਲ ਮੇਰਾ ਰੋਵੇ,
ਇੰਝ ਤਾਂ ਕੋਈ ਵੀ ਨਾ ਆਪਣਿਆਂ ਨੂੰ ਖੋਹ੍ਵੇ,
ਹੰਝੂਆਂ ਨਾਲ ਕੌਣ ਭਲਾ ਨਿੱਤ ਮੁੰਹ ਧੋਵੇ ,
ਹਾਏ ਓ ਰੱਬਾ ਮੇਰੇ ਜਿਹੀ ਤਾਂ ਕਿਸੇ ਨਾਲ ਨਾ ਹੋਵੇ ,
ਕਿੰਨੀ ਵੱਡੀ ਭੁੱਲ ਹੋਈ ਐਤਬਾਰ ਕਰ ਬੈਠੀ ਹਾਂ,
ਵੱਡਿਆ ਫਰੇਬੀਆ ਤੈਨੂੰ ਪਿਆਰ ਕਰ ਬੈਠੀ ਹਾਂ

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net