ਦਾਦੀ ਮਾਂ

منزل دا نہیں پتہ۔ گےتیکا ببر

ਮੰਜ਼ਿਲ ਦਾ ਨਹੀ ਪਤਾ ਗੀਤਿਕਾ ਬੱਬਰ

Manzil da nahi pata  Geetika Babber

ਮੰਜ਼ਿਲ ਦਾ ਨਹੀ ਪਤਾ ਦਾਦੀ ਮਾਂ ਦੀਆ ਬਾਤਾਂ ਤੇ ਕਿੱਸੇ ਸੀ ਅਥਾਹ,
ਰਾਜਾ ਰਾਣੀ ਦੀ ਕਹਾਣੀ ਵੀ ਸੀ ਭੋਲੇ ਮਨ ਦੀ ਗਵਾਹ,

ਓ ਅਲੜਪੁੰਨੇ ਦੇ ਸੁਪਨੇ ਤੇ ਸੱਧਰਾਂ ਬੇਪਰਵਾਹ,

ਹੁਮ ਹੁਮਾਉਂਦੇ ਹੌਂਸਲੇ ਤੇ ਅਂਬਰੀ ਉੱਡ ਦੇ ਚਾਅ

ਫਿਰ ਆਯਾ ਦੌਰ ਇਸ਼੍ਕ਼ ਦਾ,ਹੱਦਾ ਬੰਨੇ ਦਿੱਤੇ ਢਾਅ,

ਸੂਹੀਆ ਹੋਗੀਆ ਤਲੀਆ, ਸੰਧੂਰੀ ਹਰ ਇੱਕ ਰਾਹ,

ਮੋਹ-ਮਮਤਾ ਦੀ ਗੱਡੀ ਤੋਰ ਲਈ,ਪਿੱਛੇ ਰਿਹ੍ਹ ਗਿਆ ਖੁਦਾ,

ਜੀਵਨ ਦੀ ਬਾਜ਼ੀ ਜਿੱਤਣ ਲਈ ਫਿਰ ਖੇਡੇ ਕਈ ਕਈ ਦਾਅ,

ਪਰ ਬੇਵੱਸ ਬੁੜਾਪਾ ਗਇਆ ਹੱਡਾਂ ਵਿਚ ਆ,,,

ਉੱਡੀ-ਪੁਡੀ ਹੋਸ਼ ਤੇ ਖਿਲਰੇ ਖਿਲਰੇ ਸਾਹ,

ਹੁਣ ਤੇ ਅਗਲਾ ਪਲ ਵੀ ਖੌਰੇ ਆਵੇ ਭਾਂਵੇ ਨਾ,

ਕਿ ਸਿਰ੍ਫ ਇਹੀ ਹੈ ਜ਼ਿੰਦਗੀ ਦਾ ਫਲਸਫਾ?

ਇੰਨਾਂ ਲਮਾ ਸਫਰ ਤੇ ਮੰਜ਼ਿਲ ਦਾ ਨਹੀ ਪਤਾ…

Manzil da nahi pataDadi ma dia baata te kisse c athaah,

raja rani di kahani vi si bhole man di gwaah,

oh allarhpune de supne,te sadhra beparwah,

humhumaunde honsle te ambri udD de chaa,

fir aya daur ishk da,haddha banne ditte dhah,

Suhia ho gaia talia,sandhoori har ek raah,

moh-mamta di gaddi tor lai,picche reh geya khuda,

jivan di bazi jittan lai,fer  khede kai kai daa,

par bewass budhapa, geya hadda wich aa,

uddi puddi hosh te khilre khilre saah,

hun te agla pal v khanwre, aawe bhanwe na,

ki sirf ehi hai zindgi da falsafa?

enna lamma safar te manzil da nahi pata

منزل دا نہیں پتہ

دادی ماں دیاں باتاں تے قصے سی اتھاہ،

راجا رانی دی کہانی وی سی بھولے من دی گواہ،

او الڑپنے دے سپنے تے سدھراں بے پرواہ،

ہم ہماؤندے حوصلے تے امبری اڈّ دے چاء

پھر آیا دور عشق  دا،حدا ں بنے دتے ڈھاء،

سوہیاں ہوگیاں تلیاں، سندھوری ہر اک راہ،

موہ-ممتا دی گڈی تور لئی،پچھے رہ گیا خدا،

جیون دی بازی جتن لئی پھر کھیڈے کئی کئی داء،

پر بے بس بڑاھپا گیا ہڈاں وچ آ،،،

اڈی پڈی ہوش تے کھلرے کھلرے ساہ،

ہن تے اگلا پل وی خورے آوے بھانویں نہ،

کہ صرف   ایہی ہے زندگی دا فلسفہ؟

اینا  لما سفر تے منزل دا نہیں پتہ

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net