ਜੀ ਆਏਆਂ ਨੂੰ


ਜੀ ਆਏ

 

ਸਾਂਝਾ ਪੰਜਾਬ ਕਿਉਂ ?

 

ਸਾਨੂੰ ਏਸ ਗੱਲ ਦੀ ਬਹੁਤ ਖ਼ੁਸ਼ੀ ਏ ਕਿ ਤੁਸੀਂ ਸਾਂਝਾ ਪੰਜਾਬ ਵਿੱਚ ਝਾਤੀ ਮਾਰਨ ਆਏ ਹੋ ।
ਸਾਨੂੰ ਸਾਰੇ ਪੰਜਾਬੀਆਂ ਨੂੰ ਇਸ ਗੱਲ ਦਾ ਚਾਨਣ ਹੈ ਕਿ ਅਸੀਂ ਗ਼ੁਲਾਮ ਬਣ ਗਏ ਹਾਂ । ਸਾਨੂੰ ਵੰਡਾਂ, ਜੰਗਾਂ ਤੇ ਨਫ਼ਰਤਾਂ ਥਕਾ ਦਿੱਤਾ ਏ । ਗ਼ੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਕੇ ਆਜ਼ਾਦ ਹੋਣ ਲਈ , ਸਾਨੂੰ ਕਿਧਰੇ ਬਹਿ ਕੇ ਸਾਹ ਕੱਢਣ ਦੀ ਲੋੜ ਏ ਸਾਨੂੰ ਇਕ ਦੂਜੇ ਨਾਲ਼ ਅਮਨ , ਸ਼ਾਂਤੀ ਤੇ ਪਿਆਰ ਨਾਲ਼ ਰਲ਼ ਕੇ ਬਹਿਣ ਦੀ ਲੋੜ ਏ ।
ਅਸੀਂ ਪੰਜਾਬੀ ਤਗੜੇ ਹੁੰਦਿਆਂ ਸੁੰਦਿਆਂ ਵੀ ਕਮਜ਼ੋਰੀ ਤੇ ਬੁਜ਼ਦਿਲੀ ਦੀ ਬਿਮਾਰੀ ਦਾ ਸ਼ਿਕਾਰ ਹਾਂ , ਸਾਨੂੰ ਤਾਕਤ ਤੇ ਦਲੇਰੀ ਦੇ ਦਾਰੂ ਦੀ ਲੋੜ ਏ । ਇਹ ਦਾਰੂ ਪੰਜਾਬੀ ਪਹਿਚਾਣ ਦੀ ਜਾਣਕਾਰੀ , ਪੰਜਾਬੀ ਕੌਮਪ੍ਰਸਤੀ ਤੇ ਪੰਜਾਬੀ ਏਕਾ ਏ।
ਬੜੇ ਚਿਰ ਤੋਂ ਇਕ ਅਜਿਹੀ ਥਾਂ ਦੀ ਲੋੜ ਸੀ ਜਿਥੇ ਸਾਰੀ ਦੁਨੀਆ ਵਿਚ ਵਸਦੇ ਪੰਜਾਬੀ ਰਲ਼ ਕੇ ਬਹਿ ਕੇ ਇਹ ਦਾਰੂ ਲੱਭਣ ਬਾਰੇ ਸੋਚ ਵਿਚਾਰ ਕਰ ਸਕਣ । ਏਸ ਲੋੜ ਨੂੰ ਪੂਰਾ ਕਰਨ ਲਈ ਇੰਟਰਨੈੱਟ ਰਾਹੀਂ ਸਾਂਝਾ ਪੰਜਾਬ ਨੈੱਟ ਦੀ ਛੱਤ ਥੱਲੇ ਸਾਰੀ ਦੁਨੀਆ ਵਿਚ ਵਸਦੇ ਪੰਜਾਬੀਆਂ ਵਿਚਕਾਰ ਪਿਆਰ ਤੇ ਵੈਰਾਗ ਵੰਡਣ ਤੋਂ ਵੱਖ ਉਨ੍ਹਾਂ ਨੂੰ ਇਕੱਠਿਆਂ ਬਿਠਾ ਕੇ ਸਿਰ ਜੋੜਨ ਦਾ ਮੌਕਾ ਦੇਣ ਲਈ ਇਕ ਪਲੇਟਫ਼ਾਰਮ ਦੀ ਨੀਂਹ ਰੱਖੀ ਗਈ ।
ਅੱਜ ਸਾਂਝਾ ਪੰਜਾਬ ਨੈੱਟ ਸਾਰੀ ਦੁਨੀਆ ਵਿਚ ਵਸਦੇ ਪੰਜਾਬੀਆਂ ਦੇ ਮੇਲ ਦੀ ਅਜਿਹੀ ਥਾਂ ਬਣ ਗਈ ਏ ਜਿਥੇ ਸਾਰੀ ਦੁਨੀਆ ਚੋਂ ਪੰਜਾਬੀ ਆ ਕੇ ਰਲ਼ ਕੇ ਬਹਿੰਦੇ ਨੇ ।
ਹੁਣ ਅਗਲਾ ਕਦਮ ਚੁੱਕਣ ਦਾ ਵੇਲ਼ਾ ਆ ਗਿਆ ਏ। ਏਸ ਮੇਲ ਮਿਲਾਪ ਨੂੰ ਇਕ ਲਹਿਰ ਬਣਾਉਣ ਦੀ ਲੋੜ ਏ ।
ਇਸ ਲਹਿਰ ਦਾ ਇਕ ਨੁੱਕਤੀ ਏਜੰਡਾ ਹੋਵੇ:
ਸਾਰੇ ਦੁਨੀਆ ਦੇ ਪੰਜਾਬੀ ਮਜ਼ਹਬਾਂ, ਧਰਮਾਂ , ਜ਼ਾਤਾਂ , ਗੋਤਾਂ ਤੇ ਦੇਸ਼ਾਂ ਦੀਆਂ ਵੰਡਾਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਪੰਜਾਬੀ ਬਣਨ । ਇਸ ਮਕਸਦ ਨੂੰ ਹਾਸਲ ਕਰਨ ਲਈ ਅਮਲੀ ਲਹਿਰ ਚਲਾਉਣ ਦੀ ਲੋੜ ਹੈ ।
ਇਹ ਲਹਿਰ ਚਲਾਉਣ ਲਈ ਸਾਂਝਾ ਪੰਜਾਬ ਨੂੰ ਇਕ ਪਾਰਟੀ ਜਾਂ ਸੰਸਥਾ ( ਅੰਜਮਨ ) ਬਣਾਉਣ ਦੀ ਲੋੜ ਹੈ ਜੋ ਸਾਰੇ ਪੰਜਾਬੀਆਂ ਨੂੰ ਪੰਜਾਬੀ ਕੌਮਪ੍ਰਸਤੀ ਦੇ ਝੰਡੇ ਥੱਲੇ ਇਕੱਠਾ ਕਰੇ ਤੇ ਫ਼ੇਰ ਸਾਰੇ ਰਲ਼ ਕੇ ਪੰਜਾਬੀ ਕੌਮ ਦੇ ਹੱਕਾਂ ਨੂੰ ਹਾਸਲ ਕਰਨ ਲਈ ਜੱਦ-ਓ-ਜਹਿਦ ਕਰਨ ।
ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਸਾਂਝਾ ਪੰਜਾਬ ਪਾਰਟੀ ਜਾਂ ਸੰਸਥਾ ( ਅੰਜਮਨ )ਦੀ ਨੀਂਹ ਰੱਖੋ ।
ਇਸ ਪਾਰਟੀ ਜਾਂ ਸੰਸਥਾ ( ਅੰਜਮਨ ) ਵਿਚ ਵੱਧ ਤੋਂ ਵੱਧ ਪੰਜਾਬੀਆਂ ਨੂੰ ਸ਼ਾਮਿਲ ਕਰੋ ।
ਦੂਜੇ ਦੇਸ਼ਾਂ ਤੇ ਸ਼ਹਿਰਾਂ ਵਿਚ ਵਸਦੇ ਦੋਸਤਾਂ ਨੂੰ ਪੰਜਾਬੀ ਸਾਂਝ ਦੀ ਲੋੜੀਦਾ ਸੁਨੇਹਾ ਪਹੁੰਚਾਓ ਤੇ ਸਾਂਝਾ ਪੰਜਾਬ ਪਾਰਟੀ ਸੰਸਥਾ ( ਅੰਜਮਨ ) ਬਣਾਉਣ ਲਈ ਰਾਜ਼ੀ ਕਰੋ ।
ਬਹੁਤ ਸਾਰੀਆਂ ਕੌਮਾਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਕੇ ਆਜ਼ਾਦ ਤੇ ਬਾਇੱਜ਼ਤ ਕੌਮਾਂ ਅਖਵਾ ਰਹੀਆਂ ਹਨ ਤੇ ਬਹੁਤ ਸਾਰੀਆਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਜੱਦੋ ਜਹਿਦ ਕਰ ਰਹੀਆਂ ਨੇ ਤੁਹਾਡੀ ਵਾਰੀ ਕਦੋਂ ਆਉਣੀ ਏ?
ਏਸ ਤੋਂ ਵੱਖ:
ਸਾਂਝਾ ਪੰਜਾਬ ਨੈੱਟ ਦੀ ਵੈਬਸਾਈਟ ਤੇ ਰੋਜ਼ ਆਓ।
ਆਪਣੇ ਦੋਸਤਾਂ ,ਰਿਸ਼ਤੇਦਾਰਾਂ ਤੇ ਜਾਨਣ ਵਾਲਿਆਂ ਨੂੰ ਸਾਂਝਾ ਪੰਜਾਬ ਨੈੱਟ ਬਾਰੇ ਦੱਸੋ ਤੇ ਜ਼ੋਰ ਪਾ ਕੇ ਉਨ੍ਹਾਂ ਨੂੰ ਏਸ ਨੂੰ ਪੜ੍ਹਨ ਲਈ ਰਾਜ਼ੀ ਕਰੋ।
ਸਾਂਝਾ ਪੰਜਾਬ ਦੇ ਮਕਸਦ ਨੂੰ ਸਾਮ੍ਹਣੇ ਰੱਖਦਿਆਂ ਹੋਇਆਂ ਇਹਦੇ ਲਈ ਆਪ ਵੀ ਲਿਖੋ ਤੇ ਦੂਜਿਆਂ ਦੀਆਂ ਲਿਖਤਾਂ ਵੀ ਭੇਜੋ।
ਇਹਦੀ ਮਾਲੀ ਮਦਦ ਵੀ ਕਰੋ ।

Feedback

UA-19527671-1 http://www.sanjhapunjab.net