ਕਲਾਮ ਹੈ ਬੋਲ ਰਿਹਾ! 

 کلام ہے بول رہا 

 

ਜਸਪ੍ਰੀਤ ਸਿਧੂ
  

جسپریت سدھو 

ਕਲਾਮ ਹੈ ਬੋਲ ਰਿਹਾ! /ਜਸਪ੍ਰੀਤ ਸਿਧੂ
 

ਨਾਮ ਵਾਲਿਆਂ ਦੀ ਦੁਨੀਆਂ ਵਿੱਚ ਇੱਕ ਬੇਨਾਮ ਹੈ ਬੋਲ ਰਿਹਾ।
ਉੱਜੜੀ ਹੋਈ ਮਹਿਫਲ ਦਾ ਬਚਿਆ ਇੱਕ ਜਾਮ ਹੈ ਬੋਲ ਰਿਹਾ। 

ਉਹ ਤਾਂ ਸਭ ਧਰਮਾਂ ਨਾਲ ਚਾਂਹਦਾ ਹੈ ਕੋਈ ਨਾ ਕੋਈ ਰਾਬਤਾ,
 

ਅੱਲ੍ਹਾ, ਵਾਹਿਗੁਰੂ ਸੰਗ ਰਾਮ ਰਾਮ ਸੁਭ੍ਹਾ ਸ਼ਾਮ ਹੈ ਬੋਲ ਰਿਹਾ। 

ਓ ਹੋ ਜਾਵੇ ਬਰੀ! ਅਦਾਲਤ ਵਿਚ ਤਾਂਹੀ ਮੈਂ ਸਾਂ ਮੁੱਕਰ ਗਿਆ,
 

ਹਾਂ! ਮੇਰੀ ਇਸ ਮਿਹਰਬਾਨੀ ਨੂੰ ਉਹੀ ਇਲਜ਼ਾਮ ਹੈ ਬੋਲ ਰਿਹਾ। 

ਜਿਸ ਸ਼ਖ਼ਸ ਬਾਰੇ ਬੋਲਦਾ ਖ਼ੁਦ ਮੈਂ ਵੀ ਲੱਖ ਵਾਰ ਸੋਚਦਾ  ਸਾਂ,
 

ਅੱਜ ਉਹ ਮੇਰੇ ਵਿਰੋਧ ਵਿਚ ਤੋਹਮਤਾਂ ਸ਼ਰੇਆਮ ਹੈ ਬੋਲ ਰਿਹਾ। 

ਉਹਦਿਆਂ ਗੀਤਾਂ ‘ਚ ਜ਼ਿਕਰ ਮੇਰਾ ਸ਼ਾਇਦ ਕਿਤੇ ਵੀ ਨਾ ਹੋਵੇ,
 

ਪਰ ਉਸਦੇ ਨਾਮ ਨੂੰ ਮਿਰੇ ਅੱਖਰਾਂ ਸੰਗ ਕਲਾਮ ਹੈ ਬੋਲ ਰਿਹਾ। 

ਅਜੀਬ ਮਦਰੱਸਿਆਂ ‘ਚ ਪੜ੍ਹਿਆ ਲੱਗਦਾ ਹੈ ਮੈਨੂੰ ਇਹ ਬਸ਼ਰ,
 

ਬੱਦਲਾਂ ਵਿੱਚ ਗਵਾਚੇ ਸੂਰਜ ਨੂੰ, ਸੁਣੀਏ! ਸ਼ਾਮ ਹੈ ਬੋਲ ਰਿਹਾ। 

کلام ہے بول رہا! /جسپریت سدھو 

نام والیاں دی دنیاں وچّ اک بے نام ہے بول رہا۔ 

اجڑی ہوئی محفل دا بچیا اک جام ہے بول رہا۔ 

 اوہ تاں سبھ دھرماں نال چانہدا ہے کوئی نہ کوئی رابطہ، 

اﷲ، واہگورو سنگ رام رام سبھھا شام ہے بول رہا۔ 

 او ہو جاوے بری! عدالت وچ تانہی میں ساں مکر گیا، 

ہاں! میری اس مہربانی نوں اوہی الزام ہے بول رہا۔ 

 جس شخص بارے بولدا خود میں وی لکھ وار سوچدا  ساں، 

اج اوہ میرے ورودھ وچ تہمتاں شریام ہے بول رہا۔ 

 اوہدیاں گیتاں ‘چ ذکر میرا شاید کتے وی نہ ہووے، 

پر اسدے نام نوں مرے اکھراں سنگ کلام ہے بول رہا۔ 

 عجیب مدرسیاں ‘چ پڑھیا لگدا ہے مینوں ایہہ بشر، 

بدلاں وچّ گواچے سورج نوں، سنیئے! شام ہے بول رہا۔ 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net