ਹੁਣ ਅੱਬਦਾਂ ہْن ابداں

ਹੁਣ  ਅੱਬਦਾਂ  ਤਾਈਂ   ہْن ابداں تائیں
  

اک گمنام شاعر  ਇਕ ਗੁਮਨਾਮ ਸ਼ਾਇਰ 

ਹੁਣ  ਅੱਬਦਾਂ  ਤਾਈਂ
ਭਾਗਾਂ ਸਾਨੂੰ ਇਕ ਦੂਜੇ ਦੇ ਨੇੜੇ ਕੀਤਾ
ਤੇ ਹੁਣ ਅਸੀਂ  ਪਾਬੰਦ ਹਾਂ
ਭਾਗਾਂ ਸਾਡੇ ਗਰਦ ਪਿਆਰ  ਦਾ ਇਕ ਦਾਇਰਾ  ਖਿੱਚਿਆ
ਤੇ ਹੁਣ ਅਸੀਂ ਏਸ ਦਾਇਰੇ ਦੇ ਅੰਦਰ ਬੰਦ ਹਾਂ
ਪਿਆਰ ਨੇ  ਸਾਡੇ ਤੇ ਇਕ ਟੂਣਾ ਕੀਤਾ
ਤੇ ਹੁਣ ਅਸੀਂ ਇਕ  ਦੂਜੇ ਦੇ  ਹਾਂ
ਤਾਹੰਗ  ਨੇ ਸਾਨੂੰ ਇਕ ਦੂਜੇ ਦੇ
ਹੋਰ ਵੀ ਨੇੜੇ ਕੀਤਾ
ਤੇ ਹੁਣ ਅਸੀਂ
ਇਕ ਦੂਜੇ ਦੇ ਨਾਲ਼ ਵਲੇਟੇ ਗਏ ਹਾਂ
ਹੁਣ ਅਬਦਾਂ ਤਾਈਂ
ਪਾਬੰਦ
ਇਕ ਦਾਇਰੇ ਵਿਚ ਬੰਦ
ਇਕ ਦੂਜੇ ਦੇ
ਇਕ ਦੂਜੇ ਦੇ ਨਾਲ਼ ਵਲੇਟੇ
ਇਕ ਗੁਮਨਾਮ ਸ਼ਾਇਰ

 ہْن ابداں تائیں
 
بھاگاں سانوں اک دْوجے دے نیڑے کیتا
تے ہْن اسیں  پابند ہاں
بھاگاں ساڈے گرد پیار  دا اک دائرہ  کھچیا
تے ہْن اسیں ایس دائرے دے اندر بند ہاں
پیار نے  ساڈے تے اک ٹونہ کیتا
تے ہْن اسیں اک  دوجے دے  ہاں
تاہنگ  نے سانوں اک دوجے دے
ہوروی نیڑے کیتا
تے ہْن اسیں
 اک دْوجے دے نال ولیٹے گئے ہاں
ہْن ابداں تائیں
پابند
اک دائرے وچ بند
اک دوجے دے
اک دوجے دے نال ولیٹے
اک گمنام شاعر

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net