ਇਕ ਕਾਮੇਡੀ اک کامیڈی

ਇਕ ਕਾਮੇਡੀ

ਜਸਟਿਸ ਆਸਿਫ਼ ਸ਼ਾਹਕਾਰ

ਉੱਡਣੀ ਬੇੜੀ
ਧੁੰਦ ਦੀ ਚਾਦਰ ਲਾਹੀ
ਤੇ ਅੱਗੇ ਕੋਪਨਹੈਗਨ ਖੜਾ ਸੀ


اک کامیڈی

جسٹس آصف شاہکار

اڈنی بیڑی

دھند دی چادر لاہی

تے اگے کوپن ہیگن کھڑا سی

سجناں دا دتا اک نقشہ

ਇਕ ਕਾਮੇਡੀ
ਉੱਡਣੀ ਬੇੜੀ
ਧੁੰਦ ਦੀ ਚਾਦਰ ਲਾਹੀ
ਤੇ ਅੱਗੇ ਕੋਪਨਹੈਗਨ ਖੜਾ ਸੀ
ਸੱਜਣਾਂ ਦਾ ਦਿੱਤਾ ਇਕ ਨਕਸ਼ਾ
ਅੱਗੇ ਖੁਲ ਗਿਆ
ਨਵੇਂ ਸ਼ਹਿਰ ਦੀ ਨਵੀਂ ਖੁਸ਼ਬੂ
ਨਵੇਂ ਖੌਫ਼ ਤੇ ਨਵੇਂ ਚਾਅ
ਇਕ ਨਰਵਸਨੈੱਸ
ਮੈਂ ਜਦ ਕਦੇ ਵੀ ਕਿਸੇ ਉਪਰੇ ਸ਼ਹਿਰ ਨੂੰ ਜਾਨਾਂ
ਮੇਨੂੰ ਲੋਕਾਂ ਦੀਆਂ
ਦੱਸੀਆਂ ਗੱਲਾਂ ਤੇ ਖਿਝ ਚੜ੍ਹਦੀ ਏ
ਕਿ ਉਹ ਦੱਸੀਆਂ ਸਾਰੀਆਂ ਗੱਲਾਂ
ਮੇਨੂੰ ਹੋਰ ਤਰ੍ਹਾਂ ਦੀਆਂ ਲਗਦੀਆਂ
ਮੈਂ ਕਈ ਵਾਰ ਕੋਸ਼ੱਸ਼ ਕਰਦਾ ਆਂ
ਪਈ ਮੇਨੂੰ ਲੋਕੀਂ ਦੂਜੇ ਦੇਸਾਂ ਦੀਆਂ ਗੱਲਾਂ ਨਾਂ ਦੱਸਣ
ਪਰ ਹਰ ਵਾਰ
ਮੇਰੇ ਅੰਦਰ ਦਾ ਮੁਸਾਫ਼ਿਰ
ਨਵੇਂ ਸ਼ੌਕ ਦੀ ਜਾਗ ਲਈ
ਲੋਕਾਂ ਦੀਆਂ
ਦੂਜੇ ਸ਼ਹਿਰ ਵਿਚ ਹੱਡ  ਵਰਤੀਆਂ
ਸੁਣਨ ਬਹਿ ਜਾਂਦਾ ਏ
ਇਹ ਇਕ ਹੋਰ ਨਵਾਂ ਸ਼ਹਿਰ ਸੀ
ਮੇਰੇ ਸੋਚਣ ਤੇ ਟੁਰਨ ਵਿਚ ਟਕਰਾ ਸੀ
ਮੈਂ ਹੋਟਲ ਲਭਦਾ ਫਿਰਦਾਂ ਸਾਂ
ਤੇ ਅੰਦਰੋਂ ਅੰਦਰੀਂ ਇਕ ਨਵਾਂ ਤਮਾਸ਼ਾ
ਕਦੇ ਤੇ ਮੈਂ ਏਸ ਸ਼ਹਿਰ ਨੂੰ
ਕਿਸੇ ਦੂਜੇ ਸ਼ਹਿਰ ਤੇ ਫਿੱਟ ਕਰ ਬੈਠਾ
ਕਦੇ ਸੱਜਣਾਂ ਦੀ ਮੂਰਤ ਦੇ
ਏਸ ਸ਼ਹਿਰ ਦੀ ਮੂਰਤ ਦੇ
ਸੱਚ ਤੇ ਕੂੜ ਨੂੰ ਪਰਖ
ਛੇਤੀ ਈ ਮੈਂ ਇਸ ਗੱਲ ਤੋਂ ਅੱਕ ਗਿਆ
ਮੈਨੂੰ ਲੱਗਾ ਕਿ ਮੈਂ ਕੁਰਾਹੇ ਪੈ ਗਿਆ ਆਂ
ਮੈਂ ਕੀ ਤੱਕੜੀ – ਸੱਚੇ ਫੜ ਬੈਠਾ ਆਂ
ਜੇ ਕਿਸੇ ਨੂੰ ਇਹ ਥਾਂ ਚੰਗੀ ਜਾਂ ਭੈੜੀ ਲੱਗੀ
ਇਹ ਉਹਦੇ ਆਪਣੇ  ਲਈ ਸੀ
ਮੈਨੂੰ ਕੀ ਲੋੜ ਏ
ਪਈ ਮੈਂ ਬਹਿ ਕੇ ਇਹ ਨਿਤਾਰਾਂ
ਕਿ ਉਹਨੇ ਗੱਲ ਗਲਤ ਆਖੀ ਸੀ
ਤੇ ਮੁੜ ਸੋਚਾਂ ਕਿ ਕਿਓਂ ਅਖੀਂ ਸੀ
ਮੈਂ ਕੋਈ ਖਬਤੀ ਬੁੱਢੜਾ ਆਂ ?
ਤੇ ਜੇਕਰ ਗੱਲ ਠੀਕ ਏ
ਤੇ ਫਿਰ ਇਹ ਵੀ ਗਲਤ ਏ
ਕਿਓਂ ?
ਇੰਜ ਮੈਂ ਉਹਦੀਆਂ ਅੱਖਾਂ ਪਾ ਲਈਆਂ ਨੇਂ
ਤੇ ਆਪਣੀਆਂ ਕਿਧਰੇ ਸੁੱਟ ਦਿੱਤੀਆਂ ਨੇਂ
ਸ਼ਹਿਰ ਸੀ
ਤੇ ਏਥੇ ਗੁਜ਼ਰਿਆ ਸਮਿਆਂ ਵਿਚ ਹੰਢਾਈ ਆਕੜ
ਦੇ ਆਸਾਰ
ਤੇ ਨਵੇਂ ਸਮੇਂ ਦੀ ਦੌੜ ਵਿਚ
ਮੁੜ੍ਹਕੋ ਮੁੜ੍ਹਕੀ
ਲੋਕਾਂ ਵਿਚ ਇਕ ਦੂਜੇ ਤੋਂ ਪਰਹਾਂ ਹਟਣ ਦੀ ਚਿੰਤਾ
ਤੇ ਕਦੇ ਕਦੇ ਆਪਣੇ ਅੰਦਰੋਂ ਖਾਲੀ ਹੋਣ ਦਾ ਝੋਰਾ
ਤੇ ਫਿਰ ਝੋਰੇ ਦੀ ਹੋਂਦ ਨੂੰ ਮੰਨ ਕੇ
ਕੁਝਾਂ ਵਿਚ ਰਿਹਾਈ ਲਈ
ਵੱਖਰੇ ਵੱਖਰੇ ਜਤਨ
ਕੁਝ ਬੜੇ ਸੰਭਲ – ਸੋਚ ਕੇ
ਤੇ ਕੁਝ ਬੇ- ਸਬਰੇ ਸਦੀਆਂ ਦਾ ਪੈਂਡਾ
ਰਾਤੋ ਰਾਤ ਮੁਕਾਵਣ ਲਈ ਬੇਚੈਨ
ਤੇ ਏਸ ਬੇਸਬਰੀ ਵਿਚ ਉਹ ਮੁੜ ਮੁੜ
ਠੁੱਡੇ ਖਾਂਦੇ ਤੇ ਮੂੰਹ ਭਾਰ ਡਿੱਗਦੇ
ਤੇ ਦੂਜੇ ਡਿੱਗਿਆਂ ਨੂੰ ਬਿਨ  ਵੇਖੇ
ਉਤੋਂ ਲੰਘਦੇ ਜਾਂਦੇ
ਤੇ ਕੁਝ ਇਕ  ਦੂਜੇ ਦੇ ਸੰਗ ਵਰਾਗ ਲਈ
ਨਵੇਂ ਵਾਤ੍ਰੀ ਨਿਕਲੇ ਘੋੜਿਆਂ ਵਾਂਗੂ
ਝਕਦੇ ਤੇ ਸ਼ਰਮਾਂਦੇ
ਤੇ ਕੁਝ ਹਾਲੇ ਆਪਣੇ ਲੱਕ ਨਾਲ ਰੱਸੇ ਬਨ੍ਹੇ ਹੋਏ
ਜੋ ਪਿਛਲੀ ਸਾਂਝ ਦੇ ਕਿੱਲੇ ਨਾਲ ਨੱਥੀ
ਪਿਛਾਂਹ ਪਰਤਣ ਲਈ ਇਕ ਤੱਸਲੀ
ਤੇ ਕੁਝ ਸਭ ਛੋੜ ਛਾੜ ਕੇ ਭੁੱਲ ਭੁਲਾ ਕੇ
ਇਕ ਦੂਜੇ ਨੂੰ ਚੰਬੜਣ
ਖੌਰੇ ਇਹ ਕਿਹੜਾ ਇਲਾਕਾ ਸੀ
ਉਹ ਕਮਰੇ ਵਿਚ ਲੈ ਵੜੀ
ਪੁੱਛੇ ਤੂੰ ਕੀ ਲਭੱਦਾ ਏਂ ?
ਮੈਂ ਆਖਿਆ –ਏਸ ਘੜੀ ਤੇ ਸਿਰ ਲੁਕਾਵਣ ਨੂੰ , ਕੋਈ ਥਾਂ
ਤੇ ਉਂਜ ਮੇਨੂੰ ਨਹੀਂ ਪਤਾ
ਮੈਂ ਕੀ  ਲਭੱਦਾ ਆਂ ?
ਪਰ ਲਭੱਦਾ ਜ਼ਰੂਰ ਆਂ
ਕਦੀ ਕਦੀ ਜੇ ਕੁਝ ਲਭੱਦਾ ਵੀ ਏ ਤੇ
ਟੋਟਿਆਂ ਤੇ ਕਿਰਚਾਂ ਵਿਚ
ਤੇ ਜਦ ਮੈਂ ਇਹ ਟੋਟੇ ਤੇ ਕਿਰਚਾਂ ਜੋੜਨ ਲਗਦਾ ਆਂ
ਜਾਂ ਇਹਨਾਂ ਦੇ ਮੁੱਢ ਵੱਲ ਟੁਰਦਾ ਆਂ
ਅਵੱਲ ਤੇ ਰਾਹੋਂ ਖੁੰਝ ਜਾਂਦਾ ਆਂ
ਤੇ ਜੇਕਰ ਰਾਹ ਨਾ ਖੁੰਝੇ –ਤੇ ਫਿਰ ਦਿਲ ਭਰ ਜਾਂਦਾ
ਆਖਣ ਲੱਗੀ –ਏਥੇ ਕੁਝ ਪਲ ਟਿਕ , ਤੂੰ ਥੱਕਿਆ ਲਗਦਾ ਹੈਂ
ਤੇ ਫਿਰ ਉਹਨੇ ਕੱਪੜੇ ਲਾਹ ਦਿੱਤੇ
ਤੇ ਆਖਦੀ –ਲੈ ਲੱਭ, ਸ਼ੈਤ ਇਹੋ ਹੋਵੇ
ਪਰ ਮੈਂ ਪੈਸੇ ਲੈਂਦੀ ਆਂ
ਏਥੇ ਵੇਲਾ ਤੁਲਦਾ ਏ
ਤੇ ਏਥੇ ਮੀਟਰ ਵਿਚ ਹੋਰ ਪੈਸੇ ਪਾਵਣ ਤੇ
ਵੇਲਾ ਵਧ ਜਾਂਦਾ ਏ
ਆਖਦੀ –ਜਦ ਤੇਰੇ ਕੋਲ ਪੈਸੇ ਮੁੱਕ ਜਾਵਣਗੇ
ਜਾਂ ਤੈਨੂੰ ਕੁਝ ਨਾ ਲੱਭੇ
ਜਾਂ ਤੂੰ ਨੱਸਣਾਂ
ਥੱਕ ਜਾਵੇਂ , ਬੋਰ ਹੋ ਜਾਵੇਂ
ਟੁਰ ਜਾਵੀਂ
ਕੋਈ ਗਿਲਾ ਨਹੀਂ , ਨਰਾਜ਼ਗੀ ਨਹੀਂ
ਕੋਈ ਹੋਰ ਆ ਜਾਵੇਗਾ
ਤੇ ਹੁਣ ਜੇਕਰ ਤੂੰ ਨਹੀਂ ਲੱਭਣਾ ਚਾਹੁੰਦਾ
ਜਾਂ ਤੇਨੂੰ ਏਥੇ ਕੁਝ ਨਹੀਂ ਲੱਭਦਾ ਲਗਦਾ
ਕੋਈ ਗੱਲ ਨਹੀਂ
ਮੇਨੂੰ ਤੇ ਪਰਵਾਹ ਏਸ ਗੱਲ ਨਾਲ ਏ
ਪਈ ਮੈਂ ਤੇ ਜੀਣ ਲਈ ਭਾੜਾ ਲੱਭਣਾਂ
ਮੈਂ ਉਹਨੂੰ ਪੈਸੇ ਦੇ ਕੇ ਬਾਹਰ ਆ ਗਿਆ
ਤੇਵਾਲੀ ( ਕੋਪਨਹੈਗਨ ਵਿਚ ਬਾਲਾਂ ਦਾ ਮਸ਼ਹੂਰ ਬਾਗ ) ਗਿਆ
ਵੱਖੋ ਵੱਖ ਉਮਰਾਂ ਦੇ ਬੱਚੇ
ਰੌਲਾ ਪਾ ਰਹੇ ਸਨ
ਤੇ ਇੰਜ ਖੁਸ਼ ਸਨ
ਜਿਵੇਂ ਕੋਈ ਵਹਿਸ਼ੀ , ਪਿੰਜਰਾ ਤੋੜ ਕੇ
ਜੰਗਲ ਆ ਜਾਂਦਾ
ਮੇਨੂੰ ਉਹਨਾਂ ਦੀ ਏਸ ਵਹਿਸ਼ਤ ਤੇ ਦਰਿੰਦਗੀ ਤੇ
ਰੇਸ ਆਈ
ਮਾਂ – ਪਿਓ ਦੂਰ ਖਲੋਤੇ ਆਪਣੀਆਂ ਜਾਇਦਾਦਾਂ ਵੱਲ
ਵੇਖ ਵੇਖ ਮੁਸਕਾਂਦੇ
ਤੇ ਇਕ ਪਿੜ ਬੱਝਾ ਹੋਇਆ ਸੀ
ਮਾਂ ਤੇ ਪਿਓ ਵਿਚਕਾਰ
ਇਕ ਜੋੜੇ ਦਾ ਦੂਜੇ ਦੇ ਨਾਲ
ਮਾਂ ਆਖੇ – ਉਹ ਮੇਰੀਆਂ ਗੱਲਾਂ ਮੰਨਦਾ ਏ
ਪਿਓ ਆਖੇ – ਉਹ ਮੇਨੂੰ ਬਹੁਤੀਆਂ ਚੁੰਮੀਆਂ ਦੇਂਦਾ ਏ
ਤੇ ਮੁੜ ਇਕ ਜੋੜਾ ਕਹੇ
ਸਾਡਾ ਟੀਟੂ ਜੱਗ ਦਾ ਸਭ ਤੋਂ ਆਅਲਾ ਬੱਚਾ ਏ
ਦੂਜਾ ਕਹੇ
ਸਾਡੀ ਸੂਜ਼ੀ ਜੱਗ ਦੀ ਸਭ ਤੋਂ ਵਧ ਭਲੀਮਾਣਸ ਏ
ਮੈਂ ਉਹਨਾਂ ਦੀ ਏਸ ਬਦਮਾਸ਼ੀ ਤੇ ਮੁਸ਼ਤਜ਼ਨੀ ‘ ਤੇ
ਆਪਣਾ ਹਾੱਸਾ ਡੱਕ ਨਾ ਸਕਿਆ
ਪਈ ਇਹ ਆਪਣੀਆਂ ਆਪਣੀਆਂ ਥੋੜਾਂ ਤੇ ਮੁਹਤਾਜ਼ੀਆਂ
ਆਪਣੇ ਬਾਲਾਂ ਦੇ ਢਾਂਚੇ ਵਿਚ ਫਿਟ ਕਰ ਕੇ
ਘੋਲ ਵਿਚ ਇਕ ਦੂਜੇ ਤੋਂ ਜਿੱਤਣਾ ਚਾਹੁੰਦੇ ਨੇ
ਨਵਿਆਂ ਬੰਦਿਆਂ ਦੇ ਏਸ ਕਤਲ – ਏ – ਆਮ ਵਿਚ ਬਹੁਤਾ ਟਿਕਨਾ ਔਖਾ ਸੀ
ਮੈਂ ਇਕ ਗ਼ੱਸੇ ਵਿਚ ਟੁਰਿਆ
ਤੇ ਸ਼ਹਿਰ ਦੇ ਸਾਰੇ ਟੂਰਿਸਟ ਪੁਆਇੰਟ
ਇਕ ਦੌੜ ਦੇ ਵਾਂਗੂ ਵੇਖੇ
ਸ਼ਾਮ  ਪਈ ਤੇ
ਮੈਂ ਕੋਪਨਹੈਗਨ ਦਾ ਹਾਜੀ ਸਾਂ
ਮੇਰੇ ਕੋਲ ਹੁਣ ਫੈਸ਼ਨ ਦਾ ਵੀ ਠੱਪਾ ਸੀ
ਕਿ ਮੇਰੇ ਕੋਲ
ਏਸ ਸ਼ਹਿਰ ਦੇ ਕੋਲ ਤੇ ਅੱਜ ਦੀਆਂ
ਸਭ ਦਰਗਾਹਵਾਂ ਨੂੰ ਦੱਸਣ ਲਈ ਅੱਖਰ ਸਨ
ਹੋਟਲ ਲੱਭ ਕੇ
ਐਵੇਂ ਇਕ ਬਾਲਾਂ ਜੇਹੀ ਖਾਹਿਸ਼ ਹੋਈ
ਤੇ ਮੈਂ ਇਕ ਰੈਸਟੋਰੈਂਟ
ਮਾਲਿਕ ਝੱਟ ਆ ਮੇਰੇ ਨਾਲ ਰਿਸ਼ਤੇਦਾਰੀ ਗੰਢੀ
ਦੇਸ ਦੀਆਂ ਥੋੜਾਂ ਨੂੰ ਰੋ ਕੇ ਉਸ ਗੱਲ ਛੋਹੀ
ਤੇ ਮੁੜ ਡੈਨਮਾਰਕ ਵਿਚ ਆਪਣੇ ਲੋਕਾਂ ਨਾਲ ਹੋਂਦੀ
ਨਾ ਇਨਸਾਫੀ ਤੇ ਕੁੜ੍ਹਿਆ
ਤੇ ਆਖੇ — ਫੇਰ ਵੀ ਇਹ ਥਾਂ ਚੰਗੀ ਏ
ਤੇ ਫੇਰ ਆਪਣੇ ਪਿਛਲੇ ਸਾਲ ਦੇ ਲਾਏ ਦੇਸ ਦੇ ਫੇਰੇ ਦੇ
ਸਭ ਕਿੱਸੇ ਦੱਸੇ
ਪਈ ਉਥੇ ਇੰਜ ਸੀ
ਤੇ ਏਥੇ ਇੰਜ ਏ
ਉਥੇ ਰਹਿਣਾ ਔਖਾ ਏ
ਖਾਣਾ ਮੁੱਕਿਆ ਤੇ ਬਿਲ ਰਾਹੈਂ ਇਸ ਮੇਰੇ ਕੱਪੜੇ ਲਾਹ ਲਏ !
ਸਵੇਰੇ ਉੱਠ ਕੇ ਥੱਲੇ ਨਾਸ਼ਤੇ ਲਈ ਆਇਆ
ਨਵੀਂ ਜਵਾਨੀ ਚੜ੍ਹਦੀਆਂ ਕੁਝ ਦੇਸੀ ਕੁੜੀਆਂ
ਵਰਤਾਵੀਆਂ ਸਨ
ਇਕ ਦੂਜੀ ਨੂੰ ਵਛੇਰੀਆਂ ਵਾਂਗੂ ਛੇੜਣ
ਤੇ ਡੈਨਿਸ਼ ਬੋਲਣ
ਮੈਂ ਐਵੇਂ ਪੁੱਛ ਬੈਠਾ — ਤੁਸੀਂ ਕਿਥੋਂ ਓ ?
ਸਾਰੀਆਂ ਮੇਨੂੰ ਵੱਖਰੇ ਵੱਖਰੇ ਦੇਸ ਦੱਸੇ
ਮੈਂ ਗੱਲ ਭੁੱਲ ਗਿਆ
ਮੈ ਉੱਠਣ ਲੱਗਾ — ਤੇ ਇਕ ਮੇਨੂੰ ਆ ਕੇ ਕਹਿਣ ਲੱਗੀ
ਅਸੀਂ ਤੁਹਾਨੂੰ ਝੂਠ ਬੋਲਿਆ
ਅਸਲ ਗੱਲ ਮਜਬੂਰੀ ਏ
ਪਹਿਲੀ ਤੇ ਇਹ ਪਈ ਆਪਣੇ ਦੇਸੀ ਬੰਦੇ ਚੰਗੇ ਨਹੀਂ
ਇਹ ਗਲਾਂ ਬਣਾਂਦੇ ਨੇ
ਦੇਸ ਵਿਚ ਜਾ ਕੇ ਕਹਿੰਦੇ ਨੇ
ਅਸੀਂ ਏਥੇ ਝਾੜੂ ਦੇਂਦੀਆਂ
ਵੇਖੋ ਨਾ ਇਹ ਹੋਟਲ ਦਾ ਕੰਮ ਕੋਈ ਝਾੜੂ ਦੇਣਾ ਏ
ਤੇ ਆਪਣੀ ਬੋਲੀ ਬੋਲਣ ਨਾਲ ਡੈਨਿਸ਼ ਵਿਗੜਦੀ ਏ
ਆਪਣੀ ਬੋਲੀ ਬੋਲ ਕੇ ਕਰਨਾ ਵੀ ਕੀ ਏ
ਅੱਬਾ ਮੇਨੂੰ ਰੋਜ਼ ਝਿੜਕਦਾ
ਤੇ ਕਹਿੰਦਾ ਏ
ਜੇਕਰ ਤੂੰ ਅੱਗੇ ਜਾਣਾ , ਆਪਣੀ ਬੋਲੀ ਛੱਡ ਦੇ
ਭੁੱਲ ਜਾ
ਤੁਸੀਂ ਦੇਸ ਚੋਂ ਕਿਹੜੀ ਥਾਓੰ ਆਏ ਓ ?
ਮੈਂ ਦੱਸਿਆ — ਮੈਂ ਸਾਹੀਵਾਲ ਤੋਂ
ਆਖਣ ਲੱਗੀ — ਮੈਂ ਚੀਚਾਵਤਨੀ ਦੀ ਆਂ
ਪਿਓ ਮੇਰੇ ਦਾ ਨਾਂ ਨੂਰਦੀਨ
ਇਹ  ਦੂਜੀਆਂ ਕੁੜੀਆਂ ਐਵੇਂ ਗੱਲਾਂ ਬਣਾਵਣਗੀਆਂ
ਮੈਂ ਇਹਨਾਂ ਨੂੰ ਆਖਾਂਗੀ
ਤੁਸੀਂ ਮੇਰੇ ਰਿਸ਼ਤੇਦਾਰ ਹੋ
ਤੁਸੀਂ ਮੰਨ ਲੈਣਾ
ਮੁੜ ਡਰਾਮਾ ਟੁਰ ਪਿਆ
ਤੇ ਮੈਂ ਇਕ ‘ ਹਾਂ ‘ – ‘ ਹਾਂ ‘ ਕਰਦਾ ਐਕਟਰ
ਜਦ ਦੂਜੀਆਂ ਕੁੜੀਆਂ ਕੰਮ ਤੋਂ ਵਿਹਲੀਆਂ ਹੋ ਕੇ ਆ ਖਲੋਤੀਆਂ
ਆਖਣ ਲੱਗੀ –ਮੈਂ ਅੱਬਾ ਜੀ ਨੂੰ ਫੋਨ ਕਰ ਕੇ ਤੁਹਾਡੇ ਬਾਰੇ ਦੱਸਿਆ ਏ ।
ਉਹ ਕਹਿੰਦੇ ਨੇ – ਸ਼ਾਮੀਂ ਇੱਕਠੇ ਘਰ ਆ ਜਾਣਾ
ਚਾਚੇ ਖੁਸ਼ੀ ਮੁਹੰਮਦ ਦਾ ਕੀ ਹਾਲ ਏ ?
ਠੀਕ ਏ
ਬਾਜੀ ਸ਼ਰੀਫਾਂ ਦਾ ਵਿਆਹ ਹੋ ਗਿਆ ?
ਅੱਛਾ ।
ਭਾ ਸਾਦਿਕ ਦੇ ਘਰ ਮੁੰਡਾ ਹੋਇਆ ਏ
ਬੜੀ ਖੁਸ਼ੀ ਏ
ਮਾਮਾ ਹਨੀਫ਼ ਮੁਕੱਦਮੇ ਚੋਂ ਬਰੀ ਹੋ ਗਿਆ
ਅੱਛਾ ! ਇਕ ਕੁੜੀ ਬੋਰ ਹੋ ਗਈ ਤੇ
ਕੋਨੇ ਵਿਚ ਮੁਸਕਰਾਂਦੇ ਇਕ ਫਿਲਸਤੀਨੀ ਨੂੰ ਵੇਖ ਕੇ
ਆਖਣ ਲੱਗੀ –ਬੜਾ ਡੇਲੇ ਅੱਡ ਅੱਡ ਵਿਹੰਦਾ ਏ
ਦੂਜੀ ਆਖਿਆ —ਕੋਈ ਗੱਲ ਨਹੀਂ –ਮੁਸਲਮਾਨ ਭਰਾ ਏ
ਪਰ ਸੂਰ ਤੇ ਬੜੇ ਚਸਕੇ ਲਾ ਲਾ ਖਾਂਦਾ ਏ
ਘੰਟੀ ਵੱਜੀ ਤੇ ਸਭ ਟੁਰ ਗਈਆਂ
ਤੇ ਉਸ ਮੇਨੂੰ ਉੱਠਣ ਲੱਗਿਆਂ
” ਰਜ਼ੀਆ ਬੱਟ ”  ਦਾ ਨਾਵਲ ਦਿੱਤਾ
ਤੇ ਆਖੇ ਜ਼ਰੂਰ ਪੜ੍ਹਿਆ ਜੇ
ਸ਼ਾਮ ਪਈ ਤੇ ਆ ਗਈ ਤੇ ਆਖਣ ਲੱਗੀ
ਅਸੀਂ ਗੋਰੇ ਮੁੰਡਿਆਂ ਨਾਲ ਨਹੀਂ ਜਾਂਦੀਆਂ
ਅਸੀਂ ਦੇਸੀ ਮੁੰਡਿਆਂ ਨਾਲ ਵੀ ਨਹੀਂ ਜਾਂਦੀਆਂ
ਤੁਸੀਂ ਇਹ ਨਾ ਸਮਝਣਾਂ — ਮੈਂ ਕੋਈ ਐਵੇਂ ਸੌਖੀ ਕੁੜੀ ਆਂ
ਤੁਸੀਂ ਚੰਗੇ ਲੱਗੇ ਓ ਨਾਲੇ ਤੁਸੀਂ ਏਥੇ ਰਹਿੰਦੇ ਵੀ ਨਹੀਂ ਓ
ਇਕ ਬਘਿਆੜ ਭੰਬੋੜ ਕੇ ਮੇਨੂੰ ਟੁਰ ਗਿਆ
ਦੂਸਰੇ ਦਿਨ ਮੈਂ ਹੋਟਲ ਛੱਡ ਕੇ ਤੁਰਿਆ ਤੇ
ਉਹ ਬੂਹੇ ਕੋਲ ਖਲੋਤੀ ਸੀ
ਮੈਂ ਉਹਦੇ ਨਾਲ ਹੱਥ ਮਿਲਾਣਾ ਚਾਹਿਆ
ਉਹਨੇ ਅੱਗੋਂ ਨਾਹਂ ਕਰ ਦਿੱਤੀ
ਆਂਹੰਦੀ ਅਸੀਂ ਗ਼ੈਰ – ਮਹਿਰਮਾਂ ਨਾਲ
ਹੱਥ  ਨਹੀਂ ਮਿਲਾਉਂਦੀਆਂ
ਅਸੀਂ ਕੋਈ ਗੋਰਿਆਂ ਆਂ ?
ਮੇਰੇ ਗਿਰਦ ਖਲੋਤੇ ਗੋਰੇ ਇੰਜ ਹੱਸੇ
ਜਿਵੇਂ ਕੋਈ ਮਜ਼ਾਕੀਆ ਸੀਨ ਸੀ
اک کامیڈی
اڈنی بیڑی
دھند دی چادر لاہی
تے اگے کوپن ہیگن کھڑا سی
سجناں دا دتا اک نقشہ
اگے کھل گیا
نویں شہر دی نویں خوشبو
نویں خوف تے نویں چاء
اک نروس نیسّ
میں جد کدے وی کسے اوپرے شہر نوں جاناں
مینوں لوکاں دیاں
دسیاں گلاں تے کھجھ چڑھدی اے
کہ اوہ دسیاں ساریاں گلاں
مینوں ہور طرحاں دیاں لگدیاں
میں کئی وار کوشش کردا آں
پئی مینوں لوکیں دوجے دیساں دیاں گلاں ناں دسن
پر ہر وار
میرے اندر دا مسافر
نویں شوق دی جاگ لئی
لوکاں دیاں
دوجے شہر وچ ہڈّورتیاں
سنن بہہ جاندا اے
ایہہ اک ہور نواں شہر سی
میرے سوچن تے ٹرن وچ ٹکرا سی
میں ہوٹل لبھدا پھرداں ساں
تے اندروں اندریں اک نواں تماشہ
کدے تے میں ایس شہر نوں
کسے دوجے شہر تے فٹّ کر بیٹھاں
کدے سجناں دی مورت دے
ایس شہر دی مورت دے
سچ تے کوڑ نوں پرکھ
چھیتی ای میں اس گلّ توں اکّ گیا
مینوں لگا کہ میں کوراہے پے گیا آں
میں کی تکڑی – سچے پھڑ بیٹھا آں
جے کسے نوں ایہہ تھاں چنگی جاں بھیڑی لگی
ایہہ اوہدے اپنے  لئی سی
مینوں کی لوڑ اے
پئی میں بہہ کے ایہہ نتاراں
کہ اوہنے گلّ غلط آکھی سی
تے مڑ سوچاں کہ کیوں آکھی سی
میں کوئی خبطی بڈھڑا آں ؟
تے جیکر گلّ ٹھیک اے
تے پھر ایہہ وی غلط اے
کیوں ؟
انج میں اوہدیاں اکھاں پا لئیاں نیں
تے اپنیاں کدھرے سٹّ دتیاں نیں
شہر سی
تے ایتھے گزریا سمیاں وچ ہنڈھائی آکڑ
دے آثار
تے نویں سمیں دی دوڑ وچ
مڑھکو مڑھکی
لوکاں وچ اک دوجے توں پرہاں ہٹن دی چنتا
تے کدے کدے اپنے اندروں خالی ہون دا جھورا
تے پھر جھورے دی ہوند نوں منّ کے
کجھاں وچ رہائی لئی
وکھرے وکھرے جتن
کجھ بڑے سمبھل – سوچ کے
تے کجھ بے- صبرے صدیاں دا پینڈا
راتو رات مکاون لئی بے چین
تے ایس بے صبری وچ اوہ مڑ مڑ
ٹھڈے کھاندے تے منہ بھار ڈگدے
تے دوجے ڈگیاں نوں بن  ویکھے
اتوں لنگھدے جاندے
تے کجھ اک  دوجے دے سنگ وراگ لئی
نویں واتری نکلے گھوڑیاں وانگوں
جھکدے تے شرماندے
تے کجھ حالے اپنے لکّ نال رسے بنھے ہوئے
جو پچھلی سانجھ دے کلے نال نتھی
پچھانہ پرتن لئی اک تسلی
تے کجھ سبھ چھوڑ چھاڑ کے بھلّ بھلا کے
اک دوجے نوں چمبڑن
خورےایہہ کہڑاعلاقہ سی
اوہ کمرے وچ لے وڑی
پچھے توں کی لبھدا ایں ؟
میں آکھیا –ایس گھڑی تے سر لکاون نوں ، کوئی تھاں
تے انج مینوں نہیں پتہ
میں کی  لبھدا آں ؟
پر لبھدا ضرور آں
کدی کدی جے کجھ لبھدا وی اے تے
ٹوٹیاں تے کرچاں وچ
تے جد میں ایہہ ٹوٹے تے کرچاں جوڑن لگدا آں
جاں ایہناں دے مڈھ ولّ ٹردا آں
اولّ تے راہوں کھنجھ جاندا آں
تے جیکر راہ نہ کھنجھے تے پھر دل بھر جاندااے
آکھن لگی -ایتھے کْجھ  پل ٹک ، توں تھکیا لگدا ایں
تے پھر اوہنے کپڑے لاہ دتے
تے آکھدی-لے لبھّ، شیت ایہو ہووے
پر میں پیسے لیندی آں
ایتھے ویلا تلدااے
تے ایتھے میٹروچ ہور پیسے پاون تے
ویلاودھ جاندا اے
آکھدی –جد تیرے کول پیسے مکّ جان گے
جاں تینوں کجھ نہ لبھے
جاں توں نسناں چاہویں
تھکّ جاویں ، بور ہو جاویں
ٹر جاویں
کوئی گلہ نہیں ، ناراضگی نہیں
کوئی ہور آ جاویگا
تے ہن جیکر توں نہیں لبھنا چاہندا
جاں تینوں ایتھے کجھ نہیں لبھدا لگدا
کوئی گلّ نہیں
مینوں تے پرواہ ایس گلّ نال اے
پئی میں تے جین لئی بھاڑا لبھناں
میں اوہنوں پیسے دے کے باہر آ گیا
تیوالی ( کوپن ہیگن وچ بالاں دا مشہور باغ ) گیا
وکھو وکھ عمراں دے بچے
رولا پا رہے سن
تے انج خوش سن
جویں کوئی وحشی ، پنجرہ توڑ کے
جنگل آ جاندا
مینوں اوہناں دی ایس وحشت تے درندگی تے
ریس آئی
ماں – پیو دور کھلوتے اپنیاں جائداداں ولّ
ویکھ ویکھ مسکاندے
تے اک پڑ بجھا ہویا سی
ماں تے پیو وچکار
اک جوڑے دا دوجے دے نال
ماں آکھے – اوہ میریاں گلاں مندا اے
پیو آکھے – اوہ مینوں بہتیاں چمیاں دیندا اے
تے مڑ اک جوڑا کہے
ساڈا ٹیٹو جگّ دا سبھ توں اعلی بچہ اے
دوجا کہے
ساڈی سوزی جگّ دی سبھ توں ودھ بھلی مانس اے
میں اوہناں دی ایس بدمعاشی تے مشت زنی ‘ تے
اپنا ہاسا ڈکّ نہ سکیا
پئی ایہہ اپنیاں اپنیاں تھوڑاں تے محتاجیاں
اپنے بالاں دے ڈھانچے وچ فٹ کر کے
گھول وچ اک دوجے توں جتنا چاہندے نے
نویاں بندیاں دے ایس قتل عامَ وچ بہتا ٹکنا اوکھا سی
میں اک غصے وچ ٹریا
تے شہر دے سارے ٹورسٹ پوائنٹ
اک دوڑ دے وانگوں ویکھے
شام  پئی تے
میں کوپنہیگن دا حاجی ساں
میرے کول ہن فیشن دا وی ٹھپا سی
کہ میرے کول
ایس شہر دیاں اج تے کل دیاں
سبھ درگاہواں نوں دسن لئی اکھر سن
ہوٹل لبھّ کے
ایویں اک بالاں جیہی خواہش ہوئی
تے میں اک ریسٹورینٹ
ملک جھٹّ آ میرے نال رشتے داری گنڈھی
دیس دیاں تھوڑاں نوں رو کے اس گلّ چھوہی
تے مڑ ڈینمارک وچ اپنے لوکاں نال ہوندی
نا انصافی تے کڑھیا
تے آکھے — پھیر وی ایہہ تھاں چنگی اے
تے پھیر اپنے پچھلے سال دے لائے دیس دے پھیرےدے
سبھ قصے دسے
پئی اتھے انج سی
تے ایتھے انج اے
اتھے رہنا اوکھا اے
کھانا مکیا تے بل راہیں    اس میرے کپڑے لاہ لئے !
سویرے اٹھ کے تھلے ناشتے لئی آیا
نویں جوانی چڑھدیاں کجھ دیسی کڑیاں
ورتاویاں سن
اک دوجی نوں وچھیریاں وانگوں چھیڑن
تے ڈینش بولن
میں ایویں پچھ بیٹھا — تسیں کتھوں او ؟
ساریاں مینوں وکھرے وکھرے دیس دسے
میں گلّ بھلّ گیا
میں اٹھن لگا — تے اک مینوں آ کے کہن لگی
اسیں تہانوں جھوٹھ بولیا
اصل گلّ مجبوری اے
پہلی تے ایہہ پئی اپنے دیسی بندے چنگے نہیں
ایہہ گلاں بناندے نے
دیس وچ جا کے کہندے نے
اسیں ایتھے جھاڑو دیندیاں
ویکھو نہ ایہہ ہوٹل دا کم کوئی جھاڑو دینا اے
تے اپنی بولی بولن نال ڈینش وگڑدی اے
اپنی بولی بول کے کرنا وی کی اے
ابا مینوں روز جھڑکدا
تے کہندا اے
جیکر توں اگے جانا ، اپنی بولی چھڈّ دے
بھلّ جا
تسیں دیس چوں کہڑی تھاؤں آئے او ؟
میں دسیا — میں ساہیوال توں
آکھن لگی — میں چیچاوطنی دی آں
پیو میرے دا ناں نوردین
ایہہ  دوجیاں کڑیاں ایویں گلاں بناونگیاں
میں ایہناں نوں آکھاں گی
تسیں میرے رشتے دار ہو
تسیں منّ لینا
مڑ ڈرامہ ٹر پیا
تے میں اک ‘ ہاں ‘ – ‘ ہاں ‘ کردا ایکٹر
جد دوجیاں کڑیاں کم توں ویہلیاں ہو کے آ کھلوتیاں
آکھن لگی –میں ابا جی نوں فون کر کے تہاڈے بارے دسیا اے ۔
اوہ کہندے نے – شامیں اکٹھے گھر آ جانا
چاچے خوشی محمد دا کی حالَ اے ؟
ٹھیک اے
باجی شریفاں دا ویاہ ہو گیا ؟
اچھا ۔
بھا صادق دے گھر منڈا ہویا اے
بڑی خوشی اے
ماما حنیف مقدمے چوں بری ہو گیا
اچھا ! اک کڑی بور ہو گئی تے
کونے وچ مسکراندے اک فلسطینی نوں ویکھ کے
آکھن لگی –بڑا ڈیلے اڈّ اڈّ وہندا اے
دوجی آکھیا —کوئی گلّ نہیں –مسلمان بھرا اے
پر سور تے بڑے چسکے لا لا کھاندا اے
گھنٹی وجی تے سبھ ٹر گئیاں
تے اس مینوں اٹھن لگیاں
” رضیہ بٹّ ”  دا ناول دتا
تے آکھے ضرور پڑھیا جے
شام پئی تے آ گئی تے آکھن لگی
اسیں گورے منڈیاں نال نہیں جاندیاں
اسیں دیسی منڈیاں نال وی نہیں جاندیاں
تسیں ایہہ نہ سمجھناں — میں کوئی ایویں سوکھی کڑی آں
تسیں چنگے لگے او نالے تسیں ایتھے رہندے وی نہیں او
اک بگھیاڑ بھمبوڑ کے مینوں ٹر گیا
دوسرے دن میں ہوٹل چھڈّ کے تریا تے
اوہ بوہے کول کھلوتی سی
میں اوہدے نال ہتھ ملانا چاہیا
اوہنے اگوں ناںہ کر دتی
آہندی اسیں غیر – محرماں نال
ہتھ  نہیں ملاؤندیاں
اسیں کوئی گوریاں آں ؟
میرے گرد کھلوتے گورے انج ہسے
جویں کوئی مذاقیہ سین سی

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net