ਅਜੇ ਤੀਕ اجے تیک

 

ਅਜੇ ਤੀਕ ਰਾਹਾਂ ਚੋਂ ਖੁਸ਼ਬੋ ਆਉਂਦੀ ਹੈ

ਲੁਕ ਰਾਜ

اجے تیک راہاں چوں خوشبو آؤندی ہے

لوک راج

ਲੁਕ ਰਾਜ
ਇੱਕੋ ਬੂੰਦ ਪਪੀਹੇ ਦੇ ਮੁੰਹ ਆਉਂਦੀ ਹੈ
ਓਹੀ ਲੇਕਿਨ ਉਸ ਦੀ ਪਿਆਸ ਬੁਝਾਉਂਦੀ ਹੈ
 
ਹਵਾ ਦੀਆਂ ਵੀ ਬਿੜਕਾਂ ਲੈਂਦੇ ਰਹਿੰਦੇ ਹਾਂ
ਜਦ ਵੀ ਕੋਈ ਘੜੀ ਵਸਲ ਦੀ ਆਉਂਦੀ ਹੈ
 
ਚੰਦਰਮਾ ਨੂ ਉਠ ਕੇ ਸਜਦਾ ਕਰ ਦਿੱਤਾ
ਰਾਤੀਂ ਜਦ ਵੀ ਯਾਦ ਕੋਈ ਤੜਫਾਉਂਦੀ  ਹੈ
 
ਇੱਕੋ ਚੇਹਰਾ ਮੁੜ ਮੁੜ ਚੇਤੇ ਆਉਂਦਾ ਹੈ
ਜ਼ਿੰਦਗੀ ਜਦ ਵੀ ਉਲਝਣ ਦੇ ਵਿਚ ਪਾਉਂਦੀ ਹੈ
 
ਜਿਧਰ ਦੀ ਓਹ ਹੱਸਦੇ ਹੱਸਦੇ ਗੁਜ਼ਰੇ ਸਨ
ਅਜੇ ਤੀਕ ਰਾਹਾਂ ਚੋਂ ਖੁਸ਼ਬੋ ਆਉਂਦੀ ਹੈ
اکو بوند پپیہے دے منہ آؤندی ہے
اوہی لیکن اس دی پیاس بجھاؤندی ہے
 
ہوا دیاں وی بڑکاں لیندے رہندے ہاں
جد وی کوئی گھڑی وصل دی آؤندی ہے
 
چندرما نوں اٹھ کے سجدہ کر دتا
راتیں جد وی یاد کوئی تڑپاؤندی  ہے
 
اکو چہرا مڑ مڑ چیتے آؤندا ہے
زندگی جد وی الجھن دے وچ پاؤندی ہے
 
جدھر دی اوہ ہسدے ہسدے گزرے سن
اجے تیک راہاں چوں خوشبو آؤندی ہے
 

 

   

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net