ਤ੍ਰਾਸਦੀ ਦੇ ਇਸ਼ਤਿਹਾਰ

ਤ੍ਰਾਸਦੀ ਦੇ ਇਸ਼ਤਿਹਾਰ
ਅਜੀਤ ਪਿਆਸਾ

 

تراسدی دے اشتہار

اجیت پیاسا

ਤ੍ਰਾਸਦੀ ਦੇ ਇਸ਼ਤਿਹਾਰਅਜੀਤ ਪਿਆਸਾ
ਰਿਸ਼ਤੇ ਨਾਤਿਆਂ ਦੇ 
ਪਰਾਂ ਉਪਰ ਬੈਠ
ਬਥੇਰੇ ਸਿਰਜ ਲਏ
ਮਾਨਸਰੋਵਰ ਦੇ ਸੁਪਨੇ
ਮੋਹ-ਮਾਇਆ ਦੇ
ਤਲਿਸਮੀ -ਸੋਨ ਪਿੰਜਰੇ ‘ਚ
ਲੋਕ – ਸੁਖੀ ਪਰਲੋਕ ਸੁਹੇਲੇ ਦੀ
ਤਿਆਰੀ ਕਰਦਿਆਂ
ਅਜਾਈਂ ਹੀ ਕੱਟ ਲਈ
ਉਮਰ ਕੈਦ
ਪਾਰਦਰਸ਼ੀ ਸ਼ੀਸ਼ਾ ਬਣ
‘ਨੱਕ ‘ ਦੀ ਸਲਾਮਤੀ ਲਈ
ਲੰਘ ਜਾਣ ਦਿੱਤਾ
ਨਿਪੁੰਸਕ ਰਸਮਾਂ ਰਿਵਾਜਾਂ ਨੂੰ
ਰੂਹ ਦੇ ਆਰ ਪਾਰ
ਕਰ ਨਾ ਹੋਈ
ਕਦੇ ਆਪਣੀ ਮਰਜ਼ੀ
ਰੀਸੋ – ਰੀਸੀ ਪਰਚ ਰਹੇ ਹਾਂ
ਭੋਂ ਤੋਂ ਵਿਛੱੜੇ
ਕੰਧਾਂ ਉਪਰ ਚਿਪਕ ਗਏ ਹਾਂ
ਤ੍ਰਾਸਦੀ ਦੇ ਬਣ ਇਸ਼ਤਿਹਾਰ
ਬਹੁਤ ਮਰ ਲਿਆ
ਸਬਰਾਂ ਸੰਗ ਜੀਅ ਕੇ
ਬਹੁਤ ਢੋਹ ਲਿਆ
ਆਪਣਾ ਭਾਰ
ਕਰ ਲੈਣ ਦੇ
ਚੁੱਪ ਨੂੰ ਮਨ – ਮਰਜ਼ੀ
ਸਹਿਣ – ਸ਼ਕਤੀ ਦੇ ਬੁੱਲ੍ਹਾਂ ਤੇ
ਹੁਣ ਨਾ ਧਰੀ
ਉਂਗਲੀ ਮੇਰੇ ਯਾਰ
ਜਾਂ ਹੁਣ ਤੂੰ ਹੀ
ਦੱਸ ਦੇ ਅੜੀਏ
ਕੀਹਦਾ ਨਾਂ ਲੈ ਕੇ
ਕਿਸਦਾ ਕਰੀਏ ਮਾਤਮ
ਕਿਸਦਾ ਕਰੀਏ ਇੰਤਜ਼ਾਰ

تراسدی دے اشتہار

اجیت پیاسا
رشتے ناطیاں دے 
پراں اپر بیٹھ
بتھیرے سرج لئے
مانسروور دے سپنے
موہ-مایا دے
تلسمی -سون پنجرے ‘چ
لوک – سکھی پرلوک سہیلے دی
تیاری کردیاں
اجائیں ہی کٹّ لئی
عمر قید
پاردرشی شیشہ بن
‘نکّ ‘ دی سلامتی لئی
لنگھ جان دتا
نپنسک رسماں رواجاں نوں
روح دے آر پار
کر نہ ہوئی
کدے اپنی مرضی
ریسو – ریسی پرچ رہے ہاں
بھوں توں وچھڑے
کندھاں اپر چپک گئے ہاں
تراسدی دے بن اشتہار
بہت مر لیا
صبراں سنگ جی کے
بہت ڈھوہ لیا
اپنا بھار
کر لین دے
چپّ نوں من – مرضی
سہن – شکتی دے بلھاں تے
ہن نہ دھری
انگلی میرے یار
جاں ہن توں ہی
دسّ دے اڑیئے
کیہدا ناں لے کے
کسدا کریئے ماتم
کسدا کریئے انتظار

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net