2 poems

2 poems

by Syed Asif Shahkar

 

 

 

عشق  دا ٹپری واس  

    ਇਸ਼ਕ ਦਾ ਟੱਪਰੀਵਾਸ 

   

       

ਇਸ਼ਕ ਦਾ ਟੱਪਰੀਵਾਸ 
(
ਨਵਾਂ ਪੁੜਾਂ ਮੁਬਾਰਕ)
ਇਸ਼ਕ ਦੀ ਟੱਪਰੀ ਵਾਸੀ ਦੇ ਵਿਚ
ਰੰਗ ਰੰਗ ਦੇ ਪੁੜਾਂ ਆਉਂਦੇ ਨੇ
ਹਰ ਪੁੜਾਂ ਦੀ ਵੱਖਰੀ ਵਾ, ਖ਼ੁਸ਼ਬੂ
ਵੱਖਰਾ ਰਾਗ , ਸੁਆਦ
ਜੁੱਸੇ ਦੇ ਵਿਚ ਮਿੱਠੀ ਮਿੱਠੀ ਅਚਮੀਂ
ਪਰ ਹਰ ਪੁੜਾਂ ਮੁਸਾਫ਼ਰ
ਪੱਕਾ ਡੇਰਾ ਨਹੀਂ
ਇਸ਼ਕ ਦੀ ਟੱਪਰੀ ਵਾਸੀ ਵੀ ਅਜੀਬ ਏ
ਏਸ ਵਿਚ
ਖ਼ੁਸ਼ੀਆਂ ਦੇ ਨਾਲ਼ ਅੱਥਰੂ ਬੰਨ੍ਹੇ
ਕੰਡਿਆਂ ਉਤੇ  ਨਾਚ
ਸੁਰਾਂ  ਦੇ ਵਿਚ
ਇਕ ਇਕ ਮਿੱਠਾ ਮਿੱਠਾ ਜ਼ਹਿਰ
ਪਰ ਸਭ ਕੁਝ
ਕੁਝ ਪਲ਼
ਨਾ ਚਾਹਿਆਂ ਵੀ ਟਪੜੀ ਚੁੱਕ ਕੇ ਤਰਨਾ ਪੈਂਦਾ
ਟੱਪਰੀਵਾਸਾ 
ਨਵਾਂ ਪੁੜਾਂ ਮੁਬਾਰਕ

عشق  دا ٹپری واس

سید آصف شاہکار

(نواں پڑاں مبارک)

عشق دی ٹپری واسی دے وچ

رنگ رنگ دے پڑاں  آئوندے نے

ہر پڑاں دی وکھری وا، خشبو

 وکھرا  راگ ، سواد

جّثے  دےوچ مٹھی مٹھی  اچمیں

پر ہر پڑاں مسافر  

پکا ڈیرا نہیں

عشق دی ٹپری واسی   وی عجیب اے

ایس وچ

خوشیاں دے نال  اتھرو بنھے

کنڈیا ں اْتے ناچ

سْراں دے وچ

 اک اک مٹھا مٹھا زہر   

پر سبھ کْجھ    

کْجھ پل

نا چاہیاں وی  ٹپڑی  چّک کے ترنا پیندا

ٹپری واسا !

نواں  پڑاں مبارک

کْجھ میرا کْجھ تیرا  مرثیہ

ਕੁਝ ਮੇਰਾ ਕੁਝ ਤੇਰਾ ਮਰਸੀਆ

ਕੁਝ ਮੇਰਾ ਕੁਝ ਤੇਰਾ ਮਰਸੀਆ
ਸੱਯਦ ਆਸਿਫ਼ ਸ਼ਾਹਕਾਰ
ਕੀ ਜਾਣਾ ਮੈਂ ਕੌਣ । ਨਾ ਜਾਣਾ ਮੈਂ ਕੌਣ
ਕੁਝ ਤੇ ਮੈਂ ਆਪ ਹਾਂ
ਕੁਝ ਮੈਂ ਕੁਝ ਵੀ ਨਹੀਂ
ਕੁਝ ਇਸ ਹੋਣ ਤੇ ਨਾ ਹੋਣ ਵਿਚ
ਡੁੱਬ ਖੜਬਾ ਦੀਨ ਦੁਨੀ ਵਿਚ ਰੱਬ ਦਾ ਘਰ
ਕੁਝ ਜਾਣਾ ਤੇ ਕੁਝ ਨਾ ਜਾਣਾ
ਇਕ ਜਾਗੋ ਮੀਟੀ  ਜੱਗ
ਇੱਕ ਜਾਗੋ ਮੀਟੀ ਮੈਂ
ਕਦੇ ਤੇ ਜੀਣ ਦੀ ਜੰਗ ਵਿਚ
ਹੱਥ ਵਿਚ ਤੇਗ਼ ਤੇ
ਘੋੜ ਸਵਾਰ
ਕਦੇ ਮਰਨ ਦਾ
ਸਿਰ ਤੇ ਇਸ਼ਕ ਸਵਾਰ
ਮਰ ਕੇ ਜੀਣ ਨੂੰ ਦਿਲ ਵੀ ਕਰਦਾ
ਕਦੇ ਕਬਰ ਦੇ ਅੰਦਰ
ਕਦੇ ਕਬਰੋਂ ਬਾਹਰ
ਕਦੇ ਅੱਧ ਵਿਚਕਾਰ

  کْجھ میرا کْجھ تیرا  مرثیہ
سید آصف شاہکار

کی جانا میں کون ۔ نا جانا میں کون
کْجھ تے میں آپ ہاں
 
کْجھ میں کْجھ وی نہیں
 
کْجھ اس ہون تے نا ہون وچ
 
ڈب کھڑبا دین دْنی

 وچ رب دا گھر 
کْجھ جانا تے کْجھ نا جانا
 
اک جاگو میٹی جگ
 
اِک جاگو میٹی میں
 

کدے تے جین دی جنگ وچ

ہتھ وچ تیغ  تے

گھوڑ سوار

کدے مرن  دا

  سر تےعشق سوار

مر کے جین نوں دِل وی کردا
کدے قبر دے اندر

کدے قبروں  باہر

کدے ادھ وچکار

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net