Ali baber di ghazal

غزل

علی بابر

ਗ਼ਜ਼ਲ

ਅਲੀ ਬਾਬਰ
 

ਗ਼ਜ਼ਲ
ਜਿਨ੍ਹਾਂ ਰਾਹਵਾਂ ਤੇ ਅਸੀਂ ਟੁਰ ਪਏ ਆਂ, ਉਹ ਰਾਹ ਉੱਕਾ ਅਣਜਾਣੇ ਜਿਹੇ।
ਹਰ ਪਾਸੇ ਹਿਜਰ ਦੀ ਭਾਅ ਲੱਗੀ, ਵਿਚ ਸੜਈਏ ਅਸੀਂ ਪਰਵਾਨੇ ਜਿਹੇ।

ਕੁੱਝ ਜਕੜੇ ਵਿਚ ਜ਼ੰਜ਼ੀਰਾਂ ਦੇ, ਕੁੱਝ ਮਕਤਲ ਵਲੇ ਵਧਦੇ ਪਏ।
ਕੁੱਝ ਜਬਰ ਦੀ ਸੂਲੀ ਚਾਹੜੇ ਗਏ, ਕੁੱਝ ਫਿਰਦੇ ਨੇਂ ਦੀਵਾਨੇ ਜਿਹੇ।

ਇਸ਼ਕੇ ਤੋਂ ਆਪਣੀ ਜਿੰਦ ਵਾਰਾਂ, ਜਾਂ ਵਾਰੀ ਇਹਦੇ ਦਰਦਾਂ ਤੋਂ।
ਇਹਦੀ ਮਸਤੀ ਵਿਚ ਇੰਜ ਫਿਰਨੀਆਂ, ਫਿਰਦੇ ਜਸਰਾਂ ਮਸਤਾਨੇ ਜਿਹੇ।

ਮੇਰੇ ਦਿਲ ਦੀ ਤੋਂ ਸ਼ਹਿਜ਼ਾਦੀ ਐਂ, ਜ਼ਰਾ ਨੇੜੇ ਆ ਇਕ ਗੱਲ ਸੁਣ ਲੈ।
ਤੇਰੇ ਹੁਸਨ ਦੀਆਂ ਨੇਂ ਸੌਗ਼ਾਤਾਂ,ਗ਼ਜ਼ਲਾਂ, ਨਜ਼ਮਾਂ,ਅਫ਼ਸਾਨੇ ਜਿਹੇ।

ਜਿਨ੍ਹਾਂ ਰਲ਼ ਕੇ ਖਾਦਾ ਨਾਲ਼ ਮੇਰੇ,ਫ਼ਰ ਮੇਰੀ ਰੂਹ ਨੂੰ ਫਿੱਟ ਲਾਏ।
ਉਹ ਮੇਰੇ ਗੂੜ੍ਹੇ ਮਿੱਤਰ ਸਨ, ਮੱਤਾਂ ਸਮਝੋ ਪਏ ਬੇਗਾਨੇ ਜਿਹੇ।

ਅਲੀ ਬਾਬਰ
ਕੰਙਣ ਪੁਰ, ਪੰਜਾਬ, ਪਾਕਿਸਤਾਨ

جنہاں راہواں تے اسیں ٹْر پئے آں، اوہ راہ اُکا انجانے جہے۔

 ہر پاسے ہجر دی بھاء لگی، وچ سڑئیے اسیں پروانے جہے۔

 کجھ جکڑے وچ زنجیراں دے، کجھ مقتل ولے ودھدے پئے۔

 کجھ جبر دی سُولی چاھڑے گئے، کجھ پھِردے نیں دیوانے جہے۔

 عشقے توں اپنی جند واراں، جاں واری ایہدے درداں توں۔

 ایہدی مستی وچ انج پھِرنےآں، پھردے جسراں مستانے جہے۔

 میرے دل دی توں شہزادی ایں، ذرا نیڑے آ اک گل سن لے۔

 تیرے حْسن دیاں نیں سوغاتاں،غزلاں، نظماں،افسانے جہے۔

 جنہاں رل کے کھادا نال میرے،فر میری روح نوں پھٹ لائے۔

 اوہ میرے گوڑھے مِتر سن، متاں سمجھو پئے بےگانے جہے۔

 علی بابر

کنگن پور، پنجاب، پاکستان

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net