Also Love

ایہہ وی محبت 

جیسی براڑ

ਇਹ ਵੀ ਮੁਹੱਬਤ

ਜੈਸੀ ਬਰਾੜ

 

( پنجابی کلچر وچ  ماپیاں راہیں  کیتے ویاہ نوں بہتے بندے عشق دشمن تے  نرڑ  سمجھدے  نے۔

پئی کئی وار  ایہہ  نرڑے بندے عشق  وی کرن لگ پیندے نے۔ 

ایہو جہیے عشق دی تصویر  جیسی براڑ کھچی اے۔  ایڈیٹر)   

 ( ਪੰਜਾਬੀ ਕਲਚਰ ਵਿਚ ਮਾਪਿਆਂ ਰਾਹੀਂ ਕੀਤੇ ਵਿਆਹ ਨੂੰ ਬਹੁਤੇ ਬੰਦੇ ਇਸ਼ਕ ਦੁਸ਼ਮਣ ਤੇ ਨਰੜ ਸਮਝਦੇ ਨੇ। ਪਈ ਕਈ ਵਾਰ ਇਹ ਨਰ ੜੇ ਬੰਦੇ ਇਸ਼ਕ ਵੀ ਕਰਨ ਲੱਗ ਪੈਂਦੇ ਨੇ। ਇਹੋ ਜਹੀਏ ਇਸ਼ਕ ਦੀ ਤਸਵੀਰ ਜੈਸੀ ਬਰਾੜ ਖਿੱਚੀ ਏ। ਐਡੀਟਰ)

 

ਬੜਾ ਫ਼ਰਕ ਏ ਹੁਣ ਦੀ ਮਹੁੱਬਤ ਤੇ

ਕਈ ਅਰਸੇ ਪਹਿਲਾਂ ਦੀ ਮਹੁੱਬਤ ‘ਚ

ਮੇਰੀ ਮਾਂ ਤੇ ਪਿਓ ਨੇ ਬਿਨਾਂ ਦੇਖੇ ਹੀ

ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ

ਨਾ ਹੀ ਉਹਨਾਂ ਵਿਆਹ ਤੋਂ ਪਹਿਲਾਂ ਇਕੱਠੇ ਸੁਪਨੇ ਬੁਣੇ

ਪੱਲੇ ਬੰਨੇ ਤਾਂ ਜਨਮਾਂ ਦੇ ਸਾਥੀ ਬਣ ਗਏ

ਕਿੰਨੇ ਸਾਰੇ ਸੁਪਨਿਆਂ ਦੀ ਚਾਦਰ ਬੁਣ ਲਈ

ਕਦੀ ਵੀ ਬੋਝ ਨਹੀਂ ਮੰਨਿਆ ਉਹਨਾਂ ਇਸ ਰਿਸ਼ਤੇ ਨੂੰ

ਵਡੇਰਿਆਂ ਦੇ ਕੀਤੇ ਫੈਸਲੇ ਸਿਰ ਮੱਥੇ ਮੰਨ ਨਿਭਾ ਰਹੇ ਨੇ

ਮੇਰੀ ਮਾਂ ਨੇ ਕਦੇ ਨਾਮ ਨਹੀਂ ਲਿਆ ਮੇਰੇ ਬਾਪ ਦਾ

ਪਰ ਓਹ ਪਿਓ ਦੇ ਨਾਮ ਨਾਲ ਜੁੜ ਕੇ ਖੁਸ਼ ਏ

ਜਦ ਕੋਈ ਕਹਿੰਦਾ ਏਹ ਫਲਾਣੇ(ਪਿਓ ਦਾਂ ਨਾਂ) ਦੇ ਘਰੋਂ ਆ

ਮੇਰੀ ਮਾਂ ਉਦੋ ਸੰਪੂਰਨ ਮਹਿਸੂਸ ਕਰਦੀ ਏ

ਪਿਓ ਥੱਕਿਆ ਖੇਤੋਂ ਆਉਂਦਾ ਤਾਂ

ਮਾਂ ਝੱਟ ਪਾਣੀ ਦਾ ਗਲਾਸ ਲੈ ਆਉਂਦੀ ਏ

ਕਿਉਂ ਕਿ ਮੇਰੇ ਪਿਉਂ ਦੇ ਬਿਨਾਂ ਬੋਲੇ ਹੀ

ਉਸਦੇ ਦਰਦ ਜਾਣ ਲੈਂਦੀ ਏ

ਮੇਰੇ ਮਾਂ ਬਾਪ ਕਦੀ ਥਿਏਟਰ ਚ ਮੂਵੀ ਦੇਖਣ ਨਹੀਂ ਗਏ

ਤੇ ਨਾ ਹੀ ਪਿਓ ਨੇ ਮਾਂ ਨੂੰ ਕਦੀ ਸਰਪ੍ਰਾਈਜ਼ ਗਿਫ਼ਟ ਦਿੱਤਾ

ਹੋਣਾ ਨਾ ਹੀ ਉਹਨਾਂ ਨੂੰ ਇੱਕ ਦੂਸਰੇ ਦੇ ਜਨਮ ਦਿਨ ਯਾਦ ਹੋਣੇ ਆ

ਵਿਆਹ ਦੀ ਸਾਲ ਗਿਰਾਹ ਵੀ ਨਹੀਂ ਯਾਦ ਹੋਣੀ

ਓਹ ਤੇ ਬੱਸ ਸ਼ੰਤੁਸ਼ਟਤਾ ਦੀ ਜਿੰਦਗੀ ਜਿਉਂਦੇ ਨੇ

ਓਹਨਾਂ ਲਈ ਹਰ ਦਿਨ ਖਾਸ ਹੈ

ਕਿਉਂ ਕਿ ਓਹ ਹਰ ਦਿਨ ਇਕੱਠੇ ਬੈਠਦੇ ਹਨ

ਦੁੱਖ ਸੁੱਖ ਕਰਦੇ ਹਨ

ਏਹੀ ਤਾਂ ਅਸਲ ਮਹੁੱਬਤ ਹੈ

 

بڑا فرق اے ہن دی محبت تے

 کئی عرصے پہلاں دی محبت  وِچ

میری ماں تے پیو نے بناں دیکھے ہی

 رشتے نوں ہاں کر دتی سی

نہ ہی اوہناں ویاہ توں پہلاں اکٹھے سپنے بنے


پلے بنے تاں جنماں دے ساتھی بن گئے


کنے سارے سپنیاں دی چادر بن لئی

 کدی وی بوجھ نہیں منیا اوہناں اس رشتے نوں

وڈیریاں دے کیتے فیصلے سر متھے منّ نبھا رہے نے

میری ماں نے کدے نام نہیں لیا میرے باپ دا


پر اوہ پیو دے نام نال جڑ کے خوش اے


جد کوئی کہندا ایہہ فلانے(پیو دا ناں) دے گھروں آ


میری ماں ادو ں سمپورن (پْورا)  محسوس کردی اے


پیو تھکیا کھیتوں آؤندا تاں

 ماں جھٹّ پانی دا گلاس لے آؤندی اے


کیوں کہ میرے پیوں دے بناں بولے ہی

 اسدے درد جان لیندی اے

میرے ماں باپ کدی تھئیٹر چ فلم  دیکھن نہیں گئے


تے نہ ہی پیو نے ماں نوں کدی سرپرائیز گفٹ دتا ہونا


نہ ہی اوہناں نوں اک دوسرے دے جنم دن یاد ہونے آ


ویاہ دی سال گرہ وی نہیں یاد ہونی

اوہ تے بس  امن  سکون  دی زندگی چائوندے نے


اوہناں لئی ہر دن خاص ہے


کیوں کہ اوہ ہر دن اکٹھے بیٹھدے ہن،

 دکھ سکھ کردے ہن

ایہی تاں اصل محبت ہے

Tags:

2 Responses to “Also Love on “Also Love”

  • Very nice beeba jaswinder kaur brar ji .Carry on.Always stay blessed

  • Syed Asif Shahkar
    Another dimension of love. Love as many forms as all human being on earth

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net