Baba Nanaka!

nanakگورونانک دے جمن دن تے

**احمد نعیم ارشد**

गुरूनानक दे जंमन दिन ते

अहमद नईम अरशद

ਗੁਰੂਨਾਨਕ  ਦੇ ਜੰਮਣ ਦਿਣ ਤੇ

ਅਹਿਮਦ ਨਈਮ ਅਰਸ਼ਦ

 

मैं की दस्सां तैनूं बाबा!

कि पिंड दे मौसमां उत्ते

ख़िजावां दी हुकमरानी जदों दी हो गई ए

मुहब्बत सौऊं गई ए

किसे वी जीभ दे उत्ते

नहीं खिड़दे प्यार दे अक्खर

ख़ोरे की चल्ल ग्या चक्कर

मैं की दस्सां तैनूं बाबा!

कि पिंड दे बोड़्ह दे उत्ते

जेहड़ी कघी अमन दे गीत गांदी सी

वतन दे गीत गांदी सी

बड़ा ई मुसकरांदी सी

विचारी ख़ाब हो गई ए

मैं की दस्सां तैनूं बाबा!

किसे ने बोड़्ह नूं मुढों ई

पट्ट के वेच छड्ड्या ए

ते पिंडों बाहर कढ्ढ्या ए

ते ओ कघी विचारी जू

अमन दे गीत गांदी सी

वतन दे गीत गांदी सी

बड़ा ई मुसकरांदी सी

उहदे वी मारके शर्हला

ते उहदा ख़ून पीता ए

मैं की दस्सां तैनूं बाबा!

कि तेरे पिंड दे लोकी

मुहब्बत ते अमन दे

कातलां दे नाळ

रळ गए नें

मैं की दस्सां तैनूं बाबा

कि पिंड विच रोज़ रातां नूं

मुहब्बत ते अमन दोहां दियां रूहां

जदों चीकन

उदों सभ रुक्ख ते पंछी

बड़े ई वैन पांदे नें

पर बाबा!

तेरे एस पिंड दे लोकी

उन्हां नूं अणसुण्या करके

ते गूड़्ही नींद साओनदे नें

मैं की दस्सां तैनूं बाबा

तेरे एस पिंड दे लोकां

तेरियां सोचां नूं

नफ़रत दी सूळी चाड़्ह दित्ता ए

मुहब्बत ते अमन दोहां नूं

जानों मार दित्ता ए

मैं की दस्सां तैनूं बाबा

ਮੈਂ ਕੀ ਦੱਸਾਂ ਤੈਨੂੰ ਬਾਬਾ!

ਕਿ ਪਿੰਡ ਦੇ ਮੌਸਮਾਂ ਉੱਤੇ

ਖ਼ਿਜ਼ਾਵਾਂ ਦੀ ਹੁਕਮਰਾਨੀ ਜਦੋਂ ਦੀ ਹੋ ਗਈ ਏ

ਮੁਹੱਬਤ ਸੌਊਂ ਗਈ ਏ

ਕਿਸੇ ਵੀ ਜੀਭ ਦੇ ਉੱਤੇ

ਨਹੀਂ ਖਿੜਦੇ ਪਿਆਰ ਦੇ ਅੱਖਰ

ਖ਼ੋਰੇ ਕੀ ਚੱਲ ਗਿਆ ਚੱਕਰ

ਮੈਂ ਕੀ ਦੱਸਾਂ ਤੈਨੂੰ ਬਾਬਾ!

ਕਿ ਪਿੰਡ ਦੇ ਬੋੜ੍ਹ ਦੇ ਉੱਤੇ

ਜਿਹੜੀ ਕਘੀ ਅਮਨ ਦੇ ਗੀਤ ਗਾਂਦੀ ਸੀ

ਵਤਨ ਦੇ ਗੀਤ ਗਾਂਦੀ ਸੀ

ਬੜਾ ਈ ਮੁਸਕਰਾਂਦੀ ਸੀ

ਵਿਚਾਰੀ ਖ਼ਾਬ ਹੋ ਗਈ ਏ

ਮੈਂ ਕੀ ਦੱਸਾਂ ਤੈਨੂੰ ਬਾਬਾ!

ਕਿਸੇ ਨੇ ਬੋੜ੍ਹ ਨੂੰ ਮੁਢੋਂ ਈ

ਪੱਟ ਕੇ ਵੇਚ ਛੱਡਿਆ ਏ

ਤੇ ਪਿੰਡੋਂ ਬਾਹਰ ਕੱਢਿਆ ਏ

ਤੇ ਓ ਕਘੀ ਵਿਚਾਰੀ ਜੂ

ਅਮਨ ਦੇ ਗੀਤ ਗਾਂਦੀ ਸੀ

ਵਤਨ ਦੇ ਗੀਤ ਗਾਂਦੀ ਸੀ

ਬੜਾ ਈ ਮੁਸਕਰਾਂਦੀ ਸੀ

ਉਹਦੇ ਵੀ ਮਾਰਕੇ ਸ਼ਰ੍ਹਲਾ

ਤੇ ਉਹਦਾ ਖ਼ੂਨ ਪੀਤਾ ਏ

ਮੈਂ ਕੀ ਦੱਸਾਂ ਤੈਨੂੰ ਬਾਬਾ!

ਕਿ ਤੇਰੇ ਪਿੰਡ ਦੇ ਲੋਕੀ

ਮੁਹੱਬਤ ਤੇ ਅਮਨ ਦੇ

ਕਾਤਲਾਂ ਦੇ ਨਾਲ਼

ਰਲ਼ ਗਏ ਨੇਂ

ਮੈਂ ਕੀ ਦੱਸਾਂ ਤੈਨੂੰ ਬਾਬਾ

ਕਿ ਪਿੰਡ ਵਿਚ ਰੋਜ਼ ਰਾਤਾਂ ਨੂੰ

ਮੁਹੱਬਤ ਤੇ ਅਮਨ ਦੋਹਾਂ ਦੀਆਂ ਰੂਹਾਂ

ਜਦੋਂ ਚੀਕਣ

ਉਦੋਂ ਸਭ ਰੁੱਖ ਤੇ ਪੰਛੀ

ਬੜੇ ਈ ਵੈਣ ਪਾਂਦੇ ਨੇਂ

ਪਰ ਬਾਬਾ!

ਤੇਰੇ ਏਸ ਪਿੰਡ ਦੇ ਲੋਕੀ

ਉਨ੍ਹਾਂ ਨੂੰ ਅਣਸੁਣਿਆ ਕਰਕੇ

ਤੇ ਗੂੜ੍ਹੀ ਨੀਂਦ ਸਾਓਨਦੇ ਨੇਂ

ਮੈਂ ਕੀ ਦੱਸਾਂ ਤੈਨੂੰ ਬਾਬਾ

ਤੇਰੇ ਏਸ ਪਿੰਡ ਦੇ ਲੋਕਾਂ

ਤੇਰੀਆਂ ਸੋਚਾਂ   ਨੂੰ

ਨਫ਼ਰਤ ਦੀ ਸੂਲ਼ੀ ਚਾੜ੍ਹ ਦਿੱਤਾ ਏ

ਮੁਹੱਬਤ ਤੇ ਅਮਨ ਦੋਹਾਂ ਨੂੰ

ਜਾਨੋਂ ਮਾਰ ਦਿੱਤਾ ਏ

ਮੈਂ ਕੀ ਦੱਸਾਂ ਤੈਨੂੰ ਬਾਬਾ

میں کی دساں تینوں بابا!

کہ پنڈ دے موسماں اتے

خزاواں دی حکمرانی جدوں دی ہو گئی اے

محبت ساؤں گئی اے

کسے وی جیبھ دے اتے

نہیں کھڑدے پیار دے اکھر

خورے کی چل گیا چکر

میں کیہ دساں تینوں بابا!

کہ پنڈ دے بوڑھ دے اتے

جہڑی کگھی امن دے گیت گاندی سی

وطن دے گیت گاندی سی

بڑا ای مسکرؤاندی سی

وچاری خواب ہوگئی اے

میں کی دساں تینوں بابا!

کسے نے بوڑھ نوں مڈھوں ای

پٹ کے ویچ چھڈیا اے

تے پنڈوں باہر کڈھیا اے

تے او کگھی وچاری جو

امن دے گیت گاندی سی

وطن دے گیت گاندی سی

بڑا ای مسکراندی سی

اوہدے وی مارکے شرلا

تے اوہدا خون پیتا اے

میں کی دساں تینوں بابا!

کہ تیرے پنڈ دے لوکی

محبت تے امن دے

قاتلاں دے نال

رل گئے نیں

میں کی دساں تینوں بابا

کہ پنڈ وچ روز راتاں نوں

محبت تے امن دوہاں دیاں روحاں

جدوں چیکن

اودوں سب رکھ تے پنچھی

بڑے ای وین پاندے نیں

پر بابا!

تیرے ایس پنڈ دے لوکی

اوہناں نوں ان سنیا کرکے

تے گوڑھی نیند ساؤندے نیں

میں کی دساں تینوں بابا

تیرے ایس پنڈ دے لوکاں

تیریاں سوچاں   نوں

نفرت دی سولی چاڑھ دتا اے

محبت تے امن دوہاں نوں

جانوں مار دتا اے

میں کی دساں تینوں بابا

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net