Bia di ghazal

bia

بیاء جی دی غزل

ਬੀਆਜੀ ਦੀ ਗ਼ਜ਼ਲ

ਗਲੀਆਂ ਹੋਈਆਂ ਸਨਜੀਆਂ ਨਾਲੇ ਰੱਤੀਆਂ ਹੋਇਆਂ ਰਾਹਵਾਂ

ਚਾਰ ਚੁਫ਼ੇਰੇ ਅੱਗਾਂ ਲੱਗੀਆਂ ਉਜੜ ਗਈਆਂ ਨੇ  ਥਾਂਵਾਂ

ਲਾਸ਼ਾਂ ਤੇ ਰੌਣਾ ਨਹੀਂ ਆਉਂਦਾ ਅੱਖਾਂ ਨੇ ਪਥਰਾਈਆਂ

ਧਰਤੀ ਰਹਿ ਗਈ ਕਬਰਾਂ ਜੋਗੀ ਰੱਬਾ ਕਿਧਰ ਜਾਣੂਆਂ

ਸਹਿਮੇ ਨੇ ਪੱਖੋ ਬਾਗ਼ਾਂ ਵਿਚ ਤੇ ਬੂਟੇ ਨੇ ਕੁਮਲਾਏ

ਕੰਡਿਆਂ ਵਾਂਗੂੰ ਫੁੱਲ ਹੋਏ ਨੇ ਸੁੱਕੇ ਵਾਂਗੂੰ ਛਾਂਵਾਂ

ਰੱਬ ਦੀ ਇਥੇ ਇਕ ਨਾ ਮੰਨਣ ਰੱਬ ਨੂੰ ਮੰਨਣ ਵਾਲੇ

ਮੌਤ ਹਯਾਤੀ ਹੱਥ ਵਿਚ ਲੈ ਕੇ ਬਣ ਗਏ ਵਾਂਗ ਖ਼ੁਦਾਵਾਂ

ਬੀਹ-ਏ-ਆਪਣੇ ਆਹਲਣੇ ਅੰਦਰ ਡਰਦਾ ਡਰਦਾ ਸੱਚੇ

ਰੱਬਾ ਮੇਰੇ ਘਰ ਨੂੰ ਕਿਧਰੇ  ਢਾ ਨਾ ਦੇਣ ਹਵਾਵਾਂ

گلیاں ہوئیاں سْنجیاں نالے رتیاں ہویاں راہواں

چار چوفیرے اگاں لگیاں اْجڑ گئیاں نے  تھانواں

لاشاں تے رونا نہیں آئوندا اکھاں نے پتھرائیاں

دھرتی رہ گئی قبراں جوگی ربا کدھر جانواں

سہمے نے پکھو باغاں وچ تے بوٹے نے کملائے

کنڈیاں وانگوں پھل ہوئے نے سیکے وانگوں چھانواں

رب دی ایتھے اک نا منن رب نوں منن والے

موت حیاتی ہتھ وچ لے کے بن گئے وانگ خداواں

بیاء اپنے آہلنے اندر ڈردا ڈردا سوچے

ربا میرے گھر نوں کدھرے  ڈھا نا دین ہواواں

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net