Chhadd dilaa

 

ਛੱਡ ਦਿਲਾ

Lok Raj

چھڈّ دلا

ਛੱਡ ਦਿਲਾ, ਇਹ ਗੱਲਾਂ ਨੇ ਕੁਦਰਤ ਦੇ ਕਹਿਰ ਦੀਆਂ
ਬਿਨ  ਕਾਰਣ ਕੂੰਜਾਂ ਨਾ  ਦੇਸ਼ ਬਿਗਾਨੇ ਠਹਿਰਦੀਆਂ
 
ਉਹੀ ਸਲਾਮਤ ਪਹੁੰਚੇਗਾ ਆਖਿਰ ਨੂੰ ਸਾਹਿਲ ਤੇ
ਸਮਝੇ ਜੋ ਰਮਜ਼ਾਂ ਸਾਗਰ ਦੀ ਇਕ ਇਕ ਲਹਿਰ ਦੀਆਂ
 
ਨਾ ਹੀ ਓਹ ਰਿਸ਼ਤੇ ਨਾ ਹੁਣ ਓਹ ਆਪਣਾਪਣ ਹੀ ਹੈ
ਪਿੰਡਾਂ ਵਿਚ ਵੀ ਆ ਵੜੀਆਂ ਨੇ ਰੀਤਾਂ ਸ਼ਹਿਰ ਦੀਆਂ
 
ਚਿਹਰੇ ਤੇ ਕੁਝ ਹੋਰ ਹੈ ਤੇ ਦਿਲ ਅੰਦਰ ਹੈ ਕੁਝ ਹੋਰ
ਗੁੜ ਵਿਚੋਂ ਹੋ ਸਕਦਾ ਨਿੱਕਲਣ ਕਣੀਆਂ ਜ਼ਹਿਰ ਦੀਆਂ
 
ਵਹਿੰਦੇ ਪਾਣੀ ਆਪਣਾ ਰਸਤਾ ਆਪ ਬਣਾਉਂਦੇ ਨੇ
ਨਦੀ ਕਦੇ ਅਪਣਾ ਨਾ ਸਕਦੀ ਸਿਫਤਾਂ ਨਹਿਰ ਦੀਆਂ
 
ਓਸੇ ਨੂੰ ਹੀ ਅੱਜ ਕਲ ਵੱਡਾ ਸ਼ਾਇਰ ਮੰਨਦੇ ਨੇ
ਲਿਖਦਾ ਹੈ ਜੋ ਗਜ਼ਲਾਂ ਡਾਹਡੀ ਮੁਸ਼ਕਿਲ ਬਹਿਰ ਦੀਆਂ
Chhadd dilaa, eh gallaaN ne kudrat de kehar diyaN

Bin karan kooNjaaN na desh begaane ThehardiyaN

Ohi salamat pahuNchega aakhir nu saahil tey

Samjhey jo ramzaaN saagar di ik ik lehar diyaN

Na hi oh rishtey, na hun oh aapna-pan hi hai

PiNdaaN vich vi aa vaRiyaN ne reetaaN shehar diyaN

Chehrey te kujh hor hai te dil aNdar hai kujh hor

GuR aNdroN, ho sakdai, nikklan kaniyaN zehar diyaN

VehNdey paani apna rasta aap banauNdey neiN

Nadi kadey apnaa na sakdi siftaan nehar diyaN

Osey nooN hi ajj kal vadda shayer manndey ne

Likhda hai jo ghazlaaN daahdi mushqil behar diyaN

چھڈّ دلا، ایہہ گلاں نے قدرت دے قہر دیاںدیاں
بن  کارن کونجاں نہ  دیش بیگانے ٹھہردیاں
 
اوہی سلامت پہنچے گا آخر نوں ساحل تے
سمجھے جو رمزاں ساگر دی اک اک لہر 
 
نہ ہی اوہ رشتے نہ ہن اوہ آپناپن ہی ہے
پنڈاں وچ وی آ وڑیاں نے ریتاں شہر دیاں
 
چہرے تے کجھ ہور ہے تے دل اندر ہے کجھ ہور
گڑ وچوں ہو سکدا نکلن کنیاں زہر دیاں
 
وہندے پانی اپنا رستہ آپ بناؤندے نے
ندی کدے اپنا نہ سکدی صفتاں نہر دیاں
 
اوسے نوں ہی اج کلھ وڈا شاعر مندے نے
لکھدا ہے جو غزلاں ڈاہڈی مشکل بحر دیاں

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net