cumber

Paramjit Chumberکنے سارے واہگے

پرم جیت چمبر

 

ਕਿੰਨੇ ਸਾਰੇ ਵਾਹਗੇ

 ਪਰਮਜੀਤ ਚੁੰਬਰ

ਕਿਸ ਕਿਸ ਵਾਹਗੇ ਦੀਆਂ ਜੜਾਂ ਪੱਟੋਗੇ
ਕਿਹੜੇ ਕਿਹੜੇ ਵਾਹਗੇ ਦੀਆਂ ਤਾਰਾਂ ਕੱਟੋਗੇ
 
ਵਾਹਗਾ ਹਰ ਪਿੰਡ, ਹਰ ਸ਼ਹਿਰ, ਹਰ ਘਰ ਏ
ਵਾਹਗਾ ਹਰ ਵਿਹੜੇ, ਹਰ ਖੂੰਜੇ, ਹਰ ਦਰ ਏ
ਵਾਹਗਾ ਅਣਜੰਮੀ ਧੀ ਦੀ ਕੁੱਖ ‘ਚ ਕ਼ਬਰ ਏ
ਵਾਹਗਾ ਤਾਂ ਜਵਾਨ ਧੀ ਦੇ ਬਾਪ ਦਾ ਕੋਈ ਡਰ ਏ
 
ਕਿਸੇ ਪੇਂਡੂ ਕੁੜੀ ਲਈ ਕਾਲਿਜ ਏ ਸ਼ਹਿਰ ਦਾ
ਟੱਪਿਆ ਨਹੀਂ ਗਿਆ ਵਾਹਗਾ ਜਿਹਦੇ ਕੋਲੋਂ ਕਹਿਰ ਦਾ
ਦਸਵੀਂ ਤੋਂ ਬਾਦ ਬਹਿ  ਗਈ ਘੁੱਟ ਭਰ ਜ਼ਹਿਰ ਦਾ
ਤੋਰ ਦਿੱਤੀ ਬਾਪੂ ਹੱਥ ਫੜਾ ਕਿਸੇ ਗੈਰ ਦਾ
 
ਵਾਹਗਾ ਵੱਡੇ ਸ਼ਹਿਰ ਹਸਪਤਾਲ ਦਾ ਦੁਆਰ ਏ
ਟੱਪਣੇ ਲਈ ਜਿਹਨੂੰ ਹੁੰਦੀ ਜਨਤਾ ਖੁਆਰ ਏ
ਵਾਹਗਾ ਤਾਂ ਤਹਿਸੀਲੇ ਬੈਠੇ ਮੁਣਸ਼ੀ ਦਾ ਯਾਰ ਏ
ਲੰਘਣੇ ਲਈ ਜਿਹਨੂੰ ਕਿੰਨਾ ਲੱਗਦਾ ਹਜ਼ਾਰ ਏ
 
ਵਾਹਗਾ ਪਿੰਡੋਂ ਲਹਿਂਦੇ ਵੱਲ਼ ਅਛੂਤਾਂ ਦੇ ਮਕਾਨ ਨੇ
ਵਾਹਗਾ ਹਰ ਜਾਤ ਦੇ ਅਲੱਗ ਸ਼ਮਸ਼ਾਨ ਨੇ
ਖ਼ਾਪ ਪੰਚਾਇਤਾਂ ਵਲੋਂ ਮੌਤ ਦੇ ਫ਼ੁਰਮਾਨ ਨੇ
ਜਿਮੀਦਾਰਾਂ ਵਲੋਂ ਕੀਤੇ ਨਾਕਾਬੰਦੀ ਦੇ ਐਲਾਨ ਨੇ
 
ਵਾਹਗਾ ਮਨੂੰ ਦੀ ਖਚਰੀ ਸੋਚ ਦਾ ਪ੍ਰਮਾਣ ਏ
ਏਕਲਵਯ ਦੇ ਕੱਟੇ ਹੋਏ ਅੰਗੂਠੇ ਦਾ ਨਿਸ਼ਾਨ ਏ
ਵਾਹਗਾ ਹਰ ਧਰਮ ਦਾ ਅਲੱਗ  ਭਗਵਾਨ ਏ
ਹਰ ਮਜ਼ਹਬ ‘ਚ ਵਰਜਿਤ ਖਾਣ ਦਾ ਸਮਾਨ ਏ
 
ਵਾਹਗਾ ਇੱਟਾਂ ਦੀ ਦੀਵਾਰ ਹੀ ਨਹੀਂ
ਵਾਹਗਾ ਸਿਰਫ ਕੰਡਿਆਲੀ ਤਾਰ ਹੀ ਨਹੀ
ਵਾਹਗਾ ਤੇ ਹਰ ਥਾਂ ਹੈ
ਵਾਹਗਾ ਤੇ ਹਰ ਗਿਰਾਂ ਹੈ 
کس کس واہگے دیاں جڑاں پٹوگے
کہڑے کہڑے واہگے دیاں تاراں کٹوگے
 
واہگا ہر پنڈ، ہر شہر، ہر گھر اے
واہگا ہر ویہڑے، ہر کھونجے، ہر در اے
واہگا انجمی دھی دی ککھّ ‘چ کبر اے
واہگا تاں جوان دھی دے باپ دا کوئی ڈر اے
 
کسے پینڈو کڑی لئی کالج اے شہر دا
ٹپیا نہیں گیا واہگا جہدے کولوں قہر دا
دسویں توں بعد بہہ  گئی گھٹّ بھر زہر دا
تور دتی باپو ہتھ پھڑا کسے غیر دا
 
واہگا وڈے شہر ہسپتال دا دوار اے
ٹپنے لئی جہنوں ہندی جنتا خوار اے
واہگا تاں تہسیلے بیٹھے منشی دا یار اے
لنگھنے لئی جہنوں کنا لگدا ہزار اے
 
واہگا پنڈوں لہندے ولّ اچھوتاں دے مکان نے
واہگا ہر جات دے الگّ شمشان نے
خاپ پنچائتاں ولوں موت دے فرمان نے
زمیداراں ولوں کیتے ناکہ بندی دے اعلان نے
 
واہگا منوں دی خچری سوچ دا پرمان اے
ایکلوی دے کٹے ہوئے انگوٹھے دا نشان اے
واہگا ہر دھرم دا الگّ  بھگوان اے
ہر مذہب ‘چ ورجت کھان دا سامان اے
 
واہگا اٹاں دی دیوار ہی نہیں
واہگا صرف کنڈیالی تار ہی نہی
واہگا تے ہر تھاں ہے
واہگا تے ہر گراں ہے
 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net