Deep zirvi

دیپ زیروی

میرے وی اندر بھوچال آندے .

ਮੇਰੇ ਵੀ ਅੰਦਰ ਭੂਚਾਲ ਆਂਦੈ

ਦੀਪ ਜ਼ੀਰਵੀ

ਮੇਰਾ ਸਬਰ ਵੀ ਉਛਾਲ ਖਾਂਦੈ

ਲਰਜ੍ਨਾ ਚਾਹੁੰਦਾ ਹਾਂ ਮੈਂ ਵੀ ਅਕਸਰ ,

ਮੇਰੇ ਵੀ ਅੰਦਰ ਭੂਚਾਲ ਆਂਦੈ .

ਮੇਰੀ ਜ਼ਮਾਨਤ ਨਹੀਂ ਮੈ ਦੇਂਦਾ ,

ਕਿ ਪਾਕ ਦਾਮਾਂ ਹਾਂ ਮੈ ਮੁਸਲਮਾਂ;

ਮੇਰੀ ਵੀ ਨੀਯਤ ਭਟਕਦੀ ਹੈ ,

ਮੇਰੇ ‘ਚ ਅਕਸਰ ਜਵਾਲ ਆਂਦੈ .

ਨੇ ਮੇਰੇ ਅੰਦਰ ਵੀ ਦਫਨ ਜਜ਼ਬੇ ,

ਮੈਂ ਤੁਰਦਾ ਫਿਰਦਾ ਇਕ ਮਕਬਰਾ ਹਾਂ ;

ਮੇਰੇ ਵੀ ਹਮਸਫ਼ਰ ਹਿਜਰ ਤੁਰਿਆ ,

ਮੇਰੇ ਵੀ ਹਮਰਾਹ ਵਿਸਾਲ ਆਂਦੈ .

ਕਾਦਰ ਦੀ ਕਰਨੀ ਹੈ ਭਰਮਾਇਆ ਅਕਸਰ ,

ਮੁਹੱਬਤ ਦਾ ਲਾਰਾ ਏ ਲਗਾਇਆ ਅਕਸਰ ;

ਮੁਹੱਬਤ ਦੇ ਨਗਮੇ ਗਵਾਇਆ ਗਲਾ ਜਦ .

ਮੇਰੀ ਰਾਗਨੀ ਵਿੱਚ ਓਹ ਵੀ ਤਾਲ ਆਂਦੈ .

ਮੇਰੀ ਮੈ ਨੇ ਮੈਨੂੰ ਵੀ ਭਟਕਾਇਆ ਅਕਸਰ

ਰੁਲਾਇਆ ,ਸਤਾਇਆ ,ਮਿਟਾਇਆ ਏ ਅਕਸਰ

ਮੇਰੀ ਮੈਂ ਨੂੰ ਜਦ ਜਦ ਵੀ ਫੜਨਾ ਮੈਂ ਓਦੋਂ

ਤੇਰੀ ਤੂੰ ਦਾ ਬੇਸ਼ਕ ਖਯਾਲ ਆਂਦੈ

;

 

میرا صبر وی اچھال کھاندے

لرزنا چاہندا ہاں میں وی اکثر ،

میرے وی اندر بھوچال آندے .

میری ضمانت نہیں میں  دیندا ،

کہ پاک دامن  ہاں میں  مسلماں؛

میری وی نیت بھٹکدی ہے ،

میرے ‘چ اکثر زوال آندے .

نے میرے اندر وی دفن جذبے ،

میں تردا پھردا اک مقبرہ ہاں ؛

میرے وی ہم سفر ہجر تریا ،

میرے وی ہم راہ وصال آندے .

قادر دی کرنی ہے بھرمایا اکثر ،

محبت دا لارا اے لگایا اکثر ؛

محبت دے نغمے گوایا گلا جد .

میری راگنی وچّ اوہ وی تال آندے .

میری میں نے مینوں وی بھٹکایا اکثر

رلایا ،ستایا ،مٹایا اے اکثر

میری میں نوں جد جد وی پھڑنا میں اودوں ؛

تیری توں دا بے شک خیال آندے

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net