Dooja geet

  

 اختر دے ناں
ਅਖ਼ਤਰ ਦੇ ਨਾਂ   

 Dooja geet      ਦੂਜਾ ਗੀਤ   دوجا گیت

ਦੂਜਾ ਗੀਤਕਸਮ ਏ ਆਪਣੇ ਹੋਵਣ ਦੀ

ਜੇਕਰ ਤੁਹਾਡੇ ਮੱਥਿਆਂ ਉੱਤੇ

ਲੱਖ ਲੱਖ ਠਿਕੱਰ ਭਜ( ਟੁੱਟ)  ਪਏ ਨੇਮੈਂ ਕੇ ਜਾਣਾ

ਓ ਸ਼ਹਿਰ ਮੇਰੇ ਦੇ ਜੰਮਦੇ ਬੁੱਢੇ

ਦਾਨਿਸ਼ਵਰੋ )ਵਿਦਵਾਂਨੋ(

ਮੈਂ ਤੇ ਲਿਖਸਾਂ

ਚੰਨ ਜੀ !

ਮੇਰੀ ਇਕ ਮਜਬੂਰੀ ਏ,ਵੇ ਕਿ

ਮੈਂ ਮੌਸੀਕਾਰ (ਸੰਗੀਤਕਾਰ) ਨਈਂ ਆਂ

ਨਈਂ  ਤੇ ਮੈਂ

ਸੁੱਤੇ ਦੇਸ਼ਾਂ ਦੇ ਕੋਲੋਂ —

ਨ੍ਹਾਤੀਆਂ ਧੋਤੀਆਂ ਖਿੜੀਆਂ ਹੋਈਆਂ ਸਵੇਰਾਂ

ਖੋਂਹਦਾ

ਤੇ ਰੁੱਠੇ ਲੋਕਾਂ ਦੇ ਕੋਲੋਂ

ਚੁਪ ਚੁਪੀਤੀਆਂ ਚਾਨਣੀਆਂ ਲੈਂਦਾ

ਸ਼ਾਮ ਸਮੇਂ ਨੂੰ ਵਾਪਿਸ ਆਓਂਦੇ ਪੱਖੂਆਂ ਕੋਲੋਂ

ਪਿਆਰ ਮੁਹੱਬਤ ਮੰਗਦਾ –

ਨਖ਼ਰੀਲੇ ਦਰਿਆਵਾਂ ਤੇ ਸਮੁੰਦਰਾਂ ਦੀਆਂ

ਅਦਾਵਾਂ ਚੁਣਦਾ

ਸਾਵਣ ਮਾਂਹ ਦੀ ਰਿਮ – ਝਿਮ ਦੀ ਉਦਾਸੀ ਲੈਂਦਾ

ਰੁੱਤ ਬਹਾਰ ਦੇ ਮਸਤੇ ਹੋਏ ਗੁਲਾਬਾਂ ਦੀਆਂ

ਝੋਲੀਆਂ ਭਰ ਕੇ —

ਅਸਮਾਨਾਂ ਤਾਈਂ ਉੱਸਰੇ ਹੋਏ ਪਹਾੜਾਂ ਦੀਆਂ

ਕਹਾਣੀਆਂ ਲੈ ਕੇ

ਗੀਤ ਬਣਾਂਦਾ

ਚੰਨ ਜੀ ਤੇਰੇ ਲਈ !

ਵੇਲੇ ਦੀ ਰਫਤਾਰ ਨੂੰ ਡੱਕ ਕੇ ਗਾਉਂਦਾ–

ਤੇਰੇ ਲਈ

ਪਰ ਮੇਰੀ ਮਜਬੂਰੀ ਇਹ ਵੇ ਕਿ

ਮੈਂ ਮੌਸੀਕਾਰ ਨਹੀਂ ਆਂ

ਮੇਰੀ ਇਕ ਮਜਬੂਰੀ ਇਹ ਵੇ ਕਿ

ਮੈਂ ਇਕ ਫ਼ਨਕਾਰ  ਚਿੱਤਕਾਰ  ਨਈਂ  ਆਂ

ਨਈਂ  ਤੇ ਸੋਹਣਿਆਂ !

ਅੱਖ ਆਪਣੀ ਵਿਚ ਵਸਦਾ ਸਾਰਾ ਹੁਸਨ ਇੱਕਠਾ ਕਰਕੇ

ਮੈਂ ਤੇਰੀ ਤਸਵੀਰ ਬਣਾਂਦਾ

ਪੁਹ ਫੁੱਟਣ ਦੇ ਸੱਜਰੇ ਚਾਨਣ

ਤੇ ਸ਼ਾਮ ਸਮੇਂ ਦੀ ਲਾਲੀ ਦੇ ਰੰਗ ਭਰਦਾ

ਤੇ ਵੱਤ ਪੂਰੇ ਜਗ ਦੇ ਇਕ ਇਕ ਇੰਚ ਤੇ ਵੰਜ (ਜਾ) ਟੰਗਦਾ

ਤੇ ਦੁਨੀਆ  ਦਾ ਨਾਂ ਬਦਲ ਕੇ ਰਖਦਾ

ਹਾਂ, ਮਾਹੀ ਬੱਸ ਤੇਰਾ ਨਾਂ

ਪਰ ਮੇਰੀ ਮਜਬੂਰੀ ਇਹ ਏ ਵੇ

ਮੈਂ ਤੇ ਬੱਸ ਇਕ ਸ਼ਾਇਰ ਆਂ ।

ਰਮਜ਼ਾਂ , ਸੋਚਾਂ ਤੇ ਲਫਜ਼ਾਂ ਦੀ ਦੁਨੀਆ

ਦੁਨੀਆ ਮੇਰੀ

ਤੇਨੂੰ ਕਿਹੜੀ ਰਮਜ਼ ਬਣਾਵਾਂ ?

ਤੇ ਕਿਹੜੀ ਅਬਦੀ (ਨਾ ਮੁੱਕਣ ਵਾਲੀ ) ਸੋਚ ਵਿਚ ਸੋਚਾਂ ?

ਮੇਰੇ ਲਫਜ਼ਾਂ ਦੀ ਕੁਲ ਖ਼ੁਦਾਈ

ਉਂਜ ਥੋੜੀ ਏ

ਹਾਂ, ਮਾਹੀ ਮੈਂ ਤੇਨੂੰ ਆਪਣੇ ਸਾਰੇ ਜਜ਼ਬਿਆਂ ਵਿਚ

ਵਸਾ ਸਕਦਾ ਹਾਂ

ਦੱਸ ਨਈਂ ਸਕਦਾ

ਇਹ ਵੀ ਇਕ ਮਜਬੂਰੀ ਮੇਰੀ

ਕਸਮ ਏ ਆਪਣੇ ਹੋਵਣ ਦੀ ।

 

Dooja geetkasm e apne hovan di

 jekar tuhade mathiaN utte

lakh lakh thikkraN bhaj pae ne te maiN ki janaN 

o shahir mere de jumde buDhe

danishvaro !

maiN te likhsaN 

chann ji !

meri ik mazboori e , ve ke 

maiN mausikaar naheeN haaN 

naheeN  te maiN 

sotte deshaaN koloN —

nahatiaN dhotiaN khiRiaN hoiaN

saveraN

khohnda

te rothe lokaN de koloN 

chup chapitiaN chananiaN lainda

sham sameN nuN vapis aonde

pakhooaN koloN 

piar muhabbat mungda —

nakhrile dariavaN de samundraN

diaN 

adavaN chunda 

saavan maanh di rim jhim di

udaasi lainda

rutt bahaar de maste hoe gulabaaN

diaN 

jholiaN bhar ke –

asmaN taaiN ussre hoe pahaRaN

diaN 

kahaniaN lai ke 

geet bnanda

chann ji tere laee !

vele di raftaar nun dakk ke gaonda —
tere laee

par meri mazboori ih ve ki main

mausikaar naheeN aaN 

meri ik majboori ih ve ki

maiN ik fankaar naheeN  aaN 

nahiiN taaN sohnia

akh apni vich vasda sara husn

ikktha karke 

maiN teri tasveer bnanda–

poh phuttan de sajjre chanan 

te shaam sameN di laali de rang

bharda 

te vatt poore jug de ikk ikk inch

te vunj  tungda

te dunia da naaN badla ke

rakhda

haaN , mahi bass tera naaN 

par majboori e ve ke 

maiN te bass ik shair aaN !

ramzaaN , sochaaN te lafzaaN di

dunia

dunia meri 

taenuN kihRi ramz bunavaaN?

te kihRi abdi soch vich sochaaN ?

mere lafzaaN di te kul khudai

unj thoRi e 

haaN , mahi maiN taenuN apne

sare jazbiaN vich

vasa sakda haaN 

dass nahiNN sakda

eh vi ik majboori meri

kasm e apne hovan di 

دوجا  گیت

قسم اے اپنے ہوون دی

جیکر تہاڈے متھیاں اتے

لکھ لکھ ٹھکرّ بھج( ٹٹّ پئے )  پئے نے تے

میں کی  جانا

او شہر میرے دے جمدے بڈھے دانشورو(ودوانو) !

میں تے لکھساں

میری اک مجبوری اے ، وے کہ

میں موسیقار ( سنگیتکار ) نئیں آں

نئیں  تے میں

ستے دیساں  کولوں

نہاتیاں دھوتیاں کھڑیاں ہوئیاں سویراں

کھونہدا

تے رٹھے لوکاں دے کولوں

چپ چپیتیاں چاننیاں لیندا

شام سمیں نوں واپس آؤندے پکھوآں کولوں

پیار محبت منگدا

نخریلے دریاواں تے سمندراں دیاں اداواں چندا

ساون مانہہ دی رم – جھم دی اداسی لیندا

رتّ بہار دے مستے ہوئے گلاباں دیاں

جھولیاں بھر کے

اسماناں تائیں اسرے ہوئے پہاڑاں دیاں

کہانیاں لے کے

گیت بناندا

چن جی تیرے لئی

ویلے دی رفتار نوں ڈکّ کے گاؤندا

چن جی 

تیرے لئی 

پر میری مجبوری ایہہ وے کہ میں موسیقار(سنگیت کار) نہیں آں

میری اک مجبوری ایہہ وے کہ

میں اک فنکار(چترکار) نئیں  آں

نئیں  تے سوہنیا

اکھ اپنی وچ وسدا سارا حسن اکٹھا کرکے

میں تیری تصویر بناندا

پوہ  پھٹن دے سجرے چانن

تے شام سمیں دی لالی دے رنگ بھردا

تے وتّ پورے جگ دے اک اک انچ تے

 ونج (جا ) ٹنگدا

تے دنیا  دا ناں بدل کے رکھدا

ہاں ، ماہی بسّ تیرا ناں

پر مجبوری ایہہ اے وے کہ

میں تے بسّ اک شاعر آں ۔

رمزاں ، سوچاں تے لفظاں دی دنیا

دنیا میری

تینوں کہڑی رمز بناواں ؟

تے کہڑی ابدی ( ہمیش زندہ رہن والی ) سوچ وچ سوچاں ؟

میرے لفظاں دی کل خدائی

انج تھوڑی اے

ہاں ، ماہی میں تینوں اپنے سارے جذبیاں وچ

وسا سکدا ہاں

پر دسّ نئیں سکدا

ایہہ وی اک مجبوری میری  

قسم اے اپنے ہوون دی ۔

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net