From hindi

” ਦੁਰਕਾਰਿਆ ਭਿਖਾਰੀ”
ਰਾਮੇਸ਼ਵਰ ਕੰਬੋਜ ‘ ਹਿੰਮਾਂਸ਼ੂ’  

” درکاریا بھکھاری”  

رامیشور کمبوج ‘ ہمانشو’  

  

” ਦੁਰਕਾਰਿਆ ਭਿਖਾਰੀ”
  ਰਾਮੇਸ਼ਵਰ ਕੰਬੋਜ ‘ ਹਿੰਮਾਂਸ਼ੂ’
  (ਹਿੰਦੀ ਤੋਂ  ਅਨੁਵਾਦ- ਡਾ. ਹਰਦੀਪ ਕੌਰ ਸੰਧੂ )
   

ਬੂਹੇ ਤੋਂ ਦੁਰਕਾਰੇ
  

ਭਿਖਾਰੀ ਦਾ ਦੁੱਖ
  

ਕੋਈ ਲਿਖਦਾ ਨਹੀਂ
  

ਸਮੁੰਦਰ ਤੋਂ ਵੀ
  

ਗਹਿਰਾ ਭਾਵੇਂ
  

ਪਰ ਦਿਖਦਾ ਨਹੀਂ
  

ਕੌਣ ਜਾਣਦਾ
  

ਤੱਕ ਸੱਖਣੀ ਝੋਲੀ
  

ਓਹ ਕਿੰਨਾ ਰੋਇਆ ਹੋਣਾ
  

ਅੱਥਰੂ ਲੁਕਾਉਣ ਦੀ ਕੋਸ਼ਿਸ਼ ‘ਚ
  

ਚਿਹਰਾ ਕਿੰਨਾ ਧੋਇਆ ਹੋਣਾ  

درکاریا بھکھاری”
رامیشور کمبوج ‘ ہمانشو’
(ہندی توںترجمہ ڈاکٹر. ہردیپ کور سندھو )
بوہے توں درکارے
بھکھاری دا دکھ
کوئی لکھدا نہیں
سمندر توں وی
گہرا بھاویں
پر دکھدا نہیں
کون جاندا
تکّ سکھنی جھولی
اوہ کنا رویا ہونا
اتھرو لکاؤن دی کوشش ‘چ
چہرہ کنا دھویا ہونا
  
 

 

  

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net