Ghazal

غزل  

 
شمشیر سنگھ سندھو کیلگری کینیڈا
  

ਗ਼ਜ਼ਲ
 
ਸ਼ਮਸ਼ੇਰ ਸਿੰਘ ਸੰਧੂ ਕੈਲਗਰੀ ਕੈਨੇਡਾ
  


  

ਤੇਜ਼  ਹਵਾ ਵਿਚ  ਕਦ ਤਕ  ਸੰਧੂ, ਦੀਵਾ ਰੋਜ਼  ਜਗਾਵੇਂਗਾ
ਲੋਹਾ ਲੈਣਾ ਸਚ ਦੀ ਖਾਤਰ, ਕਦ ਤਕ ਵਚਨ ਨਿਭਾਵੇਂਗਾ।
 
ਪੰਜੇ   ਪਾਣੀ   ਅੱਡੋ  ਪਾਟੀ,  ਬਰਕਤ   ਸਾਰੀ  ਖੋ  ਬੈਠੇ
ਏਕੇ  ਦਾ ਤੂੰ  ਸਬਕ  ਪੁਰਾਣਾ, ਕੀਕਣ  ਫੇਰ  ਪੜ੍ਹਾਵੇਂਗਾ।
 
ਜ਼ਹਰ ਅਲੂਦਾ  ਹੋਇਆ ਸਾਰਾ ਬਾਗ ਮਹਿਕ ਤੋਂ ਖਾਲੀ ਹੈ
ਚੋਰਾਂ   ਲੁੱਟੇ   ਪਾਣੀ   ਸਾਡੇ,  ਪਾਣੀ   ਕਿੱਥੋਂ   ਲਾਵੇਂਗਾ।
 
ਮੰਦਰ  ਮਸਜਦ  ਮੱਲੀ  ਬੈਠੈ, ਹਰ ਥਾਂ  ਟੋਲੇ  ਠੱਗਾਂ  ਦੇ
ਤਾੜੀ ਲਾ ਕੇ  ਬੈਠੇ  ਸਾਰੇ, ਕਿਸ  ਛਤਰੀ  ਤੇ  ਆਵੇਂਗਾ।
 
ਆਜ਼ਾਦੀ ਦੀ ਖਾਤਰ ਜਿਸ ਨੇ٭ ਪੁੱਤਰ ਵਧ ਵਧ  ਵਾਰੇ ਸੀ
ਟੁਕੜੇ ਟੁਕੜੇ ਕਰਕੇ ਉਸਦੇ* ਕਦਤਕ ਦਿਲ ਪਰਚਾਵੇਂਗਾ
* ਪੰਜਾਬ ਵੱਲ ਇਸ਼ਾਰਾ ਹੈ
ਹਰਮੰਦਰ  ਦੀ   ਨੀਂਹ  ਉਡੀਕੇ,  ਮੀਆਂ  ਮੀਰੀ  ਛੋਹਾਂ ਨੂੰ
ਕਦ ਤੂੰ  ਉਸ ਦੇ  ਨਾਂ ਦਾ ਨੌਗਾ, ਵਿਚ ਅਰਦਾਸਾਂ ਪਾਵੇਂਗਾ।
 
ਬੀਤ  ਗਈ ਸੋ  ਬੀਤ ਗਈ ਏ, ਰੀਤ ਪੁਰਾਣੀ  ਜਗ ਦੀ ਹੈ
ਵਿਛੜ ਗਿਆਂ ਨੂੰ ਕਰਕੇ ਚਾਰਾ  ਕਦ ਤੂੰ ਮੋੜ ਲਿਆਵੇਂਗਾ।
 
ਹੀਰਾਂ  ਰਾਂਝੇ   ਸੱਸੀ   ਪੁੰਨੂੰ,  ਨਾਨਕ  ਤੇ   ਮਰਦਾਨਾ  ਵੀ
ਤੜਪ ਰਹੇ ਨੇ  ਮਿਲਨੇ ਖਾਤਰ, ਕਦ ਤੂੰ ਮੇਲ  ਕਰਾਵੇਂਗਾ।
 
ਸਚ ਸੂਰਜ ਜਦ ਆਣ ਚੜ੍ਹੇਗਾ, ਕਦ ਤਕ ਪਰਦਾ ਪਾਵੇਂਗਾ
ਕੂੜਾਂ ਦੇ ਸੰਗ  ਯਾਰੀ ਲਾ ਕੇ, ਕਦ ਤਕ ਜਸ਼ਨ ਮਨਾਵੇਂਗਾ।
 

 
تیز ہوا وچ کدتک سندھو دیوا روز جگاویں گا
لوہا لینا سچ دی خاطر کدتک وچن نبھاویں گا

  

پنجے پانی اڈو پاٹی برکت ساری کھو بیٹھے
ایکے دا توں سبق پرانا کیکن فیر پڑھاویں گا 

 

زہر آلودا ہویا سارا باغ مہک توں خالی ہے
چوراں لٹے پانی ساڈے پانی کتھوں لاویں گا
 
 

مندرمسجدملی بیٹھے ہرتھاں ٹولے ٹھگاںدے
تاڑی لاکے بیٹھے سار ے کس چھتری تے آویںگا
 
 

آزادی دی خاطر جس نے (پنجاب ول اشارہ ہے )پتر ودھو ودھ وارے سی
ٹکڑے ٹکڑے کرکے اسد ے کدتک جی پرچاویںگا
 
 

بیت گئی سوبیت گئی ایہہ ریت پرانی جگ دی ہے
وچھڑگیاں نوں کرکے چارا کدتوں موڑلیا ویں گا
 
 

ہیراں رانجھے سسی پنوں نانک تے مردانا وی
تڑپ رہے نے ملنے خاطرکدتوں میل کراویں گا
 
 

سچ سورج جدآن چڑھے گا کد تک پردا پاویں گا
کوڑاںدے سنگ یاری لاکے کدتک جشن مناویں گا
 
 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net