Habiba di ghazal

آل دوالے لوکی گلاں کردے نے

حبیبہ سرور

ਆਲ ਦੁਆਲੇ ਲੋਕੀ ਗੱਲਾਂ ਕਰਦੇ ਨੇ ।

ਹਬੀਬਾ ਸਰਵਰ

 

 

ਆਲ ਦੁਆਲੇ ਲੋਕੀ ਗੱਲਾਂ ਕਰਦੇ ਨੇ ।
ਮੇਰੇ ਦੁਸ਼ਮਣ ਮੇਰੇ ਆਪਣੇ ਘਰ ਦੇ ਨੇ ।
ਚੁੱਪ ਰਾਹਵਾਂ ਤੇ ਆਪਣੇ ਆਪ ਤੋ ਡਰ ਜਾਵਾਂ ।
ਜੇ ਬੋਲਾਂ ਤੇ ਲੋਕੀ ਮੈਥੋਂ ਡਰਦੇ ਨੇ ।

ਬੁਲੀਆਂ ੳਤੇ ਹਾਸੇ ਵੇਖ ਕੇ ਜਰਦੇ ਨਹੀਂ
ਇੰਜ ਤੇ ਮੈਨੂੰ ਪਿਆਰ ਵੀ ਸਾਰੇ ਕਰਦੇ ਨੇ ।
ਮੈਂ ਈ ਹਰ ਥਾਂ ਦੁੱਖਾਂ ਜੋਗੀ ਰਹਿ ਗਈ ਆਂ ।
ਹੁਣ ਤੇ ਦੁੱਖ ਵੀ ਔਖੇ ਮੈਨੂੰ ਜਰਦੇ ਨੇ ।
ਸਾਨੂੰ ਖ਼ਲਕਤ ਵੇਖੇ , ਕਿਉਂ ਨਾ ਵੇਖਣ ਕੁਝ ।
ਅੱਖਾਂ ਵਾਲੇ ਅੰਨ੍ਹਿਆਂ ਦੇ ਨਾਲ਼ ਲੜਦੇ ਨੇ ।
ਕਿਸ ਦਾ ਬੂਹਾ ਭੰਨਾਂ, ਹਰ ਕੋਈ ਸੁਤਾ ਏ ।
ਹੁਣ ਤੇ ਬੰਦੇ ਕੁੱਤਿਆਂ ਵਾਂਗੂੰ ਮਰਦੇ ਨੇ ।

آل دوالے لوکی گلاں کردے نے ۔

 میرے دشمن میرے اپنے گھر دے نے ۔

 چپ رہواں تے اپنے آپ تو ڈر جاواں ۔

 جے بولاں تے لوکی میتھوں ڈردے نے ۔

 بُلیاں اُتے ہاسے ویکھ کے جٙردے  نہیں

اُنج تے مینوں پیار وی سارے کردے نے ۔

 میں ای ہر تھاں دکھاں جوگی رہ گئی آں ۔

 ہُن تے دکھ وی اوکھے مینوں جٙردے نے ۔

 سانوں خلقت ویکھے ، کیوں نہ ویکھن کُج ۔

 اکھاں والے انھیاں دے نال لڑدے نے ۔

 کس دا بوہا بھناں ، ہر کوئی سُتا اے ۔

 ہُن تے بندے کتیاں وانگوں مردے نے ۔

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net