Hannah

ਸੁਫਨੇਗਰ سْفنے گر

ਪਿਛਲੇ ਕਾਲਮ پچھلے کالم

ਗੁਲਸ਼ਨ ਦਿਆਲگلشن دیال   ਹੰਨਾ ਆਇਸ਼ਾ ਸ਼ੇਰ حنا عائشہ شیر
ਸੁਲੇਮਾਨ ਸ਼ਾਹਬਾਜ਼ سلیمان شہباز
ਇਮਰਾਨ ਨੌਮੀ عمران نومی
ਅਹਿਦ ਰੰਧਾਵਾ احد رندھاوا
ਚਮਨ ਲਾਲ  چمن لال 
ਖ਼ਾਲਿਦ ਮਹਿਮੂਦ خالد محمود   ਆਮਰ ਜ਼ੱਹੀਰ ਭੱਟੀعامر ظہیر بھٹی

 

Please roll down for Roman

   پنجابی لئی تھلے رول کرو

ਚਮਨ ਲਾਲ ਸੁਫਨੇਗਰ ਦੇ ਪਹਿਲੇ ਹੀਰੋ ਸਨ ਜਿਨ੍ਹਾਂ ਨੂੰ ਮੈਂ ਪਹਿਲਾਂ ਮਿਲੀ ਤੇ ਫਿਰ ਲਿਖਿਆ । ਇਹ ਇੱਕ ਸੁਖਾਵਾਂ ਤੇ ਸੋਹਣਾ ਇੱਤਫਾਕ ਹੈ ਕੇ ਹੰਨਾ ਮੇਰੀ ਦੂਜੀ ਹਿਰੋਇਨ ਹੈ ਜਿਸ ਨਾਲ ਮੈਂ ਰੂ- ਬ- ਰੂ ਹੋਈ ਤੇ ਇਸ ਵੇਰ ਮੈਂ ਖੁਦ ਆਪਣੇ ਕਾਲਮ ਕੋਲ ਪੁੱਜ ਗਈ ਜਾਂ ਕਹਿ ਲਓ ਕੀ ਖੁਦ ਕਾਲਮ ਮੇਰੇ ਕੋਲ ਆ ਗਿਆ । ਮੈਂ ਸਿਰਫ ਹੰਨਾ ਨੂੰ ਮਿਲੀ ਹੀ ਨਹੀਂ, ਬਲਕਿ ਉਸ ਨਾਲ ਦੋ ਦਿਨ ਰਹੀ ਵੀ । ਕਦੀ ਸੋਚਿਆ ਵੀ ਨਹੀ ਸੀ ਕਿ ਇਸ ਤਰ੍ਹਾਂ ਅਚਾਨਕ ਮੇਨੂੰ ਮੇਰਾ ਕਾਲਮ ਖੁੱਲ੍ਹੀ ਹਵਾ ਵਿਚ ਗਲਵਕੜੀ ਪਾ ਮਿਲੇਗਾ ਤੇ ਇੱਕ ਦੰਮ ਇਹ ਛੋਟੀ ਜੇਹੀ ਬੱਚੀ ਮੇਰਾ ਦਿਲ ਜਿੱਤ ਲਵੇਗੀ । ਅੱਜੇ ਮੈਂ ਦਿਲ ਵਿਚ ਸੋਚ ਹੀ ਰਹੀ ਸੀ ਕੀ ਆਸਿਫ਼ ਜੀ ਇੱਕ ਦੰਮ ਬੋਲੇ ਕਿ , ” ਗੁੱਲੂ, ਤੇਰਾ ਕਾਲਮ ! ” ਅੰਨ੍ਹਾਂ ਕੀ ਭਾਲੇ ਦੋ ਅੱਖਾਂ…, ਤੇ ਇਹੀ ਤਾਂ ਮੈਂ ਚਾਹੁੰਦੀ ਸੀ …ਤੇ ਹੰਨਾ ਬਾਰੇ, ਜੋ ਮੈਂ ਜਾਣਿਆ, ਮੈਂ ਸੋਚਦੀ ਹਾਂ ਕਿ ਉਸ ਨੂੰ ਸਾਂਝੇ ਪੰਜਾਬ ਦੇ ਪਾਠਕਾਂ ਤੋਂ ਵਾਂਝਾ ਰੱਖਣਾ ਨਾ -ਇਨਸਾਫੀ ਹੋਵੇਗੀ । ਸੋ ਹੰਨਾ ਮੇਰੀ ਪਹਿਲੀ ਹਿਰੋਇਨ ਹੈ , ਕਿਓੰਜੇ ਅੱਜ ਤੱਕ ਮੈਂ ਸਾਰੇ ਕਾਲਮ ਆਦਮੀਆਂ ਤੇ ਲਿਖੇ ਹਨ । ਮੇਨੂੰ ਇਸ ਗੱਲ ਤੇ ਬੇਹੱਦ ਮਾਣ, ਫ਼ਖ਼ਰ , ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਸਿਰਫ ਇੱਕ ਕੁੜੀ ਹੀ ਨਹੀਂ ਬਲਕਿ ਇੱਕ ਪਾਕਿਸਤਾਨੀ ਕੁੜੀ ਹੈ ਜੋ ਉਸ ਤਹਿਜ਼ੀਬ ਤੋਂ ਆਈ ਹੈ ਜਿਸ ਕਲਚਰ ਵਿੱਚ ਕੁੜੀ ਨੂੰ ਬੁਰਕੇ ਜਾਂ ਪਰਦੇ ਵਿੱਚ ਢੱਕ ਕੇ ਰੱਖਣ ਦੋ ਕੋਸ਼ਿਸ਼ ਕੀਤੀ ਜਾਂਦੀ ਹੈ । ਮੇਨੂੰ ਇਹ ਇੱਕ ਰੋਲ ਮਾਡਲ ਲੱਗਦੀ ਹੈ ਦੋਹਾਂ ਪੰਜਾਬਾਂ ਦੇ ਜੁਆਨ ਮੁੰਡੇ ਕੁੜੀਆਂ ਲਈ । ਸ਼ਾਇਦ ਹੀ ਕੋਈ ਏਦਾਂ ਦਾ ਹੋਵੇ ਜੋ ਹੰਨਾ ਨੂੰ ਮਿਲ ਕੇ ਮੁਤਾਸਿਰ ਹੋਏ ਬਿਨਾ ਰਹਿ ਸਕੇ । ਤੇ ਹੰਨਾ ਇੱਕ ਇਸ ਕਿਸਮ ਦੀ ਹਸਤੀ ਹੈ ਕਿ ਜਿਸ ਨੂੰ ਮਿਲ ਕੇ ਤੁਸੀਂ ਉਸ ਨੂੰ ਭੁੱਲ ਹੀ ਨਹੀ ਸਕਦੇ । ਹਮੇਸ਼ਾਂ ਹਸੂੰ ਹਸੂੰ ਕਰਦਾ ਖਿੜਿਆ ਚਿਹਰਾ, ਤੇ ਚਾਅ ਨਾਲ ਭਰੀ ਹੋਂਦ ਹੈ ਉਸ ਦੀ ।
ਆਮਿਰ ਜ਼ਹੀਰ ਭੱਟੀ ਨੂੰ ਮਿਲਾਉਣ ਤੋਂ ਬਾਅਦ ਇੱਕ ਲੰਮੀ ਚੁੱਪ ਲਈ ਮੈਂ ਆਪਣੇ ਪਾਠਕਾਂ ਤੋਂ ਮੁਆਫੀ ਮੰਗਦੀ ਹਾਂ । ਬਹੁਤ ਚਾਹੁੰਦੀ ਸਾਂ ਕਿ ਛੇਤੀ ਹੀ ਕੁਝ ਲਿਖਾਂ ਪਰ ਇੱਕ ਵੱਖਰੇ ਕਿਸਮ ਦੇ ਰੁਝੇਵਿਆਂ ਨੇ ਕਲਮ ਚੁੱਕਣ ਦੀ ਇਜ਼ਾਜਤ ਹੀ ਨਹੀਂ ਦਿੱਤੀ । ਜਿਵੇਂ ਜਿਵੇਂ ਮੈਂ ਆਪਣੀ ਲੇਖਣੀ ਰਾਹੀਂ ਕੁਝ ਲੋਕਾਂ ਦੇ ਦਿਲਾਂ ਤੱਕ ਪਹੁੰਚੀ ਹਾਂ , ਉਵੇਂ ਉਵੇਂ ਹੀ ਇਹ ਲਿਖਣ ਦਾ ਕੰਮ ਬੇਹੱਦ ਜੁੰਮੇਵਾਰੀ ਤੇ ਇੱਕ ਇਬਾਦਤ ਵਾਂਗ ਲੱਗਦਾ ਹੈ – ਕਿ ਕਿਤੇ ਮੈਂ ਕੋਈ ਗਲਤੀ ਨਾ ਕਰ ਬੈਠਾਂ ਆਪਣੇ ਕਿਰਦਾਰਾਂ ਨਾਲ , ਜਾਂ ਆਪਣੇ ਪਾਠਕਾਂ ਨਾਲ ਤੇ ਖੁਦ ਆਪਣੇ ਅੰਦਰਲੇ ਸੱਚ ਨਾਲ । ਦੇਖਣ ਨੂੰ ਤਾਂ ਸ਼ਾਇਦ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਕੁਝ ਲੋਕਾਂ ਨੂੰ ਤੁਹਾਡੇ ਨਾਲ ਮਿਲਾ ਰਹੀਂ ਹਾਂ , ਪਰ ਸ਼ਾਇਦ ਇਹ ਮਕਸਦ ਨਹੀਂ ਹੈ , ਅਸਲ ਵਿੱਚ ਤਾਂ ਇਹ ਮੇਰੀ ਖੁਦਗਰਜ਼ੀ ਹੈ ਕਿ ਇਨ੍ਹਾਂ ਕਾਲਮਾਂ ਨਾਲ ਹਕੀਕਤ ਵਿੱਚ ਮੈਂ ਖੁਦ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹਾਂ । ਤੇ ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਸ ਲਈ ਵੀ ਹੈ ਕਿ ਜੇ ਕੋਈ ਮੇਰੇ ਵਾਂਗ ਹੀ ਇਨ੍ਹਾਂ ਕਾਲਮਾਂ ਨੂੰ ਪੜ੍ਹ ਕੇ ਖੁਦ ਨਾਲ ਮੁਲਾਕਾਤ ਕਰ ਸਕੇ । ਕਿਤੇ ਅਮ੍ਰਿਤਾ ਪ੍ਰੀਤਮ ਦਾ ਲਿਖਿਆ ਪੜ੍ਹਿਆ ਸੀ , ” ਹਰ ਕਲਾ ਤੇ ਜਾਣਕਾਰੀ ਇੱਕ ਯਾਤਰਾ ਹੁੰਦੀ ਹੈ , ਜੋ ਤੁਰੇ ਹੋਏ ਪੈਂਡੇ ਤੋਂ ਕੁਝ ਕਦਮ ਹੋਰ ਹੋਰ ਅੱਗੇ ਤੁਰਨ ਦਾ ਜਤਨ ਹੁੰਦੀ ਹੈ । ਇਸੇ ਤਰ੍ਹਾਂ ਲੋਕਾਂ, ਕਲਾਕਾਰਾਂ ਜਾਂ ਖਾਸ ਆਦਮੀਆਂ ਨਾਲ ਗਲਬਾਤ ਕੋਈ ਅਖੀਰਿਲੀ ਜਾਣਕਾਰੀ ਨਹੀ , ਪਰ ਮੱਠੇ ਚਾਨਣ ਵਿੱਚ ਇੱਕ ਦੋ ਕਿਰਨਾਂ ਜਰੂਰ ਹੁੰਦੀ ਹੈ । ” ਤੇ ਮੈਂ ਇਹ ਕਹਾਂਗੀ ਕਿ ਮੈਂ ਵੀ ਸ਼ਾਇਦ ਆਪਣੇ ਸੁਫਨੇਗਰਾਂ ਕੋਲੋਂ ਇੱਕ ਅੱਧੀ ਕਿਰਣ ਚੁਰਾ ਕੇ ਉਸ ਦੇ ਚਾਨਣ ਵਿੱਚ ਆਪਣਾ ਮੂੰਹ ਮੁਹਾਂਦਰਾ ਦੇਖਣ ਦਾ ਜਤਨ ਕਰਦੀ ਹਾਂ ; ਮੇਰੀ ਖੁਸ਼ ਕਿਸਮਤੀ ਹੋਵੇਗੀ ਜੇ ਮੇਰੇ ਪਾਠਕ ਵੀ ਇਸ ਰੋਸ਼ਨੀ ਵਿੱਚ ਖੁਦ ਨੂੰ ਮਿਲ ਸਕਣ, ਖੁਦ ਨੂੰ ਜਾਣ ਸਕਣ ਤੇ ਪਛਾਣ ਸਕਣ । ਅਕਸਰ ਹਰ ਵਾਰ ਲਿਖਦਿਆਂ ਲਿਖਦਿਆ ਸੋਚਦੀ ਹਾਂ ਕਿ ਕੀ ਕੁਝ ਹੈ ਮੇਰੇ ਅੰਦਰ ਇਹੋ ਜਿਹਾ ਜਿਸ ਨੂੰ ਪਿਆਰਿਆ ਜਾ ਸਕੇ, ਜੋ ਮੇਰੇ ਇਨ੍ਹਾਂ ਸੁਫਨੇਗਰਾਂ ਦੇ ਅੰਦਰ ਹੈ । ਤੇ ਆਓ ਹੁਣ ਮੈਂ ਇਸ ਰੋਸ਼ਨ ਕੁੜੀ ਹੰਨਾ ਦੀਆਂ ਕੁਝ ਕਿਰਨਾਂ ਨਾਲ ਤੁਹਾਨੂੰ ਮਿਲਾਉਂਦੀ ਹਾਂ, ਜੇ ਕੋਈ ਚਾਨਣੀ ਕਿਰਨ ਤੁਹਾਨੂੰ ਵੀ ਕਿਤੋਂ ਟੁੰਬ ਜਾਵੇ ।
ਹੰਨਾ ਆਇਸ਼ਾ ਸ਼ੇਰ ਨੂੰ ਜਦ ਮੈਂ ਮਿਲਦੀ ਹਾਂ ਤਾਂ ਉਹ ਮੇਨੂੰ ਆਪਣੀਆਂ ਅਮਰੀਕਾ ਵਿੱਚ ਜੰਮੀਆਂ ਪਲੀਆਂ ਭਤੀਜੀਆਂ ਵਰਗੀ ਹੀ ਲੱਗਦੀ ਹੈ , ਪਰ ਛੇਤੀ ਹੀ ਜਾਣ ਜਾਂਦੀ ਹਾਂ ਕਿ ਨਹੀ ਹੰਨਾ ਕੁਝ ਖਾਸ ਤੇ ਵੱਖਰੀ ਵੀ ਹੈ । ਹੰਨਾ ਇਕ ਪੰਜਾਬਣ ਹੈ , ਆਪਣੇ ਮਾਪਿਆਂ ਦੀ ਜ਼ਿੰਦਜਾਨ ਤੇ ਇੱਕ ਖਾਸ ਮਕਸਦ ਨਾਲ ਜਿਓਣ ਵਾਲੀ ਕੁੜੀ , ਜੋ ਨਿੱਜ ਤੋਂ ਉੱਠ ਕੇ ਇਨਸਾਨੀਅਤ ਬਾਰੇ , ਲੋਕਾਂ ਬਾਰੇ , ਆਪਣੀ ਕੌਮ ਬਾਰੇ ਤੇ ਆਪਣੇ ਕਲਚਰ ਬਾਰੇ ਬਹੁਤ ਖੁੱਭ ਕੇ ਸੋਚਦੀ ਹੈ । ਉਸ ਦੇ ਅੱਬੂ ਜਾਨ ਦਸਦੇ ਹਨ ਕਿ ਹੰਨਾ ਬਹੁਤ ਹੀ ਦੋਸਤਾਨਾ, ਦੂਜਿਆਂ ਨਾਲ ਇਕਦੰਮ ਘੁਲ ਮਿਲ ਜਾਣ ਵਾਲੀ , ਇੱਕ ਚੰਗੀ ਮੀਜ਼ਮਾਨ ਹੈ ,ਜੇ ਗੁਆਢੰਣ ਬੀਮਾਰ ਹੈ , ਤਾਂ ਹੰਨਾ ਉਸ ਨੂੰ ਹਸਪਤਾਲ ਜਾਂ ਡਾਕਟਰ ਕੋਲ ਹੀ ਨਹੀਂ ਲੈ ਜਾਵੇਗੀ , ਬਲਕੇ ਉਸ ਦਾ ਘਰ ਸਾਫ਼ ਕਰ ਆਵੇਗੀ ,ਖਾਣਾ ਪਕਾ ਆਵੇਗੀ , ਕੁਝ ਵੀ ਕਿਤੇ ਮਦਦ ਕਰਨ ਵਾਲਾ ਦਿੱਸੇ ਹੰਨਾ ਕਰ ਹੀ ਦੇਵੇਗੀ । ਫੋ਼ਰਨ ਐਕਸਚੇਂਜ ਤਹਿਤ ਸਟੂਡੈਂਟਸ , ਟੀਚਰ ਜੋ ਦੂਜੇ ਦੇਸ਼ਾਂ ਤੋਂ ਆਂਦੇ ਹਨ , ਉਨ੍ਹਾਂ ਲਈ ਵੀ ਉਹ ਖੂਬ ਮੀਜ਼ਮਾਨੀ ਦਾ ਕੰਮ ਨਿਭਾਂਦੀ ਹੈ । ਚੀਨ , ਇਜੇਪਟ ( ਮਿਸਰ ) , ਤੁਰਕੀ , ਥਾਈਲੈਂਡ, ਤੋਂ ਆਏ ਹੋਏ ਸਟੂਡੈਂਟਸ ਨੂੰ ਉਸ ਨੇ ਆਪਣੇ ਸਕੂਲ ਵੇਲੇ ਜੀ ਆਇਆ ਆਖਿਆ ਤੇ ਉਨ੍ਹਾਂ ਦਾ ਬਹੁਤ ਧਿਆਨ ਰੱਖਿਆ । ਅੱਬੂ ਯਾਦ ਕਰਦੇ ਹਨ ਕਿ ਉਹ ਹਮੇਸ਼ਾ ਆਪਣਾ ਕਮਰਾ, ਆਪਣੇ ਖਿਡੋਣੇ ਤੇ ਹਰ ਚੀਜ਼ ਦੂਜੇ ਬੱਚਿਆਂ ਨਾਲ ਸਾਂਝਾ ਕਰਦੀ ਸੀ । ਇਕ ਵਾਰ ਉਸ ਨੇ ਆਪਣੇ ਜ਼ੇਬ ਖਰਚੇ ਦੇ ਪੈਸੇ ਬਚਾ ਕੇ ਲਾਹੋਰ ਵਿਚ ਕੁੜੀਆਂ ਲਈ ਫਾਤਿਮਾ ਗਰਲਜ਼ ਸਕੂਲ ਦੇ ਖੇਡ ਦੇ ਮੈਦਾਨ ਵਿਚ ਝੂਲੇ ਲਗਵਾ ਕੇ ਦਿੱਤੇ । ਉਸ ਦੇ ਅੱਬਾ ਦਾ ਇੱਕ ‘ ਨਸਰੀਨ ਤੇ ਆਲਮ ਫਾਉਂਡੇਸ਼ਨ ‘ ਹੈ ਜੋ ਦੱਖਣੀ ਏਸ਼ੀਅਨ ਦੇ ਅੱਠ ਦੇਸ਼ਾਂ ਵਿੱਚ ਕੰਮ ਕਰਦੀ ਹੈ । ਇਸ ਫਾਉਂਡੇਸ਼ਨ ਦਾ ਅਠ ਮੁਲਕਾਂ ਵਿੱਚ ਦੂਰ ਦੂਰ ਦੇ ਇਲਾਕਿਆਂ ਵਿੱਚ ਰੋਗੀਆਂ ਲਈ ਕੈਂਪ ਲਾਉਣੇ, ਗਰੀਬ ਮੁੰਡੇ ਕੁੜੀਆਂ ਦੇ ਵਿਆਹ ਕਰਨੇ , ਸਕੂਲ ਖੋਲਣੇ ਤੇ ਹੋਰ ਕਈ ਇਸ ਤਰ੍ਹਾਂ ਦੀ ਮਦਦ ਕਰਨੀ । ਹੰਨਾ ਇਸ ਫਾਉਂਡੇਸ਼ਨ ਦੀ ਯੂਥ ਵਿੰਗ ਦੀ ਵਾਈਸ ਪਰੈਜ਼ੀਡੈਂਟ ਹੈ । ਹੰਨਾ ਆਪਣੇ ਅੱਬਾ ਤੇ ਅੰਮੀ ਜਾਨ ਨਾਲ ਹਰ ਸਾਲ ਪਾਕਿਸਤਾਨ ਵਿੱਚ ਜਾਂਦੀ ਹੈ । ਉਹ ਦੂਰ ਦੂਰ ਤੱਕ ਅੰਦਰੂਨੀ ਇਲਾਕਿਆਂ ਵਿੱਚ ਲੋੜਮੰਦ ਲੋਕਾਂ ਨੂੰ ਮਦਦ ਦੇਣ ਲਈ ਸਫਰ ਕਰਦੇ ਨੇ । ਕਈ ਵਾਰ ਉਹ ਇਹ ਸਫਰ ਸਾਇਕਲਾਂ , ਖੱਚਰਾਂ , ਘੋੜਿਆਂ , ਕਿਸ਼ਤੀਆਂ ਤੇ ਬੱਸਾਂ ਤੇ ਕਰਦੀ ਹੈ । ਹਰ ਕੰਮ ਵਿੱਚ ਉਹ ਆਪਣੇ ਚਾਚਿਆਂ , ਤਾਇਆਂ, ਭਰਾਵਾਂ ਤੇ ਫਾਉਂਡੇਸ਼ਨ ਵਿੱਚ ਕੰਮ ਕਰ ਰਹੇ ਡਾਕਟਰਾਂ , ਨਰਸਾਂ ਤੇ ਟੈਕਨੀਸ਼ੀਅਨਸ ਨਾਲ ਹੱਥ ਵਟਾਦੀਂ ਹੈ । ਸੋਚਦੀ ਹਾਂ ਕਿ ਕਿੰਨੇ ਕੁ ਬੱਚੇ ਇਹੋ ਜਿਹੇ ਹੁੰਦੇ ਨੇ ਜੋ ਆਪਣੀਆਂ ਛੁੱਟੀਆਂ ਇਸ ਤਰ੍ਹਾਂ ਗੁਜ਼ਾਰਦੇ ਹਨ ?
” ਸੋ ਇਹ ਹੈ ਹੰਨਾ ! ”
” ਕੌਣ ? ਅੱਛਾ ! ਉਹ ਕੁੜੀ ਜੋ ਪੰਜਾਬੀ ਬੋਲਦੀ ਹੈ । ” ਇਹ ਪਛਾਣ ਹੈ ਹੰਨਾ ਦੀ । ਅਮਰੀਕਾ ਵਿੱਚ ਜੰਮੀ, ਪਲੀ ਤੇ ਪੜ੍ਹੀ , ਤੇ ਫੇਰ ਵੀ ਇਕ ਦੰਮ ਪੂਰੀ ਪੰਜਾਬੀ ਬੋਲਦੀ । ਉਸ ਨਾਲ ਜੇ ਤੁਸੀਂ ਪੰਜਾਬੀ ਵਿੱਚ ਗੱਲ ਕਰੋਗੇ , ਤਾਂ ਉਹ ਖਾਲਸ਼ ਪੰਜਾਬੀ ਵਿੱਚ ਗੱਲ ਕਰੇਗੀ , ਮਜਾਲ ਹੈ ਜੇ ਉਹ ਕੋਈ ਭੁੱਲ ਕੇ ਵੀ ਅੰਗ੍ਰੇਜ਼ੀ ਦਾ ਲਫਜ਼ ਵਰਤ ਜਾਵੇ । ਹੰਨਾ ਜਦ ਪਾਕਿਸਤਾਨ ਜਾਂਦੀ ਹੈ ਤਾਂ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਠੇਠ ਪੰਜਾਬੀ ਬੋਲਦੀ ਹੈ । ਇੱਕ ਵੇਰ ਜਦ ਉਹ ਨਿੱਕੀ ਹੁੰਦੀ ਪਾਕਿਸਤਾਨ ਤੋਂ ਵਾਪਿਸ ਆਈ ਤਾਂ ਆਪਣੇ ਸਕੂਲ ਵਿੱਚ ਆਪਣੀ ਅਮਰੀਕਨ ਟੀਚਰ ਨੂੰ ਪੰਜਾਬੀ ਵਿੱਚ ਹੀ ਪੁਛਦੀ ਹੈ , ” ਆਹ ਕੂੜਾ ਮੈਂ ਕਿਥੇ ਪਾਵਾਂ ? ” ਉਸ ਦੇ ਅੱਬੂ ਉਸ ਦੀ ਇਹ ਪੁਰਾਣੀ ਗੱਲ ਹੱਸ ਕੇ ਸਾਡੇ ਨਾਲ ਸਾਂਝੀ ਕਰਦੇ ਹਨ । ਬੜੀ ਮੁਸ਼ਕਿਲ ਨਾਲ ਹੰਨਾ ਨੂੰ ਮੁੜ ਅੰਗਰੇਜ਼ੀ ਵਿੱਚ ਬੋਲਣ ਦੀ ਆਦਤ ਪਈ ਸਕੂਲ ਵਿੱਚ । ਹੰਨਾ ਨੂੰ ਇਸ ਗੱਲ ਦੀ ਹੈਰਾਨੀ ਤੇ ਥੋੜਾ ਦੁੱਖ ਵੀ ਹੁੰਦਾ ਹੈ ਕਿ ਜਦ ਉਹ ਪਾਕਿਸਤਾਨ ਵਿੱਚ ਸਾਰਿਆਂ ਨਾਲ ਪੰਜਾਬੀ ਵਿੱਚ ਗੱਲ ਕਰਦੀ ਹੈ ; ਤਾਂ ਉਸ ਦੇ ਕਈ ਰਿਸ਼ਤੇਦਾਰ ਉਸ ਨੂੰ ਉਰਦੂ ਵਿੱਚ ਜੁਆਬ ਦਿੰਦੇ ਹਨ । ਫਿਰ ਹੰਨਾ ਖੁਦ ਹੀ ਗੱਲ ਨੂੰ ਅੱਗੇ ਤੋਰਦੀ ਹੈ ਕਿ ਦਰਅਸਲ ਉਹ ਉਰਦੂ ਘੱਟ ਹੁੰਦੀ ਹੈ , ਅਸਲ ਵਿੱਚ ਉਹ ਹਿੰਦੀ ਹੀ ਹੈ , ਬਾਲੀਵੂਡ ਦੀਆਂ ਫਿਲਮਾਂ ਦੇ ਅਸਰ ਹੇਠ ਉਸੇ ਕਿਸਮ ਦੀ ਬੋਲੀ । ਜੀ ਹਾਂ, ਉਹ ਸੋਚਦੀ ਹੈ ਕਿ ਲਾਹੋਰ ਵਿੱਚ ਜੋ ਉਸ ਦੇ ਰਿਸ਼ਤੇਦਾਰ ਬੋਲਦੇ ਹਨ ਉਹ ਹਿੰਦੀ ਹੀ ਹੈ , ਕੀ ਕਹਿਣਾ ਹੈ ਕਿ ਕੋਈ ਦੋ – ਚਾਰ ਲਫਜ਼ ਉਰਦੂ ਦੇ ਹੋਣ , ਇਹ ਉਸ ਦਾ ਖਿਆਲ ਹੈ । ਉਸ ਦਾ ਖਿਆਲ ਹੈ ਕਿ ਅਸਲ ਉਰਦੂ ਦੇ ਔਖੇ ਲਫਜ਼ ਤਾਂ ਸ਼ਾਇਦ ਬਹੁਤਿਆਂ ਨੂੰ ਆਓਂਦੇ ਹੀ ਨਾ ਹੋਣ । ਉਸ ਦੀ ਇਹ ਗੱਲ ਸੁਣ ਕੇ ਮੈਂ ਸੋਚਾਂ ਵਿੱਚ ਪੈ ਜਾਂਦੀ ਹਾਂ – ਹਾਂ ਸਾਡੀਆਂ ਹਿੰਦੀ ਫਿਲਮਾਂ ਦੀ ਬੋਲੀ ਪਾਕਿਸਤਾਨ ਵਿੱਚ ਆਸਾਨੀ ਨਾਲ ਸਮਝ ਆ ਜਾਂਦੀ ਹੈ , ਸਿਰਫ ਉਹ ਲਿਪੀ ਪਰਸੀਅਨ ਵਰਤਦੇ ਹਨ , ਤੇ ਅਸੀਂ ਇਧਰ ਦੇਵਨਾਗਰੀ । ਮੈਂ ਆਪਣੇ ਮਨ ਹੀ ਮਨ ਵਿੱਚ ਸੋਚਦੀ ਹਾਂ ਕਿ ਇਹ ਵੀ ਕੀ ਮਜ਼ਾਕ ਹੈ ਕਿ ਉਂਜ ਤਾਂ ਦੋਹੇਂ ਦੇਸ਼ ਇੱਕ ਝੰਡੇ ਥੱਲੇ ਰਹਿ ਨਾ ਸਕੇ ਪਰ ਹਿੰਦੀ ਵਰਗੀ ਬੋਲੀ ਥੱਲੇ ਤਾਂ ਦੋਹੇਂ ਤਕਰੀਬਨ ਇੱਕ ਹੀ ਹਨ । । ਉਸ ਤਰ੍ਹਾਂ ਹੰਨਾ ਨੂੰ ਹਿੰਦੀ ਨਾਲ ਕੋਈ ਇਤਰਾਜ਼ ਨਹੀਂ , ਉਹ ਹਿੰਦੁਸਤਾਨੀ ਚੀਜ਼ਾਂ , ਫਿਲਮਾਂ , ਤੇ ਹਿੰਦੁਸਤਾਨ ਲਈ ਸ਼ੁਦਾਈ ਹੈ । ਬਾਲੀਵੂਡ ਫਿਲਮਾਂ ਦੇਖ ਦੇਖ ਕੇ ਉਸ ਨੇ ਆਪਣੇ ਆਪ ਹੀ ਨਚੱਣਾ ਸਿੱਖਿਆ ਤੇ ਲਗਾਤਾਰ ਸਕੂਲ ਦੇ ਫੰਕਸ਼ਨਸ ਵਿਚ ਹਿੱਸਾ ਲੈਂਦੀ ਰਹੀ ਹੈ ; ਤੇ ਉਸ ਦੇ ਸਕੂਲ ਵਿਚ ਇਕ 120 ਘੰਟਿਆਂ ਦਾ ਤਿੰਨ ਦਿਨ ਲਗਾਤਾਰ ਚਲਣ ਵਾਲਾ ਵੈਰਾਇਟੀ ਸ਼ੋ ਹੁੰਦਾ ਹੈ , ਜਿਸ ਵਿੱਚ ਉਸ ਨੇ ਹਿੱਸਾ ਲਿਆ ਜਿਸ ਨੂੰ ਉਹ ‘ ਚਿਜ਼ਲ ਵਿਜ਼ਲ ‘ ਆਖਦੇ ਹਨ । ਤੇ ਇਸੇ ਤਰ੍ਹਾਂ ਉਸ ਨੇ ਸੰਗੀਤ ਵੀ ਸਿਖਣ ਦੀ ਕੋਸ਼ਿਸ਼ ਕੀਤੀ ਹੈ । ਇਥੋਂ ਤੱਕ ਕਿ ਉਸ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਲਈ ਵੀ ਹਿੰਦੁਸਤਾਨ ਜਾਣ ਦਾ ਫੈਸਲਾ ਕੀਤਾ ਹੋਇਆ ਹੈ ।
ਮੈਂ ਉਸ ਨੂੰ ਪੁਛਦੀ ਹਾਂ ਕਿ ਜਦ ਉਹ ਇਥੇ ਲੋਕਾਂ ਨੂੰ ਮਿਲਦੀ ਹੈ ਸਿੱਖ ਪਰਿਵਾਰਾਂ ਨੂੰ ਜਾਂ ਸਕੂਲ ਵਿੱਚ ਸਿੱਖ ਪੰਜਾਬੀਆਂ ਨੂੰ ਤਾਂ ਉਹ ਕਿਹੜੀ ਜ਼ੁਬਾਨ ਬੋਲਦੀ ਹੈ ਤਾਂ ਉਹ ਦਸਦੀ ਹੈ ਕਿ ਉਹ ਪੰਜਾਬੀ ਵਿੱਚ ਹੀ ਕੋਸ਼ਿਸ਼ ਕਰਦੀ ਹੈ ਪਰ ਅਗੋਂ ਉਹ ਉਸ ਨੂੰ ਹਿੰਦੀ ਜਾਂ ਅੰਗਰੇਜ਼ੀ ਵਿੱਚ ਜੁਆਬ ਦਿੰਦੇ ਨੇ । ਇਸੇ ਤਰ੍ਹਾਂ ਹੀ ਪਾਕਿਸਤਾਨੀ ਪੰਜਾਬੀਆਂ ਨਾਲ ਹੁੰਦਾ ਹੈ , ਉਹ ਅੱਗੋਂ ਉਸ ਨੂੰ ਉਰਦੂ ਵਿੱਚ ਜੁਆਬ ਦਿੰਦੇ ਨੇ , ਭਾਵੇਂ ਉਨ੍ਹਾਂ ਦੇ ਘਰਾਂ ਵਿੱਚ ਪੰਜਾਬੀ ਹੀ ਬੋਲੀ ਜਾਂਦੀ ਹੋਵੇ । ਇਹ ਇੱਕ ਅਜੀਬ ਗੱਲ ਹੈ ਜੋ ਸਾਡੀ ਸਾਇਕ ਵਿੱਚ ਬੈਠ ਗਈ ਹੈ ਕਿ ਅਸੀਂ ਹਿੰਦੀ ਜਾਂ ਉਰਦੂ ਬੋਲ ਕੇ ਥੋੜ੍ਹਾ ਜਿਆਦਾ ਪੜ੍ਹਿਆ ਲਿਖਿਆ ਮਹਿਸੂਸ ਕਰਦੇ ਹਾਂ । ਅਸੀਂ ਤਾਂ ਅਸੀਂ ਹਾਂ , ਇਹ ਹੀਣ ਭਾਵਨਾ ਕਿਓਂ ਹੈ ਕਿ ਹਿੰਦੀ ਜਾਂ ਉਰਦੂ ਬੋਲ ਕੇ ਜਿਆਦਾ ਰੋਅਬ ਪਾ ਸਕਦੇ ਹਾਂ । ਕੋਈ ਬੰਗਾਲੀ ਇਸ ਤਰ੍ਹਾਂ ਨਹੀਂ ਕਰਦਾ , ਕੋਈ ਤਾਮਿਲ ਇਸ ਤਰ੍ਹਾਂ ਨਹੀਂ ਕਰਦਾ , ਕੋਈ ਫਰਾਂਸੀਸੀ ਨਹੀਂ ਕਰਦਾ ਇਸ ਤਰ੍ਹਾਂ ।
ਇਸ ਹੰਨਾ ਨੇ ਇੱਕ ਵੇਰ ਸਟੀਵਨ ਸਪੇਲਬਰਗ ਦੀ ਹੋਲੋਕਾਸਟ ਤੇ ਬਣੀ ਹੋਈ ਫਿਲਮ ਸ਼ਿੰਡਲਰ’ਸ ਲਿਸਟ ਦੇਖੀ ਤਾਂ ਉਸ ਤੋਂ ਬਹੁਤ ਮੁਤਾਸਿਰ ਹੋਈ । ਆਪਣੇ ਅੱਬਾ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਦੁਖਾਂਤ ਵੀ ਹੋਇਆ ਹੈ ਇਤਿਹਾਸ ਵਿੱਚ ਜਿਸ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ ; ਤੇ ਉਹ ਹੈ 47 ਦਾ ਘਲੂੱਘਾਰਾ ,ਪੰਜਾਬ ਦੀ ਵੰਡ । ਫੇਰ ਇੱਕ ਦਿਨ ਉਸ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਬਣੀ ਰਾਜ ਬੱਬਰ ਦੀ ਫਿਲਮ ਦੇਖੀ । ਤੇ ਇਹ ਫਿਲਮ ਉਸ ਨੂੰ ਅੰਦਰੋਂ ਕਿਤੋਂ ਬਹੁਤ ਜਿਆਦਾ ਛੂਹ ਗਈ । ਜੱਲਿਆਂ ਵਾਲੇ ਬਾਗ ਦਾ ਸਾਕਾ ਉਸ ਦੇ ਦਿਲ ਵਿੱਚ ਘਰ ਕਰ ਗਿਆ । ਅਠਵੀੰ ਜਮਾਤ ਵਿੱਚ ਹੀ ਉਸ ਨੇ ਕਤਲੋ – ਗਾਰਤ ( Genocide ) ਵਰਗੇ ਘਿਨਾਉਣੇ ਲਫ਼ਜ਼ ਤੇ ਸੋਚਣਾ ਸ਼ੁਰੂ ਕਰ ਦਿੱਤਾ ਸੀ । ਉਸ ਨੂੰ ਸੋਚ ਸੋਚ ਹੈਰਾਨੀ ਹੁੰਦੀ ਸੀ ਕਿ ਇਨਸਾਨੀ ਇਤਿਹਾਸ ਵਿੱਚ ਇੰਨੇ ਘਿਨਾਉਣੇ ਹਾਦਸੇ ਵੀ ਹੁੰਦੇ ਨੇ, ਕਿ ਕਿਵੇਂ ਆਦਮੀ ਇੰਨਾਂ ਭਿਆਨਕ ਸ਼ਕਲ ਇਖ਼ਤਿਆਰ ਕਰ ਲੈਂਦਾ ਹੈ । ਤੇ ਉਹ ਅਕਸਰ ਸੋਚਦੀ ਕਿ ਇਸ ਤਰ੍ਹਾਂ ਕਿਓਂ ਹੁੰਦਾ ਹੈ । ਕਿਵੇਂ ਲੋਕੀਂ ਜਾਤ ਦੇ ਨਾਂ , ਨਸਲ ਦੇ ਨਾਂ ,ਮਜ਼ਹਬ ਦੇ ਨਾਂ ਹੇਠਾਂ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ । ਜਿਨੋਸਾਈਡ, ਜੱਲਿਆਂ ਵਾਲੇ ਬਾਗ ਦਾ ਸਾਕਾ , ਊਧਮ ਸਿੰਘ ਦੀ ਕਹਾਣੀ ਨੇ ਇਸ ਬੱਚੀ ਦੇ ਦਿਲ ਤੇ ਬਹੁਤ ਅਸਰ ਕੀਤਾ ਤੇ ਇਨ੍ਹਾਂ ਸਾਰੀਆਂ ਗੱਲਾਂ ਨੇ ਹੰਨਾ ਦੇ ਦਿਲ ਵਿੱਚ ਸਾਡੇ ਇਤਿਹਾਸ ਬਾਰੇ, 47 ਦੀ ਵੰਡ ਬਾਰੇ ਹਜ਼ਾਰਾਂ ਸੁਆਲ ਖੜ੍ਹੇ ਕਰ ਦਿੱਤੇ । ਤੇ ਉਹ ਉਡੀਕਣ ਲੱਗ ਪਈ ਕਿ ਸ਼ਾਇਦ ਹਾਈ ਸਕੂਲ ਵਿੱਚ ‘ ਵਰਲਡ ਹਿਸਟਰੀ ‘ ਦੀ ਕਲਾਸ ਉਸ ਨੂੰ ਉਸ ਦੇ ਸਾਰੇ ਸੁਆਲਾਂ ਦੇ ਜੁਆਬ ਦੇਵੇਗੀ । ਇੱਕ ਜ਼ਬਰਦਸਤ ਤਾਂਘ ਨਾਲ ਉਹ ਉਡੀਕ ਰਹੀ ਸੀ ਕਿ ਕਦ ਉਸ ਦੀ ਟੀਚਰ ਭਾਰਤ ਤੇ ਪੁੱਜੇਗੀ । ਪਰ ਜਦ ਭਾਰਤ ਦੀ ਬਾਰੀ ਆਈ ਤਾਂ ਉਸ ਦੀ ਹਾਈ ਸਕੂਲ ਦੀ ਇਤਿਹਾਸ ਵਿੱਚ ਸਿਰਫ ਇੱਕ ਹੀ ਵਰਕਾ ਸੀ ਸਾਡੇ ‘ ਇੰਡੀਅਨ ਸਬ ਕਾਂਟੀਨੈਂਟ ‘ ਤੇ ਜਿਸ ਵਿੱਚ 47 ਦੀ ਵੰਡ ਤੇ ਇੰਨੇ ਵੱਡੇ ਦੁਖਾਂਤ ਬਾਰੇ ਕੋਈ ਜ਼ਿਕਰ ਹੀ ਨਹੀਂ ਸੀ । 10 ਲੱਖ ਲੋਕਾਂ ਦੀ ਕਤਲੋ ਗਾਰਤ , ਇਸ ਤੋਂ ਕਿਤੇ ਵੱਧ ਲੋਕਾਂ ਦਾ ਉੱਜੜ ਪੁੱਜੜ ਜਾਣਾ ਤੇ ਦੁਨੀਆ ਦੇ ਇਤਿਹਾਸਕਾਰਾਂ ਦੇ ਕੰਨਾਂ ਤੇ ਇਸ ਦੀ ਕੋਈ ਚੀਸ ਹੀ ਨਹੀ ਪੁੱਜੀ । ਹੰਨਾ ਨੂੰ ਇਸ ਗੱਲ ਦਾ ਬਹੁਤ ਧੱਕਾ ਲੱਗਾ । ਉਸ ਨੂੰ ਵਿਸ਼ਵਾਸ਼ ਨਹੀ ਸੀ ਹੋ ਰਿਹਾ ਕਿ ਭਾਰਤ ਬਾਰੇ ਇੱਕ ਸਫਾ ਤੇ ਵੰਡੀਆਂ ਦੀ ਕੋਈ ਗੱਲ ਹੀ ਨਹੀਂ । ਤੇ ਫਿਰ ਇਸ ਬਾਰੇ ਜਾਨਣਾ ਤੇ ਹੋਰ ਖੋਜ ਕਰਨਾ ਉਸ ਲਈ ਜਰੂਰੀ ਹੋ ਗਿਆ । ਜਦ ਉਹ ਮੇਨੂੰ ਇਹ ਗੱਲ ਦਸ ਰਹੀ ਸੀ ਤਾਂ ਮੈਂ ਸੋਚ ਰਹੀ ਸੀ ਕਿ ਸਾਡੇ ਵਿਚੋਂ ਕਿੰਨੇ ਕੁ ਲੋਕ ਹਨ ਜੋ ਇੰਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਸੁਆਲਾਂ ਦੇ ਜੁਆਬ ਲੱਭਣ ਦੀ ਕੋਸ਼ਿਸ਼ ਕਰਦੇ ਹਨ ।
ਹੁਣ ਉਸ ਨੇ ਜੇ ਕੋਈ ਸਕੂਲ ਵਿਚ ਕੋਈ ਪ੍ਰੋਜੈਕਟ ਕਰਨਾ ਹੁੰਦਾ ਜਾਂ ਕੋਈ ਪੇਸ਼ਕਸ਼ ਕਰਨੀ ਹੁੰਦੀ ਇਤਿਹਾਸ ਦੇ ਇਸ ਘਿਨਾਉਣੇ ਵਿਸ਼ੇ ਤੇ, ਤਾਂ ਉਹ ਬਹੁਤ ਕੋਸ਼ਿਸ਼ ਕਰਦੀ ਕਿ ਹੋਲੋਕਾਸਟ ਜਾਂ ਜਿਨੋਸਾਈਡ ਨਾਲ ਉਹ ਪੰਜਾਬ ਦੀ ਗੱਲ ਜਰੂਰ ਜੋੜਦੀ ਤੇ ਕਰਦੀ । ਯਹੂਦੀਆਂ ਦੀ ਗੱਲ ਨਾਲ ਉਹ ਪੰਜਾਬ ਦੀ ਗੱਲ ਜਰੂਰ ਜੋੜਦੀ ਤੇ ਇਸ ਤਰ੍ਹਾਂ ਉਸ ਨੇ ਆਪਣੇ ਤੌਰ ਤੇ ਆਪਣੇ ਸਕੂਲ ਦੇ ਹਮ ਜਮਾਤੀਆਂ ਨੂੰ ਇਤਿਹਾਸ ਦੇ ਉਸ ਪੰਨੇ ਬਾਰੇ ਜਾਣੂ ਕਰਵਾਣ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਦੀ ਕਿਤਾਬ ਵਿਚ ਨਹੀਂ ਸੀ । ਕਾਲਜ ਵਿਚ ਗਈ ਤਾਂ ਉਸ ਨੇ ਇੱਕ Oral History ਦੀ ਕਲਾਸ ਲਈ ਜਿਸ ਵਿਚ ਉਸ ਨੇ ਇਸਲਾਮ , ਕ੍ਰਿਸਚਿਆਨੀਟੀ, ਤੇ ਜੁਡਾਇਜ਼ਮ ਦੀ ਗੱਲ ਕਰਨੀ ਸੀ । ਸਟੀਵਨ ਸਪੇਲਬਰਗ ਨੇ ਯਹੂਦੀਆਂ ਦੀਆਂ ਹੋਲੋਕਾਸਟ ਦੀਆਂ ਕਹਾਣੀਆਂ ਇੱਕਠੀਆਂ ਕਰਨ ਲਈ ਇੱਕ ਬੀਲਿਅਨ ਡਾਲਰ ਖਰਚ ਕੀਤੇ , ਤੇ ਅੱਜ ਤੁਹਾਨੂੰ ਇਸ ਹੋਲੋਕਾਸਟ , ਤੇ ਦੂਜੀ ਜੰਗ ਤੇ ਹਜ਼ਾਰਾਂ ਕਿਤਾਬਾਂ ਤੇ ਹਜ਼ਾਰਾਂ ਹੀ ਫਿਲਮਾਂ ਮਿਲ ਜਾਣਗੀਆਂ ਜੋ ਯਹੂਦੀਆਂ ਨੂੰ ਕਦੀ ਭੁੱਲਣ ਨਹੀਂ ਦੇਣਗੀਆਂ ਕਿ ਉਨ੍ਹਾਂ ਨਾਲ ਨਸਲ ਦੇ ਨਾਂ ਤੇ ਕੇਹੀ ਬੇ -ਇਨਸਾਫੀ ਹੋਈ ਹੈ, ਕਿ ਜਿੰਨਾਂ ਨੂੰ ਪੜ੍ਹ ਕੇ ਬੰਦੇ ਦੇ ਰੋੰਗਟੇ ਖੜ੍ਹੇ ਹੋ ਜਾਂਦੇ ਹਨ । ਸੋ ਇਸ ਸਾਰੇ ਕੁਝ ਦਾ ਇਸ ਜੁਆਨ ਹੋ ਰਹੀ ਬੱਚੀ ਤੇ ਡਾਢਾ ਅਸਰ ਹੋਇਆ ਤੇ ਉਸ ਵੀ ਇੱਕ ਦਿਨ ਵੀਡੀਉ ਕੈਮਰਾ ਚੁੱਕ ਲਿਆ ਤੇ ਗੁਰਦੁਆਰਿਆਂ , ਮੰਦਿਰਾਂ ਤੇ ਮਸੀਤਾਂ ਵਿਚ ਉਸੇ ਤਰ੍ਹਾਂ ਹੀ ਜ਼ੁਬਾਨੀ ਕਹਾਣੀਆਂ ਇੱਕਠੀਆਂ ਕਰਨ ਤੁਰ ਪਈ । ਉਸ ਨੇ ਇਨ੍ਹਾਂ ਥਾਵਾਂ ਤੇ ਉਨ੍ਹਾਂ ਲੋਕਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਿੰਨਾਂ ਨੂੰ ਵੰਡ ਵੇਲੇ ਦੀਆਂ ਕੌੜੀਆਂ ਯਾਦਾਂ ਯਾਦ ਸਨ ਜਾਂ ਉਨ੍ਹਾਂ ਨੇ ਕੁਝ ਆਪਣੇ ਮਾਪਿਆਂ ਤੋਂ ਸੁਣਿਆ ਹੋਇਆ ਸੀ । ਉਸ ਨੇ ਉਨ੍ਹਾਂ ਸਿੱਖਾਂ ਨਾਲ ਗੱਲ ਕੀਤੀ ਜੋ ਪਾਕਿਸਤਾਨ ਤੋਂ ਉੱਜੜ ਪੁੱਜੜ ਆਏ ਸਨ ਤੇ ਉਨ੍ਹਾਂ ਮੁਸਲਮਾਨਾਂ ਨਾਲ ਵੀ ਗੱਲ ਕੀਤੀ ਜੋ ਚੜ੍ਹਦੇ ਪੰਜਾਬ ਤੋਂ ਲੁੱਟੇ ਪੁੱਟੇ ਲੇਹਿੰਦੇ ਪੰਜਾਬ ਪਹੁੰਚੇ । ਉਹ ਕੰਮ ਜਿਸ ਤੇ ਸਟੀਵਨ ਸਪੇਲਬਰਗ ਨੇ ਇੱਕ ਅਰਬ ਡਾਲਰ ਖਰਚ ਕੀਤਾ ਉਹੋ ਜਿਹੇ ਕੰਮ ਨੂੰ ਕਰਨ ਲਈ ਖਾਲੀ ਹੱਥ ਤੁਰ ਪਈ ਸਾਡੀ ਹੰਨਾ ਆਇਸ਼ਾ ਸ਼ੇਰ ! ਇਹ ਹੁੰਦਾ ਹੈ ਪੰਜਾਬੀ ਦਾ ਜਿਗਰਾ ।
ਮੈਂ ਹੰਨਾ ਨੂੰ ਪੁਛਦੀ ਹਾਂ ਕਿ ਜਦ ਉਹ ਲੋਕਾਂ ਦੇ ਇੰਟਰਵੀਊ ਲੈ ਰਹੀ ਸੀ ਤਾਂ ਖੁਦ ਉਸ ਦੇ ਦਿਲ ਵਿਚ ਉਸ ਵੇਲੇ ਕੀ ਗੁਜ਼ਰ ਰਹੀ ਸੀ ? ਕਿਸ ਤਰ੍ਹਾਂ ਉਸ ਨੇ ਇਸ ਇਤਿਹਾਸਕ ਦੁਖਾਂਤ ਨੂੰ ਮਹਿਸੂਸ ਕੀਤਾ ਤੇ ਉਸ ਦੇ ਦਿਲ ਵਿੱਚ ਕੀ ਕੀ ਹੋ ਰਿਹਾ ਸੀ । ਹੰਨਾ ਬਹੁਤ ਇਮਾਨਦਾਰ ਕੁੜੀ ਹੈ ਤੇ ਸਿੱਧੀ ਸਾਦੀ, ਤਪਾਕ ਨਾਲ ਬੋਲੀ ਕਿ ਉਸ ਵੇਲੇ ਤਾਂ ਉਹ ਖੁਦ ਬਾਰੇ ਸੋਚ ਰਹੀ ਸੀ ਕਿ ਉਹ ਬਹੁਤ ਸਿਆਣੀ ਕੁੜੀ ਹੈ ਤੇ ਸਮਾਰਟ ਹੈ , ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਕਿ ਉਹ ਇੱਕ ਇੰਨਾ ਖਾਸ , ਇੱਕ ਬਹੁਤ ਵੱਡਾ ਕੰਮ ਕਰ ਰਹੀ ਹੈ । ਪਰ ਬਾਅਦ ਵਿੱਚ ਜਦ ਉਸ ਨੇ ਬੈਠ ਕੇ ਉਹ ਇੰਟਰਵਿਯੂ ਦੇਖੇ ਤੇ ਸੁਣੇ ਤਾਂ, ਹਰ ਗੱਲ ਨੇ ਜਿਵੇਂ ਉਸ ਨੂੰ ਟੁੰਬਲਿਆ ਹੋਵੇ ; ਉਸ ਨੂੰ ਬੇਹੱਦ ਡਾਢਾ ਦੁੱਖ ਹੋਇਆ ਤੇ ਉਸ ਨੇ ਉਨ੍ਹਾਂ ਦੇ ਦਰਦ ਨੂੰ ਆਪਣੇ ਪਿੰਡੇ ਤੇ ਹੰਢਾਉਣ ਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ । ਬਹੁਤ ਲੋਕਾਂ ਨਾਲ ਗੱਲ ਕੀਤੀ , ਇੱਕ ਬਾਬੇ ਨੂੰ ਤਾਂ ਉਹ ਬਿਲਕੁਲ ਹੀ ਭੁੱਲ ਨਹੀਂ ਸਕੀ – ਜੋ ਆਪਣੀਆਂ ਅੱਖਾਂ ਸਾਹਮਣੇ ਹੋਏ ਹਾਦਸਿਆਂ ਤੇ ਮੌਤਾਂ ਨੂੰ ਯਾਦ ਕਰਦਾ ਰੋ ਪਿਆ ਤੇ ਇੰਨਾ ਭਾਵੁਕ ਹੋ ਗਿਆ ਕਿ ਉਸ ਨੇ ਕੈਮਰਾ ਸਾਹਮਣੇ ਆਉਣ ਤੇ ਰਿਕਾਰਡ ਕਰਨ ਤੋਂ ਜੁਆਬ ਦੇ ਦਿੱਤਾ । ਮੈਂ ਸਮਝਦੀ ਹਾਂ ਕਿ ਅਸੀਂ ਪੰਜਾਬੀ ਲੋਕ ਬਹੁਤ ਕੁਝ ਬਰਦਾਸ਼ਤ ਕਰਨ ਦੀ ਹਿੰਮਤ ਰਖਦੇ ਹਾਂ , ਪਰ ਮੈਂ ਸੋਚਦੀ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ , ਸਾਂਨੂੰ ਚਾਹੀਦਾ ਹੈ ਕਿ ਅਸੀਂ ਤਾਰੀਖ ਦੇ ਇਸ ਭਿਆਨਕ ਚੈਪਟਰ ਨੂੰ ਜਰੂਰ ਸਾਂਭ ਕੇ ਰੱਖੀਏ । ਹੰਨਾ ਸਾਨੂੰ ਆਪਣੇ ਸਾਰੇ ਤਜਰਬਿਆਂ ਬਾਰੇ ਦੱਸ ਰਹੀ ਸੀ ਤੇ ਵਿੱਚ ਵਿੱਚ ਦੀ ਸਾਨੂੰ ਆਪਣੀਆਂ ਵੀਡੀਓਸ ਵੀ ਦਿਖਾ ਰਹੀ ਸੀ , ਅਸੀਂ ਸਾਰੇ ਬਹੁਤ ਮੁਤਾਸਿਰ ਹੋ ਗਏ ਸਾਂ ਉਸ ਦੇ ਇਸ ਕੰਮ ਤੋਂ , ਆਸਿਫ਼ ਜੀ ਤਾਂ ਭਾਵਕ ਹੋ ਕੇ ਅੱਖਾਂ ਭਰ ਆਏ ਸਨ । ਸੋ ਇਸ ਸ਼ਾਮ ਨੇ ਸਾਂਝਾ ਪੰਜਾਬ ਦੀ ਟੀਮ ਨੂੰ ਇੱਕ ਨਵਾਂ ਮੈਂਬਰ ਦਿੱਤਾ ।
ਜ਼ਾਹਿਰ ਹੈ ਕਿ ਇਸ ਤਰ੍ਹਾਂ ਦੀਆਂ ਰਿਕਾਰਡਿੰਗਸ ਤੇ ਇੰਟਰਵਿਊਸ ਲਈ ਕੋਈ ਜਾਣਾ ਕੈਮਰਾ ਫੜਨ ਲਈ ਵੀ ਚਾਹੀਦਾ ਸੀ , ਇਸ ਸਾਰੇ ਕੰਮ ਵਿੱਚ ਹੰਨਾ ਦੇ ਅੱਬਾ ਨੇ ਮਦਦ ਕੀਤੀ । ਉਨ੍ਹਾਂ ਦੋਹਾਂ ਨੇ ਸਾਡੇ ਨਾਲ ਇੱਕ ਮੁਸਲਿਮ ਆਦਮੀ ਦਾ ਤਜੁਰਬਾ ਸਾਂਝਾ ਕੀਤਾ ਜਿਸ ਦਾ ਨਾਂ ਸਈਦ ਮੁਗਲ ਕਰ ਕੇ ਸੀ , ਉਸ ਨੇ ਲਾਹੋਰ ਦੇ ਵਾਕਿਆ ਦੀ ਇੱਕ ਗੱਲ ਕੀਤੀ ਕਿ ਕੁਝ ਸਿੱਖ ਨੌਜੁਆਨ ਟੈਂਪਲ ਰੋਡ ਤੇ ਆਪਣੇ ਗੁਰਦੁਆਰੇ ਦੀ ਰਾਖੀ ਕਰ ਰਹੇ ਸਨ ਕਿ ਜਦ ਕਿਸੇ ਨੇ ਦੱਸਿਆ ਕਿ ਇੱਕ ਵੱਡਾ ਹਜੂਮ ਹਮਲਾ ਕਰਨ ਆ ਰਿਹਾ ਹੈ , ਤੇ ਕੁਝ ਦੋਸਤਾਂ ਦੀ ਸਲਾਹ ਤੇ ਉਨ੍ਹਾਂ ਨੂੰ ਗੁਰਦੁਆਰੇ ਦੀ ਬੇਸਮੈਂਟ ਵਿੱਚ ਲੁਕਣਾ ਪਿਆ , ਪਰ ਸਈਦ ਮੁਗਲ ਦੇ ਅੱਖਾਂ ਸਾਹਮਣੇ ਉਹਨਾਂ 14 ਸਿੱਖਾਂ ਨੂੰ ਇੱਕ ਇੱਕ ਕਰ ਕਢ ਕੇ ਮਾਰ ਦਿੱਤਾ ਗਿਆ ਤੇ ਬਾਅਦ ਵਿੱਚ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ । ਇਸ ਗੱਲ ਨੂੰ ਉਹ ਕਦੀ ਨਹੀਂ ਭੁੱਲ ਸਕਿਆ । ਕੋਲ ਬੈਠੇ ਆਲਮ ਸ਼ੇਰ , ਹੰਨਾ ਦੇ ਅੱਬੂ ਜਾਨ ਦਸਦੇ ਹਨ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਜਦ 21 – 22 ਸਾਲ ਦੇ ਨੌਜੁਆਨ ਜਦ ਇਰਾਕ ਜਾਂ ਅਫਗਾਨਿਸਤਾਨ ਤੋਂ ਆਓਂਦੇ ਹਨ ਤਾਂ ਉਹ ਆਪਣੀਆਂ ਅੱਖਾਂ ਸਾਹਮਣੇ ਇੰਨੀਆਂ ਮੌਤਾਂ ਦੇਖ ਕੇ ਆਪਣੀ ਨੀਂਦ ਆਪਣਾ ਚੈਨ ਗੁਆ ਲੈਂਦੇ ਨੇ , ਇੰਨ੍ਹਾਂ ਲੋਕਾਂ ਨੂੰ ਕਿੰਨਾ ਕਿੰਨਾ ਟਰੀਟਮੈਂਟ ,ਇਲਾਜ ਮਿਲਦਾ ਹੈ । ਪਰ ਪੰਜਾਬ ਦੀ ਵੰਡ ਨੇ ਲੱਖਾਂ ਲੋਕਾਂ ਦੇ ਮਨਾਂ ਤੇ ਕੀ ਤਬਾਹੀ ਮਚਾਈ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ । ਕਿਸ ਲੀਡਰ ਤੇ ਕਿਸ ਆਗੂ ਨੂੰ ਇਹ ਫਿਕਰ ਹੋਈ ਕਿ ਉਨ੍ਹਾਂ ਦੀ ਜਨਤਾ ਤੇ ਕੀ ਗੁਜ਼ਰੀ ਹੈ , ਕਿਵੇਂ ਆਪਣੇ ਮਾਪਿਆਂ ਨੇ ਆਪਣੇ ਘਰ ਬਾਰ ਜਲਦੇ ਦੇਖੇ , ਆਪਣੀਆਂ ਜੁਆਨ ਧੀਆਂ ਨੂੰ ਮਰਦਿਆਂ ਦੇਖਿਆ , ਉਨ੍ਹਾਂ ਦੀ ਪੱਤ ਲੁਟਦੀ ਦੇਖੀ , ਆਪਣੇ ਬੱਚਿਆਂ ਨੂੰ ਅੱਗ ਵਿੱਚ ਭੁੰਨਦਿਆਂ ਦੇਖਿਆਂ ਤੇ ਅੱਜ ਤੱਕ ਸਾਡੇ ਵਿਚੋਂ ਕੋਈ U . N . O . ਤੋਂ ਜਾਂ ਜੁੰਮੇਵਾਰ ਕੌਮਾਂ ਤੋਂ ਅਸੀਂ ਇੱਕ ਵਾਰ ਵੀ ਇਸ ਬਾਰੇ ਕੋਈ ਸੁਆਲ ਨਹੀਂ ਕਰ ਸਕੇ ,ਸੁਆਲ ਤਾਂ ਪਾਸੇ ਰਿਹਾ ਅੱਧੀ ਤੋਂ ਵੱਧ ਦੁਨੀਆ ਨੂੰ ਇਸ ਵੰਡ ਤੇ ਕਤਲੋ ਗਾਰਤ ਬਾਰੇ ਪਤਾ ਹੀ ਨਹੀਂ ; ਬਲਕਿ ਉਸ ਤੋਂ ਬਾਅਦ ਅਸੀਂ 1965 ਤੇ 1971 ਦੀਆਂ ਲੜਾਈਆਂ ਵਿੱਚ ਕੁੱਦ ਗਏ । ਲਾਹਨਤ ਹੈ ਸਾਡੇ ਤੇ । ਕੀ ਅਸੀਂ ਇਨਸਾਨ ਹਾਂ ?
ਹੰਨਾ ਨੂੰ ਮੈਂ ਇੱਕ ਹੋਰ ਸੁਆਲ ਪੁੱਛਦੀ ਹਾਂ ਕਿ ਜਦ ਉਸ ਨੇ ਇਹ ਇੰਟਰਵੀਊ ਲਏ ਸਨ ਤਾਂ ਇੰਟਰਵੀਊ ਦੇਣ ਵਾਲਿਆਂ ਨੇ ਇਸ ਨੂੰ ਕਿਵੇਂ ਲਿਆ ? ਉਸ ਦੱਸਿਆ ਕਿ ਤਕਰੀਬਨ ਸਾਰੇ ਹੀ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਇਕਦੰਮ ਤਿਆਰ ਸਨ , ਸ਼ਾਇਦ ਕਦੀ ਕਿਸੇ ਨੇ ਉਨ੍ਹਾਂ ਤੋਂ ਇਹ ਗੱਲਾਂ ਘੱਟ ਹੀ ਪੁੱਛੀਆਂ ਹੋਣ ਬਲਕੇ ਹੰਨਾ ਨੇ ਇਹ ਮਹਿਸੂਸ ਕੀਤਾ ਕਿ ਉਸ ਨੇ ਇੰਟਰਵੀਊ ਬਾਅਦ ਉਨ੍ਹਾਂ ਸਾਰਿਆਂ ਦੇ ਚਿਹਰੇ ਤੇ ਇੱਕ relief ਤੇ ਇੱਕ ਸਕੂਨ ਦੇਖਿਆ । ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸਾਲਾਂ ਤੋਂ ਉਹ ਆਪਣੀਆਂ ਛਾਤੀ ਵਿੱਚ ਕੋਈ ਗੱਲ ਦੱਬੀ ਹੋਈ ਸੀ ਤੇ ਹੁਣ ਉਹ ਬਾਹਰ ਨਿਕਲੀ ਤੇ ਉਨ੍ਹਾਂ ਨੂੰ ਸੁੱਖ ਦਾ ਸਾਹ ਆਇਆ । ਕਿਸੇ ਨੇ ਉਨ੍ਹਾਂ ਦੇ ਦਿਲਾਂ ਵਿੱਚ ਛੁਪਾਏ ਹੋਏ ਇਨ੍ਹਾਂ ਯਾਦਾਂ ਨੂੰ ਕੋਈ ਮੱਹਤਤਾ ( Importance ) ਹੀ ਨਹੀਂ ਦਿੱਤੀ ਸੀ । ਇਹ ਇੱਕ ਵੱਡਾ ਦੁਖਾਂਤ ਹੈ ਕਿ ਦੁਨੀਆ ਵਿੱਚ ਕਿਸੇ ਨੇ ਤੁਹਾਡੇ ਦੁੱਖ ਦੀ ਕੋਈ ਖਬਰ ਸਾਰ ਹੀ ਨਹੀਂ ਲਈ । ਮੇਨੂੰ 1984 ਵੇਲੇ ਦੀ ਇੱਕ ਗੱਲ ਯਾਦ ਆਈ , ਇੱਕ ਰਾਤ ਮੈਂ ਜਿਸ ਸਹੇਲੀ ਦੇ ਘਰ ਮਹਿਮਾਨ ਸੀ , ਉਸ ਘਰ ਵਿੱਚ ਉਸੇ ਰਾਤ ਨੰਦਿਤਾ ਹਸਕਰ ਵੀ ਮਹਿਮਾਨ ਸੀ । ਨੰਦਿਤਾ ਹਸਕਰ ਨੇ ਉਮਾ ਵਾਸੁਦੇਵ ਨਾਲ ਮਿਲ ਕੇ ਦਿੱਲੀ ਵਿੱਚ ਹੋਏ ਕਤਲੇ – ਆਮ ਤੇ ਕਿਤਾਬ ਲਿਖੀ ਹੈ , ਉਹ ਵਕੀਲ ਹੈ ਤੇ ਸੁਪ੍ਰੀਮ ਕੋਰਟ ਵਿੱਚ ਹਿਊਮਨ ਰਾਈਟਜ਼ ਦੇ ਮੁਫਤ ਕੇਸ ਲੜਦੀ ਹੈ ( ਉਸ ਦਾ ਪਿਓ ਪੀ . ਐਨ . ਹਸਕਰ ਇੰਦਿਰਾ ਗਾਂਧੀ ਦਾ ਪਰਸਨਲ ਸਕਤਰ ਸੀ ) ਉਸ ਨੇ ਮੇਨੂੰ ਜਦ ਬਲੂ ਸਟਾਰ ਅਪ੍ਰੇਸ਼ਨ ਤੇ ਸੁਆਲ ਪੁੱਛੇ, ਤੇ ਮੇਰੇ ਅੰਦਰ ਜੋ ਲਾਵਾ ਬਣਿਆ ਬੈਠਾ ਸੀ ਉਹ ਇੱਕ ਦੰਮ ਤੂਫਾਨ ਦੀ ਤਰ੍ਹਾਂ ਬਾਹਰ ਨਿਕਲਿਆ , ਰੋ ਪਈ ਸੀ ਮੈਂ , ਮੇਰੇ ਨਾਲ ਉਹ ਵੀ ਰੋ ਪਈ ਸੀ , ਤੇ ਉਸ ਦਿਨ ਮੇਨੂੰ ਪਹਿਲੀ ਬਾਰ ਲੱਗਿਆ ਕਿ ਕਿਸੇ ਨੇ ਮੇਰੀ ਗੱਲ ਸੁਣੀ, ਭਾਵੇਂ ਅਸੀਂ ਘਰ ਘਰ ਵਿੱਚ ਉਹੀ ਗੱਲਾਂ ਕਰ ਕਰ ਥੱਕੇ ਨਹੀਂ ਸੀ । ਬਹੁਤ ਜਰੂਰੀ ਹੁੰਦਾ ਹੈ ਕਿ ਜਿਵੇਂ ਤੁਹਾਡੇ ਕੋਈ ਜਾਤੀ ਦੁਖ ਸੁਣੇ ਉਸੇ ਤਰ੍ਹਾਂ ਤੁਸੀਂ ਆਪਣੇ ਕੌਮੀ ਦੁੱਖ ਵੀ ਦੂਜਿਆਂ ਕੌਮਾਂ ਨਾਲ ਸਾਂਝਾ ਕਰ ਸਕੋ ।
ਉਹ ਇੱਕ 90 ਸਾਲ ਦੀ ਉਮਰ ਦੀ ਔਰਤ ਨੂੰ ਵੀ ਮਿਲੀ ਜਿਸ ਨੇ ਆਪਣੀਆਂ ਅੱਖਾਂ ਸਾਹਮਣੇ ਕਈ ਮੌਤਾਂ ਦੇਖੀਆਂ ਸਨ , ਉਸ ਨੂੰ ਆਪਣੀਆਂ ਕਈ ਮੁਸਲਮਾਨ ਸਹੇਲੀਆਂ ਯਾਦ ਆਈਆਂ । ਜੋ ਗੱਲ ਹੰਨਾ ਨੂੰ ਬਹੁਤ ਛੋਹ ਰਹੀ ਸੀ ਕਿ , ਜਦ ਕੋਈ ਉਸ ਨੂੰ ਦਸਦਾ ਸੀ ਕਿ ਹਰ ਮਾਂ ਬਾਪ ਦੀ ਆਪਣੀਆਂ ਧੀਆਂ ਨੂੰ ਹਦਾਇਤ ਸੀ ਕਿ ਵਕਤ ਆਉਣ ਤੇ ਖੂਹ ਵਿਚ ਛਾਲ ਮਾਰ ਦੇਣੀ ਹੈ , ਜ਼ਹਰ ਖਾ ਲੈਣਾ ਹੈ ਪਰ ਆਪਣੀ ਇੱਜ਼ਤ ਬਚਾ ਕੇ ਰੱਖਣੀ ਹੈ । ਹੰਨਾ ਦਸਦੀ ਹੈ ਕਿ ਇਸ ਗੱਲ ਨੂੰ ਉਸ ਨੇ ਬਹੁਤ ਸੋਚ ਸੋਚ ਕੇ ਕਈ ਵੇਰ ਤੱਸਵਰ ਕੀਤਾ ਤੇ ਉਸ ਪਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਮਾਪੇ ਇਹ ਗੱਲ ਆਪਣੀ ਧੀ ਨੂੰ ਕਹਿ ਸਕੇ ਹੋਣਗੇ ਤੇ ਕਿਵੇਂ ਧੀਆਂ ਨੇ ਇਹ ਗੱਲ ਸੁਣੀ ਹੋਵੇਗੀ । ਮੈਂ ਵੀ ਸੋਚ ਸੋਚ ਪਰੇਸ਼ਾਨ ਹੋ ਜਾਂਦੀ ਹਾਂ ਕੇ, ” ਅੜਿਆ ਕਿੰਨਾ ਔਖਾ ਹੈ ਮਾਵਾਂ ਦਾ ਜਾਂ ਪਿਉ ਦਾ ਇਸ ਤਰ੍ਹਾਂ ਆਪਣੇ ਜਿਗਰ ਦੇ ਟੁਕੜੇ ਨੂੰ ਕਹਿ ਦੇਣਾ; ਤੇ ਕੀ ਗੁਜ਼ਰ ਰਹੀ ਹੋਵੇਗੀ ਧੀਆਂ ਦੇ ਦਿਲਾਂ ਵਿੱਚ ਜਦ ਉਨ੍ਹਾਂ ਦੇ ਕੰਨਾਂ ਵਿੱਚ ਮੌਤ ਦੇ ਇਸ ਤਰ੍ਹਾਂ ਦੇ ਸੁਨੇਹੇ ਪੈਂਦੇ ਹੋਣਗੇ । ਜਿੰਦਗੀ ਦੇਣ ਵਾਲੇ ਹੁਣ ਖੁਦ ਮੌਤ ਮੰਗ ਰਹੇ ਨੇ ਆਪਣੇ ਦਿਲਾਂ ਦੇ ਟੋਟਿਆਂ ਲਈ ।” ਇਹੀ ਗੱਲ ਹੰਨਾ ਨੂੰ ਬਹੁਤ ਔਖੀ ਲੱਗ ਰਹੀ ਸੀ ਤੱਸਵਰ ਕਰਨੀ । ਇਸ ਗੱਲ ਤੇ ਮੇਨੂੰ ਇੱਕ ਪਾਕਿਸਤਾਨੀ ਪੰਜਾਬੀ ਫਿਲਮ ” ਖਾਮੋਸ਼ ਪਾਣੀ ” ਯਾਦ ਆ ਰਹੀ ਸੀ ਜਿਸ ਵਿੱਚ ਇਸ ਤਰ੍ਹਾਂ ਦੀ ਹੀ ਇੱਕ ਸਿੱਖ ਕੁੜੀ ਦੀ ਕਹਾਣੀ ਸੀ , ਜੋ ਅਖੀਰਲੇ ਪਲ ਖੂਹ ਵਿੱਚ ਛਾਲ ਨਹੀਂ ਮਾਰ ਸਕਦੀ ਤੇ ਉਥੇ ਹੀ ਇੱਕ ਮੁਸਲਮਾਨ ਨਾਲ ਨਿਕਾਹ ਕਰ ਕੇ ਰਹਿ ਜਾਂਦੀ ਹੈ , ਪਰ ਫੇਰ ਉਸ ਨੂੰ ਉਸੇ ਖੂਹ ਵਿੱਚ ਹੀ ਛਾਲ ਮਾਰਨੀ ਪੈਂਦੀ ਹੈ ਜਦ ਉਸ ਦੇ ਪੁੱਤਰ ਦੇ ਦਿਮਾਗ ਵਿੱਚ ਮਜ਼ੱਹਬੀ ਕੱਟੜਪੁਣਾ ਛਾ ਜਾਂਦਾ ਹੈ ਤੇ ਉਸ ਨੂੰ ਸ਼ਰਮ ਆਂਦੀ ਹੈ ਕਿ ਉਸ ਦੀ ਮਾਂ ਇੱਕ ਸਿੱਖ ਹੈ ਤੇ ਆਪਣੀ ਮਾਂ ਤੇ ਜੋਰ ਪਾਂਦਾ ਹੈ ਕਿ ਉਹ ਉਸ ਦੇ ਦੋਸਤਾਂ ਸਾਹਮਣੇ ਇਹ ਆਖ ਦੇਵੇ ਕਿ ਉਹ ਸਿੱਖ ਨਹੀ, ਮੁਸਲਿਮ ਹੈ । ਉਸ ਦੀ ਮਾਂ ਨੂੰ ਇਹ ਗੱਲ ਇੰਨੀ ਚੁਭਦੀ ਹੈ ਕਿ ਉਹ ਉਸੇ ਖੂਹ ਤੇ ਜਾ ਖਲੋਂਦੀ ਹੈ , ਜਿਸ ਖੂਹ ਵਿੱਚ ਛਾਲ ਮਾਰਨ ਲਈ 20 – 25 ਸਾਲ ਪਹਿਲਾਂ ਉਸ ਦੇ ਪਿਓ ਨੇ ਕਿਹਾ ਸੀ ।
ਹੰਨਾ ਜਦ ਗੁਰਦੁਆਰਿਆਂ ਵਿੱਚ ਜਾਣਾ ਸ਼ੁਰੂ ਕੀਤਾ ਆਪਣੀਆਂ ਇੰਟਰਵਿਊਸ਼ ਲਈ , ਤਾਂ ਉਸ ਨੂੰ ਜਾਣਾ ਚੰਗਾ ਲੱਗਦਾ , ਹੋਲੀ ਹੋਲੀ ਉਸ ਨੇ ਆਪਣੇ ਹੱਥਾਂ ਵਿੱਚ ਕੜ੍ਹਾ ਪਾ ਲਿਆ , ਉਸ ਨੇ ਇੱਕ ਖੰਡਾ ਵੀ ਗੱਲ ਵਿੱਚ ਪਾਉਣ ਲਈ ਖਰੀਦ ਲਿਆ । ਧਰਮਾਂ ਤੇ ਮਜ਼ੱਹਬਾਂ ਦੀ ਦੀਵਾਰ ਤੋਂ ਬਹੁਤ ਉੱਪਰ ਹੈ ਹੰਨਾ । ਮੈਂ ਸੋਚਦੀ ਹਾਂ ਕਿ ਸਾਡੇ ਜੁਆਨ ਹੋ ਰਹੇ ਮੁੰਡੇ ਕੁੜੀਆਂ ਨੂੰ ਹੰਨਾ ਨੂੰ ਜਾਨਣਾ ਤੇ ਪੜ੍ਹਨਾ ਖੁਸ਼ਕਿਸਮਤੀ ਹੋਵੇਗੀ । ਹੰਨਾ ਇਸ ਗੱਲ ਦੀ ਹਾਮੀ ਹੈ’ ਕਿ ਇਨਸਾਨ ਬਸ ਇੱਕ ਚੰਗਾ ਇਨਸਾਨ ਹੋ ਸਕਦਾ ਹੈ , ਤੇ ਚੰਗਾ ਇਨਸਾਨ ਬਣਨ ਲਈ ਕੋਈ ਜਰੂਰੀ ਨਹੀਂ ਕਿ ਤੁਸੀਂ ਖੁਦ ਨੂੰ ਧਰਮ ਤੇ ਮਜ਼ੱਹਬ ਦੇ ਡੱਬਿਆਂ ਵਿੱਚ ਕੈਦ ਕਰ ਲਵੋ । ਧਰਮ ਦਾ ਮਤਲਬ ਹੈ ਸਿਰਫ ਜੋੜਨਾ ਤੇ ਜੋੜਨਾ , ਪਿਆਰ ਦੀ ਲੜੀ ਵਿੱਚ ਪਰੋਣਾ , ਤੋੜਨਾ ਤੇ ਵੰਡੀਆਂ ਪਾਣਾ ਨਹੀਂ । ਅਸਲ ਗੱਲ ਤਾਂ ਇਹ ਹੈ ਕਿ ” ਧਰਮ ਤਾਂ ਇਨਸਾਨ ਦਾ ਇੱਕ ਹੀ ਹੁੰਦਾ ਹੈ ਪਿਆਰ ਦਾ ਧਰਮ , ਮਜ਼ੱਹਬ ਅਸੀਂ ਕਈ ਬਣਾ ਲਏ ਹਨ – ਝਗੜਾ ਧਰਮ ਦਾ ਨਹੀਂ , ਹੋ ਹੀ ਨਹੀਂ ਸਕਦਾ , ਦੁਨੀਆ ਵਿੱਚ ਜੋ ਵੀ ਕਤਲੋ ਖੂਨ ਹੋਇਆ ਹੈ , ਜਾਂ ਹੋ ਰਿਹਾ ਹੈ , ਉਹ ਨਾਵਾਂ , ਚਿੰਨ੍ਹਾਂ , ਰੰਗਾਂ , ਤੇ ਢੰਗਾਂ ਦਾ ਹੈ । ” ( Dr . ਏ . ਬੀ . ਐਲ . ਗੁਪਤਾ ) ਮੇਨੂੰ ਅਜੀਤ ਪਿਆਸਾ ਦੀ ਨਜ਼ਮ ਵਿਚੋਂ ਕੁਝ ਤੁਕਾਂ ਯਾਦ ਆ ਰਹੀਆਂ ਨੇ : ” ਧਰਮਾਂ ਕਰਮਾਂ ਦਾ ਮੁਜ਼ਰਾ ਦੇਖਣ ਨਾਲੋਂ , ਚੰਗਾ ਹੈ ਕਿਸੇ ਵੇਸ਼ਵਾ ਦਾ ਹੁੱਕਾ ਪਾਣੀ ਭਰਨਾ । ”
ਹੰਨਾ ਸੋਚਦੀ ਹੈ ਕਿ ਜੇ ਦੋਹੇਂ ਪੰਜਾਬ ਇੱਕ ਨਹੀ ਹੋ ਸਕਦੇ ਤਾਂ ਉਹ ਘੱਟੋ ਘੱਟ ਇਸ ਗੱਲ ਦੀ ਦੁਆ ਜਰੂਰ ਕਰਦੀ ਹੈ ਕਿ ਸਾਡੇ ਦਿਲਾਂ ਵਿੱਚ ਪਈਆਂ ਹੋਈਆਂ ਨਫਰਤਾਂ ਜ਼ਰੂਰ ਦੂਰ ਹੋਣ । ਅਸੀਂ ਆਸਾਨੀ ਨਾਲ ਇੱਕ ਦੂਜੇ ਨੂੰ ਮਿਲ ਸਕੀਏ । ਜੇ ਸਿੱਖਾਂ ਤੇ ਹਿੰਦੁਆਂ ਦੇ ਦਿਲਾਂ ਵਿੱਚ ਇਹ ਸ਼ਿਕਾਇਤ ਹੈ ਤਾਂ ਉਹ ਇਹ ਵੀ ਜਾਣ ਲੈਣ ਕਿ ਪੰਜਾਬੀ ਮੁਸਲਮਾਨ ਨਾਲ ਵੀ ਕੋਈ ਘੱਟ ਨਹੀਂ ਹੋਈ ; ਉਹ ਤੇ ਆਪਣੀ ਜ਼ੁਬਾਨ ਹੀ ਗੁਆਈ ਬੈਠਾ ਹੈ
। ਤੇ ਮੁੱਠੀ ਭਰ ਉਰਦੂ ਉਰਫ ਹਿੰਦੀ , ਹਿੰਦੀ ਉਰਫ ਉਰਦੂ ਦਾ ਗੁਲਾਮ ਬਣੀ ਬੈਠਾ ਹੈ ਬਹਾਦੁਰ ਪੰਜਾਬੀ ।
ਅਖੀਰ ਵਿੱਚ ਮੈਂ ਦੋਹਾਂ ਪੰਜਾਬੀਆਂ ਦੀ ਜੁਆਨ ਪੀੜ੍ਹੀ ਦੇ ਮੁੰਡੇ ਕੁੜੀਆਂ ਨੂੰ ਇਹ ਵਿਨਤੀ ਕਰਦੀ ਹਾਂ ਕਿ ਤੁਹਾਡੇ ਆਲੇ ਦੁਆਲੇ ਹਜ਼ਾਰਾਂ ਲੋਕ ਹੋਣਗੇ ਜਿੰਨਾਂ ਕੋਲ 47 ਦੀ ਵੰਡ ਦੀਆਂ ਗੱਲਾਂ ਤੇ ਯਾਦਾਂ ਹੋਣਗੀਆਂ , ਗਰਮੀਆਂ ਦੀਆਂ ਛੁੱਟੀਆਂ ਵਿੱਚ ਇਹ ਕੰਮ ਕਰੀਏ ਕਿ ਉਨ੍ਹਾਂ ਨੂੰ ਵੀਡੀਓ ਵਿੱਚ ਰਿਕਾਰਡ ਕਰੀਏ ਤੇ ਆਪਣੇ ਤਾਰੀਖ ਨੂੰ ਆਪ ਸਾਂਭ ਕੇ ਰੱਖੀਏ , ਘੱਟੋ ਘੱਟ 15 – 20 ਮਿੰਟ ਦੀ ਹੀ ਫਿਲਮ ਬਣਾਈਏ ਜੇ ਇੱਕ ਇਕ ਕਹਾਣੀ ਵੀ ਲੱਭੀਏ ਤੇ ਜ਼ਰਾ ਸੋਚੋ ਕਿੰਨੀਆਂ ਕਹਾਣੀਆ ਹੋ ਜਾਣਗੀਆਂ , ਆਓ ਉਨ੍ਹਾਂ ਲੱਖਾਂ ਲੋਕਾਂ ਦੀਆਂ ਜਾਨਵਰਾਂ ਤੋਂ ਵੀ ਹੋਈਆਂ ਭੈੜੀਆਂ ਮੌਤਾਂ ਨੂੰ ਇੱਜ਼ਤ ਦੇ ਕੇ ਤਾਰੀਖ ਬੰਦ ਤੇ ਕਲਮ ਬੰਦ ਕਰੀਏ ਆਪਣੇ ਆਪ ਲਈ ਵੀ ਤੇ ਆਪਣੇ ਆਉਣ ਵਾਲੀਆਂ ਨਸਲਾਂ ਲਈ ਵੀ । ਅਸੀਂ ਆਪਣੇ ਮਰ ਚੁੱਕਿਆਂ ਬਜ਼ੁਰਗਾਂ ਲਈ ਕੀ ਕੀ ਪਾਠ ਕਰਦੇ ਹਾਂ ਉਹਨਾਂ ਦੀ ਯਾਦ ਵਿੱਚ ਅਸੀਂ ਕੀ ਕੁਝ ਦਾਨ ਕਰਦੇ ਹਾਂ , ਸਾਡੀ ਤਾਂ ਤਹਿਜ਼ੀਬ ਵਿੱਚ ਅਸੀਂ ਸ਼ਰਾਧ ਕਰਨੋ ਨਹੀ ਭੁੱਲਦੇ ਪਰ ਅਸੀਂ 47 ਦੀਆਂ ਮੋਤਾਂ ਦਾ ਅੱਜ ਤੱਕ ਕੋਈ ਜੁਆਬ ਹੀ ਨਹੀਂ ਮੰਗਿਆਂ ? ਕਿੰਨੇ ਵੱਡੇ ਹਿਪੋਕਰੇਟ ਹਾਂ ਅਸੀਂ ?
ਹੰਨਾ ਦੀ ਅੰਮੀ ਨਸਰੀਨ ਨੇ ਹੰਨਾ ਦੀ ਬਚਪਨ ਦੀ ਇੱਕ ਗੱਲ ਮੇਰੇ ਨਾਲ ਸਾਂਝੀ ਕੀਤੀ ਕਿ ਇੱਕ ਵੇਰ ਉਹ ਜਦ ਕਿੰਡਰਗਾਰਟਨ ਵਿੱਚ ਪੜ੍ਹਦੀ ਸੀ ਤਾਂ ਬੱਸ ਵਿੱਚ ਹੀ ਸੌਂ ਗਈ ਤੇ ਉੱਤਰਣ ਵਾਲੀ ਥਾਂ ਤੇ ਉੱਤਰੀ ਹੀ ਨਹੀਂ , ਘਰ ਵਾਲੇ ਜਦ ਤਲਾਸ਼ ਵਿੱਚ ਗਏ ਤਾਂ ਉਹ ਉਵੇਂ ਹੀ ਸ਼ਾਂਤ ਬਸ ਵਿੱਚ ਸੁੱਤੀ ਪਈ ਸੀ । ਪਰ ਮੈਂ ਸੋਚਦੀ ਹਾਂ ਕਿ ਹੰਨਾ ਵਰਗੀਆਂ ਜਾਗਦੀਆਂ ਕੁੜੀਆਂ ਬਹੁਤ ਹੀ ਘੱਟ ਹੁੰਦੀਆਂ ਨੇ । ਹੰਨਾ , ਅੱਜ ਮੈਂ ਇਸ ਉਮਰ ਵਿੱਚ , ਤੈਥੋਂ ਕਿਤੇ ਵੱਡੀ ਤੇਨੂੰ ਸਲਾਮ ਕਰਦੀ ਹਾਂ ਕਿ ਜਿਸ ਕੰਮ ਨੂੰ ਕਰਨ ਲਈ ਸਟੀਵਨ ਸਪੇਲਬਰਗ ਨੇ ਇੱਕ ਅਰਬ ਡਾਲਰ ਖਰਚ ਕੀਤੇ ਸਨ ਉਸ ਨੂੰ ਕਰਨ ਲਈ ਤੂੰ ਇੱਕ ਕੈਮਰੇ ਨਾਲ ਘਰੋਂ ਨਿਕਲੀ ਹੈਂ , ਤੇਨੂੰ ਲੱਖ ਲੱਖ ਸਲਾਮ ਤੇ ਰੱਬ ਅੱਗੇ ਦੁਆ ਕਰਦੀ ਹਾਂ ਕਿ ਤੇਨੂੰ ਇਸ ਸਫਰ ਵਿੱਚ ਤੇਰੇ ਵਰਗੇ ਹੋਰ ਲੋਕ ਵੀ ਮਿਲਣ । ਤੇ ਅਸੀਂ ਸਾਰੇ ਇਸ ਪੰਜਾਬ ਲਈ ਕੋਈ ਚੰਗਾ ਕਦਮ ਪੁੱਟ ਸਕੀਏ, ਭਾਵੇਂ ਉਹ ਇੱਕ ਨਿੱਕਾ ਜਿਹਾ ਨਵ ਜੰਮੇ ਬੱਚੇ ਦੀ ਪੈੜ ਜਿਡਾ ਜੀ ਕਦਮ ਕਿਓਂ ਨਾ ਹੋਵੇ । ਲੱਖ ਲੱਖ ਦੁਆਵਾਂ ਤੇਰ ਲਈ ।

hannah@sherfoundation.org

 

گلشن دیال

حنا عائشہ شیر

 

چمن لال سفنے گر دے پہلے ہیرو سن جنہاں نوں میں پہلاں ملی تے پھر لکھیا ۔ ایہہ اک سکھاواں تے سوہنا اتفاق ہے کے حنا میری دوجی ہروئن ہے جس نال میں روبرو ہوئی تے اس وار میں خود اپنے کالم کول پجّ گئی جاں کہہ لؤ کہ خود کالم میرے کول آ گیا ۔ میں صرف حنا نوں ملی ہی نہیں، بلکہ اس نال دو دن رہی وی ۔ کدی سوچیا وی نہی سی کہ اس طرحاں اچانک مینوں میرا کالم کھلی ہوا وچ گلوکڑی پا ملے گا تے اک دمّ ایہہ چھوٹی جیہی بچی میرا دل جت لویگی ۔ اجے میں دل وچ سوچ ہی رہی سی کی آصف جی اک دمّ بولے کہ ، ” گلو، تیرا کالم ! ” انھا کی بھالے دو اکھاں…، تے ایہی تاں میں چاہندی سی …تے حنا بارے، جو میں جانیا، میں سوچدی ہاں کہ اس نوں سانجھے پنجاب دے پاٹھکاں توں وانجھا رکھنا نہ -انصافی ہوویگی ۔ سو حنا میری پہلی ہروئن ہے ، کیونجے اج تکّ میں سارے کالم آدمیاں تے لکھے ہن ۔ مینوں اس گلّ تے بے حد،ّ مان، فخر ، تے خوشی محسوس ہو رہی ہے کہ ایہہ صرف اک کڑی ہی نہیں بلکہ اک پاکستانی کڑی ہے جو اس تہذیب توں آئی ہے جس کلچر وچّ کڑی نوں برقعے جاں پردے وچّ ڈھکّ کے رکھن دی کوشش کیتی جاندی ہے ۔ مینوں ایہہ اک رول ماڈل لگدی ہے دوہاں پنجاباں دے جوان منڈے کڑیاں لئی ۔ شاید ہی کوئی اےداں دا ہووے جو حنا نوں مل کے متاثر ہوئے بنا رہِ سکے ۔ تے حنا اک اس قسم دی ہستی ہے کہ جس نوں مل کے تسیں اس نوں بھلّ ہی نہی سکدے ۔ ہمیشاں ہسوں ہسوں کردا کھڑیا چہرہ، تے چاء نال بھری ہوند ہے اس دی ۔
عامر ظہیر بھٹی نوں ملاؤن توں بعد اک لمی چپّ لئی میں اپنے پاٹھکاں توں معافی منگدی ہاں ۔ بہت چاہندی ساں کہ چھیتی ہی کجھ لکھاں پر اک وکھرے قسم دے رجھیویاں نے قلم چکن دی اجازت ہی نہیں دتی ۔ جویں جویں میں اپنی لیکھنی راہیں کجھ لوکاں دے دلاں تکّ پہنچی ہاں ، اویں اویں ہی ایہہ لکھن دا کم بے حدّ ذمے واری تے اک عبادت وانگ لگدا ہے – کہ کتے میں کوئی غلطی نہ کر بیٹھاں اپنے کرداراں نال ، جاں اپنے پاٹھکاں نال تے خود اپنے اندرلے سچ نال ۔ دیکھن نوں تاں شاید اس طرحاں لگدا ہے کہ میں کجھ لوکاں نوں تہاڈے نال ملا رہی ہاں ، پر شاید ایہہ مقصد نہیں ہے ، اصل وچّ تاں ایہہ میری خودغرضی ہے کہ ایہناں کالماں نال حقیقت وچّ میں خود نوں ملن دی کوشش کر رہی ہاں تے ایہہ اک نمانی جہی کوشش اس لئی وی ہے کہ جے کوئی میرے وانگ ہی ایہناں کالماں نوں پڑھ کے خود نال ملاقات کر سکے ۔ کتے امرتا پریتم دا لکھیا پڑھیا سی ، ” ہر کلا تے جانکاری اک یاترا ہندی ہے ، جو ترے ہوئے پینڈے توں کجھ قدم ہور ہور اگے ترن دا جتن ہندی ہے ۔ اسے طرحاں لوکاں، کلاکاراں جاں خاص آدمیاں نال گل بات کوئی اخیرلی جانکاری نہی ، پر مٹھے چانن وچّ اک دو کرناں ضرور ہندی ہے ۔ ” تے میں ایہہ کہانگی کہ میں وی شاید اپنے سفنے گراں کولوں اک ادھی کرن چرا کے اس دے چانن وچّ اپنا منہ مہاندرا دیکھن دا جتن کردی ہاں ؛ میری خوش قسمتی ہوویگی جے میرے پاٹھک وی اس روشنی وچّ خود نوں مل سکن، خود نوں جان سکن تے پچھان سکن ۔ اکثر ہر وار لکھدیاں لکھدیاں سوچدی ہاں کہ کی کجھ ہے میرے اندر ایہو جیہا جس نوں پیاریا جا سکے، جو میرے ایہناں سفنے گراں دے اندر ہے ۔ تے آؤ ہن میں اس روشن کڑی حنا دیاں کجھ کرناں نال تہانوں ملاؤندی ہاں، جے کوئی چاننی کرن تہانوں وی کتوں ٹمب جاوے ۔
حنا عائشہ شیر نوں جد میں ملدی ہاں تاں اوہ مینوں اپنیاں امریکہ وچّ جمیاں پلیاں بھتیجیاں ورگی ہی لگدی ہے ، پر چھیتی ہی جان جاندی ہاں کہ نہی حنا کجھ خاص تے وکھری وی ہے ۔ ہنا اک پنجابن ہے ، اپنے ماپیاں دی جندجان تے اک خاص مقصد نال جیون والی کڑی ، جو نج ّ توں اٹھ کے انسانیت بارے ، لوکاں بارے ، اپنی قوم بارے تے اپنے کلچر بارے بہت کھبھّ کے سوچدی ہے ۔ اس دے ابو جان دسدے ہن کہ حنا بہت ہی دوستانہ، دوجیاں نال اکدمّ گھل مل جان والی ، اک چنگی میزبان ہے ،جے گوانڈھن بیمار ہے ، تاںحنا اس نوں ہسپتال جاں ڈاکٹر کول ہی نہیں لے جاوے گی ، بلکہ اس دا گھر صاف کر آوے گی ،کھانا پکا آوے گی ، کجھ وی کتے مدد کرن والا دسے حنا کر ہی دیوے گی ۔ فارن ایکسچینج تحت سٹوڈینٹس ، ٹیچر جو دوجے دیشاں توں آندے ہن ، اوہناں لئی وی اوہ خوب میزبانی دا کم نبھاندی ہے ۔ چین ، مصر ، ترکی ، تھائی لینڈ، توں آئے ہوئے سٹوڈنٹس نوں اس نے اپنے سکول ویلے جی آیاں آکھیا تے اوہناں دا بہت دھیان رکھیا ۔ ابو یاد کردے ہن کہ اوہ ہمیشہ اپنا کمرہ، اپنے کھڈونے تے ہر چیز دوجے بچیاں نال سانجھا کردی سی ۔ اک وار اس نے اپنے جیب خرچے دے پیسے بچا کے لاہور وچ کڑیاں لئی فاطمہ گرلز سکول دے کھیڈ دے میدان وچ جھولے لگوا کے دتے ۔ اس دے ابا دا اک ‘ نسرین تے عالم فاؤنڈیشن ‘ ہے جو دکھنی ایشیئن دے اٹھ دیشاں وچّ کم کردی ہے ۔ اس فاؤنڈیشن دا اٹھ ملکاں وچّ دور دور دے علاقیاں وچّ بیماراں تے اپاہجاں لئی علاج دے کیمپ لاؤنے، غریب منڈے کڑیاں دے ویاہ کرنے ، سکول کھولنے تے ہور کئی اس طرحاں دی مدد کرنی ۔حنا اس فاؤنڈیشن دی یوتھ ونگ دی وائس پریزیڈینٹ ہے ۔ حنا اپنے ابا تے امی جان نال ہر سال پاکستان وچّ جاندی ہے ۔ اوہ دور دور تکّ اندرونی علاقیاں وچّ لوڑمند لوکاں نوں مدد دین لئی سفر کردے نے ۔ کئی وار اوہ ایہہ سفر سائکلاں ، خچراں ، گھوڑیاں ، کشتیاں تے بساں تے کردی ہے ۔ ہر کم وچّ اوہ اپنے چاچیاں ، تایاں، بھراواں تے فاؤنڈیشن وچّ کم کر رہے ڈاکٹراں ، نرساں تے ٹیکنیشن نال ہتھ وٹادیں ہے ۔ سوچدی ہاں کہ کنے کو بچے ایہو جہے ہندے نے جو اپنیاں چھٹیاں اس طرحاں گزاردے ہن ؟
” سو ایہہ ہے حنا ! ”
” کون ؟ اچھا ! اوہ کڑی جو پنجابی بولدی ہے ۔ ” ایہہ پچھان ہے حنا دی ۔ امریکہ وچّ جمی، پلی تے پڑھی ، تے پھیر وی اک دمّ پوری پنجابی بولدی ۔ اس نال جے تسیں پنجابی وچّ گلّ کروگے ، تاں اوہ خالص پنجابی وچّ گلّ کریگی ، مجال ہے جے اوہ کوئی بھلّ کے وی انگریزی دا لفظ ورت جاوے ۔ حنا جد پاکستان جاندی ہے تاں اپنے سارے رشتے داراں نال ٹھیٹھ پنجابی بولدی ہے ۔ اک وار جد اوہ نکی ہندی پاکستان توں واپس آئی تاں اپنے سکول وچّ اپنی امریکن ٹیچر نوں پنجابی وچّ ہی پچھدی ہے ، ” آہ کوڑا میں کتھے پاواں ؟ ” اس دے ابو اس دی ایہہ پرانی گلّ ہسّ کے ساڈے نال سانجھی کردے ہن ۔ بڑی مشکل نال حنا نوں مڑ انگریزی وچّ بولن دی عادت پئی سکول وچّ ۔ حنا نوں اس گلّ دی حیرانی تے تھوڑا دکھ وی ہندا ہے کہ جد اوہ پاکستان وچّ ساریاں نال پنجابی وچّ گلّ کردی ہے ؛ تاں اس دے کئی رشتے داراس نوں اردو وچّ جواب دندے ہن ۔ پھرحنا خود ہی گلّ نوں اگے توردی ہے کہ دراصل اوہ اردو گھٹّ ہندی ہے ، اصل وچّ اوہ ہندی ہی ہے ، بالی ووڈ دیاں فلماں دے اثر ہیٹھ اسے قسم دی بولی ۔ جی ہاں، اوہ سوچدی ہے کہ لاہور وچّ جو اس دے رشتے دار بولدے ہن اوہ ہندی ہی ہے ، کی کہنا ہے کہ کوئی دو چار لفظ اردو دے ہون ، ایہہ اس دا خیال ہے ۔ اس دا خیال ہے کہ اصل اردو دے اوکھے لفظ تاں شاید بوہتیاں نوں آؤندے ہی نہ ہون ۔ اس دی ایہہ گلّ سن کے میں سوچاں وچّ پے جاندی ہاں – ہاں ساڈیاں ہندی فلماں دی بولی پاکستان وچّ آسانی نال سمجھ آ جاندی ہے ، صرف اوہ لپی فارسی ورتدے ہن ، تے اسیں ادھر دیوناگری ۔ میں اپنے من ہی من وچّ سوچدی ہاں کہ ایہہ وی کی مذاق ہے کہ انج تاں دوہیں دیش اک جھنڈے تھلے رہِ نہ سکے پر ہندی ورگی بولی تھلے تاں دوہیںتقریباً اک ہی ہن ۔ ۔ اس طرحاں حنا نوں ہندی نال کوئی اعتراض نہیں ، اوہ ہندوستانی چیزاں ، فلماں ، تے ہندوستان لئی شدائی ہے ۔ بالی وڈ فلماں دیکھ دیکھ کے اس نے اپنے آپ ہی نچنا سکھیا تے لگاتار سکول دے فنکشنس وچ حصہ لیندی رہی ہے ؛ تے اس دے سکول وچ اک اک سو ویہہ گھنٹیاں دا تنّ دن لگاتار چلن والا ورائٹی شو ہندا ہے ، جس وچّ اس نے حصہ لیا جس نوں اوہ ‘ چزل وزل ‘ آکھدے ہن ۔ تے اسے طرحاں اس نے سنگیت وی سکھن دی کوشش کیتی ہے ۔ اتھوں تکّ کہ اس نے اپنی میڈیکل دی پڑھائی لئی وی ہندوستان جان دا فیصلہ کیتا ہویا ہے ۔
میں اس نوں پچھدی ہاں کہ جد اوہ اتھے لوکاں نوں ملدی ہے سکھ پریواراں نوں جاں سکول وچّ سکھ پنجابیاں نوں تاں اوہ کہڑی زبان بولدی ہے تاں اوہ دسدی ہے کہ اوہ پنجابی وچّ ہی کوشش کردی ہے پر اگوں اوہ اس نوں ہندی جاں انگریزی وچّ جواب دیندے نے ۔ اسے طرحاں ہی پاکستانی پنجابیاں نال ہندا ہے ، اوہ اگوں اس نوں اردو وچّ جواب دیندے نے ، بھاویں اوہناں دے گھراں وچّ پنجابی ہی بولی جاندی ہووے ۔ ایہہ اک عجیب گلّ ہے جو ساڈی سائکی وچّ بیٹھ گئی ہے کہ اسیں ہندی جاں اردو بول کے تھوڑا زیادہ پڑھیا لکھیا محسوس کردے ہاں ۔ اسیں تاں اسیں ہاں ، ایہہ ہین وہم جاں احساس کمتری کیوں ہے کہ ہندی جاں اردو بول کے زیادہ رعب پا سکدے ہاں ۔ کوئی بنگالی اس طرحاں نہیں کردا ، کوئی تامل اس طرحاں نہیں کردا ، کوئی فرانسیسی نہیں کردا اس طرحاں ۔
حنا نے اک ویر سٹیون سپیلبرگ دی ہولوکاسٹ تے بنی ہوئی فلم شنڈلر’س لسٹ دیکھی تاں اس توں بہت متاثر ہوئی ۔ اپنے ابا نوں دسیا تاں اوہناں کیہا کہ اس توں وڈا دکھانت وی ہویا ہے اتہاس وچّ جس دا کوئی ذکر ہی نہیں کردا تے اوہ ہے سنتالی دا گھلوگھارا ،پنجاب دی ونڈ ۔ پھیر اک دن اس نے شہید اودھم سنگھ دے جیون تے بنی راج ببر دی فلم دیکھی ۔ تے ایہہ فلم اس نوں اندروں کتوں بہت زیادہ چھوہ گئی ۔ جلیاں والے باغ دا ساکہ اس دے دل وچّ گھر کر گیا ۔ اٹھویں جماعت وچّ ہی اس نے قتل و غارت ورگے گھناؤنے لفظ تے سوچنا شروع کر دتا سی ۔ اس نوں سوچ سوچ حیرانی ہندی سی کہ انسانی اتہاس وچّ اینے گھناؤنے حادثے وی ہندے نے، کہ کویں آدمی اینی بھیانک شکل اختیار کر لیندا ہے تے اوہ اکثر سوچدی کہ اس طرحاں کیوں ہندا ہے ۔ کویں لو کی ذات دے ناں ، نسل دے ناں ،مذہب دے ناں ہیٹھاں لکھاں لوکاں نوں موت دے گھاٹ اتار دیندے ہن ۔ قتل و غارت ، جلیاں والے باغ دا ساکہ ، اودھم سنگھ دی کہانی نے اس بچی دے دل تے بہت اثر کیتا تے ایہناں ساریاں گلاں نے حنا دے دل وچّ ساڈے اتہاس بارے،سنتالی دی ونڈ بارے ہزاراںسوال کھڑے کر دتے ۔ تے اوہ اڈیکن لگّ پئی کہ شاید ہائی سکول وچّ ‘ ورلڈ ہسٹری ‘ دی کلاس اس نوں اس دے سارے سوالاں دے جواب دیویگی ۔ اک زبردست تانگھ نال اوہ اڈیک رہی سی کہ کد اس دی ٹیچر بھارت تے پجے گی ۔ پر جد بھارت دی باری آئی تاں اس دی ہائی سکول دی اتہاس وچّ صرف اک ہی ورقہ سی ساڈے ‘ انڈین سب کانٹینینٹ ‘ تے جس وچّ سنتالی دی ونڈ تے اینے وڈے دکھانت بارے کوئی ذکر ہی نہیں سی ۔ دسّ لکھ لوکاں دی قتل وغارت ، اس توں کتے ودھ لوکاں دا اجڑ پجڑ جانا تے دنیا دے اتہاسکاراں دے کناں تے اس دی کوئی چیس ہی نہی پجی ۔ حنا نوں اس گلّ دا بہت دھکہ لگا ۔ اس نوں یقین نہیںسی آرہیا کہ بھارت بارے اک صفحہ تے ونڈیاں دی کوئی گلّ ہی نہیں ۔ تے پھر اس بارے جاننا تے ہور کھوج کرنا اس لئی ضروری ہو گیا ۔ جد اوہ مینوں ایہہ گلّ دس رہی سی تاں میں سوچ رہی سی کہ ساڈے وچوں کنے کو لوک ہن جو اینی چھوٹی عمر وچّ اس طرحاں سوالاں دے جواب لبھن دی کوشش کردے ہن ۔

ہن اس نے جے کوئی سکول وچ کوئی پروجیکٹ کرنا ہندا جاں کوئی پیش کش کرنی ہندی اتہاس دے اس گھناؤنے موضوع تے، تاں اوہ بہت کوشش کردی کہ ہولوکاسٹ جاں قتل و غارت نال اوہ پنجاب دی گلّ ضرور جوڑدی تے کردی ۔ یہودیاں دی گلّ نال اوہ پنجاب دی گلّ ضرور جوڑدی تے اس طرحاں اس نے اپنے طور تے اپنے سکول دے ہم جماعتیاں نوں اتہاس دے اس پنے بارے جانو روان دی کوشش کیتی جو اوہناں دی کتاب وچ نہیں سی ۔ کالج وچ گئی تاں اس نے اک زبانی تاریخ دی کلاس لئی جس وچ اس نے اسلام ، عیسائیت یہودیت دی گلّ کرنی سی ۔ سٹیون سپیلبرگ نے یہودیاں دیاں ہولوکاسٹ دیاں کہانیاں اکٹھیاں کرن لئی اک ارب ڈالر خرچ کیتے ، تے اج تہانوں اس ہولوکاسٹ ، تے دوجی جنگ تے ہزاراں کتاباں تے ہزاراں ہی فلماں مل جان گیاں جو یہودیاں نوں کدی بھلن نہیں دینگیاں کہ اوہناں نال نسل دے ناں تے کیہی بے انصافی ہوئی ہے، کہ جنہاں نوں پڑھ کے بندے دے رونگٹے کھڑے ہو جاندے ہن ۔ سو اس سارے کجھ دا اس جوان ہو رہی بچی تے ڈاڈھا اثر ہویا تے اس وی اک دن ویڈیؤ کیمرہ چکّ لیا تے گوردواریاں ، مندراں تے مسیتاں وچ اسے طرحاں ہی زبانی کہانیاں اکٹھیاں کرن تر پئی ۔ اس نے ایہناں تھاواں تے اوہناں لوکاں نوں لبھنا شروع کر دتا جنا نوں ونڈ ویلے دیاں کوڑیاں یاداں یاد سن جاں اوہناں نے کجھ اپنے ماپیاں توں سنیا ہویا سی ۔ اس نے اوہناں سکھاں نال گلّ کیتی جو پاکستان توں اجڑ پجڑ آئے سن تے اوہناں مسلماناں نال وی گلّ کیتی جو چڑھدے پنجاب توں لٹے پٹے لیہندے پنجاب پہنچے ۔ اوہ کم جس تے سٹیون سپیلبرگ نے اک ارب ڈالر خرچ کیتا اوہو جہے کم نوں کرن لئی خالی ہتھ تر پئی ساڈی حنا عائشہ شیر ! ایہہ ہندا ہے پنجابی دا جگرا ۔
میںحنا نوں پچھدی ہاں کہ جد اوہ لوکاں دے انٹرویؤ لے رہی سی تاں خود اس دے دل وچ اس ویلے کی گزر رہی سی ؟ کس طرحاں اس نے اس اتہاسک دکھانت نوں محسوس کیتا تے اس دے دل وچّ کی کی ہو رہا سی ۔ حنا بہت ایماندار کڑی ہے تے سدھی سادھی، تپاک نال بولی کہ اس ویلے تاں اوہ خود بارے سوچ رہی سی کہ اوہ بہت سیانی کڑی ہے تے سمارٹ ہے ، اپنے آپ تے مان محسوس کر رہی سی کہ اوہ اک اینا خاص ، اک بہت وڈا کم کر رہی ہے ۔ پر بعد وچّ جد اس نے بیٹھ کے اوہ انٹرویو دیکھے تے سنے تاں، ہر گلّ نے جویں اس نوں ٹمبلیا ہووے ؛ اس نوں بے حدّ ڈاڈھا دکھ ہویا تے اس نے اوہناں دے درد نوں اپنے پنڈے تے ہنڈھاؤن تے محسوس کرن دی کوشش کیتی ۔ بہت لوکاں نال گلّ کیتی ، اک بابے نوں تاں اوہ بالکل ہی بھلّ نہیں سکی – جو اپنیاں اکھاں سامنے ہوئے حادثیاں تے موتاں نوں یاد کردا رو پیا تے اینا جذباتی ہو گیا کہ اس نے کیمرہ سامنے آؤن تے ریکارڈ کراؤن توں جواب دے دتا ۔ میں سمجھدی ہاں کہ اسیں پنجابی لوک بہت کجھ برداشت کرن دی ہمت رکھدے ہاں ، پر میں سوچدی ہاں کہ ساڈیاں آؤن والیاں نسلاں لئی ، سانوں چاہیدا ہے کہ اسیں تاریخ دے اس بھیانک باب نوں ضرور سانبھ کے رکھیئے ۔ حنا سانوں اپنے سارے تجربیاں بارے دسّ رہی سی تے وچّ وچّ دی سانوں اپنیاں ویڈیؤز وی دکھا رہی سی ، اسیں سارے بہت متاثر ہو گئے ساں اس دے اس کم توں ، آصف جی تاں جذباتی ہو کے اکھاں بھر آئے سن ۔ سو اس شام نے سانجھا پنجاب دی ٹیم نوں اک نواں ممبر دتا ۔
ظاہر ہے کہ اس طرحاں دیاں رکارڈنگز تے انٹرویو ز لئی کوئی جنا کیمرہ پھڑن لئی وی چاہیدا سی ، اس سارے کم وچّ حنا دے ابا نے مدد کیتی ۔ اوہناں دوہاں نے ساڈے نال اک مسلم آدمی دا تجربا سانجھا کیتا جس دا ناں سعید مغل سی ، اس نے لاہور دے واقعہ دی اک گلّ کیتی کہ کجھ سکھ نوجوان ٹیمپل روڈ تے اپنے گردوارے دی راکھی کر رہے سن کہ جد کسے نے دسیا کہ اک وڈا ہجوم حملہ کرن آ رہا ہے ، تے کجھ دوستاں دی صلاحَ تے اوہناں نوں گردوارے دی تہہ خانے وچّ لکنا پیا ، پر سعید مغل دے اکھاں ساہمنے اوہناں ١٤ سکھاں نوں اک اک کر کے کڈھ کے مار دتا گیا تے بعد وچّ گردوارے نوں اگّ لا دتی گئی ۔ اس گلّ نوں اوہ کدی نہیں بھلّ سکیا ۔ کول بیٹھے عالم شیر ، حنا دے ابو جان دسدے ہن کہ اوہناں دے ہسپتال وچّ جدسال دے نوجوان جد عراق جاں افغانستان توں آؤندے ہن تاں اوہ اپنیاں اکھاں سامنے اینیاں موتاں دیکھ کے اپنی نیند اپنا چین گوا لیندے نے ، ایہناں لوکاں نوں کنا کنا علاج ملدا ہے ۔ پر پنجاب دی ونڈ نے لکھاں لوکاں دے مناں تے کی تباہی مچائی ہوویگی اس دا اندازہ لگاؤنا مشکل ہے ۔ کس لیڈر تے کس آگوُ نوں ایہہ فکر ہوئی کہ اوہناں دی جنتا تے کی گزری ہے ، کویں اپنے ماپیاں نے اپنے گھر بار جلدے دیکھے ، اپنیاں جوان دھیاں نوں مردیاں دیکھیا ، اوہناں دی پتّ لٹدی دیکھی ، اپنے بچیاں نوں اگّ وچّ بھندیاں دیکھیاں تے اج تکّ ساڈے وچوں کوئی یو این او توں جاں ذمے وار قوماں توں اسیں اک وار وی اس بارے کوئی سوال نہیں کر سکے ،سوال تاں پاسے رہا ادھی توں ودھ دنیا نوں اس ونڈ تے قتل و غارت بارے پتہ ہی نہیں ؛ بلکہ اس توں بعد اسیں ١٩٦٥ تے ١٩٧١ دیاں لڑائیاں وچّ کدّ گئے ۔ لعنت ہے ساڈے تے ۔ کی اسیں انسان ہاں ؟
حنا نوں میں اک ہور سوال پچھدی ہاں کہ جد اس نے ایہہ انٹرویؤ لئے سن تاں انٹرویؤ دین والیاں نے اس نوں کویں لیا ؟ اس دسیا کہ تقریباً سارے ہی اپنیاں یاداں سانجھیاں کرن لئی اکدمّ تیار سن ، شاید کدی کسے نے اوہناں توں ایہہ گلاں گھٹّ ہی پچھیاں ہون بلکہ حنا نے ایہہ محسوس کیتا کہ اس نے انٹرویؤ بعد اوہناں ساریاں دے چہرے تے اک آرام تے اک سکون دیکھیا ۔ اس طرحاں لگیا کہ جویں سالاں توں اوہ اپنیاں چھاتی وچّ کوئی گلّ دبی ہوئی سی تے ہن اوہ باہر نکلی تے اوہناں نوں سکھ دا ساہ آیا ۔ کسے نے اوہناں دے دلاں وچّ چھپائے ہوئے ایہناں یاداں نوں کوئی اہمیت ہی نہیں دتی سی ۔ ایہہ اک وڈا دکھانت ہے کہ دنیا وچّ کسے نے تہاڈے دکھ دی کوئی خبر سار ہی نہیں لئی ۔ مینوں ویلے دی اک گلّ یاد آئی ، اک رات میں جس سہیلی دے گھر مہمان سی ، اس گھر وچّ اسے رات نندتا ہسکر وی مہمان سی ۔ نندتا ہسکر نے عما واسدیوَ نال مل کے دلی وچّ ہوئے قتل ِ عامَ تے کتاب لکھی ہے ، اوہ وکیل ہے تے سپریم کورٹ وچّ ہیومن رائیٹز دے مفت کیس لڑدی ہے ( اس دا پیو پی . این . ہسکر اندرا گاندھی دا پرسنل سکتر سی ) اس نے مینوں جد بلو سٹار اپریشن تے سوال پچھے، تے میرے اندر جوا لا بنیا بیٹھا سی اوہ اک دمّ طوفان دی طرحاں باہر نکلیا ، رو پئی سی میں ، میرے نال اوہ وی رو پئی سی ، تے اس دن مینوں پہلی بار لگیا کہ کسے نے میری گلّ سنی، بھاویں اسیں گھر گھر وچّ اوہی گلاں کر کر تھکے نہیں سی ۔ بہت ضروری ہندا ہے کہ جویں تہاڈے کوئی ذاتی دکھ سنے اسے طرحاں تسیں اپنے قومی دکھ وی دوجیاں قوماں نال سانجھا کر سکو ۔
اوہ اک ٩٠سال دی عمر دی عورت نوںوی ملی جس نے اپنیاں اکھاں سامنے کئی موتاں دیکھیاں سن ، اس نوں اپنیاں کئی مسلمان سہیلیاں یاد آئیاں ۔ جو گل حنا نوں بہت چھوہ رہی سی کہ ، جد کوئی اس نوں دسدا سی کہ ہر ماں باپ دی اپنیاں دھیاں نوں ہدایت سی کہ وقت آؤن تے کھوہ وچ چھال مار دینی ہے ، زہر کھا لینا ہے پر اپنی عزت بچا کے رکھنی ہے ۔ حنا دسدی ہے کہ اس گلّ نوں اس نے بہت سوچ سوچ کے کئی وارتصور کیتا تے اس پل نوں پھڑن دی کوشش کیتی کہ کس طرحاں ماپے ایہہ گلّ اپنی دھی نوں کہہ سکے ہونگے تے کویں دھیاں نے ایہہ گلّ سنی ہوویگی ۔ میں وی سوچ سوچ پریشان ہو جاندی ہاں کے، ” اڑیا کنا اوکھا ہے ماواں دا جاں پیو دا اس طرحاں اپنے جگر دے ٹکڑے نوں کہہ دینا؛ تے کی گزر رہی ہوویگی دھیاں دے دلاں وچّ جد اوہناں دے کناں وچّ موت دے اس طرحاں دے سنیہے پیندے ہونگے ۔ زندگی دین والے ہن خود موت منگ رہے نے اپنے دلاں دے ٹوٹیاں لئی ۔” ایہی گل حنا نوں بہت اوکھی لگّ رہی سی تصور کرنی ۔ اس گلّ تے مینوں اک پاکستانی پنجابی فلم ” خاموش پانی ” یاد آ رہی سی جس وچّ اس طرحاں دی ہی اک سکھ کڑی دی کہانی سی ، جو اخیرلے پل کھوہ وچّ چھال نہیں مار سکدی تے اتھے ہی اک مسلمان نال نکاح کر کے رہِ جاندی ہے ، پر پھیر اس نوں اسے کھوہ وچّ ہی چھال مارنی پیندی ہے جد اس دے پتر دے دماغ وچّ مذہبی کٹڑپنا چھا جاندا ہے تے اس نوں شرم آندی ہے کہ اس دی ماں اک سکھ ہے تے اپنی ماں تے زور پاندا ہے کہ اوہ اس دے دوستاں سامنے ایہہ آکھ دیوے کہ اوہ سکھ نہیںمسلم ہے ۔ اس دی ماں نوں ایہہ گلّ اینی چبھدی ہے کہ اوہ اسے کھوہ تے جا کھلوندی ہے ، جس کھوہ وچّ چھال مارن لئی کئی سال پہلاں اس دے پیو نے کیہا سی ۔
حنا جد گوردواریاں وچّ جانا شروع کیتا اپنیاں انٹرویو لئی ، تاں اس نوں جانا چنگا لگدا ، ہولی ہولی اس نے اپنے ہتھاں وچّ کڑا پا لیا ، اس نے اک کھنڈا وی گلّ وچّ پاؤن لئی خرید لیا ۔ دھرماں تے مذہباں دی دیوار توں بہت اپر ہے حنا ۔ میں سوچدی ہاں کہ ساڈے جوان ہو رہے منڈے کڑیاں نوں حنا نوں جاننا تے پڑھنا خوش قسمتی ہوویگی ۔حنا اس گلّ دی حامی ہے’ کہ انسان بس اک چنگا انسان ہو سکدا ہے ، تے چنگا انسان بنن لئی کوئی ضروری نہیں کہ تسیں خود نوں دھرم تے مذہب دے ڈبیاں وچّ قید کر لوو ۔ دھرم دا مطلب ہے صرف جوڑنا تے جوڑنا ،پیار دی لڑی وچّ پرونا ، توڑنا تے ونڈیاں پانا نہیں ۔ اصل گلّ تاں ایہہ ہے کہ ” دھرم تاں انسان دا اک ہی ہندا ہے پیار دا دھرم ، مذہب اسیں کئی بنا لئے ہن – جھگڑا دھرم دا نہیں ، ہو ہی نہیں سکدا ، دنیا وچّ جو وی قتل و خون ہویا ہے ، جاں ہو رہا ہے ، اوہ ناواں ، چنھاں ، رنگاں ، تے ڈھنگاں دا ہے ۔ ” (ڈاکٹر اے . بی . ایل . گپتا ) مینوں اجیت پیاسا دی نظم وچوں کجھ تکاں یاد آ رہیاں نے : ” دھرماں کرماں دا مزرا دیکھن نالوں ، چنگا ہے کسے ویشوا دا حقہ پانی بھرنا ۔ ”
حنا سوچدی ہے کہ جے دوہیں پنجاب اک نہیں ہو سکدے تاں اوہ گھٹو گھٹّ اس گلّ دی دعا ضرور کردی ہے کہ ساڈے دلاں وچّ پئیاں ہوئیاں نفرتاں ضرور دور ہون ۔ اسیں آسانی نال اک دوجے نوں مل سکیئے ۔ جے سکھاں تے ہندواں دے دلاں وچّ ایہہ شکایت ہے تاں اوہ ایہہ وی جان لین کہ پنجابی مسلمان نال وی کوئی گھٹّ نہیں ہوئی ؛ اوہ تے اپنی زبان ہی گوائی بیٹھا ہے تے مٹھی بھر اردو عرف ہندی ، ہندی عرف اردو دا غلام بنی بیٹھا ہے بہادر پنجابی ۔
اخیر وچّ میں دوہاں پنجابیاں دی جوان پیڑھی دے منڈے کڑیاں نوں ایہہ عرض کردی ہاں کہ تہاڈے آلے دوآلے ہزاراں لوک ہونگے جناں کول وی ونڈ دیاں گلاں تے یاداں ہونگیاں ، گرمیاں دیاں چھٹیاں وچّ ایہہ کم کریئے کہ اوہناں نوں ویڈیو وچّ ریکارڈ کریئے تے اپنے تاریخ نوں آپ سانبھ کے رکھیئے ، گھٹو گھٹّ کجھ منٹ دی ہی فلم بنائیے جے اک اک کہانی وی لبھیئے تے ذرا سوچو کنیاں کہانیا ںہو جان گیاں ، آؤ اوہناں لکھاں لوکاں دیاں جانوراں توں وی ہوئیاں بھیڑیاں موتاں نوں عزت دے کے تاریخ بند تے قلم بند کریئے اپنے آپ لئی وی تے اپنے آؤن والیاں نسلاں لئی وی ۔ اسیں اپنے مر چکیاں بزرگاں لئی کی کی پاٹھ کردے ہاں اوہناں دی یاد وچّ اسیں کی کجھ دان کردے ہاں ، ساڈی تاں تہذیب وچّ اسیں شرادھ کرنو نہیں بھلدے پر اسیں ایہناں دیاں موتاں دا اج تکّ کوئی جواب ہی نہیں منگیاں ؟ کنے وڈے ہپوکریٹ منافق ہاں اسیں ؟
حنا دی امی نسرین نے حنا دی بچپن دی اک گلّ میرے نال سانجھی کیتی کہ اک ویر اوہ جد کنڈرگارٹن وچّ پڑھدی سی تاں بسّ وچّ ہی سوں گئی تے اترن والی تھاں تے اتری ہی نہیں ، گھر والے جد تلاش وچّ گئے تاں اوہ اویں ہی سکون نال بس وچّ ستی پئی سی ۔ پر میں سوچدی ہاں کہ حنا ورگیاں جاگدیاں کڑیاں بہت ہی گھٹّ ہندیاں نے ۔ حنا ، اج میں اس عمر وچّ ، تیتھوں کتے وڈی تینوں سلام کردی ہاں کہ جس کم نوں کرن لئی سٹیون سپیلبرگ نے اک ارب ڈالر خرچ کیتے سن اس نوں کرن لئی توں اک کیمرے نال گھروں نکلی ہیں تینوں لکھ لکھ سلام تے ربّ اگے دعا کردی ہاں کہ تینوں اس سفر وچّ تیرے ورگے ہور لوک وی ملن ۔ تے اسیں سارے اس پنجاب لئی کوئی چنگا قدم پٹّ سکیئے، بھاویں اوہ اک نکا جیہا نوَ جمے بچے دی پیڑ جڈا ہی قدم کیوں نہ ہووے ۔ لکھ لکھ دعاواں تیرے لئی ۔

Hannah Aisha Sher

By: Gulshan Dayal

Chaman lal sufnay garh day pehle hero san jinan nu main pehlan mili tay fer likeya. Eh ek sikhanvan tay sohna itefaq eh ke Hannah meri dooji heroin eh jis naal main rubaru hoyi tay es var main khud apnay column khol ponch gayi. Ja kavoo ke khud column mere khol aa gaya. Main sirf Hannah nu mili hi nahi, balkay os naal do din rahi vi.  Kadi socheya vi nahi si ke es tarhan achanak menu mera column khuli hawaa vich galokari paa milay ga, tay ik dam eh choti jayi bachi mera dil jit lavay gi. Ajay main dil vich soch hi rayi si, ke Asif jee ik dam bolay ke, “Gullu tera column! Ana ki bhalay do akhan.” Tay ehi taan main chandi si. Tay Hannah baray jo main jaaneya, main sochdi haan ke es nu Sanjha Punjab day patkaan tohn vanja rakhna naainsaafi hovay gi.  So, Hannah meri pehli heroin eh. Kyun je aaj taak main saray column aadmiyan tay likay han.  Menu es gal tay bayhad maan, fakhar, tay khushi mehsoos ho rayi eh, ke eh sirf ik kuri hi nahi balkay ik Pakistani kuri eh jo es tehzeeb tohn ayi eh jis culture vich kuri nu burkay ja parday vich tak ke rakhan tay koshish kiti jaandi eh.  Menu eh ik role model lagdi eh dovan Punjab day munday tay kurian layi.  Shaid hi koi ehdan da hoyi jo Hannah nu milkay mutasar hoye bina reh sakay. Tay Hannah ik es kisam di hasti eh jis nu milkay tusi osnu pul hi nahi sakday. Hamesha haso haso karda kireya chehra tay chah naal pari hondh hai es di.

Aamir Zaheer Bhatti milan tohn baad ik laami chup layi main apnay patkaan tohn maafi mangni haan. Bohat chandi saan ke cheti hi kuj likan. Par ik vakhray kisam day rajeevian tay kalam chukan di ijazat hi nahi diti. Jivay jivay apnay likni ranhi kuj lokan day dilan taak ponchiyan onvi onvi hi eh likan da kam behad zimayvari tay ik ibadat vaang lagda eh ke kitay main koi galti na kar baytan, apnay kirdaran naal ya apnay patkaan naal tay khud apnay andar lay sach naal. Vekhan nu taan shaid es tarhan da lagda eh ke main kuj lokan nu tuhaday naal mila rahi haan, par shaid eh maksat nahi eh, asal vich taan eh meri khud garzi eh ke ehna columnan naal hakeekat vich main khud nu milan di koshish kar rahi haan. Tay eh ik numani jayi koshish es layi vi eh ke jay koi mere vaang hi ehna columnan nu parhke khud naal mulaqat kar sakay.  Kitay Amrita Pritam da likeya parheya si, “Haar kala tay jaankari  ek yaatra hondi eh. Jo turay hoye penday tohn kuj kadam hor hor agay turan da jatan hondi eh.” Esay tarhan lokan, kalakaran, ya khas aadmiyan naal gal baat koi akeer layi jaankari nahi.  Par mittay chanan vich ik do karna zaroor hondi eh.  Tay main kahaan gi ke main vi shaid apnay sufnaygarhan kolon ik adi kiran chura ke os day chanan vich apna mou mahandra vekhan da jatan kardi han. Meri khus kismati hovay gi jay meray patak vi es roshni vich khud nu mil sakan, khud nu jaan sakan tay pehchan sakan.  Aksar har var likdeyan likdeyan sochdi haan ke ki kuj hai mere andar eho jeya jis nu pyareya jaa sakay.  Jo mere ehnay sufnaygarhan vich hai.  Tay aao hun es roshan kuri Hannah dian kuj karna naal tuhanu milandi haan.   Jay koi chanani karan tuhanu vi kiton labh javay.

Hannah Aisha Sher nu jad main mildi haan tan ooh menu apnian America vich jamian palian patheejian vargi hi lagdi eh.  Par cheti hi jaan jaandi aan ke nahi Hannah kuj khas tay vakri vi eh. Hannah ik Punjaban eh, apnay maa peyan di jind jaan tay khas maksat naal jeon vali kuri eh.  Jonaj tohn uth ke insaaniyat baray, lokan baray, apnay qaum baray, bohat khub ke sochdi eh.  Osday abu jaan dasday hain ke Hannah bohat hi dostana doojeyan naal ik dam khul mil jaan wali, ik chungi mehzbaan hai.  Jay guwandan bemaar eh tan Hannah os nu hospital ya doctor hi nahi laa jaavay gi, balkay os da kaar saaf kar aavay gi, khana paka aavay gi, kuj vi kitay madat karan vala disay, Hannah kar hi dayvay gi.  Foreign exchange students tay teachers jo doojay desan tohn anday han ohna layi vi ooh khub mehzbani da kam nibandi eh.  Chin, Misr, Turkey, Thailand tohn aye hoyi students nu os nay apnay school valay jee aayan aakheya tay ohna da bohat teyhaan rakheya.  Abu yaad karday han ke ooh hamesha apna kamra, apnay kidonay, tay har cheez doojay bacheya naal sanjha kardi si.  Ik vaar os nay apnay zeb karchay day paisay bachake Lahore vich kurian layi Fatima Girl’s High School day kaid day maydaan vich choolay lagva ke ditay.  Os day aba da ik Nasreen tay Alam Sher Foundation eh jo Dakni Asian day 8 deshan vich kam kardi hai.  Es foundation da 8 mulkaan vich door door day ilakeyan vich rogian layi camp launay, garib munday kurian day vyah karnay, school kholnay, tay hor kayi es tarhan di madatkarni.  Hannah es foundation di Youth Wing di Vice President hai.  Hannay apnay Aba tay Ami jaan naal har saal Pakistan jaandi eh.  Oh door door tak androoni ilakeyan vich lor mand lokan nu madat dein layi safar karday nay.  Kayi vaar es safar cyclean, khacharan, khoreyan, kashtiyan, tay busan tay kardi eh.  Har kam vich ooh apnay chacheyan, thaya, pravan, tay foundation vich kam karay doctoran, nursan, tay technicianyan naal hath vataan di eh.  Sochdi haan ke kinay ku bachay ehay jay hunday nay jo apnian chutian es tarhan guzar day han?

So, eh hai Hannah!

Kon? Achay ooh kuri jiri Punjabi boldi eh? Eh pehchan ey Hannah di. America vich jami pali tay parhi tay fer vi ik dam puri Punjabi boldi eh. Es naal jay tusi Punjabi vich gal karo gay tan oh khalis Punjabi gal karay gi. Majal eh je ooh koi pul ke vi angrezi da lafas varkh jaavay.  Hannah jad Pakistan jaandi hai tan apnay saray rishtaydaran naal thayth Punjabi boldi eh.  Ik vaari jad oh nikki hundi Pakistan tohn vapas ayi tan apnay school vich apni American teacher nu Punjabi vich hi poochdi eh, “Eh kura main kitay pavan?” Es day Abu os di eh purani gal haskay saday naal sanjhi karday han.  Bari mushkil naal Hannah nu mur angrezi vich bolan di aadat payi school vich.  Hannah nu es gal di hayrani tay thoda dukh vi hunda eh ke jad ooh Pakistan vich sareyan naal Punjabi vich gal kardi eh, tan os day kayi rishtaydaar os nu Urdu vich jawab deinday han.  Fer Hannah khud hi gal nu agay tor di eh ke darasal Urdu kat Hindi eh.  Asal vich oh Hindi hi hai.  Bollywood dian filman day asar haeth as kisam di boli.  Jee haan.  Oh sochdi hai ke Lahore vich jo os day rishtaydaar bolday hai ooh Hindi hi hai.  Ki kehna ke do chaar lafas Urdu day hon, es da eh khayal eh.  Es da khayal eh ke asal Urdu day ookay lafas taan shaid bohateyan nu aunday hi naa hon.  Es di eh gal sun ke main sochan vich pay jaandi han.  Haan sadian Hindi filman di boli Pakistan vich asani naal samaj aa jaandi eh.  Sirf oh lipi Persian varth day hai. Tay asi edhar dev naagri.  Main apnay mann hi mann vich sochdi haan ke eh vi ki mazak eh ke ehnj tan dovin desh ik chanday thalay reh na sakay par Hindi vargi boli thalay tan dovin takriban ik hi han.  Es tarhan Hannah nu Hindi naal koi aitraz nahi.  Oh Hindustani cheezan, filman, tay Hindustan layi shudayi eh.  Bollywood filman vekh vekh ke os nay apnay aap hi nachna sikheya tay laga taar school day function vich hisa layndi rayi.  Tay os day school vich ik sau vi salan da chaar din laga taar chalan wala variety show hunda eh.  Jis vich os nay hisa leya, jis nu ooh Chizzle Wizzle aakh day nay.  Tay esay tarhan os nay sangeet vi sikhan di koshish kiti eh.  Ethon taak ke os nay apni medical di parhayi layi vi Hindustan jaan da faisla kita hoya eh.  Main os nu poochdi haan jad ooh etay lokan nu mildi hai, Sikh parivaaran nu ya school vich Sikh Punjabian nu tan oh keri zubaan boldi hai.  Tan oh dasdi eh ke ooh Punjabi vich hi koshish kardi eh par agon osnu Hindi ya Angrezi vich jawaab deinday nay.  Esay tarhan hi Pakistani Punjabian naal hunda eh.  Ooh agon usnu Urdu vich jawaab deinday nay pavay ohna day karan vich Punjabi hi boli jaandi hovay.  Eh ik ajeeb gal eh jo sadi Psyche vich bayt gayi eh ke asi Hindi ya Urdu bolkay thora zyada pareya likeya mehsoos karday haan.  Asi tan asi han. Ehi bavna kyun eh ke Hindi ya Urdu bolke zyada raub paa sakday han. Koi Bengali es tarhan nahi karda, koi Tamil es tarhan nai karda, koi Francsisi nahi karda es tarhan.  Es Hannah nay ik vaar Stephen Spielberg di Holocaust tay bani hoyi film, Schindler’s List veki. Tan os ton bohat mutasar hoyi.  Apnay Aba nu daseya tan ohna kya ke es tohn vada dukhant vi hoya eh itehaas vich jis da koi zikar hi nahi karda.  Tay ooh 1947 da ghulo ghara, Punjab di vand.  Fer ik din es nay Shaheed Udham Singh day jeevan tay bani Raj Babbar di film vekhi.  Tay eh film os nu andron kiton bohat zyada chu gayi. Jallianwala Bagh da saka es day dil vich karr kar gaya.  Athvi jamath vich hi osnay katlo garath vargay ghinonay lafas tay sochna shuru kar dita si.  Es nu soch soch hayrani hondi si ke insaani itehaas vich ehnay ghinonay hadsay vi hunday nay, ke kivay aadmi ehni beyanak shakal ikhteyar kar laynda eh. Tay ooh aksar sochdi eh ke es tarhan kyun honda eh.  Kivay loki jaat day naa, nasal day naa, mazhab day naa, haethan lakhan lokan day mauth day ghat otar deinday han.  Genocide Jallianwala Bagh da saka Udham Singh di kahani nay es bachi day dil tay bohat asar kita.  Tay ehna sariyan galan nu Hannah day dil vich saday itehaas baray, 1947 day vand baray, hazaraan sawal karay kar ditay. Tay ooh oodeekan lag payi ke shaid high school vich World History di class es day saray sawalan day jawab davay gi.  Ik zabardast taang naal ooh oodeek rayi si kay kad os day teacher Bharat tay dasay gi.  Par jad Bharat di vari aayi, os di high school di itehaas vich sirf ik hi varka si.  Saday Indian Subcontinent tay jis vich 1947 di vand, tay enay vaday dukant baray koi zikar hi nahi si.  Das lokan di katlo gharat os tohn kitay vad lokan da ujjar pujjar jana tay duniya day itehaaskaran day kana tay os di koi cheez hi nahi pooji.  Hannah nu es gal da bohat dukh laga.  Os nu vishwas hi nahi si ho reya ke Bharat baray ik safay tay vand di koi gal hi nahi.  Tay fer es baray jaanna tay hor khoj karna es layi zaroori ho gaya.  Jad ooh menu eh gal das rayi si tan main soch rayi si ke saday vichon kinay ku log hun jo ehni choti umar vich es tarhan sawalan day jawab labday di koshish kar day han.

Hun os nay jay koi school vich koi project karna hunda ya koi peshkash karni hondi itehaas day ghunaunay vishay tay, tan oh bohat koshish kardi ke holocaust jaa genocide naal oh Punjab di gal zaroor jordi tay kardi.  Yahudian di gal naal ooh Punjab di gal zaroor jordi tay es tarhan usnay apnay tor tay apnay school day hamjamatian nu itehaas day es panay baray jaanon karwan di koshish kiti jo ohna di kitab vich nahi si.  College vich gayi tay os nay zubani tarikh di class layi jis vich osnay Islam, Christianity tay Judaism di gal karni si.  Stephen Spielburg yahudian diyan kahanian ikatian karan layi ik billion dollar kharach kitay.  Tay aaj tuhanu os holocaust tay dooji jhang tay hazaran kitaban tay hazaran filman mil jaan giyan.  Jo yahudian nu kadi pulan nahi dein giyan ke ohna day nasal day naal ki beinsaafi hoyi eh.  Ke jinay nu parhke banday day rohntay karay ho jaanday han. Tay es saray kuj da es jawan ho rayi bachi tay dada asar hoya. Tay es vi ik din video camera chak leya tay Gurudwareyan, Mandaran, tay Maseetan vich esay tarhan hi zubani kahanian katian kara tur payi.  Os nay ehna thavan tay ohna lokan nu labna shuru kar dita jina nu vandwalay dian koorian yaadan yaad san jaa ohna nay kuj apnay maa peya tohn suneya hoya si. Os nay ohna SIkhan naal gal kiti jo Pakistan tohn ujar pujar aye san. Tay ohna Musalmaanan naal vi gal kiti jo charday Punjab tohn lutay putay laynday Punjab ponchay.  Ooh kam jis nay Spielberg nay ik arb dollar kharch kita ohay jay kam nu karan layi khali haath tur payi, sadi Hannah Aisha Sher!  Es hunda eh Punjabi da jigra.  Main Hannah nu poochdi han ke jad oh lokan day interview lay rayi si tan khud os day dil vich os valay ki guzar rayi si. Kis taran os nay es itehaas day dukhant nu mehsoos kita tay os day dil vich ki ki ho reya si.  Hannah bohat imandaar kuri eh tay sidi sadi tapak naal boli ke os valay tan khud baray soch rayi si ke oh bohat seyani kuri hai tay smart hai. Apnay aap tay maan mehsoos kar rayi si ke ooh ik ehna khas ik bohat vada kam kar rayi eh par baad vich jad osnay bayt ke oh interview vekhay tay sunay tan har gal nay jivay os nu tambleya hovay, os nu behad dada dukh hoya. Tay os nay ohna da dard nu apnay pinday tay handawan tay mehsoos karan di koshish kiti.  Bohat lokan naal gal kiti ik babay nu tan ooh bilkul hi pul nahi saki, jo apnay akhan samnay hoye hadsay tay motan nu yaad karda ro peya. Ehna bhawak ho gaya ke os nay camera samnay aun tay record karan tohn jawab day dita.  Main samajdi haan ke asi Punjabi lok bohat kuj bardasht karandi himat rakhday haan. Par main sochdi haan ke sadian aun walian nasala layi sanu chahida eh ke asi tarikh day behanak chapter nu zaroor samb ke rakhiye.  Hannah sanu apnay saray tajarbeya baray das rayi si tay vich vich di sanu apneya videos vi vakha rayi si.  Asi saray bohat mutasar ho gay saan es day es kam tohn. Asif jee tan bhawak ho ke akhan phar aye san. So, os sham nay Sanjha Punjab di team nu ik nawa member dita.

Zahiray ke es tarhan dian recordings tay interviews koi jana camera parhan layi vi chahida si.  Es saray kam vich Hannah day Aba nay madat kiti.  Ohna dohan nay saday naal ik Muslim admi da tajurba sanjha kita jis da naa Saeed Mughal si. Osnay Lahore day vakay di ik gal kiti ke kuj Sikh naujawan Temple road tay apnay Gurudwara di raki kar ray san, ke jad kisay nay daseya ke ik wada hajoom hamla karan aa reya eh.  Tay kuj dosatan di sula tay ohna nu Gurudwaray di basement vich lukna peya. Par Saeed Mughal day akhan day samnay ohna 14 Sikhan nu ik ik kar kay mardita gaya.  Tay baad vich Gurudwaray nu aag laa diti gayi.  Es gal nu oh kadi nahi pul sakeya.  Khol betay Alam Sher, Hannah day abu jaan, dasday han ke ohna day hospital vich jad 20 saal day naujawan jad Iraq ya Afghanistan tohn aunday han, tan ooh apnian akhan samnay ehnian mautan vekh ke apni neend, apna chain, jawa layn day nay.  Ohna lokan nu kina kina treatment, ilaaj milda hai.  Par Punjab di vand nay lakhan lokan day mannan tay ki tabahi machayi hovay gi.  Es da andaza lagauna mushkil eh.  Kis leader tay kis aagu eh fikar hoyi ke ohna di janta tay ki guzari eh. Kivay apnay maa peya nay apnay kaar baar jalday vekhay, apne jawan theean nu mardeyan vekheya, ohna di path luti di vekhi, apnay bachian nu aag vich pundeya vekheya tay aaj tak saday vichon koi U.N.O tohn ya zimevaar kauman tohn asi ik vaar vi es baray koi sawal nahi kar sakay. Sawal tan pasay reya, adhi tohn vad duniya nu es vand tay katlo gharat baray pata hi nahi.  Balkay es tohn baad asi tay kayian larayian vich kud gay.  Lanat eh saday tay.  Ki asi insaan aan?

Hannah nu main ik hor sawal poochdi haan, ke jad os nay eh interview lay saan tan interview dayn waleya nay os nu kivay leya.  Os nay daseya ke takreeban saray hi apnian yaada sanjheya karan layi ik dam tayar saan.  Shaid kisay nay ohna tohn eh galan kat hi poochiya hon. Balkay Hannah nay eh mehsoos kita ke os nay interview baad ohna sareyan day chehray tay ik araam tay ik sakoon vekheya.   Es taran lageya ke jivay salan ton ooh apnian chathi vich koi gal dabhi hoyi si hun ooh bahar nikli tay ohna nu sukh da saah aya.  Kisay nay ohnay day dilan vich chupaye hoye ehna yaadan nu koi bohati aymiyat hi nahi diti si. Eh ik vada dukhant eh ke duniya vich kisay nay tuhaday dukh di koi khabar saar hi nahi layi.  Menu valay di ik gal yaad ayi ik raat main jis saheli day kaar mehmaan si os kaar vich osay raat Nandita Haskar vi mehmaan si.  Nandita Haskar nay Uma Vasdeyo naal milke Delhi vich hoye kathlay aam tay kitab likhi eh.  Oh vakeel hai tay Supreme Court vich Human Rights day mufat case lardi eh (os day peyo P.N Haskar, Indira Gandhi da personal secretary si).  Os nay menu jad Blue Star Operation tay sawal poochay tay mere andar jo lava baneya bayta si oh ik dam toofan di taran bahar nikleya. Ro payi saan main.  Mere naal ooh vi ro payi si.  Tay os din menu pehli waar lageya ke kisay nay meri gal suni.  Pavay asi kar kar vich ohi galan kar kar thakay nahi si. Bohat zaroori hunda eh ke jivay tuhaday koi zaati dukh sunay osay tarhan tusi apnay kaumi dukh di doojian kauma  naal sanjha kar sako.

Oh ik navay saal di aurat nu vi mili jis nay apnian akhan samnay kayi mautan vekhian san.  Os nu apniyan kayi Musalmaan sahelian yaad ayi aan. Jo gal Hannah nu bohat choo rayi si ke jad koi os nu dasda si ke har maa baap di apnaian theean nu hadayat si ke wakat aun tay khoo vich chaal mar deni eh, zeher khaa layna eh, par apni izaat bacha ke rakhni eh.  Hannah dasdi eh  ke es gal nu bohat soch soch ke kayi vaar tasavar kita.  Tay es pal nu paran di koshish kiti ke kis tarhan maa pay eh gal apnay theean nu keh sakay hon gay.  Tay kivay theean nay eh gal suni hovay gi. Main vi soch soch pareshan ho jaandi haan ke aareya kina okha eh maavan da ya peyo da es tarhan apnay jigar day tookre nu keh dena tay ki guzar rayi hovay gi theean day dilan vich jad ohna day kana vich maut day es tarhan day sunehay paynda hon gay. Zindagi dein walay hun khud maut mang ray nay apnay dilan day tooteya layi.  Ehi gal Hannah nu bohat okhi lag rayi si tasavar karni.  Es gal tay menu ik Pakistan Punjabi film, Khamosh Pani yaad aa rayi si jis vich es tarhan di hi ik Sikh kuri di kahani si.  Jo akhirlay pal khoo vich chal nahi maar sakdi tay otay hi Musalmaan naal Nikah karkay reh jaandi eh.  Par fer os nu osay khoo vich hi chal marni payndi eh jad os day putar day dimagh vich mazhabi katarpana chaa jaanda eh. Tay os nu sharam aandi eh ke os di maa ik Sikh eh tay apni maa tay zor panda eh ke ooh osday dostan samnay eh aakh davay ke oh Sikh nahi Musalmaan eh.  Os di maa nu eh gal ehni chubdi eh ke ooh osay khoo tay jaa khalondi eh jis khoo vich chal maran layi 20 ya 25 saal pehlan os day peyo nay kya si.

Hannah jad Gurudwarayan vich jana shuru kita apnay interviews layi tan os nay jana chunga lagda. Hauli hauli ohnay apnay haathan vich kara paa leya.  Os nay ik Khanda vi gal vich paan layi khareedya.  Tarhma tay mazhaban di deewar tohn bohat upar eh Hannah.  Main sochdi haan ke saday jawan horay munday tay kurian nu Hannah nu jaana tay parhan khus kismati hovay gi.  Hannah es gal di haami eh ke insaan bus ik chunga insaan ho sakda eh.  Tay chunga insaan banan layi koi zaroori nahi ke tusi khud nu tharam tay mazhab day dhabayean vich kaid kar lavo.  Tharam da matlab eh sirf jorna tay jorna, pyar di lari vich parona. Thorna tay vandeya pana nahi.  Asal gal tan eh hai ke tharam tan insaan da ik hi honda eh, pyar da tharam.  Mazhab asi kayi bana lay han.  Chagra tharam da nahi, ho hi nahi sakda.  Duniya vich jo vich khatlo khoon hoya eh ya ho reya eh oh naavan, channa, raangan, tay thangan day eh.  (Dr. ABL Gupta)

Menu Ajeet Pyasa di nazam vichon kuj thukan yaad aa rayi aan nay.  Tharma karma da mazar vekhan naalon chunga eh ke kis vishwa da hookah pani parna.  Hannah sochdi hai ke jay dohi Punjab ik nahi ho sakday, tan ooh kat o kat es gal di dua zaroor kardi eh ke saday dilan vich payi hoyi aan nafratan zaroor door hon.  Asi asani naal ik doojay nu mil sakiye.  Jay Sikhan tay Hinduan day dilan vich eh shikayat hai tan ooh eh vi jaan layn ke Punjabi Musalmaan naal vi koi kat nahi hoyi.  Oh tay apnay zubaan hi gawayi bayta eh.  Tay mutipar Urdu urf Hindi, Hindi urf Urdu da ghulam bani bayta eh, bahadur Punjabi.

Akhir vich main dohan Punjabian di jawan peedi day munday kuriyan nu eh binthi kardi haan ke tuhaday aladwalay hazaaraan log hon gay jinay khol vi vand dian galan tay yaadan hon giyan. Garmi dian chutian vich eh kam kariye ke ohna nu video vich record kariye.  Apni tarikh nu aap saamb ke rakhiye. Kato kat 10 min di hi film banayi eh. Jay ik kahani vi labiye tay zara socho kiniyan kahanian ho jaan giyan.  Aao ohna lakhan lokan dian jaanwar tohn vi hoyi aan payrian mautan nu izaat day ke tarikhband tay kalamband kariye. Apnay aap layi vi tay aun walay naslan layi vi.  Asi apnay mar chukeya buzargan layi ki ki path karday han. Ohna di yaad vich asi ki kuj daan karday han. Sadi tay tehzeeb vich asi sharad karan nu nahi pulday par asi vand diyan mautan da aaj tak koi jawaab hi nahi mangeya.  Kinay waday hypocrite han asi.

Hannah di ami Nasreen nay bachpan di ik gal mere naal sanjhi kiti, ke ik vaar ooh jad kindergarten vich pardi si tan bus vich ho so gayi.  Tay ootran wala than tay othri hi nahi.  Kar walay jad thalaash vich gay tan ooh avain hi shant bus vich soti payi si.  Par main sochdi han ke Hannah vargi jaagdian kurian bohat hi kat hondian nay.  Hannah, aaj main es umar vich tay tohn kitay wadi, tenu salaam kardi haan.  Ke jis kam nu karan layi, Stephen Spielberg nay ik arb dollar kharch kitay san. Os nu karan layi tu ik cameray naal karon nikli eh. Tenu lakh lakh salaam tay Rab agay dua kardi han ke tenu es safar vich tere vargay hor lok vi milan.  Tay asi saray es Punjab layi koi chunga kadam pat sakiye.  Pavay ooh ik nikka jeya naujamay bachay di pir jida eyi kadam kyun na hovay. Lakh lakh duawaan tere layi!

 

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net