hardeep

“ਮਿੱਟੀ ਦਾ ਦੀਵਾ”

ਡਾ. ਹਰਦੀਪ ਕੌਰ ਸੰਧੂ

مٹی دا دیوا

ڈاکٹر. ہردیپ کور سندھو

ਮਿੱਟੀ ਦਾ ਦੀਵਾ

ਦੀਵਾਲ਼ੀ ਦੀ ਰਾਤ ਨੂੰ

ਹਨ੍ਹੇਰੀ ਕੋਠੜੀ ‘ਚ

ਬੈਠਾ ਇੱਕ ਖੂੰਜੇ ਲੱਗਿਆ

ਵਿਰਲਾਂ ‘ਚੋਂ ਦੀ ਝਾਕਦਾ

ਤੇ ਇੱਕੋ ਟਕ ਨਿਹਾਰਦਾ

ਕਿਸੇ ਬਨ੍ਹੇਰੇ ‘ਤੇ ਲੱਗੀਆਂ

ਟਿਮਟਮਾਉਂਦੀਆਂ ਮੋਮਬੱਤੀਆਂ ਨੂੰ

ਕਿਸੇ ਜੰਗਲੇ ‘ਤੇ ਜਗਮਗਾਉਂਦੀਆਂ

ਰੰਗ-ਬਿਰੰਗੀਆਂ ਲੜੀਆਂ ਨੂੰ

ਤੇ ਮਨ ਹੀ ਮਨ

ਸ਼ਾਇਦ ਆਵਦੇ ਬੀਤੇ ਦੀ

ਬਾਤ ਬੈਠਾ ਪਾਉਂਦਾ

ਓਹ ਵੀ ਦਿਨ ਸਨ

ਜਦ ਹੁੰਦੀ ਸੀ

ਦੀਵੇ ਦੀ ਸਰਦਾਰੀ

ਪੁੱਛ ਓਸ ਦੀ ਹੋਰ ਵੱਧ ਜਾਂਦੀ

ਜਦ ਆਉਂਦੀ ਸੀ ਦੀਵਾਲ਼ੀ

ਸਾਨੂੰ ਸਾਰਿਆ ਨੂੰ ‘ਕੱਠੇ ਕਰਕੇ

ਬੇਬੇ ਬੱਠਲ਼ ‘ਚ ਸੀ ਪਾਉਂਦੀ

ਠੰਢੇ-ਠੰਢੇ ਪਾਣੀ ਨਾਲ਼

ਡੋਬ-ਡੋਬ ਨਹਾਉਂਦੀ

ਆਥਣ ਵੇਲੇ ‘ਕੱਲੇ-’ਕੱਲੇ ਦਾ

ਮੂੰਹ-ਮੱਥਾ ਪੂੰਝਦੀ

ਸਰੋਂ ਦਾ ਤੇਲ

ਹਰ ਦੀਵੇ ‘ਚ ਪਾਉਂਦੀ

ਰੂੰ ਦੀਆਂ ਵੱਟੀਆਂ ਬੱਤੀਆਂ

ਹਰ ਦੀਵੇ ‘ਚ ਟਿਕਾਉਂਦੀ

‘ਨ੍ਹੇਰਾ ਹੁੰਦੇ ਹੀ ਅਸੀਂ

ਜੁਗਨੂੰ ਬਣ ਟਿਮਟਿਮਾਉਂਦੇ

ਸਾਡੇ ‘ਚੋਂ ਦੋ-ਦੋ ਦੀਵੇ

ਪਿੰਡ ਦੀ ਫਿਰਨੀ

ਗੁਰਦੁਆਰੇ ਤੇ ਵੱਡੇ ਦਰਵਾਜ਼ੇ

ਬਾਹਰਲੇ ਘਰ ਵਾਲੀ ਰੂੜੀ

ਬੁੱਢ਼ੇ ਬੋਹੜ ਵਾਲੇ ਚੁਗਲ -ਚੌਂਕ

ਖੇਤ ਵਾਲੀ ਮੋਟਰ

ਤੇ ਨਾਲੇ ….

 ਪਿੱਤਰਾਂ ਦੀ ਸਮਾਧ ‘ਤੇ

ਆਪਣੇ-ਆਪਣੇ ਹਿੱਸੇ ਦੀ

ਰੌਸ਼ਨੀ ਸੀ ਖਿੰਡਾਉਂਦੇ

ਬਾਕੀ ਦੇ ਸਾਥੀ ਦੀਵੇ

ਘਰ ਦੇ ਬਨੇਰਿਆਂ ‘ਤੇ

ਇੱਕ ਦੂਜੇ ਨਾਲ ਜੁੜ ਬੈਠ ਕੇ

ਤੇਲ ਦੇ ਆਖਰੀ ਕੱਤਰੇ ਤੱਕ

ਗਈ ਰਾਤ ਤੱਕ …….

ਘਰ ਦੇ ਵਿਹੜੇ ਨੂੰ

ਰਹਿੰਦੇ ਸੀ ਜਗਮਗਾਉਂਦੇ !

 

مٹی دا دیوا

دیوالی دی رات نوں

ہنھیری کوٹھڑی ‘چ

بیٹھا اک کھونجے لگیا

ورلاں ‘چوں دی جھاکدا

تے اکو ٹک نہاردا

کسے بنھیرے ‘تے لگیاں

ٹمٹماؤندیاں مومبتیاں نوں

کسے جنگلے ‘تے جگمگاؤندیاں

رنگ-برنگیاں لڑیاں نوں

تے من ہی من

شاید آودے بیتے دی

بات بیٹھا پاؤندا

اوہ وی دن سن

جد ہندی سی

دیوے دی سرداری

پچھ اوس دی ہور ودھ جاندی

جد آؤندی سی دیوالی

سانوں ساریا نوں ‘کٹھے کرکے

بے بے بٹھل ‘چ سی پاؤندی

ٹھنڈے-ٹھنڈے پانی نال

ڈوب-ڈوب نہاؤندی

آتھن ویلے ‘کلے-’کلے دا

منہ-متھا پونجھدی

سروں دا تیل

ہر دیوے ‘چ پاؤندی

روں دیاں وٹیاں بتیاں

ہر دیوے ‘چ ٹکاؤندی

‘نھیرا ہندے ہی اسیں

جگنوں بن ٹمٹماؤندے

ساڈے ‘چوں دو-دو دیوے

پنڈ دی فرنی

گردوارے تے وڈے دروازے

باہرلے گھر والی روڑی

بڈھے بوہڑ والے چغل -چونک

کھیت والی موٹر

تے نالے ….

 پتراں دی سمادھ ‘تے

اپنے-اپنے حصے دی

روشنی سی کھنڈاؤندے

باقی دے ساتھی دیوے

گھر دے بنیریاں ‘تے

اک دوجے نال جڑ بیٹھ کے

تیل دے آخری کترے تکّ

گئی رات تکّ …….

گھر دے ویہڑے نوں

رہندے سی جگمگاؤندے

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net