I and Bangali

 

আমি ও বাঙালি

সৈয়দ আসিফ শাহকার

میں تے بنگالی / میں  اور بنگالی

سید  آصف شاہکار۔

ਮੈਂ ਤੇ ਬੰਗਾਲੀ
ਸੱਯਦ ਆਸਿਫ਼ ਸ਼ਾਹਕਾਰ।

मैं और बंगाली
सय्यद आसिफ़ शाहकार

Note: This article is in Punjabi ( Gurmukhi, shahmukhi) , Urdu, Hindi and Bengali

میں کئی وار  غور کیتا اے کہ بنگالی  نال میرا تعارف  کیویں ہویا۔ ایس سوال  دا جواب  ہر وار بنگالی  بندے نال جڑے   “بھکھا بنگالا “  دے لفظ  نال  آکے مینوں  چموڑ دیندا اے۔ ایہہ پنجابی زبان دا  اِک اکھان یا مثال  دین  دا لفظ  اے۔  جد کِسے بندے دی بھکھ    تےغریبی دی مثال دینی ہووے تے  لوک”بھکھا بنگالا ” لفظ راہیں  بنگالی نوں ماڈل دے طور تے پیش  کر دیندے سن۔  کِسے زندہ  بنگالی نوں ملن توں پہلاں میرے ذہن وچ بنگالی دی جو تصویر بندی سی اوہدے وچ اوہ  فاقے کٹ کٹ  کے سْکا سڑیا، پاٹے پرانے کپڑے ، پیروں ننگا   تے  رحم منگ منگ کے اوہدا منہ چبا ہو  گیا اے۔ اوہدے کالے رنگ پاروں اوہدے تے بدصورتی دی مہر  وی  لگا دتی  گئی سی۔

میں پہلا جیندا جاگدا بنگالی    1960  وچ  دیکھیا ۔  ایہہ ہڑپہ دے تن کمریاں  دے  ہسپتال وچ ڈاکٹر  آکے لگا سی ایہہ ہسپتال تے    بس ناں دا ای سی نا کوئی دوائی تے نا کوئی عملہ  سارا دِن ہڑپے دی آوارہ کْتے ایتھے آ کے سْتے  رہندے سن ۔ ڈاکڑ  تے کدے کِسے ایتھے دیکھیا نہیں سی  کمپائوڈر  ای ڈاکٹر  ہوندا سی۔ ایہہ  بنگالی پہلا ڈاکٹر سی جو  واقعی ڈاکٹر سی جو ایتھے  انقلاب لے آیا ۔ ہسپتال زندہ ہو گیا دوائیاں آ گئیاں عملہ حاضر  کْتے غائب ہو گئے تے مریضاں دیاں قطاراں لگ گئیاں۔ ایہہ ڈاکٹر بہت محنتی ، انسان دوست، خوش اخلاق تے  لالچی نہیں سی کئی غریباں نوں پلیوں ٹیکے لا دیندا سی۔  ایہہ دناں وچ علاقے دا نا صرف  ہیرو بن گیا  بلکہ پہلا  ڈاکٹر سی  جو نوجواناں دا آئیڈیل بنیا۔  ایہدے نال کئی کہانیاں جْڑ گئیاں کہ ایہدے ہتھ وچ شفا دے نال نال روحانی طاقت وی سی  کْجھ ایہنوں پیر وی منن لگ پئے۔

بنگالیاں نال جڑیاں بدصورتی دیاں گلاں وی  غلط ہو گئیا ں سن کیوں جے ناتے ایہہ ڈاکٹر سْکا سڑیا سی تے نا ای کالا ۔ ایس  دا قد کاٹھ تے رنگ پنجابیاں ورگا سی ۔ ایہہ خورے کتنیاں پنجابی کڑیاں دا  آئیدیل بنیا تے اوہناں چوں کتنیاں ایس تے  واقعی عاشق ہویاں ایس دا صحیح  علم تے شئیت کِسے نوں نہیں اے پر علاقے دی ہر سوہنی کڑی بارے کہیا جان لگ پیا سی کہ اوہ بنگالی ڈاکٹر نال پھسی ہوئی اے ۔    

شئیت ایسے ڈاکٹر دا اثر سی  کہ میرا محمد ابو خورشید عالم نال رابطہ ہویا۔ ایہہ دیناج  پور  دے  کِسے اقبال ہائی سکول وچ پڑھدا سی  ایس دا  پتہ مینوں بالاں دے اک رسالے  دے قلمی دوستی دے صفحے راہیں ملیا تے میری ایہدے نال قلمی دوستی ہو گئی۔ میں ہر ہفتے  اک  پوسٹ کارڈ لینا تے ایہنوں لکھ کے  بھجنا تے فر  جواب دا انتظار کرنا۔  میری ایہہ دوستی میٹرک تک  چلدی رہی تے ایہہ بندہ میری زندگی دا اہم حصہ بن گیا تے اج تک میری یاداشت وچ محفوظ اے ۔ جد وی سابقہ مشرقی پاکستان وچ  کوئی سیلاب مصیبت آئونی تے میں فور ن  ایہدے بارے انج   فکر مند ہوجاندا ساں جیویں ایہہ میرا کوئی رشتے دار ہووے۔ میٹرک بعد بھانویں  میرا ایہدے نال  رابطہ کٹ گیا پر ایہہ بندہ ہمیشہ  میرے لاشعور وچ رہیا۔ ایس نال میرے جذباتی رشتے دی اک مثال 1971 سی ۔ میں جد وی بنگلہ دیش وچ قتل وغارت دیاں خبراں  سْندا  ساں تے مینوں ایس گل  دی فکر لگ جاندی  سی   کہ رب کرے اوہ  خیر خریت نال ہووے ۔ جیل وچ بیٹھیاں مینوں ہر وقت اوہدی فکر لگی  رہندی ۔ پاکستان دے  میڈیا  وچ بنگلہ دیش بارے بہتیاں  خبراں نہیں سن ہوندیاں پر آل انڈیا ریڈیو توں بنگلہ دیش بارے خبراں ملدیاں سن۔ میں دیناج پور بارے خبر دی کھوج وچ  ہمیشہ رہندا ساں۔  اوتھے کی کی ہویا؟ کتنے لوک مارے گئے؟   میں دِل ای دِل وچ اوہدی خیریت دی دعا منگنی۔ 

اج  بنگلہ دیش نوں آزاد ہویاں  اتنے سال ہو گئے نے تے اوہ بڈھا ہو گیا ہووے گا  پر میرے خیالاں وچ اوہدی حالے وی اوہو  ای پرانی تصویر  اے جد  اوہ  اقبال ہائی سکول وچ پڑھدا سی ۔ مینوں  لاشعوری طور تے حالے وی   اوہدی فکر لگی رہندی اے۔ 2012  وچ جد میں  فرینڈز آف  فریڈم وار دا انعام لین ڈھاکہ گیا تےاوہ میرے ذہن وچ سی تے میری خواہش سی کہ میں دیناج پور جاواں تے اوہنوں لبھاں ۔  اگرچہ میری  ایہہ خواہش   پوری  نا ہوئی  پر ایہہ اج وی  زندہ  اے ۔ میرا دل کردا  کہ جے   اوہ مینوں زندہ سلامت مل جاوے تے اوس بارے جو فکر  میں  1962  توں پال رکھی  مینوں ایس توں آزادی ملے۔

 1966  وچ میں میٹرک پاس  کر کے لاہور آ  گیا تے ایم اے او کالج وچ داخل ہوگیا ۔  ہوسٹل وچ میری ملاقات اِک بنگالی سٹوڈنٹ  نال ہوئی ایہہ سائنس دا سٹوڈنٹ ۔ ایہدا ناں جمال سی۔  کالج  وچ  کِسے بندے نوں بنگالی نا آئون  پاروں ایہہ کالج دے  سٹوڈنتس نال اردو تے انگریزی  وچ  گل کردا سی۔ ایس  کالج وچ   زیادہ تر سٹوڈنٹس  تھلویں یا تھلویں درمیانے طبقے دے سن  جو اردو میڈیم سکولاں وچوں پڑھ کے آئے سن جو  پنجابی بولدے سن  ایہناں نوں انگلش آئونی تے دور دی گل رہ گئی ایہناں نوں تے اردو وی چنگی طراں نہیں سی بولنی آئوندی ۔  جمال ایہناں نال انگریزی بولنی شروع کیتی پر  جنہاں پنجابی سٹوڈنٹس نال ایہہ  گل کردا سی  اوہناں نوں انگریزی نہیں  سی  آئوندی پر  ایہہ سٹوڈنس ایہہ راز وی  ظاہر  ہون  دینا نہیں سن چاہندے۔ ایہہ  اوہدے نال گل  کرن توں کترائون لگ پئے۔ جد جمال نوں ایس گل دا  علم  ہویا تے اوہنے اردو بولنی شروع کردتی پر بدقسمتی نال جمال نوں اردو چنگی طراں نہیں سی آئوندی  نال اوہدا اردو بولن دا لہجہ وی  بنگالی سی جہیدے وچ اردو دے کئی حرفاں  دیاں آوازاں بنگالی  سن جِس دی وجہ توں ایہدی اردو وی کالج دے سٹوڈنٹس نوں سمجھ نہیں سی لگدی۔       جے تے اوہ  کوئی انگریز یا عربی ہوندا تے ایہہ سٹوڈنٹس  ایس دی ٹٹی پْھٹی  اردوسمجھن  تے زور وی لائوندے  پر ایہہ تے اگوں ” بھکھا بنگالا”  سی  اوہناں ایہدا مذاق اْڈانا شروع کر دتاانج جمال ہولی ہولی سٹوڈنٹس   نال کٹداگیا۔  میری جد ایس نال ملاقات ہوئی تے جمال تنہائی تے بیگانگی نال  ادھا پاگل ہو چکیا سی  تے کوئی نشے والی دوائی وی کھاندا سی ۔ اوہ ہے تے  سائنس دا سٹوڈنٹ سی پر  فن تے ادب بارے بہت کْجھ  جاندا سی تے مصور وی سی۔  اوہ اکثر ایہہ گل کرکے روندا ہوندا سی کہ اوہ  پاکستانی ہے پر  زبان دی وجہ توں غیرمْلکی اے اوہ آپنے ای  ملک وچ   نسل پرستی دا شکار اے ۔ ایہہ عجیب ملک اے جتھے  اکثریت  نال اقلیت نسل پرستی دا سلوک کردی اے۔  مغربی پاکستان  وچ  لوکاں نوں غیر ملکی زباناں آئوندیاں نے۔اردو  (جوغیر ملکی زبان اے)   عربی ،فارسی ، انگریزی، کْجھ کالجاں تے یونیورسٹیاں وچ فرنچ وی پڑھائی جاندی اے پر ایس ملک دی آپنی قومی تے اکثریت دی زبان بنگالی   کِسے نوں نہیں آئوندی۔   

جمال زیادہ دِن ایس عذاب نوں برداشت نا کر سکیا تے  اک دِن نیند دیاں گولیاں کھا کے اوہنے خود کْشی کر لئی ۔  اوہدی لاش کئی دِن  کمرے وچ بند  پئی رہی۔ بو پھیلن نال پتہ لگا تےاوہدی گلی سڑی لاش نوں  جمعداراں راہیں  چکوا کے بناں غسل کفن تے  جنازے دےدفنا دتا ۔

جمال دی موت علامتی طور تے ایس ملک دی موت سی۔  اوہ  میرا گرو سی جو مینوں دس گیا سی کہ جس طراں جبر تے نسل پرستی نال ایہہ ملک چلایا جارہیا سی  ایہنے بوہتا چر نہیں چلنا ۔ ایس ملک دیاں قومیتاں تے  زباناں نوں مار کے زیادہ دیر قائم  نہیں سی  رکھیا جا سکدا۔ ایس ملک  دے قائم رہن دی اکو شکل سی ریاست ہائے متحدہ  پاکستان جہیدی لینگوا فرانکا بنگالی ہوندی۔ 

If you liked it please share it or send its link to others

 

  ਮੈਂ ਤੇ ਬੰਗਾਲੀ
ਸੱਯਦ ਆਸਿਫ਼ ਸ਼ਾਹਕਾਰ।
ਮੈਂ ਕਈ ਵਾਰ ਗ਼ੌਰ ਕੀਤਾ ਏ ਕਿ ਬੰਗਾਲੀ ਨਾਲ਼ ਮੇਰਾ ਤਾਆਰੁਫ਼ ਕਿਵੇਂ ਹੋਇਆ। ਏਸ ਸਵਾਲ ਦਾ ਜਵਾਬ ਹਰ ਵਾਰ ਬੰਗਾਲੀ ਬੰਦੇ ਨਾਲ਼ ਜੁੜੇ “ਭੁੱਖਾ ਬੰਗਾਲਾ ” ਦੇ ਲਫ਼ਜ਼ ਨਾਲ਼ ਆ ਕੇ ਮੈਨੂੰ ਚਮੋੜ ਦਿੰਦਾ ਏ। ਇਹ ਪੰਜਾਬੀ ਜ਼ਬਾਨ ਦਾ ਇੱਕ ਅਖਾਣ ਯਾ ਮਿਸਾਲ ਦੇਣ ਦਾ ਲਫ਼ਜ਼ ਏ। ਜਦ ਕਿਸੇ ਬੰਦੇ ਦੀ ਭੁੱਖ ਤੇ ਗ਼ਰੀਬੀ ਦੀ ਮਿਸਾਲ ਦੇਣੀ ਹੋਵੇ ਤੇ ਲੋਕ”ਭੁੱਖਾ ਬੰਗਾਲਾ ” ਲਫ਼ਜ਼ ਰਾਹੀਂ ਬੰਗਾਲੀ ਨੂੰ ਮਾਡਲ ਦੇ ਤੌਰ ਤੇ ਪੇਸ਼ ਕਰ ਦਿੰਦੇ ਸਨ। ਕਿਸੇ ਜ਼ਿੰਦਾ ਬੰਗਾਲੀ ਨੂੰ ਮਿਲਣ ਤੋਂ ਪਹਿਲਾਂ ਮੇਰੇ ਜ਼ਿਹਨ ਵਿਚ ਬੰਗਾਲੀ ਦੀ ਜੋ ਤਸਵੀਰ ਬਣਦੀ ਸੀ ਉਹਦੇ ਵਿਚ ਉਹ ਫ਼ਾਕੇ ਕੁੱਟ ਕੱਟ ਕੇ ਸਿੱਕਾ ਸੜਿਆ, ਪਾਟੇ ਪੁਰਾਣੇ ਕੱਪੜੇ , ਪੈਰੋਂ ਨੰਗਾ ਤੇ ਰਹਿਮ ਮੰਗ ਮੰਗ ਕੇ ਉਹਦਾ ਮੂੰਹ ਚਬਾ ਹੋ ਗਿਆ ਏ। ਉਹਦੇ ਕਾਲੇ ਰੰਗ ਪਾਰੋਂ ਉਹਦੇ ਤੇ ਬਦਸੂਰਤੀ ਦੀ ਮਿਹਰ ਵੀ ਲੱਗਾ ਦਿੱਤੀ ਗਈ ਸੀ।
ਮੈਂ ਪਹਿਲਾ ਜੀਂਦਾ ਜਾਗਦਾ ਬੰਗਾਲੀ 1960 ਵਿਚ ਦੇਖਿਆ । ਇਹ ਹੜੱਪਾ ਦੇ ਤਿੰਨ ਕਮਰਿਆਂ ਦੇ ਹਸਪਤਾਲ ਵਿਚ ਡਾਕਟਰ ਆ ਕੇ ਲੱਗਾ ਸੀ ਇਹ ਹਸਪਤਾਲ ਤੇ ਬੱਸ ਨਾਂ ਦਾ ਈ ਸੀ ਨਾ ਕੋਈ ਦਵਾਈ ਤੇ ਨਾ ਕੋਈ ਅਮਲਾ ਸਾਰਾ ਦਿਨ ਹੜਪੇ ਦੀ ਆਵਾਰਾ ਕੁੱਤੇ ਇਥੇ ਆ ਕੇ ਸੁੱਤੇ ਰਹਿੰਦੇ ਸਨ । ਡਾਕੜ ਤੇ ਕਦੇ ਕਿਸੇ ਉਥੇ ਦੇਖਿਆ ਨਹੀਂ ਸੀ ਕੰਪਾਊਡਰ ਈ ਡਾਕਟਰ ਹੁੰਦਾ ਸੀ। ਇਹ ਬੰਗਾਲੀ ਪਹਿਲਾ ਡਾਕਟਰ ਸੀ ਜੋ ਵਾਕਈ ਡਾਕਟਰ ਸੀ ਜੋ ਇਥੇ ਇਨਕਲਾਬ ਲੈ ਆਇਆ । ਹਸਪਤਾਲ ਜ਼ਿੰਦਾ ਹੋ ਗਿਆ ਦਵਾਈਆਂ ਆ ਗਈਆਂ ਅਮਲਾ ਹਾਜ਼ਰ ਕਿਤੇ ਗ਼ਾਇਬ ਹੋ ਗਏ ਤੇ ਮਰੀਜ਼ਾਂ ਦੀਆਂ ਕਤਾਰਾਂ ਲੱਗ ਗਈਆਂ। ਇਹ ਡਾਕਟਰ ਬਹੁਤ ਮਿਹਨਤੀ , ਇਨਸਾਨ ਦੋਸਤ, ਖ਼ੁਸ਼ ਅਖ਼ਲਾਕ ਤੇ ਲਾਲਚੀ ਨਹੀਂ ਸੀ ਕਈ ਗ਼ਰੀਬਾਂ ਨੂੰ ਪੱਲਿਓਂ ਟੀਕੇ ਲਾ ਦਿੰਦਾ ਸੀ। ਇਹ ਦਿਨਾਂ ਵਿਚ ਇਲਾਕੇ ਦਾ ਨਾ ਸਿਰਫ਼ ਹੀਰੋ ਬਣ ਗਿਆ ਬਲਕਿ ਪਹਿਲਾ ਡਾਕਟਰ ਸੀ ਜੋ ਨੌਜਵਾਨਾਂ ਦਾ ਆਈਡੀਅਲ ਬਣਿਆ। ਇਹਦੇ ਨਾਲ਼ ਕਈ ਕਹਾਣੀਆਂ ਜੁੜ ਗਈਆਂ ਕਿ ਇਹਦੇ ਹੱਥ ਵਿਚ ਸ਼ਫ਼ਾ ਦੇ ਨਾਲ਼ ਨਾਲ਼ ਰੂਹਾਨੀ ਤਾਕਤ ਵੀ ਸੀ ਕੁਝ ਇਹਨੂੰ ਪੈਰ ਵੀ ਮੰਨਣ ਲੱਗ ਪਏ।
ਬੰਗਾਲੀਆਂ ਨਾਲ਼ ਜੁੜੀਆਂ ਬਦਸੂਰਤੀ ਦੀਆਂ ਗੱਲਾਂ ਵੀ ਗ਼ਲਤ ਹੋ ਗਈਆਂ ਸਨ ਕਿਉਂ ਜੇ ਨਾਤੇ ਇਹ ਡਾਕਟਰ ਸਿੱਕਾ ਸੜਿਆ ਸੀ ਤੇ ਨਾ ਈ ਕਾਲ਼ਾ । ਏਸ ਦਾ ਕੱਦ ਕਾਠ ਤੇ ਰੰਗ ਪੰਜਾਬੀਆਂ ਵਰਗਾ ਸੀ । ਇਹ ਖ਼ੋਰੇ ਕਿਤਨੀਆਂ ਪੰਜਾਬੀ ਕੁੜੀਆਂ ਦਾ ਆਈਦੀਲ ਬਣਿਆ ਤੇ ਉਨ੍ਹਾਂ ਚੋਂ ਕਿਤਨੀਆਂ ਏਸ ਤੇ ਵਾਕਈ ਆਸ਼ਿਕ ਹੋਇਆਂ ਏਸ ਦਾ ਸਹੀ ਇਲਮ ਤੇ ਸ਼ਈਤ ਕਿਸੇ ਨੂੰ ਨਹੀਂ ਏ ਪਰ ਇਲਾਕੇ ਦੀ ਹਰ ਸੋਹਣੀ ਕੁੜੀ ਬਾਰੇ ਕਿਹਾ ਜਾਣ ਲੱਗ ਪਿਆ ਸੀ ਕਿ ਉਹ ਬੰਗਾਲੀ ਡਾਕਟਰ ਨਾਲ਼ ਫਸੀ ਹੋਈ ਏ ।
ਸ਼ਈਤ ਇਸੇ ਡਾਕਟਰ ਦਾ ਅਸਰ ਸੀ ਕਿ ਮੇਰਾ ਮੁਹੰਮਦ ਅਬੂ ਖ਼ੁਰਸ਼ੀਦ ਆਲਮ ਨਾਲ਼ ਰਾਬਤਾ ਹੋਇਆ। ਇਹ ਦੀਨਾਜ ਪੁਰ ਦੇ ਕਿਸੇ ਇਕਬਾਲ ਹਾਈ ਸਕੂਲ ਵਿਚ ਪੜ੍ਹਦਾ ਸੀ ਏਸ ਦਾ ਪਤਾ ਮੈਨੂੰ ਬਾਲਾਂ ਦੇ ਇਕ ਰਸਾਲੇ ਦੇ ਕਲਮੀ ਦੋਸਤੀ ਦੇ ਸਫ਼ੇ ਰਾਹੀਂ ਮਿਲਿਆ ਤੇ ਮੇਰੀ ਇਹਦੇ ਨਾਲ਼ ਕਲਮੀ ਦੋਸਤੀ ਹੋ ਗਈ। ਮੈਂ ਹਰ ਹਫ਼ਤੇ ਇਕ ਪੋਸਟ ਕਾਰਡ ਲੈਣਾ ਤੇ ਇਹਨੂੰ ਲੱਖ ਕੇ ਭਜਣਾ ਤੇ ਫ਼ਰ ਜਵਾਬ ਦਾ ਇੰਤਜ਼ਾਰ ਕਰਨਾ। ਮੇਰੀ ਇਹ ਦੋਸਤੀ ਮੈਟ੍ਰਿਕ ਤੱਕ ਚੱਲਦੀ ਰਹੀ ਤੇ ਇਹ ਬੰਦਾ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਤੇ ਅੱਜ ਤੱਕ ਮੇਰੀ ਯਾਦਾਸ਼ਤ ਵਿਚ ਮਹਿਫ਼ੂਜ਼ ਏ । ਜਦ ਵੀ ਪੜਨਾ ਮਸ਼ਰਕੀ ਪਾਕਿਸਤਾਨ ਵਿਚ ਕੋਈ ਸੈਲਾਬ ਮੁਸੀਬਤ ਆਉਣੀ ਤੇ ਮੈਂ ਫ਼ੌਰਨ ਇਹਦੇ ਬਾਰੇ ਇੰਜ ਫ਼ਿਕਰਮੰਦ ਹੋ ਜਾਂਦਾ ਸਾਂ ਜਿਵੇਂ ਇਹ ਮੇਰਾ ਕੋਈ ਰਿਸ਼ਤੇਦਾਰ ਹੋਵੇ। ਮੈਟ੍ਰਿਕ ਬਾਅਦ ਭਾਂਵੇਂ ਮੇਰਾ ਇਹਦੇ ਨਾਲ਼ ਰਾਬਤਾ ਕੱਟ ਗਿਆ ਪਰ ਇਹ ਬੰਦਾ ਹਮੇਸ਼ਾ ਮੇਰੇ ਲਾ ਸ਼ਊਰ ਵਿਚ ਰਿਹਾ। ਏਸ ਨਾਲ਼ ਮੇਰੇ ਜਜ਼ਬਾਤੀ ਰਿਸ਼ਤੇ ਦੀ ਇਕ ਮਿਸਾਲ 1971 ਸੀ । ਮੈਂ ਜਦ ਵੀ ਬੰਗਲਾ ਦੇਸ਼ ਵਿਚ ਕਤਲੋਗ਼ਾਰਤ ਦੀਆਂ ਖ਼ਬਰਾਂ ਸੁਣਦਾ ਸਾਂ ਤੇ ਮੈਨੂੰ ਏਸ ਗੱਲ ਦੀ ਫ਼ਿਕਰ ਲੱਗ ਜਾਣਦੀ ਸੀ ਕਿ ਰੱਬ ਕਰੇ ਉਹ ਖ਼ੈਰ ਖ਼ਰੈਤ ਨਾਲ਼ ਹੋਵੇ । ਜੇਲ੍ਹ ਵਿਚ ਬੈਠਿਆਂ ਮੈਨੂੰ ਹਰ ਵਕਤ ਉਹਦੀ ਫ਼ਿਕਰ ਲੱਗੀ ਰਹਿੰਦੀ । ਪਾਕਿਸਤਾਨ ਦੇ ਮੀਡੀਆ ਵਿਚ ਬੰਗਲਾ ਦੇਸ਼ ਬਾਰੇ ਬਹੁਤੀਆਂ ਖ਼ਬਰਾਂ ਨਹੀਂ ਸਨ ਹੁੰਦੀਆਂ ਪਰ ਆਲ ਇੰਡੀਆ ਰੇਡੀਓ ਤੋਂ ਬੰਗਲਾ ਦੇਸ਼ ਬਾਰੇ ਖ਼ਬਰਾਂ ਮਿਲਦੀਆਂ ਸਨ। ਮੈਂ ਦੀਨਾਜ ਪਰ ਬਾਰੇ ਖ਼ਬਰ ਦੀ ਖੋਜ ਵਿਚ ਹਮੇਸ਼ਾ ਰਹਿੰਦਾ ਸਾਂ। ਓਥੇ ਕੀ ਕੀ ਹੋਇਆ? ਕਿਤਨੇ ਲੋਕ ਮਾਰੇ ਗਏ? ਮੈਂ ਦਿਲ ਈ ਦਿਲ ਵਿਚ ਉਹਦੀ ਖ਼ੈਰੀਅਤ ਦੀ ਦੁਆ ਮੰਗਣੀ।
ਅੱਜ ਬੰਗਲਾ ਦੇਸ਼ ਨੂੰ ਆਜ਼ਾਦ ਹੋਇਆਂ ਇਤਨੇ ਸਾਲ ਹੋ ਗਏ ਨੇ ਤੇ ਉਹ ਬੁੱਢਾ ਹੋ ਗਿਆ ਹੋਵੇਗਾ ਪਰ ਮੇਰੇ ਖ਼ਿਆਲਾਂ ਵਿਚ ਉਹਦੀ ਹਾਲੇ ਵੀ ਉਹੋ ਈ ਪੁਰਾਣੀ ਤਸਵੀਰ ਏ ਜਦ ਉਹ ਇਕਬਾਲ ਹਾਈ ਸਕੂਲ ਵਿਚ ਪੜ੍ਹਦਾ ਸੀ । ਮੈਨੂੰ ਲਾ ਸ਼ਊਰੀ ਤੌਰ ਤੇ ਹਾਲੇ ਵੀ ਉਹਦੀ ਫ਼ਿਕਰ ਲੱਗੀ ਰਹਿੰਦੀ ਏ। 2012 ਵਿਚ ਜਦ ਮੈਂ ਫ਼ਰੈਂਡਜ਼ ਆਫ਼ ਫ਼ਰੀਡਮ ਵਾਰ ਦਾ ਇਨਾਮ ਲੇਨ ਢਾਕਾ ਗਿਆ ਤੇ ਉਹ ਮੇਰੇ ਜ਼ਿਹਨ ਵਿਚ ਸੀ ਤੇ ਮੇਰੀ ਖ਼ਵਾਹਿਸ਼ ਸੀ ਕਿ ਮੈਂ ਦੀਨਾਜ ਪਰ ਜਾਵਾਂ ਤੇ ਉਹਨੂੰ ਲੱਭਾਂ । ਅਗਰਚੇ ਮੇਰੀ ਇਹ ਖ਼ਵਾਹਿਸ਼ ਪੂਰੀ ਨਾ ਹੋਈ ਪਰ ਇਹ ਅੱਜ ਵੀ ਜ਼ਿੰਦਾ ਏ । ਮੇਰਾ ਦਿਲ ਕਰਦਾ ਕਿ ਜੇ ਉਹ ਮੈਨੂੰ ਜ਼ਿੰਦਾ ਸਲਾਮਤ ਮਿਲ ਜਾਵੇ ਤੇ ਇਸ ਬਾਰੇ ਜੋ ਫ਼ਿਕਰ ਮੈਂ 1962 ਤੂੰ ਪਾਲ਼ ਰੱਖੀ ਮੈਨੂੰ ਏਸ ਤੋਂ ਆਜ਼ਾਦੀ ਮਿਲੇ।
1966 ਵਿਚ ਮੈਂ ਮੈਟ੍ਰਿਕ ਪਾਸ ਕਰ ਕੇ ਲਾਹੌਰ ਆ ਗਿਆ ਤੇ ਐਮ ਏ ਓ ਕਾਲਜ ਵਿਚ ਦਾਖ਼ਲ ਹੋ ਗਿਆ । ਹੋਸਟਲ ਵਿਚ ਮੇਰੀ ਮੁਲਾਕਾਤ ਇੱਕ ਬੰਗਾਲੀ ਸਟੂਡੈਂਟ ਨਾਲ਼ ਹੋਈ ਇਹ ਸਾਇੰਸ ਦਾ ਸਟੂਡੈਂਟ । ਇਹਦਾ ਨਾਂ ਜਮਾਲ ਸੀ। ਕਾਲਜ ਵਿਚ ਕਿਸੇ ਬੰਦੇ ਨੂੰ ਬੰਗਾਲੀ ਨਾ ਆਉਣ ਪਾਰੋਂ ਇਹ ਕਾਲਜ ਦੇ ਸਟੋਡਨਤਸ ਨਾਲ਼ ਉਰਦੂ ਤੇ ਅੰਗਰੇਜ਼ੀ ਵਿਚ ਗੱਲ ਕਰਦਾ ਸੀ। ਏਸ ਕਾਲਜ ਵਿਚ ਜ਼ਿਆਦਾ ਤਰ ਸਟੂਡੈਂਟਸ ਥਲਵੇਂ ਯਾ ਥਲਵੇਂ ਦਰਮਿਆਨੇ ਤਬਕੇ ਦੇ ਸਨ ਜੋ ਉਰਦੂ ਮੀਡੀਅਮ ਸਕੂਲਾਂ ਵਿਚੋਂ ਪੜ੍ਹ ਕੇ ਆਏ ਸਨ ਜੋ ਪੰਜਾਬੀ ਬੋਲਦੇ ਸਨ ਇਨ੍ਹਾਂ ਨੂੰ ਇੰਗਲਿਸ਼ ਆਉਣੀ ਤੇ ਦੂਰ ਦੀ ਗਲ ਰਹਿ ਗਈ ਇਨ੍ਹਾਂ ਨੂੰ ਤੇ ਉਰਦੂ ਵੀ ਚੰਗੀ ਤਰਾਂ ਨਹੀਂ ਸੀ ਬੋਲਣੀ ਆਉਂਦੀ । ਜਮਾਲ ਇਨ੍ਹਾਂ ਨਾਲ਼ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ ਪਰ ਜਿਨ੍ਹਾਂ ਪੰਜਾਬੀ ਸਟੂਡੈਂਟਸ ਨਾਲ਼ ਇਹ ਗੱਲ ਕਰਦਾ ਸੀ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਪਰ ਇਹ ਸਟੋਡਨਸ ਇਹ ਰਾਜ਼ ਵੀ ਜ਼ਾਹਰ ਹੋਣ ਦੇਣਾ ਨਹੀਂ ਸਨ ਚਾਹੁੰਦੇ। ਇਹ ਉਹਦੇ ਨਾਲ਼ ਗੱਲ ਕਰਨ ਤੋਂ ਕਤਰਾਉਣ ਲੱਗ ਪਏ। ਜਦ ਜਮਾਲ ਨੂੰ ਏਸ ਗੱਲ ਦਾ ਇਲਮ ਹੋਇਆ ਤੇ ਉਹਨੇ ਉਰਦੂ ਬੋਲਣੀ ਸ਼ੁਰੂ ਕਰ ਦਿੱਤੀ ਪਰ ਬਦਕਿਸਮਤੀ ਨਾਲ਼ ਜਮਾਲ ਨੂੰ ਉਰਦੂ ਚੰਗੀ ਤਰਾਂ ਨਹੀਂ ਸੀ ਆਉਂਦੀ ਨਾਲ਼ ਉਹਦਾ ਉਰਦੂ ਬੋਲਣ ਦਾ ਲਹਿਜਾ ਵੀ ਬੰਗਾਲੀ ਸੀ ਜਹੀਦੇ ਵਿਚ ਉਰਦੂ ਦੇ ਕਈ ਹਰਫ਼ਾਂ ਦੀਆਂ ਆਵਾਜ਼ਾਂ ਬੰਗਾਲੀ ਸਨ ਜਿਸਦੀ ਵਜ੍ਹਾ ਤੋਂ ਇਹਦੀ ਉਰਦੂ ਵੀ ਕਾਲਜ ਦੇ ਸਟੂਡੈਂਟਸ ਨੂੰ ਸਮਝ ਨਹੀਂ ਸੀ ਲਗਦੀ। ਜੇ ਤੇ ਉਹ ਕੋਈ ਅੰਗਰੇਜ਼ ਯਾ ਅਰਬੀ ਹੁੰਦਾ ਤੇ ਇਹ ਸਟੂਡੈਂਟਸ ਏਸ ਦੀ ਟੁੱਟੀ ਪ ਉਰਦੂ ਸਮਝਣ ਤੇ ਜ਼ੋਰ ਵੀ ਲਾਉਂਦੇ ਪਰ ਇਹ ਤੇ ਅੱਗੋਂ ” ਭੁੱਖਾ ਬੰਗਾਲਾ” ਸੀ ਉਨ੍ਹਾਂ ਇਹਦਾ ਮਜ਼ਾਕ ਉਡਾਣਾ ਸ਼ੁਰੂ ਕਰ ਦਿੱਤਾ ਇੰਜ ਜਮਾਲ ਹੌਲੀ ਹੌਲੀ ਸਟੂਡੈਂਟਸ ਨਾਲ਼ ਕੱਟਦਾ ਗਿਆ। ਮੇਰੀ ਜਦ ਏਸ ਨਾਲ਼ ਮੁਲਾਕਾਤ ਹੋਈ ਤੇ ਜਮਾਲ ਤਨਹਾਈ ਤੇ ਬੇਗਾਨਗੀ ਨਾਲ਼ ਅੱਧਾ ਪਾਗਲ ਹੋ ਚੁੱਕਿਆ ਸੀ ਤੇ ਕੋਈ ਨਸ਼ੇ ਵਾਲੀ ਦਵਾਈ ਵੀ ਖਾਂਦਾ ਸੀ । ਉਹ ਹੈ ਤੇ ਸਾਇੰਸ ਦਾ ਸਟੂਡੈਂਟ ਸੀ ਪਰ ਫ਼ਨ ਤੇ ਅਦਬ ਬਾਰੇ ਬਹੁਤ ਕੁਝ ਜਾਂਦਾ ਸੀ ਤੇ ਮੁਸੱਵਰ ਵੀ ਸੀ। ਉਹ ਅਕਸਰ ਇਹ ਗੱਲ ਕਰਕੇ ਰੋਂਦਾ ਹੁੰਦਾ ਸੀ ਕਿ ਉਹ ਪਾਕਿਸਤਾਨੀ ਹੈ ਪਰ ਜ਼ਬਾਨ ਦੀ ਵਜ੍ਹਾ ਤੋਂ ਗ਼ੈਰਮੁਲਕੀ ਏ ਉਹ ਆਪਣੇ ਈ ਮੁਲਕ ਵਿਚ ਨਸਲ ਪ੍ਰਸਤੀ ਦਾ ਸ਼ਿਕਾਰ ਏ । ਇਹ ਅਜੀਬ ਮੁਲਕ ਏ ਜਿਥੇ ਅਕਸਰੀਅਤ ਨਾਲ਼ ਅਕਲੀਤ ਨਸਲ ਪ੍ਰਸਤੀ ਦਾ ਸਲੋਕ ਕਰਦੀ ਏ। ਮਗ਼ਰਿਬੀ ਪਾਕਿਸਤਾਨ ਵਿਚ ਲੋਕਾਂ ਨੂੰ ਗ਼ੈਰ ਮੁਲਕੀ ਜ਼ਬਾਨਾਂ ਆਉਂਦੀਆਂ ਨੇ।ਉਰਦੂ (ਜੋ ਗ਼ੈਰ ਮੁਲਕੀ ਜ਼ਬਾਨ ਏ) ਅਰਬੀ ,ਫ਼ਾਰਸੀ , ਅੰਗਰੇਜ਼ੀ, ਕੁਝ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਫ਼ਰਿੰਚ ਵੀ ਪੜ੍ਹਾਈ ਜਾਂਦੀ ਏ ਪਰ ਏਸ ਮੁਲਕ ਦੀ ਆਪਣੀ ਕੌਮੀ ਤੇ ਅਕਸਰੀਅਤ ਦੀ ਜ਼ਬਾਨ ਬੰਗਾਲੀ ਕਿਸੇ ਨੂੰ ਨਹੀਂ ਆਉਂਦੀ।
ਜਮਾਲ ਜ਼ਿਆਦਾ ਦਿਨ ਏਸ ਅਜ਼ਾਬ ਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਇਕ ਦਿਨ ਨੀਂਦ ਦੀਆਂ ਗੋਲੀਆਂ ਖਾ ਕੇ ਉਹਨੇ ਖ਼ੁਦ ਕਸ਼ੀ ਕਰ ਲਈ । ਉਹਦੀ ਲਾਸ਼ ਕਈ ਦਿਨ ਕਮਰੇ ਵਿਚ ਬੰਦ ਪਈ ਰਹੀ। ਬੋ ਫੈਲਣ ਨਾਲ਼ ਪਤਾ ਲੱਗਾ ਤੇ ਉਹਦੀ ਗਲੀ ਸੜੀ ਲਾਸ਼ ਨੂੰ ਜਮਾਦਾਰਾਂ ਰਾਹੀਂ ਚਕਵਾ ਕੇ ਬਿਨਾਂ ਗ਼ੁਸਲ ਕਫ਼ਨ ਤੇ ਜ਼ਨਾਜ਼ੇ ਦੇ ਦਫ਼ਨਾ ਦਿੱਤਾ ।
ਜਮਾਲ ਦੀ ਮੌਤ ਅਲਾਮਤੀ ਤੌਰ ਤੇ ਏਸ ਮੁਲਕ ਦੀ ਮੌਤ ਸੀ। ਉਹ ਮੇਰਾ ਗੁਰੂ ਸੀ ਜੋ ਮੈਨੂੰ ਦੱਸ ਗਿਆ ਸੀ ਕਿ ਜਿਸ ਤਰਾਂ ਜਬਰ ਤੇ ਨਸਲ ਪ੍ਰਸਤੀ ਨਾਲ਼ ਇਹ ਮੁਲਕ ਚਲਾਇਆ ਜਾ ਰਿਹਾ ਸੀ ਇਹਨੇ ਬਹੁਤਾ ਚਿਰ ਨਹੀਂ ਚੱਲਣਾ । ਏਸ ਮੁਲਕ ਦੀਆਂ ਕੌਮੀਅਤਾਂ ਤੇ ਜ਼ਬਾਨਾਂ ਨੂੰ ਮਾਰ ਕੇ ਜ਼ਿਆਦਾ ਦੇਰ ਕਾਇਮ ਨਹੀਂ ਸੀ ਰੱਖਿਆ ਜਾ ਸਕਦਾ। ਏਸ ਮੁਲਕ ਦੇ ਕਾਇਮ ਰਹਿਣ ਦੀ ਇਕੋ ਸ਼ਕਲ ਸੀ ਰਿਆਸਤ ਹਾਏ ਮੁਤਹਿਦਾ ਪਾਕਿਸਤਾਨ ਜਹੀਦੀ ਲਿੰਗਵਾ ਫ਼ਰਾਂਕਾ ਬੰਗਾਲੀ ਹੁੰਦੀ।

If you liked it please share it or send its link to others

میں  اور بنگالی
سید آصف شاہکار۔
 “بھوکا بنگالہ ”  یہ وہ  لفظ   تھا  جِس نے  بچپن میں  بنگالی  سے میرا تعارف کرایا ۔ یہ پنجابی زبان کی ضرب المثال ہے  یا مثال دینے کا لفظ ہے۔ جب کسی شخص  کی غربت  اور بھوک  کی انتہا  کی  مثال دینی ہوتی ہے  تو لوگ “بھوکا بنگالہ ”  لفظ کے ذریعے بنگالی کو غربت  کے ماڈل کے طور پر  پیش کر تے ہیں ۔ کسی  زندہ  بنگالی کو ملنے سے پہلے میرے ذہن میں  اْس  کی جو تصویر بنتی تھی اس میں وہ قحط کا مارا فاقے  کاٹ کاٹ کر سوکھ کر کانٹا ہوا ، پھٹے پرانے کپڑے، پائوں سے ننگا اور رحم مانگ مانگ کر اسکا  چہرہ  بگڑ گیا ہے۔ اسکے سانولے  رنگ کی وجہ سے اس پر بدصورتی کی مہر بھی لگا دی گئی تھی۔
میں نے پہلا جیتا جاگتا بنگالی 1960 میں دیکھا۔ یہ ہڑپا  کے تین کمروں کے ہسپتال میں آ کر  ڈاکٹر  لگا  تھا یہ ہسپتال تو بس نام ہی کا تھا نہ کوئی دوا نہ کوئی عملہ سارا دن ہڑ پہ  کے  آوارہ کتے یہاں آ کر سوئے رہتے تھے۔ ڈاکڑ  تو یہاں   کبھی کسی نے دیکھا ہی نہیں تھا کمپاؤڈر ای ڈاکٹر ہوتا تھا۔ یہ بنگالی پہلا ڈاکٹر تھا جو واقعی ڈاکٹر تھا۔  وہ  یہاں انقلاب لے آیا۔  ہسپتال زندہ ہو گیا دوائیں آ گئی عملہ  حاضر  ہو گیا  کْتے غائب ہو گئے اور مریضوں کی قطاریں لگ گئی۔ یہ ڈاکٹر  انتہائی محنتی، انسان دوست، خوش اخلاق،  منکسر  اور   لالچی نہیں تھا کئی غریبوں کو  مفت  ٹیکے لگا دیتا تھا۔ یہ  بہت جلد علاقے کا   نہ صرف ہیرو بن گیا بلکہ نوجوانوں کا آئیڈیل بھی بن گیا ۔ اس  کے ساتھ کئی کہانیاں جڑ گئی کہ اس کے میں ہاتھ میں شفا کے ساتھ ساتھ روحانی طاقت بھی تھی کچھ لوگ اسکو پیر بھی ماننے لگ پڑے۔
بنگالی  کے ساتھ جڑی بدصورتی کی تعصب کی باتیں بھی غلط ہو گئی تھیں کیوں کہ یہ ڈاکٹر نا تو سوکھا  سڑا تھا اور نہ ہی کالا۔ اس کا  قد کاٹھ اور رنگ پنجابیوں جیسا تھا۔ یہ نہ جانے کتنی  پنجابی لڑکیوں کا آئیدیل بن  گیا ، اْن میں سے کتنی اس پر  عاشق ہوئی  اس  بات کا  صحیح علم  تو شائد  کسی کو نہیں ہے لیکن علاقے کی ہر سندر لڑکی بارے کہا جاتا  کہ وہ بنگالی ڈاکٹر  کےساتھ پھنسی ہوئی ہے۔ اِس     نے آکر  بنگالی کی منفی تصویر تہس نہس کر دی۔  

شائد  اسی ڈاکٹر کا  اثر  تھا کہ میرا محمد ابو خورشید عالم  کے ساتھ  رابطہ ہوا ۔ یہ دیناج  پور  کے کسی اقبال ہائی اسکول میں پڑھتا تھا اس کا پتہ مجھے  بچوں کے ایک رسالے کے قلمی دوستی کے صفحے  سے ملا اور میری اس سے قلمی  دوستی ہو گئی۔ میں ہر ہفتے ایک پوسٹ کارڈ  لاتا اور  لکھ کر  بھیج دیتا اور  جواب کا انتظار کرنے لگتا ۔ میں اس کو اپنی ہر بات بتاتا  اور وہ مجھے اپنی ۔ یوں وہ میری  روز مرہ زندگی کا لازمی حصہ بن گیا  اور آج تک میری یاداشت میں محفوظ ہے۔ جب بھی مشرقی پاکستان میں کوئی سیلاب آتا  تو میں فوراً اس  کے بارے یوں  فکر مند ہو جاتا تھا جیسےوہ میرا کوئی قریبی  رشتےدار ہو۔ میٹرک  کےبعد    1966  تک یہ دوستی  رہی  پھر   میرا اس سے رابطہ  کٹ گیا لیکن وہ  ہمیشہ میرے لا شعور میں رہا۔ اس  کے ساتھ میرے جذباتی رشتے  کی ایک مثال 1971 تھی۔ میں جب بھی بنگلہ دیش میں قتل وغارت کی خبریں سنتا تھا  تو  مجھے اس بات کی فکر لا حق  ہو جا تی تھا کہ خدا  کرے وہ خیریت  سے ہو۔ جیل میں مجھے ہر وقت اسکی فکر لگی رہتی۔ پاکستان کے میڈیا میں بنگلہ دیش بارے زیادہ تر خبریں نہیں ہوتی تھیں  لیکن  آل انڈیا ریڈیو سےخبریں ملتی تھیں  ۔ میں دیناج پور بارے خبر کی کھوج میں ہمیشہ رہتا تھا۔ وہاں کیا کیا ہوا؟ کتنے لوگ مارے گئے؟ میں دل ہی دل میں اسکی خیریت کی دعا مانگتا ۔
آج بنگلہ دیش کو آزاد ہوئے اتنے سال ہو گئے ہیں اور وہ بوڑھا  بھی ہو چکا ہوگا  لیکن میرے خیالوں میں اسکی ابھی تک وہی پرانی تصویر ہے جب وہ اقبال ہائی اسکول میں پڑھتا تھا۔ مجھے لا شعوری طور  پر  ابھی بھی اسکی فکر لگی رہتی ہے۔ 2012 میں جب میں فرینڈز آف فریڈم وار  کا انعام  لینے  ڈھاکہ گیا تو وہ میرے ذہن میں تھا اور میری خواہش تھی  کہ میں دیناج  پور جاؤں اور اسکو تلاش کروں۔ اگرچہ میری یہ خواہش پوری نہ ہو سکی  لیکن  یہ آج بھی زندہ ہے۔ میری شدید خواہش ہے  کہ اگر وہ مجھے زندہ سلامت مل جائے  تو اس  کےبارے  میں جو فکر میں نے 1962  سے پال رکھی ہے  مجھے اس سے آزادی ملے۔
میں میٹرک پاس کر کے لاہور آ گیا اور ایم اے او کالج میں داخل ہو گیا۔ ہوسٹل میں میری ملاقات ایک بنگالی سٹوڈنٹ  سے ہوئی یہ سائنس  کا سٹوڈنٹ تھا  اور  اسکا نام جمال تھا۔  کالج میں کسی کو بھی بنگالی زبان   نا  آنے کی  وجہ سے یہ سٹوڈنٹس  کے ساتھ اردو اور انگریزی میں بات کرتا تھا۔ اس کالج میں زیادہ تر سٹوڈنٹس نچلے یا نچلے درمیانے  طبقے کے تھے جو اردو میڈیم اسکولوں سے پڑھ کر آئے تھے  اور  پنجابی بولتے تھے ان کو انگلش آنا  تو دور کی بات تھی  انہیں تو اردو بھی اچھی طرح نہیں آتی تھی۔ جمال نے  ان کے ساتھ انگریزی بولنی  شروع  کر دی  لیکن جن پنجابی سٹوڈنٹس  کےساتھ یہ بات کرتا تھا ان کو انگریزی نہیں آتی  تھی  لیکن  وہ اس بات کو راز  ہی رہنے دینا چاہتے تھے۔ یہ  جمال کے ساتھ بات کرنے سے کترانے  لگے  جب اٌس  کو اس بات کا علم ہوا  تو  اسنے انگریزی چھوڑ کر  اردو بولنی شروع کر دی  لیکن  بدقسمتی سے جمال کو اردو اچھی نہیں آتی تھی   اس کے علاوہ اسکا لہجہ بھی بنگالی تھا  جس میں اردو کے کئی حرفوں کی آوازیں بنگالی تھی جسکی وجہ سے اسکی اردو بھی کالج کے سٹوڈنٹس کو سمجھ نہیں لگتی تھی۔ اگر  تو وہ کوئی امریکی ، انگریز یا عربی ہوتا تو یہ سٹوڈنٹس اس کی ٹوٹی پھوٹی  اردو سمجھنے پر زور بھی لگاتے  لیکن  یہ تو  ” بھوکا بنگالہ ”  تھا  اس کے لئے کون تردد  کرتا انہوں نے اسکا مذاق اڑانا شروع کر دیا  یوں وہ دھیرے دھیرے سٹوڈنٹس سے کٹتا  گیا۔ میری جب اس  سے ملاقات ہوئی  تو جمال تنہائی اور بیگا نگی  کا بْری طرح شکار تھا اور آدھا پاگل ہو چکا تھا اور کوئی نشے والی دوا بھی کھاتا تھا۔ وہ تھا تو  سائنس سٹوڈنٹ  لیکن فن، لٹریچر اور سیاست  بارے بہت کچھ جانتا تھا اور بہت  ذہین  پینٹر بھی تھا۔ وہ اکثر یہ بات کہتے  ہوئے رونے  لگتا  کہ وہ پاکستانی ہے  لیکن زبان کی وجہ سے غیر ملکی ہے وہ اپنے ہی ملک میں نسل پرستی کا شکار ہے۔ یہ عجیب ملک ہے جہاں  اکثریت  کے ساتھ اقلیت نسل پرستی کا سلوک کرتی ہے۔ مغربی پاکستان میں لوگوں کو غیر ملکی زبانیں آتی ہیں۔اردو (جو غیر ملکی زبان اے) عربی،فارسی، انگریزی، کچھ کْچھ فرنچ بھی  لیکن اس ملک کی اپنی  قومی اور  اکثریت  کی زبان بنگالی کسی کو نہیں آتی۔
جمال زیادہ دن اس عذاب  کو برداشت نہ کر سکا اور ایک دن  اْس نےنیند کی گولیاں کھا کر خود کشی کر لی۔ اسکی لاش کئی دن تک  کمرے میں بند پڑی رہی۔ بدبْو پھیلنے  سے پتہ لگا  تو اسکی گلی سڑی لاش کو عیسائی جمعداروں   سےاْٹھوا کر  بغیر  غسل کفن اور جنازے کے دفنا دیا گیا۔
جمال کی موت علامت کے طور پر    sybolicallyاس ملک کی موت تھی۔ وہ میرا گرو تھا جو مجھے بتا گیا تھا کہ جیسے جبر  نا انصافی اور نسل پرستی کے ساتھ یہ ملک چلایا جا رہا تھا اس نے  زیادہ دیر نہیں چلنا ۔ اس ملک کی قومیتوں  اور  اْن کی  زبانوں کو مار کر زیادہ دیر تک اس ملک  کو  قائم نہیں رکھا جا سکتا۔ اس ملک کے قائم رہنے کی ایک ہی شکل تھی  جمہوری ریاست ہائے متحدہ پاکستانunited states of Pakistan  جس کی رابطے کی زبان  بنگالی ہوتی۔۔

If you liked it please share it or send its link to others 

मैं और बंगाली
सय्यद आसिफ़ शाहकार
भूका बंगाला ये वो लफ़्ज़ था जिस ने बचपन में बंगाली से मेरा तआरुफ़ किराया । ये पंजाबी ज़बान की ज़रब उल-मिसाल है या मिसाल देने का लफ़्ज़ है। जब किसी शख़्स की ग़ुर्बत और भूक की इंतिहा की मिसाल देनी होती है तो लोग “भूका बंगाला लफ़्ज़ के ज़रीये बंगाली को ग़ुर्बत के मॉडल के तौर पर पेश करते हैं । किसी ज़िंदा बंगाली को मिलने से पहले मेरे ज़हन में अ की जो तस्वीर बनती थी इस में वो क़हत का मारा फ़ाक़े काट काट कर सूख कर कांटा हुआ , फटे पुराने कपड़े, पांव से नंगा और रहम मांग मांग कर उसका चेहरा बिगड़ गया है। इसके साँवले रंग की वजह से इस पर बदसूरती की महर भी लगा दी गई थी

मैंने पहला जीता जागता बंगाली1960 में देखा। ये हड़प्पा के तीन कमरों के हस्पताल में आकर डाक्टर लगा था ये हस्पताल तो बस नाम ही का था ना कोई दवा ना कोई अमला सारा दिन हड़ पे के आवारा कुत्ते यहां आकर सोए रहते थे। डाक्टर तो यहां कभी किसी ने देखा ही नहीं था कम्पाऊडर ई डाक्टर होता था। ये बंगाली पहला डाक्टर था जो वाक़ई डाक्टर था। वो यहां इन्क़िलाब ले आया। हस्पताल ज़िंदा हो गया दवाएं आ गई अमला हाज़िर हो गया क ग़ायब हो गए और मरीज़ों की क़तारें लग गई। ये डाक्टर इंतिहाई मेहनती, इन्सान दोस्त, ख़ुशअख़लाक़, मुनकसिर और लालची नहीं था कई ग़रीबों को मुफ़्त टीके लगा देता था। ये बहुत जल्द इलाक़े का ना सिर्फ हीरो बन गया बल्कि नौजवानों का आईडीयल भी बन गया । उस के साथ कई कहानियां जुड़ गई कि इस के में हाथ में शिफ़ा के साथ साथ रुहानी ताक़त भी थी कुछ लोग उसको पैर भी मानने लग पड़े
बंगाली के साथ जुड़ी बदसूरती की तास्सुब की बातें भी ग़लत हो गई थीं क्यों कि ये डाक्टर ना तो सूखा सड़ा था और ना ही काला। इस का क़द काठ और रंग पंजाबीयों जैसा था। ये ना जाने कितनी पंजाबी लड़कीयों का आईदील बन गया , अ में से कितनी इस पर आशिक़ हुई इस बात का सही इलम तो शायद किसी को नहीं है लेकिन इलाक़े की हर सुंदर लड़की बारे कहा जाता कि वो बंगाली डाक्टर के साथ फंसी हुई है। इस ने आकर बंगाली की मनफ़ी तस्वीर तहस नहस कर दी
शायद इसी डाक्टर का असर था कि मेरा मुहम्मद अब्बू ख़ुरशीद आलम के साथ राबिता हुआ । ये देनाज पूर के किसी इक़बाल हाई स्कूल में पढ़ता था उस का पता मुझे बच्चों के एक रिसाले के क़लमी दोस्ती के सफ़े से मिला और मेरी इस से क़लमी दोस्ती हो गई। मैं हर हफ़्ते एक पोस्टकार्ड लाता और लिख कर भेज देता और जवाब का इंतिज़ार करने लगता । में इस को अपनी हर बात बताता और वो मुझे अपनी । यूं वो मेरी रोज़मर्रा ज़िंदगी का लाज़िमी हिस्सा बन गया और आज तक मेरी यादाशत में महफ़ूज़ है। जब भी मशरिक़ी पाकिस्तान में कोई सेलाब आता तो मैं फ़ौरन उस के बारे यूं फ़िक्रमंद हो जाता था जैसे वो मेरा कोई क़रीबी रिश्तेदार हो। मैट्रिक के बाद 1966 तक ये दोस्ती रही फिर मेरा इस से राबिता कट गया लेकिन वो हमेशा मेरे ला शऊर में रहा। इस के साथ मेरे जज़बाती रिश्ते की एक मिसाल1971 थी। मैं जब भी बंगला देश में क़तल वग़ारत की ख़बरें सुनता था तो मुझे इस बात की फ़िक्र लाहक़ हो जाती था कि ख़ुदा करे वो ख़ैरीयत से हो। जेल में मुझे हरवक़त उसकी फ़िक्र लगी रहती। पाकिस्तान के मीडीया में बंगला देश बारे ज़्यादा-तर ख़बरें नहीं होती थीं लेकिन ऑल इंडिया रेडीयो से ख़बरें मिलती थीं । में देनाज पूर बारे ख़बर की खोज में हमेशा रहता था। वहां क्या-किया हुआ? कितने लोग मारे गए? मैं दिल ही दिल में उसकी ख़ैरीयत की दुआ मांगता 
आज बंगला देश को आज़ाद हुए इतने साल हो गए हैं और वो बूढ़ा भी हो चुका होगा लेकिन मेरे ख़यालों में उसकी अभी तक वही पुरानी तस्वीर है जब वो इक़बाल हाई स्कूल में पढ़ता था। मुझे ला-शुऊरी तौर पर अभी भी इसकी फ़िक्र लगी रहती है।2012 मैं जब मैं फ़्रैंडज़ आफ़ फ़्रीडम वार का इनाम लेने ढाका गया तो वो मेरे ज़हन में था और मेरी ख़ाहिश थी कि मैं देनाज पूर जाऊं और उसको तलाश करूँ। अगरचे मेरी ये ख़ाहिश पूरी ना हो सकी लेकिन ये आज भी ज़िंदा है। मेरी शदीद ख़ाहिश है कि अगर वो मुझे ज़िंदा सलामत मिल जाये तो उस के बारे में जो फ़िक्र मैंने1962 से पाल रखी है मुझे इस से आज़ादी मिले
मैं मैट्रिक पास कर के लाहौर आ गया और एम-ए ओ कॉलेज में दाख़िल हो गया। होस्टल में मेरी मुलाक़ात एक बंगाली स्टूडैंट से हुई ये साईंस का स्टूडैंट था और उसका नाम जमाल था। कॉलेज में किसी को भी बंगाली ज़बान ना आने की वजह से ये स्टूडैंटस के साथ उर्दू और अंग्रेज़ी में बात करता था। इस कॉलेज में ज़्यादा-तर स्टूडैंटस निचले या निचले दरमयाने तबक़े के थे जो उर्दू मीडियम स्कूलों से पढ़ कर आए थे और पंजाबी बोलते थे उनको इंग्लिश आना तो दौर की बात थी उन्हें तो उर्दू भी अच्छी तरह नहीं आती थी। जमाल ने उनके साथ अंग्रेज़ी बोलनी शुरू कर दी लेकिन जिन पंजाबी स्टूडैंटस के साथ ये बात करता था उनको अंग्रेज़ी नहीं आती थी लेकिन वो इस बात को राज़ ही रहने देना चाहते थे। ये जमाल के साथ बात करने से कतराने लगे जब अऔस को इस बात का इलम हुआ तो उसने अंग्रेज़ी छोड़कर उर्दू बोलनी शुरू कर दी लेकिन बदक़िस्मती से जमाल को उर्दू अच्छी नहीं आती थी उस के इलावा इसका लहजा भी बंगाली था जिसमें उर्दू के कई हर्फ़ों की आवाज़ें बंगाली थी जिसकी वजह से उसकी उर्दू भी कॉलेज के स्टूडैंटस को समझ नहीं लगती थी। अगर तो वो कोई अमरीकी , अंग्रेज़ या अरबी होता तो ये स्टूडैंटस उस की टूटी फूटी उर्दू समझने पर-ज़ोर भी लगाते लेकिन ये तो भूका बंगाला था उस के लिए कौन तरद्दुद करता उन्होंने इसका मज़ाक़ उड़ाना शुरू कर दिया यूं वो धीरे धीरे स्टूडैंटस से कटता गया। मेरी जब इस से मुलाक़ात हुई तो जमाल तन्हाई और बेगानगी का ब तरह शिकार था और आधा पागल हो चुका था और कोई नशे वाली दवा भी खाता था। वो था तो साईंस स्टूडैंट लेकिन फ़न, लिटरेचर और सियासत बारे बहुत कुछ जानता था और बहुत ज़हीन पेंटर भी था। वो अक्सर ये बात कहते हुए रोने लगता कि वो पाकिस्तानी है लेकिन ज़बान की वजह से ग़ैर मुल्की है वो अपने ही मुल्क में नसल परस्ती का शिकार है। ये अजीब मुलक है जहां अक्सरीयत के साथ अक़ल्लीयत नसल परस्ती का सुलूक करती है। मग़रिबी पाकिस्तान में लोगों को ग़ैर मुल्की ज़बानें आती हैं।उर्दू (जो ग़ैर मुल्की ज़बान ए अरबी,फ़ारसी, अंग्रेज़ी, कुछ क फ़्रैंच भी लेकिन इस मलिक की अपनी क़ौमी और अक्सरीयत की ज़बान बंगाली किसी को नहीं आती
जमाल ज़्यादा दिन इस अज़ाब को बर्दाश्त ना कर सका और एक दिन अ ने नींद की गोलीयां खा कर ख़ुदकुशी कर ली। उसकी लाश कई दिन तक कमरे में बंद पड़ी रही। बदब फैलने से पता लगा तो उसकी गली सड़ी लाश को ईसाई जमादारों सेआ कर बग़ैर ग़ुसल कफ़न और जनाज़े के दफ़ना दिया गया
जमाल की मौत अलामत के तौर पर sybolicallyइस मलिक की मौत थी। वो मेरा गुरु था जो मुझे बता गया था कि जैसे जबर ना इंसाफ़ी और नसल परस्ती के साथ ये मुल़्क चलाया जा रहा था उसने ज़्यादा देर नहीं चलना । इस मलिक की क़ौमीयतों और अ की ज़बानों को मार कर ज़्यादा देर तक इस मुल्क को क़ायम नहीं रखा जा सकता। इस मलिक के क़ायम रहने की एक ही शक्ल थी जमहूरी रियासत हाय मुत्तहदा पाकिस्तानunited states of Pakistan जिसकी राबते की ज़बान बंगाली होती।

If you liked it please share it or send its link to others

 ১. আমি ও বাঙালি

সৈয়দ আসিফ শাহকার


ছেলেবেলায় বাঙালি জাতির সঙ্গে আমার প্রথম পরিচয় ঘটে ভুখা বাংলাশব্দটির মাধ্যমে। আমাদের কাছে এ শব্দটি বাঙালিদের দারিদ্র্যই প্রকাশ করে। যখন কোনো ব্যক্তির দারিদ্র্য ও ক্ষুধার চরম পরিণতির উদাহরণ দিতে হতো, তখনই এই ভুখা বাংলাশব্দটি চলে আসত। বাঙালি বলতেই দারিদ্র্যের কশাঘাতে জর্জরিত, শীর্ণ দেহ, জীর্ণ কাপড় পরা, খালি পায়ে ভিক্ষা চাইতে থাকা ক্ষীণকায় শ্যামবর্ণের কোনো লোকের অবয়ব ভেসে ওঠে।
১৯৬০ সালে জীবনে আমার প্রথমবার কোনো জীবিত ও জাগ্রত বাঙালিকে দেখার সৌভাগ্য হয়। তিনি ভারতের উত্তর প্রদেশের মথুরা রাজ্যের বড়পা গ্রামে তিন কক্ষের একটি হাসপাতালে ডাক্তার হয়ে এসেছিলেন। সেটি নামেমাত্রই ছিল হাসপাতাল। না ছিল ওষুধ, না কোনো কর্মচারী। সেখানে কেউ কোনো দিন ডাক্তার দেখেনি। কম্পাউন্ডারই ছিল ডাক্তারের ভূমিকায়। ওই বাঙালিই ছিলেন সেখানকার প্রথম ডাক্তারিবিদ্যা পাস করা পেশাদার চিকিৎসক। তিনি এসেই হাসপাতালটিকে কর্মচঞ্চল করে তুললেন। ওষুধপত্র এল, কর্মচারীরা কাজে এল। ধীরে ধীরে রোগীদের ভিড় বাড়তে লাগল। স্মিতমুখ, নির্লোভ, কঠোর পরিশ্রমী, বিনয়ী, সৌহার্দ্যপূর্ণ হৃদয়ের অধিকারী সেই বাঙালি ডাক্তার দরিদ্রদের বিনা মূল্যে টিকা দিতেন। তিনি গ্রামবাসীর সুহৃদ হয়ে উঠলেন। ভুখা বাংলার বাঙালি ডাক্তার ওই গ্রামের তরুণদের আদর্শ হয়ে উঠলেন।
তারপর কতনা কাহিনির যে জন্ম হলো। ডাক্তারের আধ্যাত্মিক শক্তিও আছে, এই বিবেচনায় কিছু লোক তাঁকে পীর মানতে শুরু করল। তাঁর হাত ধরেই বাঙালিদের সঙ্গে জড়িত কুৎসিত চেহারার অপবাদটিও ঘুচে গেল। না শীর্ণকায়, না কালো; বরং তাঁকে দেখে পাঞ্জাবিদের মতোই শক্তসামর্থ্য ও সুদর্শন মনে হতো। তিনি অনেক তরুণীরও আদর্শ ছিলেন। কতজনের হৃদয়ে আরক্ত প্রেমের সঞ্চার তিনি ঘটিয়েছেন, তা কে জানে। কিন্তু এলাকার প্রায় সব সুন্দরীই যে তাঁর প্রেমে আকণ্ঠ ডুবে থাকত, এতে কোনো সন্দেহ নেই। এভাবে বাঙালি ডাক্তার তাঁর জাতি সম্পর্কে সবার নেতিবাচক চিন্তার অবসান ঘটালেন।
এই বাঙালি ডাক্তারের প্রভাবেই আবু খুরশীদ আলমের সঙ্গে আমার বন্ধুত্ব গড়ে ওঠে। খুরশীদ দিনাজপুরে ইকবাল হাইস্কুলে পড়ত। ছোটদের জন্য প্রকাশিত একটি পত্রিকার কলম-বন্ধুঅংশে তার ঠিকানা পাই। আমরা দুজন কলম-বন্ধু হয়েছিলাম। প্রতি সপ্তাহেই আমি খুরশীদকে একটি করে চিঠি লিখে প্রত্যুত্তরের জন্য অধীর আগ্রহে অপেক্ষা করতাম। এভাবেই খুরশীদ আমার জীবনের অচ্ছেদ্য অংশে পরিণত হলো। ম্যাট্রিক পাসের পরে ১৯৬৬ সাল পর্যন্ত আমাদের বন্ধুত্ব অটুট ছিল, যদিও পরে সেটি বিচ্ছিন্নতায় রূপ নেয়।
ভুখা বাংলাএখন বিশ্বের বুকে মাথা উঁচু করে দাঁড়ানো স্বাধীনসার্বভৌম জাতি। আর এত বছর পর খুরশীদও নিশ্চয়ই বার্ধক্যে পৌঁছেছে। কিন্তু আমি তো এখনো তাকে সেই ইকবাল হাইস্কুলে পড়ুয়া ছবিতেই আঁকড়ে ধরে রেখেছি। অবচেতনেও তার স্মৃতি আমাকে কাতর করে তোলে। ২০১২ সালে যখন আমি বাংলাদেশের মহান মুক্তিযুদ্ধে কৃতিত্বপূর্ণ অবদান রাখার স্বীকৃতি হিসেবে বিদেশি বন্ধুদের দেওয়া সম্মাননা নিতে ঢাকায় গেলাম, তখনো আমার চোখ তাকে খুঁজে ফিরেছে। আমার একান্ত ইচ্ছা ছিল দিনাজপুরে গিয়ে তাকে খুঁজে বের করব, কিন্তু সে ইচ্ছা পূর্ণ হয়নি। এখনো আমি আশাবাদী, জীবিত খুরশীদের সঙ্গে অবশ্যই আমার দেখা হবে, আর সে সময় আমি ১৯৬২ সাল থেকে তার প্রতি আমার লালিত অনুরাগ প্রকাশ করে ভারমুক্ত হব।

ম্যাট্রিক পাসের পর আমি লাহোরে গিয়ে কলেজে ভর্তি হই। কলেজ হোস্টেলে আমার সঙ্গে জামাল নামের এক বাঙালি ছাত্রের পরিচয় হয়। সে ছিল বিজ্ঞানের ছাত্র। কলেজে আর কেউ বাংলা না জানায় অন্যদের সঙ্গে সে উর্দু আর ইংরেজিতে কথা বলত। বেশির ভাগ ছাত্রই ছিল নিম্ন ও নিম্নমধ্যবিত্ত পরিবার থেকে আসা এবং উর্দু মাধ্যমের পড়ুয়া, কথা বলত পাঞ্জাবিতে। জামাল তাদের সঙ্গে ইংরেজিতে কথা বলত, কিন্তু পাঞ্জাবি ছাত্রদের কেউই তার ইংরেজি বুঝত না। তাই তারা ব্যাপারটি গোপন রাখতে চাইত। এ কারণে তারা জামালকে এড়িয়ে চলতে শুরু করল। ব্যাপারটি জামালের দৃষ্টিগোচর হলে স্বাভাবিকভাবেই সে উর্দুতে কথা বলতে শুরু করল। ভাষাটি সে ভালোভাবে রপ্ত করতে পারেনি। তা ছাড়া কয়েকটি উর্দু শব্দের উচ্চারণ সে বাংলার মতো করে করত। পাঞ্জাবি ছাত্রদের তা বোধগম্য হতো না। জামাল আমেরিকান, ইংরেজ বা আরব হলে হয়তো ছাত্ররা তার টুটাফাটা উর্দুকে গুরুত্ব দিত। কিন্তু সে তো ভুখা বাঙালি। এ কারণে ছাত্ররা ব্যাপারটি আমলে না নিয়ে তাকে বরং উপহাস করতে শুরু করল। এর ফলে জামালের সঙ্গে ধীরে ধীরে তাদের দূরত্ব বাড়তে লাগল।
আমার সঙ্গে যখন জামালের পরিচয় হয়, তখন সে একাকিত্ব ও নিঃসঙ্গতার শিকার। প্রায় অর্ধ উন্মাদ, এমনকি নেশাদ্রব্যেও আসক্ত হয়ে পড়েছে। বিজ্ঞানের ছাত্র হলেও শিল্প, সাহিত্য ও রাজনীতি সম্পর্কে জামালের ছিল অগাধ জ্ঞান। অনেক বিষয়েই তার পাণ্ডিত্যপূর্ণ জ্ঞান ছিল। সে প্রায়ই আমাকে দুঃখ করে বলত যে সে পাকিস্তানি হলেও ভাষার কারণে বিদেশি এবং নিজ বাসভূমে পরবাসী ধরনের আচরণের শিকার। এ এক আজব দেশ, যেখানে সংখ্যাগুরুর সঙ্গেই সংখ্যালঘুর মতো সাম্প্রদায়িক আচরণ করা হয়। পূর্ব পাকিস্তানের ভাষাকে মনে করা হয় বিদেশি ভাষা। জামাল বেশি দিন এ নির্মমতা সহ্য করতে পারেনি। একদিন সে ঘুমের ওষুধ খেয়ে আত্মহননের পথ বেছে নেয়। সেই মৃতদেহ কয়েক দিন পর্যন্ত তার কক্ষে তালাবদ্ধ অবস্থায় পড়ে ছিল। পরে খবরটি জানাজানি হলে এক খ্রিষ্টান জমাদার গলিত লাশটির গোসল ও জানাজাবিহীন দাফন-কাফনের ব্যবস্থা করে।
জামালের মৃত্যু ছিল মূলত পূর্ব পাকিস্তানেরই মৃত্যুর প্রতীক। সে আমাকে প্রায়ই বলত, তার দেশের সঙ্গে পাকিস্তানি শাসকেরা যে অনাচার ও সাম্প্রদায়িক বৈষম্য করছে আর বেশি দিন তারা সেটা করতে পারবে না। পূর্ব পাকিস্তানের জাতীয়তা ও ভাষা কেড়ে নিয়ে এ দেশকে রক্ষা করা যাবে না। এ দেশকে রক্ষা করার মূলমন্ত্র হতে পারে গণপ্রজাতন্ত্রী ফেডারেল পাকিস্তান, যার মেলবন্ধনের ভাষা হবে বাংলা।

If you liked it please share it or send its link to others

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net