Ik suffer-11

Episode 11

ਇਕ  ਸਫ਼ਰ ਵਾਹਗੇ ਦੇ ਉਸ ਪਾਰ ਤੋਂ ਵਾਹਗੇ ਦੇ ਇਸ ਪਾਰ ਤੱਕ

اک سفر واہگے دے اوس پار توں واہگے دے ایس پار تک

ਨਿੱਕੀ ਕਾਲੜਾ نکی کالڑا

 

ਪਿਛਲੇ ਹਿੱਸੇ

ਪਹਿਲਾ  ਦੂਜਾ ਤੀਜਾ ਚੌਥਾ   ਪੰਜਵਾਂ  ਛੇਵਾਂ  ਸੱਤਵਾਂ ਅਠਵਾਂ  ਨਾਂਵਾਂ
10 

ਭੂਆ ਦਸਦੀ ਸੀ ਕਿ ਸਾਡੀ ਦਾਦੀ ਬਹੁਤ ਹੀ ਸੋਹਨੀ ਅਤੇ ਸੁਚੱਜੀ ਸੀ ! ਭਾਗਾਂ ਭਰੀ , ਜਿਸ ਤਰਾਂ ਦਾ ਨਾਂ ਉਸੇ ਤਰਾਂ ਦੀ ਆਪ ! ਹਰ ਵੇਲੇ ਖੁਸ਼ ਰਹਿੰਦੀ ਤੇ ਸਾਰਾ ਦਿਨ ਕੁਝ ਨਾ ਕੁਝ ਕਰਦੀ ਰਹਿੰਦੀ ! ਦਾਦਾ ਜੀ ਕੋਲ ਮੁਜਾਰੇ ਹੁੰਦੇ ਸਨ ਕੰਮ ਕਰਨ ਵਾਸਤੇ ਤੇ ਉਨ੍ਹਾਂ ਦੀਆਂ ਔਰਤਾਂ ਘਰ ਦਾ ਕੰਮ ਕਰਦੀਆਂ ਸਨ ! ਭਾਂਡੇ , ਸਫਾਈ , ਕਪੜੇ ਤਾਂ ਉਨ੍ਹਾਂ ਤੋਂ ਕਰਵਾ ਲੈਂਦੀ ਪਰ ਦਾਦੀ ਨੇ ਕਦੇ ਉਨ੍ਹਾਂ ਨੂੰ ਚੁੱਲ੍ਹੇ ਦੇ ਨੇੜੇ ਨਹੀਂ ਆਉਣ ਦਿੱਤਾ ਸੀ ! ਕਹਿੰਦੀ ਸੀ , ” ਘਰ ਦੀ ਸੈਨ ਈ ਚੁੱਲ੍ਹੇ ਦੀ ਮਾਲਕਣ ਹੁੰਦੀ ਏ !”
ਅਸੀਂ ਕਿਸੇ ਨੇ ਵੀ ਦਾਦੀ ਨੂੰ ਨਹੀਂ ਵੇਖਿਆ ! ਵੇਖਦੇ ਵੀ ਕਿੰਵੇਂ ਦਾਦੀ ਤਾਂ ਪਾਪਾ ਨੂੰ ਬਚਪਨ ਵਿਚ ਹੀ ਛਡ ਕੇ ਪੂਰੀ ਹੋ ਗਈ ਸੀ ! ਇੱਕ ਵੱਡੀ ਭੈਣ ਦਸ ਸਾਲ ਦੀ , ਪਾਪਾ ਸੱਤ ਸਾਲ ਦੇ ਤੇ ਗੁਪਾਲ ਸਿੰਘ ਚਾਰ ਸਾਲ ਦਾ ,ਮਾਂ ਦੇ ਗੁਜਰ ਜਾਣ ਦਾ ਪਾਪਾ ਤੇ ਬਹੁਤ ਬੁਰਾ ਅਸਰ ਹੋਇਆ ! ਇਨ੍ਹਾਂ ਦੇ ਛੋਟੇ ਜਿਹੇ ਦਿਲ ਵਿਚ ਇੱਕ ਅਨਿਸਚਿਤ ਜਿਹਾ ਡਰ ਬੈਠ ਗਿਆ ਸੀ ! ਸ਼ਾਇਦ ਮਾਂ ਦੇ ਬਹੁਤ ਨਜਦੀਕ ਸਨ ਪਾਪਾ ! ਸ਼ਿਵ ਦੇਈ ਵੱਡੀ ਭੈਣ ਨੇ ਤਾਂ ਰਬ ਦਾ ਭਾਣਾ ਮੰਨ ਲਿਆ ਤੇ ਛੋਟੇ ਭਰਾਵਾਂ ਦੇ ਦੇਖ ਰੇਖ ਵਿਚ ਰੁਝ ਗਈ ਪਰ ਪਾਪਾ ਨੇ ਬਹੁਤ ਹੇਰਵਾ ਕੀਤਾ ਮਾਂ ਦੇ ਗੁਜਰ ਜਾਣ ਦਾ , ਰੋਟੀ ਨਾਂ ਖਾਂਦੇ , ਬਸ ਸਾਰਾ ਦਿਨ ਚੁਪਚਾਪ ਬੈਠੇ ਰਹਿਣਾ ਤੇ ਜਾਂ ਰੋਂਦੇ ਰਹਿਣਾ ! ਸਕੂਲ ਵੀ ਜਾਣਾ ਛਡ ਦਿੱਤਾ ! 
ਬੱਚਿਆਂ ਦਾ ਇਹ ਹਾਲ ਵੇਖ ਕੇ ਸਾਰੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕੇ ਘਰ ਤੇ ਬੱਚਿਆਂ ਦੀ ਸੰਭਾਲ ਵਾਸਤੇ ਜਨਾਨੀ ਚਾਹੀਦੀ ਏ ਘਰ ਵਿਚ ! ਮਾਂ ਮਹਿੱਟਰ ਬੱਚੇ , ਦਾਦਾ ਜੀ ਕੰਮ ਕਾਰ ਵਿਚ ਰੁੱਜੇ ਰਹਿੰਦੇ , ਵੱਡੀ ਭੈਣ ਵੀ ਕਿੰਨਾ ਕੁ ਸੰਭਾਲ ਸਕਦੀ ਸੀ ਛੋਟੇ ਭਰਾਂਵਾਂ ਨੂੰ ! 
ਕਦੀ ਪਾਪਾ ਦੀ ਭੂਆ ਅਤੇ ਕਦੀ ਮਾਮੀ ਆ ਕੇ ਇਨ੍ਹਾਂ ਕੋਲ ਰਹ ਜਾਂਦੀਆਂ ਸਨ ! ਘਰ ਸੰਭਾਲਣ ਵਾਸਤੇ ਕੋਈ ਤਾਂ ਚਾਹੀਦਾ ਸੀ !
“ਲਾਲ ਸਿੰਘਾ ਐਵੇਂ ਕਿੰਨੇ ਦਿਨ ਗੁਜ਼ਾਰਾ ਹੋਵੇਗਾ, ਘਰ ਦੀ ਸੈਨ ਬਿਨਾ ਘਰ ਰੁਲ ਜਾਂਦਾ ਏ ਤੇ ਨਾਲੇ ਅਜੇ ਬੱਚੇ ਛੋਟੇ ਨੇ ! “
ਰਿਸ਼ਤੇਦਾਰ ਦਾਦਾ ਜੀ ਨੂੰ ਸਮਝਾਉਂਦੇ !
” ਪਰ ਮਤਰੇਈ ਮਾਂ ਬਾਰੇ ਸੋਚ ਕੇ ਜੀ ਡਰ ਜਾਂਦਾ ਏ !” 
ਦਾਦਾ ਜੀ ਨੇ ਆਪਨੇ ਬੱਚਿਆਂ ਬਾਰੇ ਸੋਚਦੇ ਹੋਏ ਦਿਲ ਦਾ ਡਰ ਦੱਸਿਆ !
“ਗਰੀਬ ਘਰ ਦੀ ਕੁੜੀ ਲਿਆਵਾਂਗੇ,ਆ ਕੇ ਘਰੋਂ ਸੌਖੀ ਹੋਵੇਗੀ ਤੇ ਘਰ ਪਰਵਾਰ ਦਾ ਖਿਆਲ ਵੀ ਰਖੇਗੀ , ਬੱਚੇ ਵੀ ਸੰਭਾਲੇਗੀ !” 
ਜਾਣ ਪਛਾਣ ਦੇ ਪਰਵਾਰ ਨਾਲ ਗੱਲ ਬਾਤ ਕਰ ਕੇ ਰਿਸ਼ਤੇਦਾਰਾਂ ਨੇ ਹੀ ਗੱਲ ਪੱਕੀ ਕਰ ਦਿੱਤੀ ਦਾਦਾ ਜੀ ਦੇ ਵਿਆਹ ਦੀ !
ਦਾਦੀ ਦੇ ਗੁਜਰਨ ਤੋਂ ਸਾਲ ਕੁ ਬਾਅਦ ਦਾਦਾ ਜੀ ਨੇ ਦੂਜਾ ਵਿਆਹ ਕਰਵਾ ਲਿਆ ! ਲਾਲ ਦੇਈ ਗਰੀਬ ਘਰ ਦੀ ਕੁੜੀ ਸੀ ! ਦਾਦਾ ਜੀ ਨੇ ਸੋਚਿਆ ਸੀ ਕੇ ਗਰੀਬ ਘਰ ਦੀ ਕੁੜੀ ਆ ਕੇ ਬੱਚਿਆਂ ਦਾ ਖਿਆਲ ਕਰੇਗੀ , ਘਰ ਸੰਭਾਲ ਲਵੇਗੀ , ਪਰ ਇਸ ਤਰਾਂ ਦਾ ਕੁਝ ਵੀ ਨਾ ਹੋਇਆ ! ਲਾਲ ਦੇਈ ਨੇ ਕੁਝ ਦਿਨ ਤਾਂ ਬੱਚਿਆਂ ਨਾਲ ਪਿਆਰ ਵਖਾਇਆ ਪਰ ਜਲਦੀ ਹੀ ਮਤਰੇਆ ਪਣ ਦਿਲ ਵਿਚ ਆਉਣ ਲੱਗਾ ! ਫਿਰ ਆਪਣੇ ਬੱਚੇ ਹੋਣ ਤੇ ਤਾਂ ਦਾਦੀ ਅਸਲੋਂ ਹੀ ਮ੍ਤ੍ਰੇਈ ਬਣ ਗਈ ! ਪਾਪਾ ਅਜੇ ਅਠਾਂ ਕੁ ਸਾਲਾਂ ਦੇ ਹੀ ਹੋਣਗੇ ਜਦੋਂ ਇੱਕ ਹੋਰ ਭੈਣ ਆ ਗਈ ਤੇ ਫਿਰ ਇੱਕ ਹੋਰ ਭੈਣ ਤੇ ਦੋ ਭਰਾ ਪਰਵਾਰ ਵਿਚ ਆ ਰਲੇ ! 
ਦਾਦੀ ਦਾ ਰ੍ਵੈਇਆ ਪਾਪਾ ਵੱਲ ਚੰਗਾ ਨਹੀਂ ਸੀ ! ਇਨ੍ਹਾਂ ਨੂੰ ਸਾਰਾ ਦਿਨ ਕਿਸੇ ਨਾ ਕਿਸੇ ਕੰਮ ਲਾਈ ਰਖਦੀ ਸੀ ! ਸਕੂਲ ਭੇਜਣ ਦਾ ਤਾਂ ਸੁਆਲ ਹੀ ਨਹੀਂ ਸੀ ! 
ਗੁਪਾਲ ਸਿੰਘ ਨੂੰ ਪਾਪਾ ਆਪ ਸਕੂਲ ਛਡ ਕੇ ਆਉਂਦੇ ਸਨ ! ਉਸ ਨੂੰ ਹਮੇਸ਼ਾ ਕਹਿੰਦੇ ਕੇ ਤੈਨੂੰ ਡਾਕਟਰ ਬਣਾਉਣਾ ਏ

ਪਾਪਾ ਤੇਰਾਂ ਚਾਉਦਾਂ ਸਾਲ ਦੇ ਹੋਣਗੇ ਉਸ ਵੇਲੇ ! ਸਾਰਾ ਦਿਨ ਚੁਪ ਚਾਪ ਅੰਦਰ ਬੈਠੇ ਰਹਿੰਦੇ ਤੇ ਜਾਂ ਦਾਦੀ ਦੇ ਕੰਮ ਕਰਦੇ ਰਹਿੰਦੇ ਕਦੇ ਛੋਟੇ ਬੱਚਿਆਂ ਦਾ ਧਿਆਨ ਰਖਦੇ ਕਦੀ ਬਜਾਰੋਂ ਸੌਦਾ ਲਿਆ ਕੇ ਦਿੰਦੇ ! ਸਾਰਾ ਦਿਨ ਬਸ ਇਧਰ ਉਧਰ ਦੇ ਕੰਮ ਕਰਦੇ ਰਹਿੰਦੇ !
ਦਾਦਾ ਜੀ ਪਾਪਾ ਨੂੰ ਆਪਣੀ ਆੜਤ ਦੀ ਦੁਕਾਨ ਤੇ ਬਿਠਾਉਣਾ ਚਾਹੁੰਦੇ ਸਨ ! ਪਰ ਦਾਦੀ ਨੂੰ ਇਹ ਗੱਲ ਕੋਈ ਜਿਆਦਾ ਪਸੰਦ ਨਾ ਆਈ ! ਦਾਦਾ ਜੀ ਜਾਇਦਾਦ ਖਰੀਦ ਕੇ ਪਿੰਡ ਵਸਾਉਂਦੇ ਸਨ ! ਠੇਕੇ ਲੈ ਲੈਣੇ ! ਜਿਥੇ ਵੀ ਜਮੀਨ ਵਿਕਦੀ ਸੀ ਖਰੀਦ ਲੈਂਦੇ ਸਨ ਤੇ ਬਸ ਉਸਾਰੀ ਲਾ ਦੇਣੀ ! ਉਨ੍ਹਾਂ ਨੇ ਪਾਪਾ ਨੂੰ ਜਮੀਨ ਵਾਲੇ ਪਾਸੇ ਲਾਉਣਾ ਚਾਹਿਆ ਪਰ ਦਾਦੀ ਨੂੰ ਇਹ ਵਿਚਾਰ ਵੀ ਬਹੁਤਾ ਪਸੰਦ ਨਾ ਆਇਆ ! 
ਕੁਝ ਤਾਂ ਬਚਪਨ ਤੋਂ ਹੀ ਕਮਜ਼ੋਰ ਸਨ , ਕੁਝ ਮਾਂ ਦਾ ਹੇਰਵਾ ਬਹੁਤ ਕਰਦੇ ਸਨ ਤੇ ਉੱਤੋਂ ਮ੍ਤ੍ਰੇਈ ਮਾਂ ਦਾ ਵਤੀਰਾ ਠੀਕ ਨਾਂ ਹੋਣ ਕਰਕੇ ਪਾਪਾ ਬੀਮਾਰ ਰਹਿਣ ਲੱਗੇ ! ਦਾਦਾ ਜੀ ਆਪ ਚੰਗੇ ਹਕੀਮ ਸਨ ਪਰ ਜਦੋਂ ਪੁੱਤਰ ਜਿਆਦਾ ਕਮਜ਼ੋਰ ਹੋਣ ਲੱਗਾ ਤਾਂ ਸ਼ੇਖੂਪੁਰੇ ਡਾਕਟਰ ਨੂੰ ਵਿਖਾਉਣ ਲੈ ਗਏ ! 
ਪਾਪਾ ਦੀ ਉਮਰ ਉਸ ਵੇਲੇ ਪੰਦਰਾਂ ਸਾਲ ਦੀ ਸੀ ! ਡਾਕਟਰ ਨੇ ਪੀਲਾ ਰੰਗ ਤੇ ਚਿੱਟੇ ਨਹੁੰ ਵੇਖ ਕੇ ਟੀਬੀ ਦਾ ਸ਼ਕ਼ ਪਾ ਦਿੱਤਾ ! ਦਾਦੀ ਨੇ ਸੁਣਿਆ ਤਾਂ ਘਬਰਾ ਗਈ ਕੇ ਕੀਤੇ ਦੂਜੇ ਬੱਚਿਆਂ ਨੂੰ ਇਹ ਬੀਮਾਰੀ ਨਾ ਲੱਗ ਜਾਵੇ ਤੇ ਦਾਦਾ ਜੀ ਨੂੰ ਕਹ ਕੇ ਪਾਪਾ ਨੂੰ ਧਰਮਸਾਲਾ ਸੈਨੀਟੋਰਿਯਮ ਭਿਜਵਾ ਦਿੱਤਾ ! ਇਹ ਸਲੂਕ ਨੇ ਪਾਪਾ ਨੂੰ ਅੰਦਰੋਂ ਤੋੜ ਜਿਹਾ ਦਿੱਤਾ ਸੀ ! ਧਰਮਸਾਲਾ ਜਾ ਕੇ ਪਾਪਾ ਇੱਕਲੇ ਹੋ ਗਏ , ਕੁਝ ਦਿਨ ਤਾਂ ਏਹੋ ਸੋਚਦੇ ਰਹੇ ਕੇ ਬਸ ਹੁਣ ਮੈਂ ਵਾਪਿਸ ਘਰ ਨਹੀ ਜਾ ਸਕਣਾ ਕਦੀ ਵੀ .ਟੀਬੀ ਦੇ ਰੋਗੀ ਤਾਂ ਮਰ ਜਾਂਦੇ ਨੇ ਜਲਦੀ ਹੀ ! ਉਥੇ ਹੀ ਪਾਪਾ ਨੇ ਡਾਕਟਰ ਨਾਲ ਗੱਲ ਬਾਤ ਕੀਤੀ ਤਾਂ ਡਾਕਟਰ ਨੇ ਹੌਂਸਲਾ ਦਿੱਤਾ ਕੇ ਐਸੀ ਕੋਈ ਗੱਲ ਨਹੀ ਤੇ ਅਜੇ ਪੂਰੀ ਜਾਂਚ ਵੀ ਨਹੀ ਹੋਈ ਪਾਪਾ ਦੀ ! ਖੂਨ ਟੇਸਟ ਕਰ ਕੇ ਹੀ ਪਤਾ ਲੱਗੇਗਾ ਕੀ ਟੀਬੀ ਕਿਸ ਹਦ ਤਕ ਪਹੁੰਚੀ ਏ ! 
ਦਸ ਦਿਨਾਂ ਬਾਅਦ ਡਾਕਟਰ ਨੇ ਆ ਕੇ ਪਾਪਾ ਨੂ ਖੁਸ਼ਖਬਰੀ ਸੁਨਾਈ ਕੇ ਇਨ੍ਹਾਂ ਨੂੰ ਟੀਬੀ ਨਹੀਂ ਸਗੋਂ ਖੁਰਾਕ ਦੀ ਘਾਟ ਕਰਕੇ ਖੂਨ ਜਿਆਦਾ ਨਹੀ ਬਣ ਰਿਹਾ ਸੀ ! ਪਾਪਾ ਨੇ ਡਾਕਟਰ ਨੂੰ ਤਰਲੇ ਮਿੰਨਤਾਂ ਕਰ ਕੇ ਮਨਾ ਲਿਆ ਕੇ ਅਜੇ ਉਨ੍ਹਾਂ ਦੇ ਘਰ ਦੀਆਂ ਨੂੰ ਨਾ ਦੱਸੇ ਅਤੇ ਪਾਪਾ ਨੂੰ ਕੁਝ ਦਿਨ ਇਥੇ ਹੀ ਰਹਿਣ ਦੇਵੇ !

ਦਸ ਦਿਨਾਂ ਬਾਅਦ ਡਾਕਟਰ ਨੇ ਆ ਕੇ ਪਾਪਾ ਨੂ ਖੁਸ਼ਖਬਰੀ ਸੁਨਾਈ ਕੇ ਇਨ੍ਹਾਂ ਨੂੰ ਟੀਬੀ ਨਹੀਂ ਸਗੋਂ ਖੁਰਾਕ ਦੀ ਘਾਟ ਕਰਕੇ ਖੂਨ ਜਿਆਦਾ ਨਹੀ ਬਣ ਰਿਹਾ ਸੀ ! ਪਾਪਾ ਨੇ ਡਾਕਟਰ ਨੂੰ ਤਰਲੇ ਮਿੰਨਤਾਂ ਕਰ ਕੇ ਮਨਾ ਲਿਆ ਕੇ ਅਜੇ ਉਨ੍ਹਾਂ ਦੇ ਘਰ ਦਿਆਂ ਨੂੰ ਇਸ ਬਾਰੇ ਨਾ ਦੱਸੇ ਅਤੇ ਪਾਪਾ ਨੂੰ ਕੁਝ ਦਿਨ ਇਥੇ ਹੀ ਰਹਿਣ ਦੇਵੇ ! ਪੰਦਰਾਂ ਸਾਲ ਦੇ ਮੁੰਡੇ ਦੇ ਮੂੰਹੋਂ ਇਸ ਤਰਾਂ ਦੀ ਗੱਲ ਸੁਨ ਕੇ ਡਾਕਟਰ ਓਮ ਪ੍ਰਕਾਸ਼ ਦਾ ਦਿਲ ਪਾਪਾ ਵਾਸਤੇ ਹਮਦਰਦੀ ਅਪਣੱਤ ਅਤੇ ਪਿਆਰ ਨਾਲ ਭਰ ਗਿਆ ! ਸਾਰਾ ਕੁਝ ਜਾਣ ਲੈਣ ਤੋਂ ਬਾਅਦ ਉਸਨੇ ਪਾਪਾ ਨੂੰ ਕਹ ਦਿੱਤਾ ਕਿ ਓਹ ਉਥੇ ਜਿੰਨਾ ਚਿਰ ਰਹਿਣਾ ਚਾਹੁਣ ਰਹ ਸਕਦੇ ਨੇ !
ਉਸ ਨੇ ਪਾਪਾ ਨੂੰ ਇੱਕ ਅੱਲਗ ਕਮਰਾ ਰਹਿਣ ਲਈ ਦੇ ਦਿੱਤਾ ! ਪਾਪਾ ਪੜੇ ਲਿਖੇ ਨਹੀ ਸਨ ਪਰ ਅੰਦਰੋਂ ਲਗਣ ਬਹੁਤ ਸੀ ਪੜਨ ਦੀ ਤੇ ਡਾਕਟਰ ਬਨਣ ਦੀ ! 
ਪਾਪਾ ਧਰਮਸ਼ਾਲਾ ਇੱਕ ਸਾਲ ਰਹੇ ! ਖਰਚੇ ਦੀ ਕੋਈ ਚਿੰਤਾ ਨਹੀ ਸੀ ! ਜਿੰਨਾ ਵੀ ਚਾਹੁੰਦੇ ਪੈਸਾ ਘਰੋਂ ਆ ਜਾਂਦਾ ਸੀ ਹਰ ਮਹੀਨੇ !
ਜਦੋਂ ਦਾਦਾ ਜੀ ਮਿਲਣ ਆਉਂਦੇ ਤਾਂ ਡਾਕਟਰ ਓਮ ਪ੍ਰਕਾਸ਼ ਉਨ੍ਹਾਂ ਨੂੰ ਕਹ ਦਿੰਦੇ ਕਿ ਕਰਤਾਰ ਸਿੰਘ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ਪਰ ਅਜੇ ਉਥੇ ਹੀ ਰਹਿਣਾ ਪਵੇਗਾ ਜਦ ਤੱਕ ਚੰਗੀ ਤਰਾਂ ਠੀਕ ਨਾ ਹੋ ਜਾਣ ! ਦਾਦਾ ਜੀ ਵੀ ਪੈਸਿਆਂ ਦਾ ਕੋਈ ਫਿਕਰ ਨਾ ਕਰਨ ਦੀ ਹਿਦਾਇਤ ਕਰਕੇ ਚਲੇ ਜਾਂਦੇ ! ਪਾਪਾ ਕਈ ਵਾਰੀ ਦਾਦਾ ਜੀ ਨੂੰ ਸਚ ਦੱਸਣਾ ਚਾਹੁੰਦੇ ਪਰ ਡਾਕਟਰ ਸਾਹਬ ਨੇ ਕਹਿਣਾ ਕੇ ਦਸਵੀਂ ਕਰ ਕੇ ਘਰ ਚਲਾ ਜਾਂਵੀਂ ਤੇ ਦੱਸ ਦੇਵੀਂ ! ਡਾਕਟਰ ਸਾਹਿਬ ਨੇ ਪਾਪਾ ਨੂੰ ਕੁਝ ਕਿਤਾਬਾਂ ਲਿਆ ਦਿੱਤੀਆਂ ਦਸਵੀਂ ਜਮਾਤ ਦੀਆਂ
ਪਾਪਾ ਨੇ ਦਸਵੀਂ ਪਾਸ ਕਰ ਲਈ ! 
ਧਰਮਸ਼ਾਲਾ ਰਹਿੰਦੇ ਹੋਏ ਪਾਪਾ ਨੇ ਜੜੀਆਂ ਬੂਟਿਆਂ ਵਿਚ ਮਹਾਰਤ ਹਾਸਲ ਕਰ ਲਈ ਸੀ ! ਉਥੇ ਹੀ ਇੱਕ ਵੈਦ ਕੋਲੋਂ ਇਨ੍ਹਾਂ ਨੇ ਕਈ ਨੁਸਖੇ ਸਿਖ ਲਏ ਸਨ !

 پچھلے حصے

 

10   نانواں حصہ  اٹھواں  ستواں چھیواں حصہ

 پنجواں حصہ 

چوتھا حصہ  تیجا حصہ  دوجا حصہ  پہلا حصہ


 

بھوآ دسدی سی کہ ساڈی دادی بہت ہی سوہنی اتے سچجی سی ! بھاگاں بھری ، جس طرحاں دا ناں اسے طرحاں دی آپ ! ہر ویلے خوش رہندی تے سارا دن کجھ نہ کجھ کردی رہندی ! دادا جی کول مزارے ہندے سن کم کرن واسطے تے اوہناں دیاں عورتاں گھر دا کم کردیاں سن ! بھانڈے ، صفائی ، کپڑے تاں اوہناں توں کروا لیندی پر دادی نے کدے اوہناں نوں چلھے دے نیڑے نہیں آؤن دتا سی ! کہندی سی ، ” گھر دی سین ای چلھے دی مالکن ہندی اے !”

اسیں کسے نے وی دادی نوں نہیں ویکھیا ! ویکھدے وی کویں دادی تاں پاپا نوں بچپن وچ ہی چھڈ کے پوری ہو گئی سی ! اک وڈی بھین دس سال دی ، پاپا ستّ سال دے تے گوپال سنگھ چار سال دا ،ماں دے گزر جان دا پاپا تے بہت برا اثر ہویا ! ایہناں دے چھوٹے جہے دل وچ اک انسچت جیہا ڈر بیٹھ گیا سی ! شاید ماں دے بہت نزدیک سن پاپا ! شو دی وڈی بھین نے تاں رب دا بھانا منّ لیا تے چھوٹے بھراواں دے دیکھ ریکھ وچ رجھ گئی پر پاپا نے بہت ہیروا کیتا ماں دے گزر جان دا ، روٹی ناں کھاندے ، بس سارا دن چپچاپ بیٹھے رہنا تے جاں روندے رہنا ! سکول وی جانا چھڈ دتا !

بچیاں دا ایہہ حالَ ویکھ کے سارے رشتے داراں نے صلاحَ دتی کے گھر تے بچیاں دی سنبھال واسطے زنانی چاہیدی اے گھر وچ ! ماں مہٹر بچے ، دادا جی کم کار وچ رجے رہندے ، وڈی بھین وی کنا کو سنبھال سکدی سی چھوٹے بھرانواں نوں

کدی پاپا دی بھوآ اتے کدی مامی آ کے ایہناں کول رہ جاندیاں سن  گھر سنبھالن واسطے کوئی تاں چاہیدا سی !

“لال سنگھا ایویں کنے دن گزارا ہووےگا، گھر دی سین بنا گھر رل جاندا اے تے نالے اجے بچے چھوٹے نے” :

رشتے دار دادا جی نوں سمجھاؤندے۔

 “پر متریئی ماں بارے سوچ کے جی ڈر جاندا اے ” : دادا جی نے آپنے بچیاں بارے سوچدے ہوئے دل دا ڈر دسیا

“غریب گھر دی کڑی لیاواں گے،آ کے گھروں سوکھی ہووے گی تے گھر پروار دا خیال وی رکھے گی ، بچے وی سمبھا لے گی !”

جان پچھان دے پروار نال گلّ بات کر کے رشتے داراں نے ہی گلّ پکی کر دتی دادا جی دے ویاہ دی ۔

دادی دے گزرن توں سال کو بعد دادا جی نے دوجا ویاہ کروا لیا ۔ لال دیئی غریب گھر دی کڑی سی ۔ دادا جی نے سوچیا سی کے غریب گھر دی کڑی آ کے بچیاں دا خیال کرے گی ، گھر سنبھال لوے گی ، پر اس طرحاں دا کجھ وی نہ ہویا ! لال دیئی نے کجھ دن تاں بچیاں نال پیار وکھایا پر جلدی ہی متریا پن دل وچ آؤن لگا ۔ پھر اپنے بچے ہون تے تاں دادی اصلوں ہی متریئی بن گئی ۔ پاپا اجے اٹھاں کو سالاں دے ہی ہونگے جدوں اک ہور بھین آ گئی تے پھر اک ہور بھین تے دو بھرا پروار وچ آ رلے۔

دادی دا رویہ پاپا ولّ چنگا نہیں سی ۔ ایہناں نوں سارا دن کسے نہ کسے کم لائی رکھدی سی ۔ سکول بھیجن دا تاں سوال ہی نہیں سی ۔

گوپال سنگھ نوں پاپا آپ سکول چھڈ کے آؤندے سن ۔ اس نوں ہمیشہ کہندے کے تینوں ڈاکٹر بناؤنا اے

پاپا تیراں چاؤداں سال دے ہون گے اس ویلے ! سارا دن چپ چاپ اندر بیٹھے رہندے تے جاں دادی دے کم کردے رہندے کدے چھوٹے بچیاں دا دھیان رکھدے کدی بازاروں سودا لیا کے دیندے ۔ سارا دن بس ادھر ادھر دے کم کردے رہندے ۔

دادا جی پاپا نوں اپنی آڑت دی دوکان تے بٹھاؤنا چاہندے سن  پر دادی نوں ایہہ گلّ کوئی زیادہ پسند نہ آئی  دادا جی جائداد خرید کے پنڈ وساؤندے سن  ٹھیکے لے لینے  جتھے وی زمین وکدی سی خرید لیندے سن تے بس اساری لا دینی  اوہناں نے پاپا نوں زمین والے پاسے لاؤنا چاہیا پر دادی نوں ایہہ خیال  وی بہتا پسند نہ آیا ۔

کجھ تاں بچپن توں ہی کمزور سن ، کجھ ماں دا ہیروا بہت کردے سن تے اتوں متریئی ماں دا وطیرہ ٹھیک ناں ہون کرکے پاپا بیمار رہن لگے ۔ دادا جی آپ چنگے حکیم سن پر جدوں پتر زیادہ کمزور ہون لگا تاں شیخوپورے ڈاکٹر نوں وکھاؤن لے گئے ۔

پاپا دی عمر اس ویلے پندراں سال دی سی  ڈاکٹر نے پیلا رنگ تے چٹے نہوں ویکھ کے ٹیبی دا شک پا دتا  دادی نے سنیا تاں گھبرا گئی کے کیتے دوجے بچیاں نوں ایہہ بیماری نہ لگّ جاوے تے دادا جی نوں کہہ کے پاپا نوں دھرم سالا سینیٹوریم بھجوا دتا ۔ ایس  سلوک نے پاپا نوں اندروں توڑ جیہا دتا سی ۔ دھرم سالا جا کے پاپا اکلے ہو گئے ، کجھ دن تاں ایہو سوچدے رہے کے بس ہن میں واپس گھر نہیں جا سکنا کدی وی .ٹیبی دے روگی تاں مر جاندے نے جلدی ہی  ایتھے ہی پاپا نے ڈاکٹر نال گلّ بات کیتی تاں ڈاکٹر نے حونصلہ دتا کے ایسی کوئی گلّ نہیں تے اجے پوری جانچ وی نہیں ہوئی پاپا دی  خون ٹیسٹ کر کے ہی پتہ لگے گا  کہ ٹیبی کس حد تک پہنچی اے

دس دناں بعد ڈاکٹر نے آ کے پاپا نوں  خوشخبری سنائی کے ایہناں نوں ٹیبی نہیں سگوں خوراک دی گھاٹ کرکے خون زیادہ نہیں بن ریہا سی  پاپا نے ڈاکٹر نوں ترلے منتاں کر کے منا لیا کے اجے اوہناں دے گھر دیاں نوں نہ دسے اتے پاپا نوں کجھ دن اتھے ہی رہن دیوے ۔

پندراں سال دے منڈے دے مونہوں اس طرحاں دی گلّ سن کے ڈاکٹر اوم پرکاش دا دل پاپا واسطے ہمدردی اپنتّ اتے پیار نال بھر گیا  سارا کجھ جان لین توں بعد اسنے پاپا نوں کہہ دتا کہ اوہ اتھے جنا چر رہنا چاہن رہ سکدے نے۔

اس نے پاپا نوں اک الگ کمرہ رہن لئی دے دتا  پاپا پڑے لکھے نہیں سن پر اندروں لگن بہت سی پڑھن دی تے ڈاکٹر بنن دی

پاپا دھرم شالہ اک سال رہے  خرچے دی کوئی چنتا نہیں سی ۔ جنا وی چاہندے پیسہ گھروں آ جاندا سی ہر مہینے

جدوں دادا جی ملن آؤندے تاں ڈاکٹر اوم پرکاش اوہناں نوں کہہ دیندے کہ کرتار سنگھ دی حالت وچ سدھار ہو رہا ہے پر اجے ایتھے ہی رہنا پوے گا جد تکّ چنگی طرحاں ٹھیک نہ ہو جان  دادا جی وی پیسیاں دا کوئی فکر نہ کرن دی ہدایت کرکے چلے جاندے  پاپا کئی واری دادا جی نوں سچ دسنا چاہندے پر ڈاکٹر صاحبَ نے کہنا کے دسویں کر کے گھر چلا جانویں تے دسّ دیویں  ڈاکٹر صاحب نے پاپا نوں کجھ کتاباں لیا دتیاں دسویں جماعت دیاں۔  پاپا نے دسویں پاس کر لئی۔

دھرم شالہ رہندے ہوئے پاپا نے جڑیاں بوٹیاں وچ مہارت حاصل کر لئی سی  ایتھے ہی اک وید کولوں ایہناں نے کئی نسخے سکھ لئے سن۔

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net