Ik suffer 17

Episode 17

ਇਕ ਸਫ਼ਰ ਵਾਹਗੇ ਦੇ ਉਸ ਪਾਰ ਤੋਂ ਵਾਹਗੇ ਦੇ ਇਸ ਪਾਰ ਤੱਕ

ਨਿੱਕੀ ਕਾਲੜਾنکی کالڑا

اک سفر واہگے دے اوس پار توں واہگے دے ایس پار تک

 इक सफर वाहगे दे उस पार तों वाहगे दे इस पार तक्क

 निक्की कालड़ा

 ਪਿਛਲੇ ਹਿੱਸੇ

1

2

3

5

6

7

8 


10

11

 12

 13

 14

 15

 16

ਮਾਂ ਪਾਪਾ ਨੂੰ ਇੱਕ ਤਸੱਲੀ ਸੀ ਕਿ ਲਤਾ ਖੁਸ਼ ਸੀ ਆਪਣੇ ਘਰ ! 
ਹੋਰ ਮਾਪਿਆਂ ਨੂੰ ਚਾਹੀਦਾ ਵੀ ਕੀ ਏ ਬੱਚੇ ਆਪਣੇ ਘਰ ਖੁਸ਼ ਵੱਸਣ !
ਲਤਾ ਦੀ ਸਿਹਤ ਸ਼ੁਰੂ ਤੋਂ ਹੀ ਕਮਜ਼ੋਰ ਸੀ !
ਵਿਆਹ ਤੋਂ ਪੰਜ ਛੇ ਮਹੀਨੇ ਬਾਅਦ ਉਸਨੇ ਭੋਲੀ ਨੂੰ ਆਪਨੇ ਕੋਲ ਬੀ ਏਡ ਕਰਨ ਲਈ ਬੁਲਾ ਲਿਆ ! ਮੈਂ ਵੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਦਿੱਲੀ ਗਈ ਸਾਂ ! ਪਹਿਲੀ ਵਾਰ ਦਿੱਲੀ ਵੇਖੀ ! ਭੈਣ ਜੀ ਤੇ ਜੀਜਾ ਜੀ ਨੇ ਸਾਰੀ ਦਿੱਲੀ ਦੀ ਸਿਰ ਕਰਵਾਈ ! 
ਸ੍ਵਰਗ ਦਾ ਨਜ਼ਾਰਾ ਸੀ ਦਿੱਲੀ ! 
ਪਰ ਲਤਾ ਇਥੇ ਕਿੰਵੇਂ ਰਿਹੰਦੀ ਏ , ਨਾਂ ਕੋਈ ਜਾਣ ਨਾਂ ਪਹਚਾਨ , ਕੋਈ ਦੂਜਾ ਬੰਦਾ ਗੱਲ ਕਰਨ ਵਾਲਾ ਨਹੀਂ ! ਜੀਜਾ ਜੀ ਸਵੇਰੇ ਕਾਲਜ ਚਲੇ ਜਾਂਦੇ , ਭੋਲੀ ਆਪਣੇ ਕਾਲਜ ਤੇ ਲਤਾ ਕੱਲੀ ਘਰ ,
ਬਜ਼ਾਰ ਕੱਲੀ ਜਾ ਕੇ ਕੀਤੇ ਗੁਆਚ ਤਾ ਨਾ ਜਾਂਦੀ ਹੋਵੇਗੀ !
ਇਹ ਖਿਆਲ ਮੇਰੇ ਦਿਲ ਵਿਚ ਹਮੇਸ਼ਾਂ ਆਉਂਦੇ ਰਹੰਦੇ ਸਨ ! 
ਪਰ ਲਤਾ ਨੇ ਤਾਂ ਦਿੱਲੀ ਨੂੰ ਇੰਜ ਅਪਨਾ ਲਿਆ ਸੀ ਜਿੰਵੇਂ ਹਮੇਸ਼ਾਂ ਤੋਂ ਉਥੇ ਰਿਹੰਦੀ ਰਹੀ ਹੋਵੇ !

ਸਮਾਂ ਆਪਣੀ ਰਫਤਾਰੇ ਚੱਲੀ ਜਾ ਰਿਹਾ ਸੀ ! 
ਭੋਲੀ ਦੀ ਚਿਠੀ ਆਈ ਦਿੱਲੀ ਤੋਂ , ਲਤਾ ਮਾਂ ਬਨਣ ਵਾਲੀ ਸੀ ! 
ਸਿਹਤ ਕਮਜ਼ੋਰ ਹੋਣ ਕਰਕੇ ਡਾਕਟਰ ਨੇ ਆਰਾਮ ਕਰਨ ਦੀ ਸਖਤ ਹਿਦਾਯਤ ਕੀਤੀ ਸੀ !
ਸ਼ੁਕਰ ਸੀ ਕਿ ਭੋਲੀ ਉਥੇ ਸੀ ! 
ਅਜੇ ਸਤਵਾਂ ਮਹੀਨਾ ਹੀ ਸੀ ਕਿ ਲਤਾ ਦੀ ਤਬੀਯਤ ਖਰਾਬ ਹੋਣ ਲੱਗੀ ਤੇ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ! ਅਪ੍ਰੇਸ਼ਨ ਕਰਕੇ ਡਾਕਟਰਾਂ ਨੇ ਲਤਾ ਤੇ ਬੱਚੇ ਦੀ ਜਾਨ ਬਚਾ ਲਈ ! 
ਲਤਾ ਨੂੰ ਖੂਨ ਦੀ ਲੋੜ ਸੀ , ਭੋਲੀ ਨੇ ਸੇਵਾ ਦੇ ਨਾਲ ਨਾਲ ਆਪਣਾ ਖ਼ੂਨ ਵੀ ਭੈਣ ਨੂੰ ਦਿੱਤਾ ! 
ਮਿੱਕੀ ਨੂੰ ਦੋ ਮਹੀਨੇ ਹਸਪਤਾਲ ਰਖਨਾ ਪਿਆ !
ਦੋ ਮਹੀਨੇ ਦੀ ਜੱਦੋ ਜਹਿਦ , ਡਾਕਟਰਾਂ ਦੀਆਂ ਕੋਸ਼ਿਸ਼ਾਂ ਅਤੇ ਸਭ ਦੀਆਂ ਅਰਜੋਈਆਂ ਦਾ ਸਦਕਾ ਮਿੱਕੀ ਖਤਰੇ ਦੀ ਹਾਲਤ ਚੋਂ ਨਿਕਲ ਆਇਆ ਤੇ ਕੁਝ ਸੰਭਲ ਗਿਆ ਤਾਂ ਡਾਕਟਰਾਂ ਨੇ ਉਸਨੂੰ ਘਰ ਭੇਜ ਦਿੱਤਾ ! 
ਘਰ ਵਿਚ ਇੱਕ ਵਾਰ ਫਿਰ ਖੁਸ਼ੀਆਂ ਚੇਹਕ ਪਈਆਂ !

ਭੋਲੀ ਦੀ ਪੜਾਈ ਵੀ ਪੂਰੀ ਹੋ ਚੁੱਕੀ ਸੀ ਤੇ ਲਤਾ ਦੀ ਤਬੀਅਤ ਵੀ ਹੁਣ ਸੰਭਲ ਗਈ ਸੀ 
ਸੋ ਭੋਲੀ ਵਾਪਸ ਘੱਗੇ ਆ ਗਈ ! 
ਦੁਨੀਆ ਦੀ ਰੀਤ ਏ ਕਿ ਪੜਾ ਲਿਖਾ ਕੇ ਕੁੜੀਆਂ ਦੇ ਵਿਆਹ ਦੀ ਤਿਆਰੀ ਸ਼ੁਰੂ ਹੋ ਜਾਂਦੀ ਏ !
ਭੋਲੀ ਵਾਸਤੇ ਵੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ! 
ਕਿਸੇ ਜਾਣ ਪਛਾਣ ਦੇ ਨੇ ਕੁਰਕੁਸ਼ੇਤਰ ਦੇ ਸਰਦਾਰ ਪਰਵਾਰ ਦੀ ਦਸ ਪਾਈ ! 
ਉਥੇ ਗੱਲ ਬਾਤ ਚੱਲ ਪਈ ! ਰਸਮੀ ਦੇਖ ਪਰਖ ਕਰ ਕੇ ਪਾਪਾ ਨੇ ਲੜਕੇ ਵਾਲਿਆਂ ਨੂੰ ਘਰ ਬੁਲਾ ਲਿਆ ! ਭੋਲੀ ਦੀ ਬਸ ਇੱਕੋ ਮੰਗ ਸੀ ਕਿ ਵਰ ਪੜਿਆ ਲਿਖਿਆ ਹੋਵੇ ! 
ਸੋਹਨ ਸਿੰਘ ਏਮ ਏਸ ਸੀ ਪੜਿਆ ਹੋਇਆ ਸੀ ਸੋ ਇਨਕਾਰ ਦੀ ਕੋਈ ਵਜਹ ਨਹੀਂ ਸੀ ! 
ਸੋਹਨ ਸਿੰਘ ਜਮੀਨਾਂ ਦਾ ਮਲਿਕ ਸੀ ! ਸਿਰ ਤੋਂ ਪਿਓ ਦਾ ਸਾਯਾ ਜਨਮ ਤੋਂ ਪਹਿਲਾਂ ਹੀ ਉਠ ਗਿਆ ਸੀ ! ਨਾਨਕਿਆਂ ਨੇ ਪਾਲ ਪੋਸ ਕੇ ਵੱਡਾ ਕੀਤਾ , ਪੜਾਇਆ ਲਿਖਾਇਆ, ਤੇ ਪਿਓ ਦੀਆਂ ਜਮੀਨਾਂ ਦੀ ਜਿੰਮੇਵਾਰੀ ਸੋਹਨ ਸਿੰਘ ਦੇ ਸਿਰ ਪਾ ਦਿੱਤੀ !
ਨੋਕਰੀ ਕਰਨ ਦੀ ਜਰੂਰਤ ਹੀ ਨਹੀਂ ਸੀ ! ਘਰ ਦੀਆਂ ਫਸਲਾਂ , ਸਬਜੀਆਂ , ਦੁਧ , ਸਾਰਾ ਕੁਝ ਖੇਤੋਂ ਆ ਜਾਂਦਾ ਸੀ ! 
ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਮਾਂ ਨੇ ਅਮਰੀਕਾ ਬੈਠੇ ਸੁਰਿੰਦਰ ਨਾਲ ਗੱਲ ਕੀਤੀ ! 
ਸੁਰਿੰਦਰ ਦੀ ਰੇਜੀਡੇੰਸੀ ਵੀ ਹੋ ਗਈ ਸੀ , ਕੁਝ ਦਿਨਾਂ ਦੀ ਛੁੱਟੀ ਲੈ ਕੇ ਓਹ ਘਰ ਆ ਗਿਆ ! 
ਸੋਹਨ ਸਿੰਘ ਨੂੰ ਮਿਲ ਕੇ , ਪੂਰੀ ਤਸੱਲੀ ਕਰ ਕੇ ਗੱਲ ਪੱਕੀ ਕਰ ਦਿੱਤੀ ਤੇ ਵਾਪਿਸ ਜਾਣ ਤੋਂ ਪਹਿਲਾਂ ਭੋਲੀ ਦਾ ਵਿਆਹ ਕਰਨ ਦੀ ਤਜਵੀਜ਼ ਦਿੱਤੀ ! 
ਉਮਰ ਵਿਚ ਸੁਰਿੰਦਰ ਵੱਡਾ ਸੀ ਸੋ ਭੋਲੀ ਜਿਦੇ ਪੈ ਗਈ ਕਿ ਪਹਿਲਾਂ ਵੀਰ ਦਾ ਵਿਆਹ ਹੋਣਾ ਚਾਹੀਦਾ ਏ ! 
ਮਾਂ ਪਾਪਾ ਨੂੰ ਵੀ ਇਹ ਗੱਲ ਜਚ ਗਈ ਤੇ ਫਟਾਫਟ ਸੁਰਿੰਦਰ ਲਈ ਕੁੜੀ ਲਭਣ ਦਾ ਸਿਲਸਿਲਾ ਸ਼ੁਰੂ ਹੋ ਗਿਆ ! 
ਕੁਝ ਦਿਨਾਂ ਦੀ ਭਜ ਦੌੜ ਤੋਂ ਬਾਅਦ ਜਬਲਪੁਰ ਦੀ ਡਾਕਟਰ ਕੁੜੀ ਨਾਲ ਵੀਰ ਜੀ ਦੇ ਵਿਆਹ ਦੀ ਗੱਲ ਪੱਕੀ ਹੋ ਗਈ ! ਭੋਲੀ ਚਾਹੁੰਦੀ ਸੀ ਕਿ ਪਹਿਲਾਂ ਭਾਬੀ ਘਰ ਆਵੇ ਤੇ ਫਿਰ ਇਸ ਦੀ ਡੋਲੀ ਉਠੇ ! 
ਮਾਂ ਕੁਝ ਹੋਰ ਹੀ ਸੋਚਦੀ ਸੀ 
ਚਾਰੇ ਪਾਸੇ ਦਾ ਖਿਆਲ ਕਰ ਕੇ ਫੈਸਲਾ ਕਰ ਦਿੱਤਾ ਕਿ ਪਹਿਲਾਂ ਭੋਲੀ ਦਾ ਵਿਆਹ ਤੇ ਦੋ ਦਿਨ ਬਾਅਦ ਸਿੰਦਰ ਦਾ ਵਿਆਹ ਕਰਾਂਗੇ ! 
” ਪੁੱਤਰ , ਜੇ ਇੱਕ ਦਿਨ ਪਹਿਲਾਂ ਵਹੁਟੀ ਘਰ ਲਿਆਂਦੀ ਤਾਂ ਲੋਕਾਂ ਨੇ ਆਖਣਾ ਏ ਨੂੰਹ ਦਾ ਜੇਵਰ ਕੱਪੜਾ ਧੀ ਨੂੰ ਪਾ ਦਿੱਤਾ , ਆਪਾਂ ਕਿਸ ਕਿਸ ਦੀ ਜ਼ਬਾਨ ਫੜਾਂਗੇ ! “
ਭੋਲੀ ਤੇ ਸਿੰਦਰ ਦਾ ਵਿਆਹ ਤਿੰਨ ਦਿਨਾਂ ਵਿਚ ਹੋ ਗਿਆ ! 
ਕਾਕਾ ਅਜੇ ਕਾਲਜ ਹੀ ਪੜਦਾ ਸੀ !
ਸਿੰਦਰ ਨੇ ਕਾਕੇ ਨੂੰ ਅਮਰੀਕਾ ਲਿਜਾਣ ਦੀ ਗਲ ਕੀਤੀ ਮਾਂ ਨਾਲ ! ਇੱਕ ਵਾਰੀ ਤਾਂ ਮਾਂ ਤੜਫ ਉਠੀ , ਜਦੋਂ ਸਿੰਦਰ ਨੇ ਕਾਕੇ ਦੀ ਕਮਜ਼ੋਰ ਸਿਹਤ ਦਾ ਵਾਸਤਾ ਦਿੱਤਾ ਕਿ ਇਥੇ ਓਹ ਸਾਰੀ ਉਮਰ ਲੋਕਾਂ ਦੇ ਮੂੰਹ ਵੱਲ ਵੇਖੇਗਾ ਪਰ ਅਮਰੀਕਾ ਜਾ ਕੇ ਜੋ ਕਰਨਾ ਚਾਹੁੰਦਾ ਏ ਕਰ ਸਕੇਗਾ ਤਾਂ ਮਾਂ ਮੰਨ ਗਈ ! ਕਾਕੇ ਨੂੰ ਬਚਪਨ ਵਿਚ ਪੋਲੀਓ ਹੋ ਗਿਆ ਸੀ ਜਿਸ ਕਰਕੇ ਲੱਤਾਂ ਕਮਜ਼ੋਰ ਹੋ ਗਈਆਂ ਸਨ ! 
ਸਿੰਦਰ ਵਿਆਹ ਕਰਵਾ ਕੇ , ਭਾਬੀ ਤੇ ਕਾਕੇ ਦੇ ਕਾਗਜ਼ ਭਰ ਕੇ ਵਾਪਸ ਅਮਰੀਕਾ ਆ ਗਿਆ ਤੇ ਭਾਬੀ ਦੋ ਮਹੀਨੇ ਘੱਗੇ ਰਹੀ ਸਾਡੇ ਕੋਲ ! 
ਇਸ ਦੌਰਾਨ ਘੱਗੇ ਬਿਜਲੀ ਆ ਗਈ ਸੀ ਤੇ ਜਿੰਦਗੀ ਦੇ ਸੁਖ ਆਰਾਮ ਜੋ ਪਹਿਲਾਂ ਸਿਰਫ ਸ਼ੇਹਰਾਂ ਤੱਕ ਮੇਹਦੁਦ ਸਨ , ਸਾਡੇ ਕੋਲ ਪਹੁੰਚ ਚੁੱਕੇ ਸਨ! ਰੋਜ਼ ਸ਼ਾਮੀ ਟੀ ਵੀ ਲੱਗ ਜਾਂਦਾ ਸੀ ! 
ਦੋ ਮਹੀਨੇ ਕਿੰਵੇਂ ਨਿਕਲੇ ਪਤਾ ਹੀ ਨਾ ਲੱਗਾ ਤੇ ਭਾਬੀ ਦੇ ਨਾਲ ਨਾਲ ਕਾਕੇ ਦੇ ਅਮਰੀਕਾ ਜਾਣ ਦਾ ਵਕਤ ਆ ਗਿਆ !

اِک سفر  17

نکی کالڑا

ماں پاپا نوں اک تسلی سی کہ لتا خوش سی اپنے گھر ! ہور ماپیاں نوں چاہیدا وی کی اے بچے اپنے گھر خوش وسن لتا دی صحتَ شروع توں ہی کمزور سی  ویاہ توں پنج چھ مہینے بعد اسنے بھولی نوں آپنے کول بی ایڈ کرن لئی بلا لیا  میں وی گرمیاں دیاں چھٹیاں کٹن دلی گئی ساں  پہلی وار دلی ویکھی ! بھین جی تے جیجا جی نے ساری دلی دی سر کروائی !

سورگ دا نظارہ سی دلی ! پر لتا اتھے کنویں رہندی اے ، ناں کوئی جان ناں پہچان ، کوئی دوجا بندہ گلّ کرن والا نہیں ! جیجا جی سویرے کالج چلے جاندے ، بھولی اپنے کالج تے لتا کلی گھر ، بازار کلی جا کے کیتے گواچ تاں  نہ جاندی ہوویگی !

ایہہ خیال میرے دل وچ ہمیشاں آؤندے رہندے سن !پر لتا نے تاں دلی نوں انج اپنا لیا سی جنویں ہمیشاں توں اتھے رہندی رہی ہووےسماں اپنی رفتارے چلی جا رہیا سی بھولی دی چٹھی آئی دلی توں ، لتا ماں بنن والی سی  صحتَ کمزور ہون کرکے ڈاکٹر نے آرام کرن دی سخت ہدایت کیتی سی ۔ شکر سی کہ بھولی اتھے سی ۔ اجے ستواں مہینہ ہی سی کہ لتا دی طبیعت خراب ہون لگی تے اسنوں ہسپتال  داخل  کرواؤنا پیا ! اپریشن کرکے ڈاکٹراں نے لتا تے بچے دی جان بچا لئی ۔لتا نوں خون دی لوڑ سی ، بھولی نے سیوا دے نال نال اپنا خون وی بھین نوں دتا مکی نوں دو مہینے ہسپتال رکھنا پیا ۔  دو مہینے دی جدو جہد ، ڈاکٹراں دیاں کوششاں اتے سبھ دیاں  ارداساں دا صدقہ مکی خطرے دی حالت چوں نکل آیا تے کجھ سمبھل گیا تاں ڈاکٹراں نے اسنوں گھر بھیج دتا ۔

گھر وچ اک وار پھر خوشیاں چہک  پئیاں !

بھولی دی پڑھائی وی پوری ہو چکی سی تے لتا دی طبیعت وی ہن سمبھل گئی سی سو بھولی واپس گھگے آ گئی دنیا دی ریت اے کہ پڑھی لکھا کے کڑیاں دے ویاہ دی تیاری شروع ہو جاندی اے ۔ بھولی واسطے وی رشتے آؤنے شروع ہو گئے ۔ کسے جان پچھان دے نے کروکشیتر دے سردار پروار دی دس پائی ۔ ایتھے گلّ بات چل پئی ۔ رسمی دیکھ پرکھ کر کے پاپا نے لڑکے والیاں نوں گھر بلا لیا بھولی دی بس اکو منگ سی کہ ور پڑھیا لکھیا ہووے ۔ سوہن سنگھ ایم ایس سی پڑھیا ہویا سی سو انکار دی کوئی وجہ نہیں سی

سوہن سنگھ زمیناں دا مالک سی  سر توں پیو دا سایہ جنم توں پہلاں ہی اٹھ گیا سی  نانکیاں نے پال پوس کے وڈا کیتا ، پڑھایا لکھایا، تے پیو دیاں زمیناں دی ذمہ واری سوہن سنگھ دے سر پا دتی ۔نوکری کرن دی ضرورت ہی نہیں سی ! گھر دیاں فصلاں ، سبزیاں ، ددھ ، سارا کجھ کھیتوں آ جاندا سی ۔

رشتہ پکا کرن توں پہلاں ماں نے امریکہ بیٹھے سریندر نال گلّ کیتی ۔

سریندر دی ر یزیڈنسی وی ہو گئی سی ، کجھ دناں دی چھٹی لے کے اوہ گھر آ گیا ۔

سوہن سنگھ نوں مل کے ، پوری تسلی کر کے گلّ پکی کر دتی تے واپس جان توں پہلاں بھولی دا ویاہ کرن دی تجویز دتی ۔

عمر وچ سریندر وڈا سی سو بھولی ضدے پے گئی کہ پہلاں ویر دا ویاہ ہونا چاہیدا اے ۔ ماں پاپا نوں وی ایہہ گلّ جچ گئی تے پھٹاپھٹ سریندر لئی کڑی لبھن دا سلسلہ شروع ہو گیا ۔ کجھ دناں دی بھج دوڑ توں بعد جبلپور دی ڈاکٹر کڑی نال ویر جی دے ویاہ دی گلّ پکی ہو گئی ۔ بھولی چاہندی سی کہ پہلاں بھابی گھر آوے تے پھر اس دی ڈولی اٹھے ۔

ماں کجھ ہور ہی سوچدی سی ۔ چارے پاسے دا خیال کر کے فیصلہ کر دتا کہ پہلاں بھولی دا ویاہ تے دو دن بعد سندر دا ویاہ کراں گے ! ” پتر ، جے اک دن پہلاں وہوٹی گھر لیاندی تاں لوکاں نے آکھنا اے نونہہ دا زیور کپڑا دھی نوں پا دتا ، آپاں کس کس دی زبان پھڑانگے۔”

بھولی تے سندر دا ویاہ تنّ دناں وچ ہو گیا۔  کاکا اجے کالج ہی پڑھدا سی ۔  سندر نے کاکے نوں امریکہ لجان دی گل کیتی ماں نال ۔ اک واری تاں ماں تڑپھ اٹھی ، جدوں سندر نے کاکے دی کمزور صحتَ دا واسطہ دتا کہ ایتھے اوہ ساری عمر لوکاں دے منہ ولّ ویکھے گا پر امریکہ جا کے جو کرنا چاہندا اے کر سکے گا تاں ماں منّ گئی ! کاکے نوں بچپن وچ پولیؤ ہو گیا سی جس کرکے لتاں کمزور ہو گئیاں سن ۔ سندر ویاہ کروا کے ، بھابی تے کاکے دے کاغذ بھر کے واپس امریکہ آ گیا تے بھابی دو مہینے گھگے رہی ساڈے کول ۔

اس دوران گھگے بجلی آ گئی سی تے زندگی دے سکھ آرام جو پہلاں صرف شہراں تکّ محدود  سن ، ساڈے کول پہنچ چکے سن! روز شامیں ٹی وی لگّ جاندا سی !

دو مہینے کویں نکلے پتہ ہی نہ لگا تے بھابی دے نال نال کاکے دے امریکہ جان دا وقت آ گیا !

इक सफर वाहगे दे उस पार तों वाहगे दे इस पार तक्क

 निक्की कालड़ा

मां पापा नूं इक्क तसल्ली सी कि लता खुश सी आपने घर !

होर माप्यां नूं चाहीदा वी की ए  बच्चे आपने घर खुश वस्सन !

लता दी सेहत शुरू तों ही कमजोर सी !

व्याह तों पंज छे महीने बाअद उसने भोली नूं आपने कोल बी एड करन लई बुला ल्या ! मैं वी गरमियां दियां छुट्टियां कट्टन दिल्ली गई सां ! पहली वार दिल्ली वेखी ! भैन जी ते जीजा जी ने सारी दिल्ली दी सिर करवायी !

स्वरग दा नजारा सी दिल्ली !

पर लता इथे किंवें रेहन्दी ए  , नां कोयी जान नां पहचान , कोयी दूजा बन्दा गल्ल करन वाला नहीं ! जीजा जी सवेरे कालज चले जांदे , भोली आपने कालज ते लता कल्ली घर ,

बजार कल्ली जा के कीते गुआच ता ना जांदी होवेगी !

इह ख्याल मेरे दिल विच हमेशां आउंदे रहन्दे सन !

पर लता ने तां दिल्ली नूं इंज अपना ल्या सी जिंवें हमेशां तों उथे रेहन्दी रही होवे !

समां आपनी रफतारे चल्ली जा रेहा सी !

भोली दी चिठी आई दिल्ली तों , लता मां बनन वाली सी !

सेहत कमजोर होन करके डाकटर ने आराम करन दी सखत हिदायत कीती सी !

शुकर सी कि भोली उथे सी !

अजे सतवां महीना ही सी कि लता दी तबीयत खराब होन लग्गी ते उसनूं हसपताल भरती करवाउना प्या ! अप्रेशन करके डाकटरां ने लता ते बच्चे दी जान बचा लई !

लता नूं खून दी लोड़ सी , भोली ने सेवा दे नाल नाल आपना खून वी भैन नूं दित्ता !

मिक्की नूं दो महीने हसपताल रखना प्या !

दो महीने दी जद्दो जहद , डाकटरां दियां कोशिशां अते सभ दियां अरजोईआं दा सदका मिक्की खतरे दी हालत चों निकल आया ते कुझ संभल ग्या तां डाकटरां ने उसनूं घर भेज दित्ता !

घर विच इक्क वार फिर खुशियां चेहक पईआं !

भोली दी पड़ायी वी पूरी हो चुक्की सी ते लता दी तबियत वी हुन संभल गई सी

सो भोली वापस घग्गे आ  गई !

दुनिया दी रीत ए  कि पड़ा लिखा के कुड़ियां दे व्याह दी त्यारी शुरू हो जांदी ए  !

भोली वासते वी रिशते आउने शुरू हो गए !

किसे जान पछान दे ने कुरकुशेतर दे सरदार परवार दी दस पायी !

उथे गल्ल बात चल्ल पई ! रसमी देख परख कर के पापा ने लड़के वाल्यां नूं घर बुला ल्या ! भोली दी बस इक्को मंग सी कि वर पड़्या लिख्या होवे !

सोहन सिंघ एम एस सी पड़्या होया सी सो इनकार दी कोयी वजह नहीं सी !

सोहन सिंघ जमीनां दा मलिक सी ! सिर तों प्यो दा साया जनम तों पहलां ही उठ ग्या सी ! नानक्यां ने पाल पोस के वड्डा कीता , पड़ायआ लिखायआ, ते प्यो दियां जमीनां दी जिंमेवारी सोहन सिंघ दे सिर पा दित्ती !

नोकरी करन दी जरूरत ही नहीं सी ! घर दियां फसलां , सबजियां , दुध , सारा कुझ खेतों आ  जांदा सी !

रिशता पक्का करन तों पहलां मां ने अमरीका बैठे सुरिन्दर नाल गल्ल कीती !

सुरिन्दर दी रेजीडेंसी वी हो गई सी , कुझ दिनां दी छुट्टी लै के ओह घर आ  ग्या !

सोहन सिंघ नूं मिल के , पूरी तसल्ली कर के गल्ल पक्की कर दित्ती ते वापिस जान तों पहलां भोली दा व्याह करन दी तजवीज दित्ती !

उमर विच सुरिन्दर वड्डा सी सो भोली जिदे पै गई कि पहलां वीर दा व्याह होना चाहीदा ए  !

मां पापा नूं वी इह गल्ल जच गई ते फटाफट सुरिन्दर लई कुड़ी लभन दा सिलसिला शुरू हो ग्या !

कुझ दिनां दी भज दौड़ तों बाअद जबलपुर दी डाकटर कुड़ी नाल वीर जी दे व्याह दी गल्ल पक्की हो गई ! भोली चाहुन्दी सी कि पहलां भाबी घर आवे ते फिर इस दी डोली उठे !

मां कुझ होर ही सोचदी सी

चारे पासे दा ख्याल कर के फैसला कर दित्ता कि पहलां भोली दा व्याह ते दो दिन बाअद सिन्दर दा व्याह करांगे !

” पुत्तर , जे इक्क दिन पहलां वहुटी घर ल्यांदी तां लोकां ने आखना ए  नूंह दा जेवर कप्पड़ा धी नूं पा दित्ता , आपां किस किस दी जबान फड़ांगे ! “

भोली ते सिन्दर दा व्याह तिन्न दिनां विच हो ग्या !

काका अजे कालज ही पड़दा सी !

सिन्दर ने काके नूं अमरीका लिजान दी गल कीती मां नाल ! इक्क वारी तां मां तड़फ उठी , जदों सिन्दर ने काके दी कमजोर सेहत दा वासता दित्ता कि इथे ओह सारी उमर लोकां दे मूंह वल्ल वेखेगा पर अमरीका जा के जो करना चाहुन्दा ए  कर सकेगा तां मां मन्न गई ! काके नूं बचपन विच पोलीयो हो ग्या सी जिस करके लत्तां कमजोर हो गईआं सन !

सिन्दर व्याह करवा के , भाबी ते काके दे कागज भर के वापस अमरीका आ  ग्या ते भाबी दो महीने घग्गे रही साडे कोल !

इस दौरान घग्गे बिजली आ  गई सी ते जिन्दगी दे सुख आराम जो पहलां सिरफ शेहरां तक्क मेहदुद सन , साडे कोल पहुंच चुक्के सन! रोज शामी टी वी लग्ग जांदा सी !

दो महीने किंवें निकले पता ही ना लग्गा ते भाबी दे नाल नाल काके दे अमरीका जान दा वकत आ  ग्या !

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net