jay touN

ਜੇ ਤੂੰ ਛੱਡ ਕੇ ਜਾਣਾ ਏ ਤੇ

ਸੱਯਦ ਆਸਿਫ਼ ਸ਼ਾਹਕਾਰ

جے توں چھڈ کے جانا اے تے

سیدآصف شاہکار

ਹਾਲੇ ਤੇ ਸਾਰੇ ਚਾ ਈ ਨਹੀਂ ਲੱਥੇ

ਤੇ ਤੂੰ  ਜਾਣ ਦੀ ਗੱਲ ਕਰਦਾ ਐਂ

ਜੇ ਤੂੰ ਮੈਨੂੰ ਛੱਡ ਕੇ ਜਾਣਾ ਏ ਤੇ ਤੁਰ ਜਾ

ਤੈਨੂੰ ਰੋਕਾਂਗਾ ਨਹੀਂ

ਜੇ ਮੈਨੂੰ ਛੱਡ ਕੇ ਜਾਣ ਦੇ ਨਾਲ਼

ਤੈਨੂੰ ਖ਼ੁਸ਼ੀ ਮਿਲਦੀ ਤੇ ਤੁਰ ਜਾ

ਮੇਰੇ ਨਾਲ਼ ਫੇਰ  ਜੋ ਬੀਤੇਗੀ

ਮੈਂ ਉਹਦਾ ਸਾਹਮਣਾ ਕਰ ਲਾਂਗਾ

ਤੇਰੇ ਜਾਣਾ ਤੇ ਇੰਜ ਈ ਹੋਵੇਗਾ

ਜਿਵੇਂ ਸਰੀਰ ਮੇਰੇ ਦਾ

ਅੱਧਾ ਹਿੱਸਾ ਵੱਢਿਆ  ਜਾਵੇ

ਤੇ ਮੈਂ ਸਭ ਤ੍ਰਾਟਾਂ

ਚੀਸ ਵੱਟ ਕੇ ਸਹਿ  ਲਾਂਗਾ

ਪਰ ਤੈਨੂੰ ਦਸਾਂਗਾ ਨਹੀਂ

ਮੱਤਾਂ ਕਿ ਤੇਰੇ ਰੰਗ ਵਿਚ ਭੰਗ ਨਾ ਪੈ ਜਾਏ

ਤੈਨੂੰ ਖ਼ੁਸ਼ ਦੇਖ ਕੇ

ਖ਼ੁਸ਼ ਹੋ ਲਾਂਗਾ

ਜੇ ਕਰ ਤੇਰਾ ਮੁੜਨੇ  ਨੂੰ ਦਿਲ ਕੀਤਾ

ਨਾ ਸੋਚੀਂ ਨਾ ਝਕੀਂ

ਮੁੜ ਆਵੀਂ

ਜਿਥੇ ਮੈਨੂੰ ਛੱਡ ਕੇ ਗਿਆ ਹੋਵੇਂਗਾ

ਮੈਂ ਓਥੇ ਈ ਖਲੋਤਾ

ਤੈਨੂੰ ਉਡੀਕ ਰਿਹਾ ਹੋਵਾਂਗਾ

جے توں چھڈ کے جانا اے تے
سیدآصف شاہکار
حالے تے سارے چا ای نہیں لتھے
تے توں جان دی گل کردا ایں
جے توں مینوں چھڈ کے جانا اے تے تر جا
تینوں روکاں گا نہیں
جے مینوں چھڈ کے جان دے نال
تینوں خوشی ملدی تے تر جا
میرے نال فر جو بیتے گی
میں اوہدا ساہمنا کر لاں گا
تیرے جانا تے انج ای ہووے گا
جیویں سریر میرے دا
ادھا حصہ وڈھیا  جاوے
تے میں سبھ تراٹاں
چیس وٹ کے سہہ لاں گا
پر تینوں دساں گا نہیں
متاں کہ تیرے رنگ وچ بھنگ نا پئے جائے
تینوں خوش دیکھ کے
خوش ہو لاں گا
جے کر تیرا مڑنے نوں دل کیتا
نا سوچیں نا جھکیں
مڑ آویں
جتھے مینوں چھڈ کےگیا ہوویں گا
میں اوتھے ای کھلوتا
تینوں اوڈیک رہیا ہوواں گا

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net