kamal

ਅੱਲੜੇ ਧਰੇਕੇ الڑے دھریکے

ਕੱਮਲ ਕੱਕਰਾਲੀਆ ਵਾਲਾ کمل ککرالیا والا

ਅੱਲੜੇ ਧਰੇਕੇ

الڑے دھریکے

ਅੱਲੜੇ ਧਰੇਕੇ
ਕੱਮਲ ਕੱਕਰਾਲੀਆ ਵਾਲਾ
ਹਰੇ ਹਰੇ ਪੱਤ ਤੇਰੇ

ਪੀਲੀਆਂ ਨਿਮੋਲੀਆ

ਨੈਣਾ ਵਿੱਚ ਜਾਂਦੇ ਨੇ ਸਮਾ

ਅੱਲੜੇ ਧਰੇਕੇ

ਹਾਏ ਨੀ

ਚੜਦੀ ਵਰੇਸੇ

ਹਾਏ ਨੀ

ਚੱਕਿਆ ਨਾ ਜਾਂਦਾ

ਤੈਥੋਂ ਚਾਅ

ਵਿਹੜੇ ਦੀਆਂ ਵੇਲਾਂ ਨਾਲ

ਕਰੇ ਛੇੜਖਾਨੀਆਂ ਨੀ

ਉਮਰਾਂ ਤੋਂ ਵੱਡੀ ਏ ਖਤਾ

ਪੁਰੇ ਨਾਲ ਕਿੱਕਲੀ

ਤੇ

ਪੱਛੋਂ ਨਾਲ

ਦਾਈਏਂ ਖੇਡੇਂ

ਭੋਰਾ ਤੈਨੂੰ

ਚੜਦਾ ਨਾ ਸਾਹ

ਦਿਨਾ ਵਿੱਚ ਕੋਠੇ ਜਿਡੀ

ਹੋ ਗੀ ਮੁਟਿਆਰ ਨੀ ਤੂੰ

ਤਾਰਿਆਂ ਦਾ ਪੁੱਛ ਦੀ ਏ ਭਾਅ

ਅੱਲੜੇ ਧਰੇਕੇ

ਹਾਏ ਨੀ

ਚੜਦੀ ਵਰੇਸੇ

ਹਾਏ ਨੀ

ਚੱਕਿਆ ਨਾ ਜਾਂਦਾਂ

ਤੈਥੋਂ ਚਾਅ

ਤੋਤਿਆਂ ਦੀ ਜੋੜੀ ਤੇਰੇ

ਹਾਣ ਪਰਵਾਨ ਦੀ ਨੀ

ਰੱਜ ਰੱਜ ਕਰੇ

ਤੈਨੂੰ ਪਿਆਰ,

ਹੱਡੀਆਂ ਦਾ ਮੁੱਠ

ਇੱਕ ਲੰਗੜਾ ਬਲੂੰਗੜਾ ਨੀ

ਤਿੰਨੇ ਤੇਰੀ ਜੁੰਡਲੀ ਦੇ ਯਾਰ

ਅੱਧੀ ਅੱਧੀ ਰਾਤ ਤੱਕ

ਚੰਦ ਨਾਲ ਗੱਲਾਂ ਕਰੋ

ਸਰਘੀ ਦਾ ਹੁੰਦਾ ਨੀ ਪਤਾ

ਅੱਲੜੇ ਧਰੇਕੇ

ਹਾਏ ਨੀ

ਚੜਦੀ ਵਰੇਸੇ

ਹਾਏ ਨੀ

ਚੱਕਿਆ ਨਾ ਜਾਂਦਾਂ

ਤੈਥੋਂ ਚਾਅ

ਮਕੜੀ ਦੇ ਜਾਲਿਆਂ ਦੇ

ਤਾਣ ਲਏ  ਦੁਪੱਟੇ ਨੀ ਤੂੰ

ਸ਼ਬਨਮ ਨੇਤਰੀਂ ਸਜਾ

ਕੁੜੀਆਂ ਤੇ ਰੁੱਖਾਂ ਦੇ

ਸੰਜੋਗ ਇੱਕੋ ਹੁੰਦੇ ਭੈੜੇ

ਮੁਖੜੇ ਤੇ ਲੋਹੜੇ ਦੀ ਕਜ਼ਾ

ਹਰੀ ਹਰੀ ਪੱਤੀਆਂ ਦੇ

ਬੰਨ ਲਏ ਕਲੀਰੇ,

ਕਾਂਟੇ ਲਏ ਨੇ ਕਰੁੰਬਲਾਂ ਦੇ  ਪਾ

ਅੱਲੜੇ ਧਰੇਕੇ

ਹਾਏ ਨੀ

ਚੜਦੀ ਵਰੇਸੇ

ਹਾਏ ਨੀ

ਚੱਕਿਆ ਨਾ ਜਾਂਦਾਂ

ਤੈਥੋਂ ਚਾਅ

ਅਧਖਿੜੇ ਫੁੱਲ ਤੇਰੇ

ਕਣੀਆਂ ਚ ਨੱਚਦੇ

ਬੀਹੀਆਂ ਚ ਨੱਚੇ

ਜਿਓਂ ਨਚਾਰ ,

ਕਾਹੜੇ ਕੱਚੇ ਦੁੱਧ ਉੁੱਤੋਂ

ਲਾਹਵੇ ਜਿਓਂ

ਮਲਾਈ ਨੱਢੀ

ਰੱਖਦੀ ਏ

ਪੌਣਾ ਨੂੰ ਨਿਤਾਰ,

ਪੈਰਾਂ ਚ ਕਸੁੰਭੜਾ ਨੇ

ਆਣ ਮੰਜਾ ਡਾਹ ਲਿਆ

ਅੜੀਖੋਰਾਂ ਨਾਲ

ਪਿਆ ਵਾਹ

ਅੱਲੜੇ ਧਰੇਕੇ

ਹਾਏ ਨੀ

ਚੜਦੀ ਵਰੇਸੇ

ਹਾਏ ਨੀ

ਚੱਕਿਆ ਨਾ ਜਾਂਦਾਂ

ਤੈਥੋਂ ਚਾਅ..

الڑے دھریکے
کمل ککرالیا والا
ہرے ہرے پتّ تیرے
پیلیاں نمولیا
نیناں وچّ جاندے نے سما
الڑے دھریکے
ہائے نی
چڑدی وریسے
ہائے نی
چکیا نہ جاندا
تیتھوں چاء
ویہڑے دیاں ویلاں نال
کرے چھیڑخانیاں نی
عمراں توں وڈی اے خطا
پرے نال ککلی
تے
پچھوں نال
دائیے کھیڈیں
بھورا تینوں
چڑھدا نہ ساہ
دناں وچّ کوٹھے جڈی
ہو گئی مٹیار نی توں
تاریاں دا پچھدی اے بھاء
الڑے دھریکے
ہائے نی
چڑدی وریسے
ہائے نی
چکیا نہ جانداں
تیتھوں چاء
طوطیاں دی جوڑی تیرے
ہان پروان دی نی
رجّ رجّ کرے
تینوں پیار،
ہڈیاں دا مٹھّ
اک لنگڑا بلونگڑا نی
تنے تیری جنڈلی دے یار
ادھی ادھی رات تکّ
چند نال گلاں کرو
سرگھی دا ہندا نی پتہ
الڑے دھریکے
ہائے نی
چڑدی وریسے
ہائے نی
چکیا نہ جانداں
تیتھوں چاء
مکڑی دے جالیاں دے
تان لئے دپٹے نی توں
شبنم نیتریں سجا
کڑیاں تے رکھاں دے
سنجوگ اکو ہندے بھیڑے
مکھڑے تے لوہڑے دی قضا
ہری ہری پتیاں دے
بنّ لئے کلیرے،
کانٹے لئے نے کرمبلاں دے پا
الڑے دھریکے
ہائے نی
چڑدی وریسے
ہائے نی
چکیا نہ جانداں
تیتھوں چاء
ادھکھڑے پھلّ تیرے
کنیاں چ نچدے
بیہیاں چ نچے
جیوں نچار ،
کاہڑے کچے دودھ اتوں
لاہوے جیوں
ملائی نڈھی
رکھدی اے
پونا نوں نتار،
پیراں چ کسمبھڑا نے
آن منجا ڈاہ لیا
اڑیکھوراں نال
پیا واہ
الڑے دھریکے
ہائے نی
چڑدی وریسے
ہائے نی
چکیا نہ جانداں
تیتھوں چاء

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net