Kuknus

ਵੇ ਮੈਂ ਨਚਾਂ ਕੁਕਨੂਸ

وے میں نچاں  کک نوس

वे मैं नचां कुकनूस

 

 

 

 

वे मैं नचां तेरे साहां दी ताल ते

दुनियां सुदैन ना आखे

ते होर की आखे…..

पैरां दे विच झांजर इसक दी

मैं गली-गली छणकावां

नैणीं हंझू मोतियां वरगे

इह दरद वी अज्ज मैनूं

खुसियां वरगा जापे…..

धुर अम्बरां तों है आई

इक्क किरन मताबी

दीन-दुनियां मैं की जाणां

मेरी तेरे हथ वे चाबी

मैं हां हुन तूं होयी

मुक्क गए सभ स्यापे…….

कदी हां जगदी

ते कदी हां बुझदी

मैं हां इक्क सुरमयी रात

तेरे बाझों मेरी वे अड़्या

ना होर कोयी प्रभात

धरती दी तपस वी मैनूं

अज्ज तेरा कलावा जापे …..

वे मैं नचां तेरे साहां दी ताल ते

दुनियां सुदैन ना आखे

ते होर की आखे……

 

ਵੇ ਮੈਂ ਨਚਾਂ ਤੇਰੇ ਸਾਹਾਂ ਦੀ ਤਾਲ ਤੇ
ਦੁਨੀਆਂ ਸ਼ੁਦੈਣ ਨਾ ਆਖੇ 
ਤੇ ਹੋਰ ਕੀ ਆਖੇ…..
ਪੈਰਾਂ ਦੇ ਵਿਚ ਝਾਂਜਰ ਇਸ਼ਕ ਦੀ 
ਮੈਂ ਗਲੀ-ਗਲੀ ਛਣਕਾਵਾਂ 
ਨੈਣੀਂ ਹੰਝੂ ਮੋਤੀਆਂ ਵਰਗੇ 
ਇਹ ਦਰਦ ਵੀ ਅੱਜ ਮੈਨੂੰ 
ਖੁਸ਼ੀਆਂ ਵਰਗਾ ਜਾਪੇ…..
ਧੁਰ ਅੰਬਰਾਂ ਤੋਂ ਹੈ ਆਈ 
ਇੱਕ ਕਿਰਣ ਮਤਾਬੀ 
ਦੀਨ-ਦੁਨੀਆਂ ਮੈਂ ਕੀ ਜਾਣਾਂ 
ਮੇਰੀ ਤੇਰੇ ਹਥ ਵੇ ਚਾਬੀ 
ਮੈਂ ਹਾਂ ਹੁਣ ਤੂੰ ਹੋਈ 
ਮੁੱਕ ਗਏ ਸਭ ਸਿਆਪੇ…….
ਕਦੀ ਹਾਂ ਜਗਦੀ 
ਤੇ ਕਦੀ ਹਾਂ ਬੁਝਦੀ 
ਮੈਂ ਹਾਂ ਇੱਕ ਸੁਰਮਈ ਰਾਤ
ਤੇਰੇ ਬਾਝੋਂ ਮੇਰੀ ਵੇ ਅੜਿਆ 
ਨਾ ਹੋਰ ਕੋਈ ਪ੍ਰਭਾਤ 
ਧਰਤੀ ਦੀ ਤਪਸ਼ ਵੀ ਮੈਨੂੰ 
ਅੱਜ ਤੇਰਾ ਕਲਾਵਾ ਜਾਪੇ …..
ਵੇ ਮੈਂ ਨਚਾਂ ਤੇਰੇ ਸਾਹਾਂ ਦੀ ਤਾਲ ਤੇ
ਦੁਨੀਆਂ ਸ਼ੁਦੈਣ ਨਾ ਆਖੇ 
ਤੇ ਹੋਰ ਕੀ ਆਖੇ……

 

وے میں نچاں تیرے ساہاں دی تال تے

دنیا شدین نہ آکھے

تے ہور کی آکھے…..

پیراں دے وچ جھانجر عشقَ دی

میں گلی-گلی چھنکاواں

نینیں ہنجھو ںموتیاں ورگے

ایہہ درد وی اج مینوں

خوشیاں ورگا جاپے…..

دھر امبراں توں ہے آئی

اک کرن متابی

دین-دنیا میں کی جاناں

میری تیرے ہتھ وے چابی

میں ہاں ہن توں ہوئی

مکّ گئے سبھ سیاپے…….

کدی ہاں جگدی

تے کدی ہاں بجھدی

میں ہاں اک سرمئی رات

تیرے باجھوں میری وے اڑیا

نہ ہور کوئی پربھات

دھرتی دی تپش وی مینوں

اج تیرا کلاوا جاپے …..

وے میں نچاں تیرے ساہاں دی تال تے

دنیاں شدین نہ آکھے

تے ہور کی آکھے

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net