lok raj

ਸਦਾ ਰਹਿਣ ਮਹਿਫਿਲਾਂ ਸਜਦੀਆਂ

ਲੋਕ ਰਾਜ
سدا رہن محفلاں سجدیاں 

لوک راج

ਮਾਣ-ਮੱਤੇ ਪੰਜਾਬੀ ਜਸਟਿਸ ਆਸਿਫ਼ ਸ਼ਾਹਕਾਰ ਜੀ ਦੀ ਅਜੋਕੀ ਅਮਰੀਕਾ ਫੇਰੀ ਦੌਰਾਨ ਜਿਹੜਾ ਸਾਂਝਾਂ ਦਾ ਨੂਰ ਓਥੇ ਬਿਖਰਿਆ, ਉਸ ਦੇ ਕੁਝ ਛਿੱਟੇ ਸਾਡੇ ਤੱਕ ਵੀ ਪਹੁੰਚੇ ਨੇ…..ਉਨ੍ਹਾਂ ਨੂੰ ਸਮਰਪਿਤ ਕੁਝ ਸਤਰਾਂ:
مان-متے پنجابی جسٹس آصف شاہکار جی دی اجوکی امریکہ پھیری دوران جہڑا سانجھاں دا نور اوتھے بکھریا، اس دے کجھ چھٹے ساڈے تکّ وی پہنچے نے…..اوہناں نوں سمرپت کجھ سطراں:

ਸਦਾ ਰਹਿਣ ਮਹਿਫਿਲਾਂ ਸਜਦੀਆਂ 
ਸਦਾ ਰਹੇ ਚੌਪਾਲੀਂ ਸ਼ੋਰ 
ਸਦਾ ਘੂਕਰ ਰਹੇ ਤ੍ਰਿੰਜਣੀਂ
ਰਹੇ ਸਾਂਝੀ ਤੰਦ ਨਕੋਰ 
ਸਦਾ ਚਹਿਕਣ ਪੱਤਣ ਬੇੜੀਆਂ 
ਕੋਈ ਫੜ ਸਾਂਝਾਂ ਦੀ ਡੋਰ 
ਹਰ ਇੱਟ ਵਾਹਗੇ ਦੀ ਕੰਧ ਦੀ 
ਡਿੱਗੇ ਨਫਰਤ ਦੀ ਗੋਰ 
سدا رہن محفلاں سجدیاں
سدا رہے چوپالیں شور
سدا گھوکر رہے ترنجنیں
رہے سانجھی تند نکور
سدا چہکن پتن بیڑیاں
کوئی پھڑ سانجھاں دی ڈور
ہر اٹّ واہگے دی کندھ دی
ڈگے نفرت دی گور

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net