Main naheeN

 

ਮੈਂ ਨਾਹੀਂ ਕੁੱਝ ਨਾਹੀਂ
ਸੱਯਦ ਆਸਿਫ਼ ਸ਼ਾਹਕਾਰ।
  میں ناہیں کجھ ناہیں
سیدآصف شاہکار۔

 

ਮੈਂ ਨਾਹੀਂ ਕੁੱਝ ਨਾਹੀਂ
ਸੱਯਦ ਆਸਿਫ਼ ਸ਼ਾਹਕਾਰ।
ਉਹ ਕਹਿੰਦੀ ਏ : ” ਮੈਂ ਤੇਰੀ ਆਂ, ਤੂੰ ਮੇਰਾ ਐਂ”।
ਤੇਰ ਮੇਰ ਦੀ ਗੱਲ ਨੂੰ ਸੁਣ ਕੇ
ਮੈਂ ਸੋਚੀਂ ਪੈ ਜਾਂਦਾ ਆਂ
ਮੈਂ ਕੌਣ ਆਂ?
ਕੋਈ ਝੱਗਾ
ਘਰ ਵਿਚ ਟੰਗਣ ਵਾਲੀ ਕੋਈ ਸੁਜਾਵਟੀ ਸ਼ੈ
ਕੋਈ ਵਰਤਣ ਵਾਲਾ ਭਾਂਡਾ
ਕੋਈ ਰਾਖਵਾਂ ਜਾਨਵਰ
ਮੈਨੂੰ ਇੰਜ ਲਗਦਾ
ਜਿਵੇਂ ਜੰਮਣ ਲਾ ਤੋਂ
ਮੈਂ ਆਪਣੀ ਹੋਂਦ ਦਾ ਮਾਲਿਕ ਨਹੀਂ ਆਂ
ਹਰ ਕੋਈ ਮੈਨੂੰ ਆਪਣੇ ਸੱਚੇ ਦੇ ਵਿਚ ਪਾ ਕੇ
 ਆਪਣੀ ਮਰਜ਼ੀ ਦਾ ਬਣਾਉਂਣਾ ਚਾਉੰਦਾ
ਹਰ ਥਾਂ ਮੇਰੀ ਕੀਮਤ ਏ
ਪਰ ਕਦਰ ਕੋਈ ਨਹੀਂ
ਮੈਂ ਕੌਣ ਆਂ?
ਬਾਦਸ਼ਾਹਾਂ, ਗੁਰੂਆਂ, ਪੀਰ , ਪੈਗ਼ੰਬਰਾਂ ਤੇ ਦੇਵਤਿਆਂ
ਦੀਆਂ ਰੂਹਾਂ ਕਹਿੰਦਿਆਂ : ” ਬੰਦਾ ਸਾਂਹਨ ਏ”
ਪਰ ਨਾ ਮੈਂ ਕੋਈ ਪੀਰ, ਪੈਗ਼ੰਬਰ ,ਗੁਰੂ, ਦੇਵਤਾ , ਬਾਦਸ਼ਾਹ
ਫ਼ਰ ਮੈਂ ਸਾਂਹਨ ਕਿਵੇਂ ਹੋਵਾਂ?
ਜੱਗ ਕਹਿੰਦਾ ਏ : ” ਤੂੰ ਹੰਸ ਐਂ , ਤੂੰ ਜੋੜਾ ਬਣਨਾ ”
ਇਸ਼ਕ ਕਰਨ ਦੀ ਜਾਚ ਸਿੱਖਣ ਲਈ
ਸਕੂਲੇ ਪੈਣਾ ਪੈਂਦਾ
ਇਸ਼ਕ ਦੇ ਸਾਰੇ ਸਬਕ
ਰੱਟਾ ਲਾ ਕੇ ਯਾਦ ਜ਼ਬਾਨੀ ਕਰਨੇ ਪੈਂਦੇ
ਫ਼ਰ ਹਰ ਸਾਂਝ , ਸਾਥ , ਮੁਹੱਬਤ, ਰਿਸ਼ਤਾ
ਕਦੇ ਪੰਜਾਲ਼ੀ, ਕਦੇ ਪਟਾ
ਹਰ ਪੰਜਾਲ਼ੀ ਦੂਜੀ ਨਾਲੋਂ ਵੱਖਰੀ
ਹਰ ਪੱਟਾ ਦੂਜੇ ਤੋਂ ਵੱਖਰਾ
ਜਦ ਮੈਂ ਇਨ੍ਹਾਂ ਪੱਟੀਆਂ ਤੇ ਪੰਜਾਲੀਆਂ ਕੋਲੋਂ
ਛੁੱਠੀ ਲੈ ਕੇ
ਦੋ ਪਲ ਲਈ ਸਾਹ ਲੈਂਣ ਦੀ ਕੋਸ਼ਿਸ਼ ਕਰਦਾ ਆਂ
ਤੇ ਮੈਨੂੰ ਇੰਜ ਲਗਦਾ
ਜਿਵੇਂ ਚੋਰ ਆਂ ਮੈਂ
ਝੂਠਾ ਤੇ ਫ਼ਰੇਬੀ ਆਂ
ਫ਼ਰ ਇਕਲਾਪਾ ਇਕ ਦੋਜ਼ਖ਼
ਇਸ਼ਕ ਬਿਨਾਂ ਸਾਹ ਔਖੇ
ਸੌਖੇ ਸਾਹਵਾਂ ਦਾ ਮੁਲ
ਪੱਟੇ ਪੰਜਾਲੀਆਂ
ਫ਼ਿਰ ਹੋਂਦ ਮੇਰੀ ?
ਜਦ ਮੈਂ ਨਾਹੀਂ
ਕੁੱਝ ਨਾਹੀਂ

میں ناہیں کجھ ناہیں
سیدآصف شاہکار۔
اوہ کہندی اے : ” میں تیری آں، توں میرا ایں”۔
تیر میر دی گل نوں سْن کے
میں سوچیں پے جاندا آں
میں کون آں؟
کوئی جھگا
گھر وچ ٹنگن والی کوئی سجاوٹی شے
کوئی ورتن والا بھانڈا
کوئی راکھواں جانور
مینوں انج لگدا
جیویں جمن لا توں
میں آپنی ہوند دا مالک نہیں آں
ہر کوئی مینوں آپنے سچے دے وچ پاکے
 آپنی مرضی دا بناؤنا چاہندا
ہر تھاں میری قیمت اے
پر قدر کوئی نہیں
میں کون آں؟
بادشاہاں ، گرواں ، پیر ، پیغمبراں تے دیوتیاں
دیاں روحاں کہندیاں : ” بندہ ساہن اے”
پر نا میں کوئی پیر، پیغمبر ،گرو، دیوتا ، بادشاہ
فر میں ساہن کیویں ہوواں؟
جگ کہندا اے : ” توں ہنس ایں ، توں جوڑا بننا ”
عشق کرن دی جاچ سکھن لئی
سکولے پینا پیندا
عشق دے سارے سبق
رٹا لا کے یاد زبانی کرنے پیندے
فر ہرسانجھ ، ساتھ ، محبت، رشتہ
کدے پنجالی، کدے پٹہ
ہر پنجالی دوجی نالوں وکھری
ہر پٹہ دوجے توں وکھرا
جد میں ایہناں پٹیاں تے پنجالیاں کولوں
چٹھی لے کے
دو پل لئی ساہ لین دی کوشش کردا آں
تے مینوں انج لگدا
جیویں چور آں میں
جْھوٹا تے فریبی آں
فر اکلاپا اک دوزخ
عشق بنا ں ساہ اوکھے
سوکھے ساہواں دا مُل
پٹے پنجالیاں
فیر ہوند میری ؟
جد میں ناہیں
کجھ ناہیں

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net