mille by herman

ਮਿਲੇ

ਹਰਮਨ

ملے

حرمن

ਮਿਲੇ

ਹਰਮਨ

 

ਭਾਲਿਆਂ ਵੀ ਦਰਦ ਦਾ ਨਾ ਕੋਈ ਪਤਾ ਮਿਲੇ
ਤੂੰ ਮਿਲੇਂ ਤਾਂ ਭਟਕਣਾ ਨੂੰ ਆਸਰਾ ਮਿਲੇ

ਭੁੱਲ ਕੇ ਨਾਂ ਥਾਂ ਠਿਕਾਣੇ ਤੁਰ ਪਿਆਂ ਕਿਧਰੇ
ਹੈ ਅਜੇ ਵੀ ਕੁਝ ਜੋ ਸੀਨੇ ਰੜਕਦਾ ਮਿਲੇ

ਕਿਉਂ ਨਾ ਹੁਣ ਮਿਲੀਏ ਅਸੀਂ ਮੈਂ ਤੂੰ ਮਿਟਾਲ ਕੇ
ਨੇੜੇ ਨੇੜੇ ਹੁੰਦਿਆਂ ਵੀ ਫ਼ਾਸਲਾ ਮਿਲੇ

ਵੇਖਿਆ ਉਸਨੂੰ ਸਦਾ ਮੈਂ ਅੰਬਰਾਂ ਉੱਤੇ
ਤੇ ਉਹ ਹੈ ਇਕ ਹੁਣ ਤੀਕ ਵੀ ਧਰਤੀ ਤੇ ਆ ਮਿਲੇ

ਕਿਸ ਕਦਰ ਦੀਵਾਨਗੀ ਹਾਵੀ ਹੈ ਹੋ ਗਈ
ਸ਼ੀਸ਼ੇ ਚੋਂ ਖੁਦ ਨੂੰ ਭਾਲਿਆਂ ਵੀ ਚਿਹਰਾ ਤੇਰਾ ਮਿਲੇ

ਯਾ ਖੁਦਾ ਸਭ ਨੂੰ ਦਈਂ ਇਕ ਆਸ ਦੀ ਕਿਰਨ
ਮੌਤ ਦੇ ਦਰ ਜ਼ਿੰਦਗੀ ਦਾ ਰਾਸਤਾ ਮਿਲੇ

ملے

حرمن

بھالیاں وی درد دا نہ کوئی پتہ ملے
توں ملیں تاں بھٹکنا نوں آسرا ملے
بھلّ کے ناں تھاں ٹھکانے تر پیاں کدھرے
ہے اجے وی کجھ جو سینے رڑکدا ملے
کیوں نہ ہن ملیئے اسیں میں توں مٹال کے
نیڑے نیڑے ہندیاں وی فاصلہ ملے
ویکھیا اسنوں سدا میں امبراں اتے
تے اوہ ہے اک ہن تیک وی دھرتی تے آ ملے
کس قدر دیوانگی حاوی ہے ہو گئی
شیشے چوں خود نوں بھالیاں وی چہرہ تیرا ملے
یا خدا سبھ نوں دئیں اک آس دی کرن
موت دے در زندگی دا راستا ملے

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net