Nivdeta

ਨਿਵੇਦਿਤਾ ਸ਼ਰਮਾ

ਮੈਂ ਕਿੰਨੀ ਵਾਰ ਤੈਨੂੰ ਮਿਲੀ

نودیتا شرما

میں کنی وار تینوں ملی

ਮੈਂ ਕਿੰਨੀ ਵਾਰ ਤੈਨੂੰ ਮਿਲੀ
ਪਰ ਹਰ ਵਾਰ
ਪਹਿਲੀ ਵਾਰ ਹੀ ਮਿਲਿਆ ਤੂੰ ਮੈਨੂੰ
ਤੁੰ ਕਦੇ ਨਹੀਂ ਪੁੱਛਿਆ
ਪਰ ਮੈਂ ਆਪਣਾ ਨਾਮ ਦੱਸਿਆ. .
ਤੂੰ ਆਪਣਾ ਨਾਮ ਨਹੀਂ ਦੱਸਿਆ
ਮੈਨੂੰ ਪਤਾ ਹੁੰਦਾ..
ਏਦਾਂ ਨਹੀਂ ਹੋ ਸਕਦਾ?
ਕਿ ਤੂੰ ਮੇਰੀ ਆਹਟ ਸੁਣੇਂ
ਤੇ ਮੇਰਾ ਨਾਮ ਲੈ ਦਵੇਂ
… ਬਿਨ ਦੇਖਿਆਂ
ਬਿਨ ਪੁੱਛਿਆਂ.?
ਹੁਣ ਕਦੇ ਮਿਲੀ
ਤਾਂ ਤੇਰੀ ਮਹਿਬੂਬ ਹੋ ਕੇ ਮਿਲਾਂਗੀ.. 🙂

 

میں کنی وار تینوں ملی

پر ہر وار

پہلی وار ہی ملیا توں مینوں

توں کدے نہیں پچھیا

پر میں اپنا نام دسیا. .

توں اپنا نام نہیں دسیا

مینوں پتہ ہندا..

ایداں نہیں ہو سکدا؟

کہ توں میری آہٹ سنیں

تے میرا نام لے دویں

… بن دیکھیاں

بن پچھیاں.؟

ہن کدے ملی

تاں تیری محبوب ہو کے ملانگی

 

 

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net