No blood for wahabi

میں وہابی کو خون نہیں دینا۔

سید آصف شاہکار
मैंने वहाबी को ख़ून नहीं देना
सय्यद आसिफ़ शाहकार

 

میں وہابی نوں خون نہیں  دینا۔

سید آصف شاہکار

ਮੈਂ ਵਹਾਬੀ ਨੂੰ ਖ਼ੂਨ ਨਹੀਂ ਦੇਣਾ।
ਸੱਯਦ ਆਸਿਫ਼ ਸ਼ਾਹਕਾਰ

میں وہابی نوں خون نہیں  دینا۔

سید آصف شاہکار

ایہہ کہانی  مینوں گوجرا دے رہن والے   اِک فیس بْک سجن چوہدھری انوار الحق  ہوراں گنے چْنے  لفظاں وچ سنائی سی ۔  میں اوہناں نوں  منت کیتی کہ اوہ  ایس نوں پنجابی وچ لکھ کے بھیجن  پر اوہناں پنجابی لکھن دی جاچ نا آئون دی مجبوری  دسی میں اوہناں توں ایہہ  کہانی قرض لے کے اپنے  لفظاں وچ لکھ  کے  تہاڈے سامنے رکھ رہیا ہاں۔    

رشید کوئی خاص بندہ نہیں سی اینویں ہماتڑ  جہیا۔ اِک نکی جہی دوکان چلاندا سی   ایسےمحلے وچ اوہدا نکا جہیا گھر سی  جہیدے وچ  اوہ اپنے  نکے جہیے خاندان نال رہندا سی۔ اوہدی سدھی سادھی  جہی گھر گرہست  بیوی تے تن  بچے۔ 

رشید  بارے کوئی چنگی ماڑی  گھٹ ای سنن نوں ملدی سی ۔  اوہنے سارا دن  دوکان چلائونی  تے شام نوں گھر تر جانا ۔  کدے کدے منڈیوں جا کے سودا لیائونا تے  باقی وقت دوکان تے ای رہنا۔   محلے وچ جے کدے  اوہدا ذکر ہونا  وی تے  اوہدے وہابی *بنن دا۔

جد  پاکستان وچ  اِک وہابی فوجی جرنیل دی حکومت آئی تے  ایہنے پاکستان وچ  اسلامی نظام لاگو کیتا تے  ایہہ نظام  وہانی اسلام سی ۔ وہابیاں دی موج لگ گئی ۔  پاکستان دے  ٹی وی ریڈیو تے اخباراں تے  اک طراں دا وہابی قبضہ ہو گیا ۔    وہا بیاں دیاں مسیتاں آباد ہو گئیاں ۔ پرانیاں مسیتاں دیاں مرمتاں ہو گئیاں  کْجھ نویاں بن گئیاں ۔ ایہناں مسیتاں وچ لگے پاور فل سپیکر کدے ساہ نہیں سن لیندے پنج وقت دیاں اذاناں توں وکھ  کوئی نا کوئی ایہناں دے دوالے ہویا رہندا تے  وعظ کردا رہندا۔  ایس دی سبھ توں ودھ ورتوں مسیت دے مولوی ہوریں کردے سن جو  لگ بھگ ہر اذان مگروں. وعظ کردے سن۔  ایہہ سپیکر  مولوی دی دہشت دا ہتھیار بن گیا ۔

ایس  توں پہلاں پاکستان وچ  فرقیاں دی جنگ تے ہمیشہ رہی سی  پر ایس لہر راہیں اک  نویں جنگ شروع ہو گئی ۔  پہلے سْنی**  تگڑے ہوندے سن  جو  دوجیاں فرقیاں جنہاں وچ شیعہ*** سب  توں  اگے ہوندے سن اوہناں  اْتے  ہلا بولدے  سن  پر ہْن  وہابی تکڑے ہو گئے تے ایہہ جنگ سْنیاں تے وہابیاں وچکار شروع ہو گئی۔  ایس جنگ دا وڈا ہتھیار  مسیت دا سپیکر سی ۔ 

مولوی دی دہشت  پھیل گئی ۔  وعظ توں وکھ مولوی صاحب نے  شیروانی تے قراقلی ٹوپی پا لئی  تے  لوکاں دیاں سفارشان کرن سرکارے دربارےر وز تْرے  رہندے سن تے شام نوں کِسے چوہدری دے ڈیرے تے  آپنیاں سفارشاں دیاں کا میابی  دی روز نویں  کہانی سنائوندے سن۔

     پاکستان وچ آئی ایس  وہابی لہر   راہیں بندے آپنے فرقے چھڈ کے وہابی  ہون لگ پئے۔ رشید    جمیا تے اِک سْنی گھر وچ سی  پر ایسے لہر دے اک ہلے دے نتیجے وچ اوہ وی وہابی ہو گیا۔ 

 وہابی بنن نال رشید دی ذاتی زندگی  تے کوئی لما چوڑا فرق نا پیا  اوہ کوئی  کٹڑ وہابی نہیں سی  بس  ہْن  نماز پڑھن وہابیا ں دی مست  وچ جان لگ پیا۔

اِک دن اوہ دوکان دا سودالین منڈی گیا ہویا  سی  تے راہ وچ اِک ٹرک اوہنوں ٹکر ماردتی  اوہ بہت بْری طراں  پھٹڑ  ہو گیا لوکی اوہنوں چک کے ہسپتال لے گئے۔  ہسپتال پہنچیا تے اوہدا بہت سارا خون وگ چکیا سی۔ اوہدی جان بچائون  لئی  خون دی لوڑ پئی تے  پتہ لگا اوہدے خون دا اِک خاص گروپ اے ۔  جد لبھن تْرے تے بڑی  مشکل  نال  اک   باراں تیراں  دا منڈا لبھیا  جہیدے خون دا گروپ  اوہدے نال ملیا ۔  لوکاں منتاں ترلے کر کے ایس منڈے نوں خون دین لئی تیار کر کے لیاندا ۔

جد اوہنے رشید نوں دیکھیا  تے کہن لگا :”  ایہہ تے وہابی اے  تے  میں سْنی ہاں  میں ایہنوں خون نہیں دینا”۔ 

لوکاں اوہنوں بڑا سمجھایا ۔ اوہدے منتاں ترلے کیتے  اوہدے پیر  پھڑ ے ۔  اوہنوں لالچ دتے پر اوہنے کسے دی اک نا سْنی تے  سب دیاں اکھاں دے سامنے   پلا چھڈا کے بھج گیا۔

رشید  نے  اپریشن تھیٹر   وچ  اپریشن ٹیبل تے پیاں  پیاں دم دے دتے۔       

 

 *  وہابی : مسلماناں وچ  اِک کٹڑ فرقہ

  **سْنی : مسلماناں  وچ اک وڈا فرقہ

*** شیعہ :  مسلماناں دا اک ہور وڈا فرقہ

                                    

ਮੈਂ ਵਹਾਬੀ ਨੂੰ ਖ਼ੂਨ ਨਹੀਂ ਦੇਣਾ।
ਸੱਯਦ ਆਸਿਫ਼ ਸ਼ਾਹਕਾਰ
ਇਹ ਕਹਾਣੀ ਮੈਨੂੰ ਗੋਜਰਾ ਦੇ ਰਹਿਣ ਵਾਲੇ ਇੱਕ ਫ਼ੇਸਬੁਕ ਫ਼ਰੇਂਡ ਚੌਧਰੀ ਅਨਵਾਰ ਅਲਹਕ ਹੋਰਾਂ ਗਿਣੇ ਚੁਣੇ ਲਫ਼ਜ਼ਾਂ ਵਿਚ ਸੁਣਾਈ ਸੀ । ਮੈਂ ਉਨ੍ਹਾਂ ਨੂੰ ਮਿੰਨਤ ਕੀਤੀ ਕਿ ਉਹ ਏਸ ਨੂੰ ਪੰਜਾਬੀ ਵਿਚ ਲਿਖ ਕੇ ਭੇਜਣ ਪਰ ਉਨ੍ਹਾਂ ਪੰਜਾਬੀ ਲਿਖਣ ਦੀ ਜਾਚ ਨਾ ਆਉਣ ਦੀ ਮਜਬੂਰੀ ਦੱਸੀ ਮੈਂ ਉਨ੍ਹਾਂ ਤੋਂ ਇਹ ਕਹਾਣੀ ਕਰਜ਼ ਲੈ ਕੇ ਆਪਣੇ ਲਫ਼ਜ਼ਾਂ ਵਿਚ ਲਿਖ ਕੇ ਤੁਹਾਡੇ ਸਾਮ੍ਹਣੇ ਰੱਖ ਰਿਹਾ ਹਾਂ।
ਰਸ਼ੀਦ ਕੋਈ ਖ਼ਾਸ ਬੰਦਾ ਨਹੀਂ ਸੀ ਐਂਵੇਂ ਹਮਾਤੜ ਜਹਿਆ। ਇੱਕ ਨਿੱਕੀ ਜਿਹੀ ਦੁਕਾਨ ਚਲਾਂਦਾ ਸੀ ਇਸੇ ਮੁਹੱਲੇ ਵਿਚ ਉਹਦਾ ਨਿੱਕਾ ਜਹਿਆ ਘਰ ਸੀ ਜਹੀਦੇ ਵਿਚ ਉਹ ਆਪਣੇ ਨਿੱਕੇ ਜਹੀਏ ਖ਼ਾਨਦਾਨ ਨਾਲ਼ ਰਹਿੰਦਾ ਸੀ। ਉਹਦੀ ਸਿੱਧੀ ਸਾਧੀ ਜਿਹੀ ਘਰ ਗ੍ਰਿਹਸਤ ਬੀਵੀ ਤੇ ਤਿੰਨ ਬੱਚੇ।
ਰਸ਼ੀਦ ਬਾਰੇ ਕੋਈ ਚੰਗੀ ਮਾੜੀ ਘੱਟ ਈ ਸੁਣਨ ਨੂੰ ਮਿਲਦੀ ਸੀ । ਉਹਨੇ ਸਾਰਾ ਦਿਨ ਦੁਕਾਨ ਚਲਾਉਣੀ ਤੇ ਸ਼ਾਮ ਨੂੰ ਘਰ ਤੁਰ ਜਾਣਾ । ਕਦੇ ਕਦੇ ਮੰਡੀਉਂ ਜਾ ਕੇ ਸੌਦਾ ਲਿਆਉਣਾ ਤੇ ਬਾਕੀ ਵਕਤ ਦੁਕਾਨ ਤੇ ਈ ਰਹਿਣਾ। ਮੁਹੱਲੇ ਵਿਚ ਜੇ ਕਦੇ ਉਹਦਾ ਜ਼ਿਕਰ ਹੋਣਾ ਵੀ ਤੇ ਉਹਦੇ ਵਹਾਬੀ *ਬਣਨ ਦਾ।
ਜਦ ਪਾਕਿਸਤਾਨ ਵਿਚ ਇੱਕ ਵਹਾਬੀ ਫ਼ੌਜੀ ਜਰਨੈਲ ਦੀ ਹਕੂਮਤ ਆਈ ਤੇ ਇਹਨੇ ਪਾਕਿਸਤਾਨ ਵਿਚ ਇਸਲਾਮੀ ਨਿਜ਼ਾਮ ਲਾਗੂ ਕੀਤਾ ਤੇ ਇਹ ਨਿਜ਼ਾਮ ਵਹਾਬੀ ਇਸਲਾਮ ਸੀ । ਵਹਾਬੀਆਂ ਦੀ ਮੌਜ ਲੱਗ ਗਈ । ਪਾਕਿਸਤਾਨ ਦੇ ਟੀ ਵੀ ਰੇਡੀਓ ਤੇ ਅਖ਼ਬਾਰਾਂ ਤੇ ਇਕ ਤਰਾਂ ਦਾ ਵਹਾਬੀ ਕਬਜ਼ਾ ਹੋ ਗਿਆ । ਵਹਾਬੀਆਂ ਦੀਆਂ ਮਸੀਤਾਂ ਆਬਾਦ ਹੋ ਗਈਆਂ । ਪੁਰਾਣੀਆਂ ਮਸੀਤਾਂ ਦਿਆਂ ਮੁਰੰਮਤਾਂ ਹੋ ਗਈਆਂ ਕੁਝ ਨਵੀਆਂ ਬਣ ਗਈਆਂ । ਇਨ੍ਹਾਂ ਮਸੀਤਾਂ ਵਿਚ ਲੱਗੇ ਪਾਵਰਫ਼ੁੱਲ ਸਪੀਕਰ ਕਦੇ ਸਾਹ ਨਹੀਂ ਸਨ ਲੈਂਦੇ ਪੰਜ ਵਕਤ ਦੀਆਂ ਅਜ਼ਾਨਾਂ ਤੋਂ ਵੱਖ ਕੋਈ ਨਾ ਕੋਈ ਇਨ੍ਹਾਂ ਦੇ ਦੁਆਲੇ ਹੋਇਆ ਰਹਿੰਦਾ ਤੇ ਵਾਅਜ਼ ਕਰਦਾ ਰਹਿੰਦਾ। ਏਸ ਦੀ ਸਭ ਤੋਂ ਵੱਧ ਵਰਤੋਂ ਮਸੀਤ ਦੇ ਮੌਲਵੀ ਹੋਰੀਂ ਕਰਦੇ ਸਨ ਜੋ ਲਗਭਗ ਹਰ ਅਜ਼ਾਨ ਮਗਰੋਂ. ਵਾਅਜ਼ ਕਰਦੇ ਸਨ। ਇਹ ਸਪੀਕਰ ਮੌਲਵੀ ਦੀ ਦਹਿਸ਼ਤ ਦਾ ਹਥਿਆਰ ਬਣ ਗਿਆ ।
ਏਸ ਤੋਂ ਪਹਿਲਾਂ ਪਾਕਿਸਤਾਨ ਵਿਚ ਫ਼ਿਰਕਿਆਂ ਦੀ ਜੰਗ ਤੇ ਹਮੇਸ਼ਾ ਰਹੀ ਸੀ ਪਰ ਏਸ ਲਹਿਰ ਰਾਹੀਂ ਇਕ ਨਵੀਂ ਜੰਗ ਸ਼ੁਰੂ ਹੋ ਗਈ । ਪਹਿਲੇ ਸੁੱਨੀ ** ਤਗੜੇ ਹੁੰਦੇ ਸਨ ਜੋ ਦੂਜਿਆਂ ਫ਼ਿਰਕਿਆਂ ਜਿਨ੍ਹਾਂ ਵਿਚ ਸ਼ੀਆ*** ਸਭ ਤੋਂ ਅੱਗੇ ਹੁੰਦੇ ਸਨ ਉਨ੍ਹਾਂ ਉੱਤੇ ਹਿਲਾ ਬੋਲਦੇ ਸਨ ਪਰ ਹੁਣ ਵਹਾਬੀ ਤਕੜੇ ਹੋ ਗਏ ਤੇ ਇਹ ਜੰਗ ਸੁੱਨੀਆਂ ਤੇ ਵਹਾਬੀਆਂ ਵਿਚਕਾਰ ਸ਼ੁਰੂ ਹੋ ਗਈ। ਏਸ ਜੰਗ ਦਾ ਵੱਡਾ ਹਥਿਆਰ ਮਸੀਤ ਦਾ ਸਪੀਕਰ ਸੀ ।
ਮੌਲਵੀ ਦੀ ਦਹਿਸ਼ਤ ਫੈਲ ਗਈ । ਵਾਅਜ਼ ਤੋਂ ਵੱਖ ਮੌਲਵੀ ਸਾਹਿਬ ਨੇ ਸ਼ੇਰਵਾਨੀ ਤੇ ਕਰਾਕਲੀ ਟੋਪੀ ਪਾ ਲਈ ਤੇ ਲੋਕਾਂ ਦੀਆਂ ਸਫ਼ਾਰਸ਼ਾਨ ਕਰਨ ਸਰਕਾਰੇ ਦਰਬਾਰੇਰ  ਤੁਰੇ ਰਹਿੰਦੇ ਸਨ ਤੇ ਸ਼ਾਮ ਨੂੰ ਕਿਸੇ ਚੌਧਰੀ ਦੇ ਡੇਰੇ ਤੇ ਆਪਣੀਆਂ ਸਿਫ਼ਾਰਸ਼ਾਂ ਦੀਆਂ ਕਾਮਯਾਬੀ ਦੀ ਰੋਜ਼ ਨਵੇਂ ਕਹਾਣੀ ਸੁਣਾਉਂਦੇ ਸਨ।
ਪਾਕਿਸਤਾਨ ਵਿਚ ਆਈ ਏਸ ਵਹਾਬੀ ਲਹਿਰ ਰਾਹੀਂ ਬੰਦੇ ਆਪਣੇ ਫ਼ਿਰਕੇ ਛੱਡ ਕੇ ਵਹਾਬੀ ਹੋਣ ਲੱਗ ਪਏ। ਰਸ਼ੀਦ ਜੰਮਿਆ ਤੇ ਇੱਕ ਸੁੰਨੀ ਘਰ ਵਿਚ ਸੀ ਪਰ ਇਸੇ ਲਹਿਰ ਦੇ ਇਕ ਹੱਲੇ ਦੇ ਨਤੀਜੇ ਵਿਚ ਉਹ ਵੀ ਵਹਾਬੀ ਹੋ ਗਿਆ।
ਵਹਾਬੀ ਬਣਨ ਨਾਲ਼ ਰਸ਼ੀਦ ਦੀ ਜ਼ਾਤੀ ਜ਼ਿੰਦਗੀ ਤੇ ਕੋਈ ਲੰਮਾ ਚੌੜਾ ਫ਼ਰਕ ਨਾ ਪਿਆ ਉਹ ਕੋਈ ਕੱਟੜ ਵਹਾਬੀ ਨਹੀਂ ਸੀ ਬੱਸ ਹੁਣ ਨਮਾਜ਼ ਪੜ੍ਹਨ ਵਹਾਬੀਆਂ ਦੀ ਮੱਸੀਤ ਵਿਚ ਜਾਣ ਲੱਗ ਪਿਆ।
ਇੱਕ ਦਿਨ ਉਹ ਦੁਕਾਨ ਦਾ ਸੌਦਾ ਲੈਣ ਮੰਡੀ ਗਿਆ ਹੋਇਆ ਸੀ ਤੇ ਰਾਹ ਵਿਚ ਇੱਕ ਟਰੱਕ ਉਹਨੂੰ ਟੱਕਰ ਮਾਰ ਦਿੱਤੀ ਉਹ ਬਹੁਤ ਬੁਰੀ ਤਰਾਂ ਫੱਟੜ ਹੋ ਗਿਆ ਲੋਕੀ ਉਹਨੂੰ ਚੁੱਕ ਕੇ ਹਸਪਤਾਲ ਲੈ ਗਏ। ਹਸਪਤਾਲ ਪਹੁੰਚਿਆ ਤੇ ਉਹਦਾ ਬਹੁਤ ਸਾਰਾ ਖ਼ੂਨ ਵਗ ਚੁੱਕਿਆ ਸੀ। ਉਹਦੀ ਜਾਨ ਬਚਾਉਣ ਲਈ ਖ਼ੂਨ ਦੀ ਲੋੜ ਪਈ ਤੇ ਪਤਾ ਲੱਗਾ ਉਹਦੇ ਖ਼ੂਨ ਦਾ ਇੱਕ ਖ਼ਾਸ ਗਰੁੱਪ ਏ । ਜਦ ਲੱਭਣ ਤੁਰੇ ਤੇ ਬੜੀ ਮੁਸ਼ਕਿਲ ਨਾਲ਼ ਇਕ ਬਾਰਾਂ ਤੇਰਾਂ ਦਾ ਮੁੰਡਾ ਲੱਭਿਆ ਜਹੀਦੇ ਖ਼ੂਨ ਦਾ ਗਰੁੱਪ ਉਹਦੇ ਨਾਲ਼ ਮਿਲਿਆ । ਲੋਕਾਂ ਮਿੰਨਤਾਂ ਤਰਲੇ ਕਰ ਕੇ ਏਸ ਮੁੰਡੇ ਨੂੰ ਖ਼ੂਨ ਦੇਣ ਲਈ ਤਿਆਰ ਕਰ ਕੇ ਲਿਆਂਦਾ ।
ਜਦ ਉਹਨੇ ਰਸ਼ੀਦ ਨੂੰ ਦੇਖਿਆ ਤੇ ਕਹਿਣ ਲੱਗਾ :” ਇਹ ਤੇ ਵਹਾਬੀ ਏ ਤੇ ਮੈਂ ਸੁਨੀ ਹਾਂ ਮੈਂ ਇਹਨੂੰ ਖ਼ੂਨ ਨਹੀਂ ਦੇਣਾ”।
ਲੋਕਾਂ ਉਹਨੂੰ ਬੜਾ ਸਮਝਾਇਆ । ਉਹਦੇ ਮਿੰਨਤਾਂ ਤਰਲੇ ਕੀਤੇ ਉਹਦੇ ਪੈਰ ਫੜੇ । ਉਹਨੂੰ ਲਾਲਚ ਦਿੱਤੇ ਪਰ ਉਹਨੇ ਕਿਸੇ ਦੀ ਇਕ ਨਾ ਸੁਣੀ ਤੇ ਸਭ ਦੀਆਂ ਅੱਖਾਂ ਦੇ ਸਾਮ੍ਹਣੇ ਪੱਲਾ ਛੁਡਾ ਕੇ ਭੱਜ ਗਿਆ।
ਰਸ਼ੀਦ ਨੇ ਆਪ੍ਰੇਸ਼ਨ ਥੇਟਰ ਵਿਚ ਆਪ੍ਰੇਸ਼ਨ ਟੇਬਲ ਤੇ ਪਿਆਂ ਪਿਆਂ ਦਮ ਦੇ ਦਿੱਤੇ।

* ਵਹਾਬੀ : ਮੁਸਲਮਾਨਾਂ ਵਿਚ ਇੱਕ ਕੱਟੜ ਫ਼ਿਰਕਾ
**
ਸੁਨੀ : ਮੁਸਲਮਾਨਾਂ ਵਿਚ ਇਕ ਵੱਡਾ ਫ਼ਿਰਕਾ
***
ਸ਼ੀਆ : ਮੁਸਲਮਾਨਾਂ ਦਾ ਇਕ ਹੋਰ ਵੱਡਾ ਫ਼ਿਰਕਾ 

 

میں نے وہابی کو خون نہیں دینا۔
سید آصف شاہکار
یہ کہانی مجھے گوجرہ کے رہنے والے ایک فیس بک فرینڈ چودھری انوار ا لحق  نے گنے چنے لفظوں میں سنائی تھی۔ میں نے  ان  کی  منت سماجت  کی کہ وہ اس کو پنجابی میں لکھ کر   مجھے بھیجیں  لیکن  انہوں  نے  پنجابی لکھنے کی  مہارت سے عاری  ہونے  کی مجبوری بتائی ۔ میں ان سے یہ کہانی قرض لے کر اپنے لفظوں میں لکھ کر آپکے سامنے رکھ رہا ہوں ۔
رشید کوئی خاص اِنسان نہیں تھا بلکہ  ایک عام سا  سادہ  اِنسان ۔  اْس کی ایک چھوٹی سی دوکان تھی  اسی محلے میں اسکا چھوٹا  سا مکان  تھا  جِس میں وہ اپنے چھوٹے سے خاندان  کےساتھ رہتا تھا۔ اسکی سیدھی سادھی سی گھر گرہست بیوی اور تین بچے ۔
رشید بارے کوئی اچھی بری بات  شازونازر  ہی سننے  کو ملتی تھی۔ اس      نے سارا دن دوکانداری  کرنی  اور  شام کو گھر چلے جانا۔ کبھی کبھی  منڈی جا کر سودا  لاتا  اور باقی وقت دکان  پر  ہی   رہتا ۔ محلے میں اگر کبھی کبھار  اسکا ذکر ہوتا بھی  تو  اسکے وہابی ٭ بن جانے  کا۔
جب پاکستان میں ایک وہابی فوجی جنرل کی حکومت آئی  تو اس نے پاکستان میں اسلامی نظام لاگو کیا اور یہ نظام وہابی اسلام تھا۔ وہابیوں کے وارے نیارے ہو گئے  پاکستان کے ٹی وی  ریڈیو اور اخباروں پر  ایک طرح کا وہابی قبضہ ہو گیا۔ وہا  بیوں  کی مسجدیں آباد ہو گئی۔ پرانی مسجدوں  کی مرمت ہو گئی اور  کچھ نئی مسجدیں  بن گئی۔ ان مسجدیں میں لگے پاورفل اسپیکر کبھی آرام  نہیں کرتے تھے دِن میں پانچ  بار  اذانوں سے الگ کوئی نہ کوئی ان  کے کان مروڑتا رہتا  اور واعظ کرتا رہتا۔ اسکا  سب سے زیادہ استعمال  مسجد کے مولوی  جی کرتے تھے جو لگ بھگ ہر اذان  کے  بعد  تھوڑا سا وعظ  کرتے تھے۔ یہ سپیکر مولوی کی دہشت کا ہتھیار بن گیا۔
اس سے پہلے پاکستان میں  مختلف  مذہبی فرقوں میں ہمیشہ  جنگ  ہوتی رہی  تھی  لیکن اس لہر کے  ذریعے ایک نئی جنگ شروع ہو گئی۔ پہلے سنی ٭٭  طاقتور  ہوتے تھے جو دوسروں فرقوں پر ہلا بولتے تھے  جن میں شیعہ سب سے پہلے ہوتے تھے لیکن اب وہابی طاقتور ہو گئے اور یہ جنگ سنیوں اور وہابیوں  کے بیچ شروع ہو گئی۔ اس جنگ کا بڑا ہتھیار مسجد کا اسپیکر تھا۔
مولوی کی دہشت پھیل گئی۔ واعظ  سے الگ مولوی صاحب  شیروانی اور قراقلی ٹوپی پہن  کر لوگوں کی سفارشیں  کرنے سرکاری  دفتروں  میں جانے  لگ گئے اور شام کو کسی چودھری کے ڈیرے  پر  بیٹھ  کر اپنی، سفارشوں کے کمال  کی روز  نئی  کہانی سناتے تھے۔
پاکستان میں اس وہابی لہر کے  نتیجے  میں  لوگ   اپنے پرانے  فرقے چھوڑ کر وہابی ہونے   لگ پڑے۔ رشید پیدا  تو  ایک سنی گھر میں ہوا  تھا لیکن اسی لہر کے ایک ہلے کے نتیجے  میں وہ بھی وہابی ہو گیا۔
وہابی بننے ساتھ رشید کی ذاتی زندگی  میں  کوئی لمبا چوڑا فرق نہ پڑا  کیونکہ  وہ  کوئی کٹر متعصب  وہابی نہیں تھا ۔ وہ  اب نماز پڑھنے وہابیوں کی مسجد میں جانے  لگ پڑا۔
ایک دن وہ دکان کا سودا لینے منڈی گیا ہوا تھا اور راستہ  میں ایک ٹرک نے  اسکو ٹکر مار دی وہ بہت بری طرح ذخمی ہو گیا لوگ اسکو اٹھا کر ہسپتال لے گئے۔ ہسپتال پہنچا  تو  اسکا بہت سا  خون بہہ چکا  تھا۔ اسکی جان بچانے کے لیے خون کی ضرورت پڑی  تو  پتہ چلا کے اسکے خون کا ایک خاص گروپ ہے۔ جب یہ  گروپ تلاش  کیا گیا  تو   بڑی مشکل  سے  ایک بارہ تیرہ  سال کا لڑکا  ملا  جس کے خون کا گروپ اسکے ساتھ ملا۔ لوگ  بڑی منت سماجت کر کے  اس لڑکے کو خون دینے کے لیے تیار کر کے   لائے ۔
جب اس نے رشید کو دیکھا تو  کہنے لگا:” یہ تو وہابی ہے اور میں سنی ہوں میں اسکو خون نہیں دے سکتا ۔
لوگوں  نےاسکو بڑا سمجھایا بجھایا۔ اسکے منتیں  کیں  اسکے پائوں  پکڑے۔ اسکو لالچ دئے  لیکن  اسنے کسی کی ایک نہ سنی اور سب کی آنکھیں کے سامنے دامن چھڑا کر بھاگ گیا۔
رشید نے آپریشن تھیٹر میں آپریشن ٹیبل پر پڑ ے  پڑ ے  دم  توڑ  دیا ۔

*وہابی: مسلمانوں میں ایک کٹرفرقہ۔  ** سنی: مسلمانوں میں ایک بڑا  فرقہ ۔  * **شیعہ: مسلمانوں کا ایک اور بڑا فرقہ

                                                                


मैंने वहाबी को ख़ून नहीं देना
सय्यद आसिफ़ शाहकार


ये कहानी मुझे गोजरा के रहने वाले एक फेसबुक फ्रैंड चौधरी अनवार अलिफ़ लहक ने गन्ने चुने लफ़्ज़ों में सुनाई थी। मैंने उनकी मिन्नत समाजत की कि वो इस को पंजाबी में लिख कर मुझे भेजें लेकिन उन्होंने पंजाबी लिखने की महारत से आरी होने की मजबूरी बताई । मैं उनसे ये कहानी क़र्ज़ लेकर अपने लफ़्ज़ों में लिख कर आपके सामने रख रहा हूँ 
रशीद कोई ख़ास इंसान नहीं था बल्कि एक आम सा सादा इंसान । अ की एक छोटी सी दूकान थी उसी मुहल्ले में इसका छोटा सा मकान था जिस में वो अपने छोटे से ख़ानदान के साथ रहता था। उसकी सीधी साधी सी घर गर्हसत बीवी और तीन बच्चे 
रशीद बारे कोई अच्छी बुरी बात शाज़ोनाज़िर ही सुनने को मिलती थी। उसने सारा दिन दोकानदारी करनी और शाम को घर चले जाना। कभी कभी मंडी जा कर सौदा लाता और बाक़ी वक़्त दुकान पर ही रहता । मुहल्ले में अगर कभी-कभार इसका ज़िक्र होता भी तो उसके वहाबी * बन जाने का
जब पाकिस्तान में एक वहाबी फ़ौजी जनरल की हुकूमत आई तो उसने पाकिस्तान में इस्लामी निज़ाम लागू किया और ये निज़ाम वहाबी इस्लाम था। वहाबियों के वारे न्यारे हो गए पाकिस्तान के टीवी रेडीयो और अख़बारों पर एक तरह का वहाबी क़बज़ा हो गया। वहा बीयों की मस्जिदें आबाद हो गई। पुरानी मस्जिदों की मुरम्मत हो गई और कुछ नई मस्जिदें बन गई। इन मस्जिदें में लगे पावरफुल स्पीकर कभी आराम नहीं करते थे दिन में पाँच बार अजानों से अलग कोई ना कोई उनके कान मरोड़ता रहता और वाइज़ करता रहता। इसका सबसे ज़्यादा इस्तिमाल मस्जिद के मौलवी जी करते थे जो लग भग हर अज़ान के बाद थोड़ा सा वाज़ करते थे। ये स्पीकर मौलवी की दहश्त का हथियार बन गया
इस से पहले पाकिस्तान में मुख़्तलिफ़ मज़हबी फ़िर्क़ों में हमेशा जंग होती रही थी लेकिन इस लहर के ज़रीये एक नई जंग शुरू हो गई। पहले सुन्नी ** ताक़तवर होते थे जो दूसरों फ़िर्क़ों पर हिला बोलते थे जिनमें शीया सबसे पहले होते थे लेकिन अब वहाबी ताक़तवर हो गए और ये जंग सुन्नीयों और वहाबियों के बीच शुरू हो गई। इस जंग का बड़ा हथियार मस्जिद का स्पीकर था
मौलवी की दहश्त फैल गई। वाइज़ से अलग मौलवी-साहब शेरवानी और क़रा क़ुली टोपी पहन कर लोगों की सिफ़ारिशें करने सरकारी दफ़्तरों में जाने लग गए और शाम को किसी चौधरी के डेरे पर बैठ कर अपनी, सिफ़ारिशों के कमाल की रोज़ नई कहानी सुनाते थे
पाकिस्तान में इस वहाबी लहर के नतीजे में लोग अपने पुराने फ़िरक़े छोड़कर वहाबी होने लग पड़े। रशीद पैदा तो एक सनी घर में हुआ था लेकिन इसी लहर के एक हल्ले के नतीजे में वो भी वहाबी हो गया
वहाबी बनने साथ रशीद की ज़ाती ज़िंदगी में कोई लंबा चौड़ा फ़र्क़ ना पड़ा क्योंकि वो कोई कट्टर मुतअस्सिब वहाबी नहीं था । वो अब नमाज़ पढ़ने वहाबियों की मस्जिद में जाने लग पड़ा
एक दिन वो दुकान का सौदा लेने मंडी गया हुआ था और रास्ता में एक ट्रक ने उसको टक्कर मार दी वो बहुत बुरी तरह ज़ख़्मी हो गया लोग उसको उठा कर हस्पताल ले गए। हस्पताल पहुंचा तो उसका बहुत सा ख़ून बह चुका था। उसकी जान बचाने के लिए ख़ून की ज़रूरत पड़ी तो पता चला के उसके ख़ून का एक ख़ास ग्रुप है। जब ये ग्रुप तलाश किया गया तो बड़ी मुश्किल से एक बारह तेराह साल का लड़का मिला जिसके ख़ून का ग्रुप इसके साथ मिला। लोग बड़ी मिन्नत समाजत कर के इस लड़के को ख़ून देने के लिए तैयार कर के लाए 
जब उसने रशीद को देखा तो कहने लगा: ये तो वहाबी है और मैं सुनी हूँ मैं उसको ख़ून नहीं दे सकता 
लोगों ने उसको बड़ा समझाया बुझाया। इसके मिन्नतें कीं उसके पांव पकड़े। इसको लालच दिए लेकिन उसने किसी की एक ना सुनी और सबकी आँखें के सामने दामन छुड़ा कर भाग गया
रशीद ने आप्रेशन थियेटर में ऑप्रेशन टेबल पर पड़े पड़े दम तोड़ दिया 

 

 

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net