pash

اسیں لڑاں گے

پاش

ਪਾਸ਼   

ਅਸੀਂ ਲੜਾਂਗੇ

 

ਅਸੀਂ ਲੜਾਂਗੇ ਸਾਥੀ , ਉਦਾਸ ਮੌਸਮ ਲਈ

    ਅਸੀਂ ਲੜਾਂਗੇ ਸਾਥੀ , ਗ਼ੁਲਾਮ ਸੱਧਰਾਂ ਲਈ

    ਅਸੀਂ ਚੁੰਨਾਂਗੇ ਸਾਥੀ , ਜ਼ਿੰਦਗੀ ਦੇ ਟੁਕੜੇ

 

    ਹਥੌੜਾ ਹੁਣ ਵੀ ਚਲਦਾ ਹੈ ਉਦਾਸ ਆਹਰਨ ਤੇ

    ਸਿਆੜ੍ਹ ਹੁਣ ਵੀ ਵਗਦੇ ਨਹੀਂ ਚੀਕਦੀ ਧਰਤੀ ਤੇ

    ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ

    ਸਵਾਲ ਦੇ ਮੋਰਾਂ ਤੇ ਚੜ੍ਹ ਕੇ

    ਅਸੀਂ ਲੜਾਂਗੇ ਸਾਥੀ

    ਕਤਲ ਹੋਏ ਜਜ਼ਬਿਆਂ ਦੀ ਕੱਸਮ ਖਾ ਕੇ

    ਬੁਝੀਆਂ ਹੋਇਆਂ ਨਜ਼ਰਾਂ ਦੀ ਕੱਸਮ ਖਾ ਕੇ

    ਹੱਥਾਂ ਤੇ ਪਏ ਰੱਟਣਾਂ ਦੀ ਕੱਸਮ ਖਾ ਕੇ

    ਅਸੀਂ ਲੜਾਂਗੇ ਸਾਥੀ

 

    ਅਸੀਂ ਲੜਾਂਗੇ ਜਦ ਤੱਕ

    ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤਕ

    ਬੱਕਰੀਆਂ ਦਾ ਮੂਤ ਪੈਂਦਾ ਹੈ

    ਖੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ

    ਜਦੋਂ ਤੱਕ ਵਾਹਣ ਵਾਲੇ ਆਪ ਨਹੀਂ ਸੁੰਘਦੇ

    ਕਿ ਸਜੀਆਂ ਅੱਖਾਂ ਵਾਲੀ

    ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤਕ

    ਜੰਗ ਤੋਂ ਪਰਤ ਨਹੀਂ ਆਉਂਦਾ

    ਜਦੋਂ ਤੱਕ ਪੁਲਿਸ ਦੇ ਸਿਪਾਹੀ

    ਆਪਣੇ ਹੀ ਭਰਾਵਾਂ ਦਾ ਗਲਾ ਘੁਟਨ ਤੇ ਬਾਧਕ ਹਨ

    ਕਿ ਬਾਬੂ ਦਫ਼ਤਰਾਂ ਵਾਲੇ

    ਜਦੋਂ ਤੱਕ ਲਹੂ ਨਾਲ਼ ਹਰਫ਼ ਪਾਉਂਦੇ ਹਨ

    ਅਸੀਂ ਲੜਾਂਗੇ ਜਦ ਤੱਕ

    ਦੁਨੀਆ ਚ ਲੜਨ ਦੀ ਲੋੜ ਬਾਕੀ ਹੈ

    ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ

    ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ ਲੜਨ ਦੀ ਲੋੜ ਹੋਵੇਗੀ

    ਤੇ ਅਸੀਂ ਲੜਾਂਗੇ ਸਾਥੀ

 

    ਅਸੀਂ ਲੜਾਂਗੇ

    ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ

ਅਸੀਂ ਲੜਾਂਗੇ

    ਕਿ ਹਾਲੇ ਤੱਕ ਲੜੇ ਕਿਉਂ ਨਹੀਂ

    ਅਸੀਂ ਲੜਾਂਗੇ

    ਆਪਣੀ ਸਜ਼ਾ ਕਬੂਲਣ ਲਈ

    ਲੜ ਕੇ ਮਰ ਚੁੱਕੀਆਂ ਦੀ ਯਾਦ ਜ਼ਿੰਦਾ ਰੱਖਣ ਲਈ

    ਅਸੀਂ ਲੜਾਂਗੇ ਸਾਥੀ

اسیں لڑاں گے ساتھی ، اُداس موسم لئی

    اسیں لڑاں گے ساتھی ، غُلام سدھراں لئی

    اسیں چُناں گے ساتھی ، زندگی دے ٹُکڑے

 

    ہتھوڑا ہُن وی چلدا ہے اُداس آہرن تے

    سیاڑھ ہُن وی وگدے نہیں چیکدی دھرتی تے

    ایہہ کم ساڈا نہیں بندا سوال نچدا ہے

    سوال دے موراں تے چڑھ کے

    اسیں لڑاں گے ساتھی

    قتل ہوئے جذبیاں دی قسم کھا کے

    بجھیاں ہویاں نظراں دی قسم کھا کے

    ہتھاں تے پئے رٹناں دی قسم کھا کے

    اسیں لڑاں گے ساتھی

 

    اسیں لڑاں گے جد تک

    کہ ویرو بکریاں والا جدوں تک

    بکریاں دا موت پیندا ہے

    کِھڑے ہوئے سرہوں دے پُھلاں نوں

    جدوں تک واہن والے آپ نہیں سُنگھدے

    کہ سُجیاں اکھاں والی

    پِنڈ دی ادھیاپکا دا پتی جدوں تک

    جنگ توں پرت نہیں آوندا

    جدوں تک پُلس دے سپاہی

    آپنے ہی بھراواں دا گلا گُھٹن تے بادھک ہن

    کہ بابو دفتراں والے

    جدوں تک لہو نال حرف پاوندے ہن

    اسیں لڑاں گے جد تک

    دُنیا چ لڑن دی لوڑ باقی ہے

    جدوں بندوق نہ ہوئی اودوں تلوار ہووے گی

    جدوں تلوار نہ ہوئی لڑن دی لگن ہووے گی

لڑن دی جاچ نہ ہوئی لڑن دی لوڑ ہووے گی

    تے اسیں لڑاں گے ساتھی

 

    اسیں لڑاں گے

    کہ لڑن باجھوں کُجھ وی نہیں مِلدا

    اسیں لڑاں گے

    کہ حالے تک لڑے کیوں نہیں

    اسیں لڑاں گے

    آپنی سزا قبولن لئی

    لڑ کے مر چُکیاں دی یاد زندا رکھن لئی

    اسیں لڑاں گے ساتھی

 

 

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net