Rana mujahid

ba-pass382SONY DSC

ریت دا قلعہ 

رانا مجاہد حسین (سب  انسپکٹر)

ਰੇਤ ਦਾ ਕਿਲ੍ਹਾ 

ਰਾਣਾ ਮੁਜਾਹਿਦ ਹੁਸੈਨ (ਸਭ  ਇੰਸਪੈਕਟਰ)

                          रेत दा किल्हा 

राना मुजाहद हुसैन (सभ  इंसपैकटर

 

میں اوہناں دناں وچ  پولیس لائین  ساہیوال وچ   لگا  ہویا ساں ۔ ایتھوں  میریاں  وکھو   وکھ ڈیوٹیاں  لگدیاں  سن  کدے کدھرے تے  کدےکدھرے۔  کدے کدے مینوں  جوڈیشل  حوالات  چوں ملزماں نوں  لے کے عدالتاں وچ پیش کرن وی جانا پیندا سی۔ ملزماں نوں  سنٹرل جیل  ساہیوال توں  لیا کے بخشی خانے بند کر دتاجاندا سی  فر ایتھوں چار چار  پنج پنج نوں  ہتھکڑیاں لا کے واری عدالتاں وچ پیش کیتا جاندا سی۔  پیشی ویلے  اوہناں  دی ملاقات کرن  آئے  اوہناں دے لگدے لیندے  اوہناں لئی کھانا تے ہور کھان پین والیاں  چیزاں لے کے آئوندے سن۔

ملزماں نوں ایہہ چیزاں دین لئی  ایہناں رشتے داراں نوں پولیس  دا تعاون  چاہیدا ہوندا سی  جس لئی ایہہ وچارے کئی طریقے ورتن تے مجبور ہوندے سن جنہاں وچ پلس نوں بخشیش دینی اوہناں دے موبائل فوناں وچ بیلنس پوا کے  دینا ۔ ایہناں ملزماں دیاں  مانواں ، بھیناں تے بیویاں ایہہ کم آپنے حْسن  دا  جادو جگا کے کرواندیاں سن  اکثر  ایہہ جادو  پھوکا کم نہیں سی کردا تے ایہناں نوں آپنا سریر بھینٹے چاڑھنا پیندا سی۔

ویلے دے بدلن نال قدراں وی بدل گئیاں سن  کل جد  اک ملزم پھڑیا جاندا سی تے اوہدی پیروی کرن والا اوہدا خاندان  رشتے دار تے سجن بیلی ہوندے سن اج خود غرضی تے غریبی ایہہ سارے رشتے مْکا دتے نے  کْجھ دن بھین بھرا  رشتے دار تے سجن بیلی گونگلوآں توں مٹی لاہن لئی جھوٹھی سچی پیروی کردے نے فر سبھ بھج جاندے نے آخیر  تے ایس ملزم دی ساری پیروی ایس دی بیوی نوں کرنی پیندی اے۔  ایہہ کْجھ دن تے بھوئیں بھانڈا تے  گہنا لتا ویچ کے پیروی تے لائوندی اے فر جد سبھ کْجھ مْک جاندا اے تے ایہدے سریر دی واری آجاندی اے۔ ایہدا سریر  ایہدی کرنسی بن جاندا اے۔ جتھے لوڑ پئی آپنا سریر اگانہہ  کر دتا  تے  لوڑ پوری کر لئی۔

اوس دن جیہڑے ملزم میں عدالت وچ پیش کرنے سن اوہناں وچ اک ملزم  شہامند وی سی۔ ایہہ علاقے دا منیا پر منیا  بدمعاش تے ڈکیت  سی ایہہ ڈکیتی قتل تے کئی ہور بھارے مقدمیاں وچ  جیل وچ بند سی ۔ جیل وچ ایہہ بڑی ٹور نال رہندا سی۔ مایا لگے چٹے کپڑے مْچھاں نوں  وٹ دتا ہویا  اوہدے اردگرد ہر ویلے  خوشامدیاں دا گھیرا ہوندا سی تے وچ  اوہ وڈا راٹھ تے  ہیرو بن کے بہندا  تے رج کے شیخیاں ماردا۔ ایہناں خوشامندیاں دی کھان پین والیاں چیزاں  نال سیوا کردا پوْری جیل وچ مہر  شہامند ،  مہر شہامند  ہوندی۔ اوہدے مقدمیاں دی پیروی تے  جیل وچ اوہدیاں فرمائشاں اوہدی بیوی بھگو کردی سی۔ شہامند  ساریاں اگے  پْھنڈدا  کہ زنانی ہووے تے بھگو ورگی۔

اوہنے کہنا :” بھگو مرد اے  مرد۔  مجال اے جے کوئی مرد اوہدے ول اکھ  پْٹ کے دیکھے اوہ  میلی اکھ نال ویکھن والیاں دیاں اکھاں  کڈھ لوے گی اوہ کوئی باقی زنانیاں ورگی نہیں اے جو  تھانے کچہریاں وچ ٹکے ٹکے تے وکدیاں پھردیاں نے”۔

بھگو رج کے سو ہنی سی پْوری ہیر ۔بڑی آکڑ خان ۔ شروع شروع وچ جد اوہ پیروی کرن  نکلی تے پیسیاں نال اوہدی جیب بھری ہوئی سی جے کسے وکیل ،منشی، عدالت ، پلس  جاں جیل دے ملازم  اوہدے ول بْری نظر نال ویکھنا تے  بھاگو اگوں چاندی دا کھلا( جْتی ) ماردینا۔ فر شہامند دے  چوریاں تے ڈاکیاں  دے پیسے مْک گئے۔ فر مال ڈنگر دے وکن  دی واری آگئی اوہ وی وک کے  مقدمیاں تے شہامند دے ٹور دا بلن بن گئے آخیر تے  بھگو دے سگناں دے  گہنے رہ گئے۔ اوہ ویچن تری تے پہلے اوہناں نوں گھٹ کے سینے نال لا کے روئی تے فر ہمت کر کے سنیارے نوں دے آئی۔ تھانے ، کچہریاں تے جیلاں دی ڈئیں  دا ایڈا وڈا مونہہ  اے پلاں وچ سبھ ہڑپ کر جاندی اے اْتوں شہامند دی ٹور دا  خرچہ۔ ہْن بھگو  کول اوہدا  سریر ای باقی رہ گیا جو منڈی وچ آگیا تے ٹکے ٹکے وچ وکن لگ پیا۔

میں  جد شہامند نوں عدالت وچ پیش کرکے بخشی خانے واپس  لیا  رہیا ساں تاں  راہ وچ  شہامند دی اوہو ٹور ۔لوکی مہر صاحب سلام،  مہر صاحب  سلام  کہہ رہے نے ۔ میں ویکھیا کہ بھگو درختاں دے اوہلے اک گاہک نال سودا کر رہی سی۔ میں شہامند توں  پچھیا :” تینوں کْجھ  دسیا اے”۔

” مینوں تے کْجھ نہیں دسیا”: شہامند جواب دتا۔

” میں کوئی دْور بین تے  نہیں لائی ہوئی مینوں نظر آرہیا اے تینوں نظر کیوں  نہیں آئوندا” : میں درختاں ول اشارہ کردیاں کیہا۔

جد  شہامند  گوہ نال ویکھیا  تے کہن لگا  : ” ایہہ تے بھگو اے”۔

“آہو  ایہہ تیری مرد بھگو ای اے۔ ایہہ سودا کررہی اے  کجھ  چر مگروں تیری ایس مرداں ورگی شیر جٹی  دا ننگا سریر ایس گاہک  دی ملکیت ہووے گا۔

میری ایہہ گل سْن کے شہامند بالاں وانگوں ڈھائیں مار مار کے  رون لگ پیا۔

مینوں انج لگا جیویں ویکھدیاں ویکھدیاں ریت دا اک قلعہ اکو ای جھکھڑ وچ  واورولے نال اْڈ گیا  تے پچھے بھاں بھاں کردا  اْجاڑ رہ گیا۔   

   

      ਰੇਤ ਦਾ ਕਿਲ੍ਹਾ 

ਰਾਣਾ ਮੁਜਾਹਿਦ ਹੁਸੈਨ (ਸਭ  ਇੰਸਪੈਕਟਰ)

ਮੈਂ ਉਨ੍ਹਾਂ ਦਿਨਾਂ ਵਿਚ  ਪੁਲੀਸ ਲਾਈਨ  ਸਾਹੀਵਾਲ ਵਿਚ   ਲੱਗਾ  ਹੋਇਆ ਸਾਂ । ਇਥੋਂ  ਮੇਰੀਆਂ  ਵੱਖੋ   ਵੱਖ ਡਿਊਟੀਆਂ  ਲਗਦੀਆਂ  ਸਨ  ਕਦੇ ਕਿਧਰੇ ਤੇ  ਕਦੇ ਕਿਧਰੇ।  ਕਦੇ ਕਦੇ ਮੈਨੂੰ  ਜੁਡੀਸ਼ਲ  ਹਵਾਲਾਤ  ਚੋਂ ਮੁਲਜ਼ਮਾਂ ਨੂੰ  ਲੈ ਕੇ ਅਦਾਲਤਾਂ ਵਿਚ ਪੇਸ਼ ਕਰਨ ਵੀ ਜਾਣਾ ਪੈਂਦਾ ਸੀ। ਮੁਲਜ਼ਮਾਂ ਨੂੰ  ਸੰਟ੍ਰਲ ਜੇਲ੍ਹ  ਸਾਹੀਵਾਲ ਤੋਂ  ਲਿਆ ਕੇ ਬਖ਼ਸ਼ੀਖ਼ਾਨੇ ਬੰਦ ਕਰ ਦਿੱਤਾ ਜਾਂਦਾ ਸੀ  ਫ਼ਰ ਇਥੋਂ ਚਾਰ ਚਾਰ  ਪੰਜ ਪੰਜ ਨੂੰ  ਹੱਥਕੜੀਆਂ ਲਾ ਕੇ ਵਾਰੀ ਵਾਰੀ ਅਦਾਲਤਾਂ ਵਿਚ ਪੇਸ਼ ਕੀਤਾ ਜਾਂਦਾ ਸੀ।  ਪੇਸ਼ੀ ਵੇਲੇ  ਉਨ੍ਹਾਂ  ਦੀ ਮੁਲਾਕਾਤ ਕਰਨ  ਆਏ  ਉਨ੍ਹਾਂ ਦੇ ਲਗਦੇ ਲੀਂਂਦੇ  ਉਨ੍ਹਾਂ ਲਈ ਖਾਣਾ ਤੇ ਹੋਰ ਖਾਣ ਪੀਣ ਵਾਲੀਆਂ  ਚੀਜ਼ਾਂ ਲੈ ਕੇ ਆਉਂਦੇ ਸਨ।

ਮੁਲਜ਼ਮਾਂ ਨੂੰ ਇਹ ਚੀਜ਼ਾਂ ਦੇਣ ਲਈ  ਇਨ੍ਹਾਂ ਰਿਸ਼ਤੇਦਾਰਾਂ ਨੂੰ ਪੁਲਿਸ  ਦਾ ਤਆਵਨ  ਚਾਹੀਦਾ ਹੁੰਦਾ ਸੀ  ਜਿਸ ਲਈ ਇਹ ਵਿਚਾਰੇ ਕਈ ਤਰੀਕੇ ਵਰਤਣ ਤੇ ਮਜਬੂਰ ਹੁੰਦੇ ਸਨ ਜਿਨ੍ਹਾਂ ਵਿਚ ਪੁਲੀਸ ਨੂੰ ਬਖ਼ਸ਼ੀਸ਼ ਦੇਣੀ ਉਨ੍ਹਾਂ ਦੇ ਮੁਬਾਇਲ ਫ਼ੋਨਾਂ ਵਿਚ ਬੈਲੰਸ ਪਵਾ ਕੇ  ਦੀਆ  । ਇਨ੍ਹਾਂ ਮੁਲਜ਼ਮਾਂ ਦੀਆਂ  ਮਾਂਵਾਂ , ਭੈਣਾਂ ਤੇ ਬੀਵੀਆਂ ਇਹ ਕੰਮ ਆਪਣੇ ਹੁਸਨ  ਦਾ  ਜਾਦੂ ਜਗਾ ਕੇ ਕਰਵਾਂਦਿਆਂ ਸਨ  ਅਕਸਰ  ਇਹ ਜਾਦੂ  ਫੋਕਾ ਕੰਮ ਨਹੀਂ ਸੀ ਕਰਦਾ ਤੇ ਇਨ੍ਹਾਂ ਨੂੰ ਆਪਣਾ ਸਰੀਰ ਭੀਨਟੇ ਚਾੜ੍ਹਨਾ ਪੈਂਦਾ ਸੀ।

ਵੇਲੇ ਦੇ ਬਦਲਣ ਨਾਲ਼ ਕਦਰਾਂ ਵੀ ਬਦਲ ਗਈਆਂ ਸਨ  ਕੱਲ੍ਹ ਜਦ  ਇਕ ਮੁਲਜ਼ਮ ਫੜਿਆ ਜਾਂਦਾ ਸੀ ਤੇ ਉਹਦੀ ਪੈਰਵੀ ਕਰਨ ਵਾਲਾ ਉਹਦਾ ਖ਼ਾਨਦਾਨ  ਰਿਸ਼ਤੇਦਾਰ ਤੇ ਸੱਜਣ ਬੈਲੀ ਹੁੰਦੇ ਸਨ ਅੱਜ ਖ਼ੁਦਗ਼ਰਜ਼ੀ ਤੇ ਗ਼ਰੀਬੀ ਇਹ ਸਾਰੇ ਰਿਸ਼ਤੇ ਮੁਕਾ ਦਿੱਤੇ ਨੇ  ਕੁਝ ਦਿਨ ਭੈਣ ਭਰਾ  ਰਿਸ਼ਤੇਦਾਰ ਤੇ ਸੱਜਣ ਬੈਲੀ ਗੋਂਗਲੂਆਂ ਤੋਂ ਮਿੱਟੀ ਲਾਹੁਣ ਲਈ ਝੂਠੀ ਸੱਚੀ ਪੈਰਵੀ ਕਰਦੇ ਨੇ ਫ਼ਰ ਸਭ ਭੱਜ ਜਾਂਦੇ ਨੇ ਆਖ਼ੀਰ  ਤੇ ਏਸ ਮੁਲਜ਼ਮ ਦੀ ਸਾਰੀ ਪੈਰਵੀ ਏਸ ਦੀ ਬੀਵੀ ਨੂੰ ਕਰਨੀ ਪੈਂਦੀ ਏ।  ਇਹ ਕੁਝ ਦਿਨ ਤੇ ਭੋਈਂ ਭਾਂਡਾ ਤੇ  ਗਹਿਣਾ ਲਤਾ ਵੇਚ ਕੇ ਪੈਰਵੀ ਤੇ ਲਾਉਂਦੀ ਏ ਫ਼ਰ ਜਦ ਸਭ ਕੁਝ ਮੁੱਕ ਜਾਂਦਾ ਏ ਤੇ ਇਹਦੇ ਸਰੀਰ ਦੀ ਵਾਰੀ ਆ ਜਾਂਦੀ ਏ। ਇਹਦਾ ਸਰੀਰ  ਇਹਦੀ ਕਰੰਸੀ ਬਣ ਜਾਂਦਾ ਏ। ਜਿਥੇ ਲੋੜ ਪਈ ਆਪਣਾ ਸਰੀਰ ਅਗਾਂਹ  ਕਰ ਦਿੱਤਾ  ਤੇ  ਲੋੜ ਪੂਰੀ ਕਰ ਲਈ।

ਇਸ ਦਿਨ ਜਿਹੜੇ ਮੁਲਜ਼ਮ ਮੈਂ ਅਦਾਲਤ ਵਿਚ ਪੇਸ਼ ਕਰਨੇ ਸਨ ਉਨ੍ਹਾਂ ਵਿਚ ਇਕ ਮੁਲਜ਼ਮ  ਸ਼ਹਾਮੰਦ ਵੀ ਸੀ। ਇਹ ਇਲਾਕੇ ਦਾ ਮੰਨਿਆ ਪਰਮੰਨਿਆ  ਬਦਮਾਸ਼ ਤੇ ਡਕੈਤ  ਸੀ ਇਹ ਡਕੈਤੀ ਕਤਲ ਤੇ ਕਈ ਹੋਰ ਭਾਰੇ ਮੁਕੱਦਮਿਆਂ ਵਿਚ  ਜੇਲ੍ਹ ਵਿਚ ਬੰਦ ਸੀ । ਜੇਲ੍ਹ ਵਿਚ ਇਹ ਬੜੀ ਟੋਰ ਨਾਲ਼ ਰਹਿੰਦਾ ਸੀ। ਮਾਇਆ ਲੱਗੇ ਚਿੱਟੇ ਕੱਪੜੇ ਮੁੱਛਾਂ ਨੂੰ  ਵੱਟ ਦਿੱਤਾ ਹੋਇਆ  ਉਹਦੇ ਇਰਦ ਗਰਦ ਹਰ ਵੇਲੇ  ਖ਼ੁਸ਼ਾਮਦੀਆਂ ਦਾ ਘੇਰਾ ਹੁੰਦਾ ਸੀ ਤੇ ਵਿਚ  ਉਹ ਵੱਡਾ ਰਾਠ ਤੇ  ਹੀਰੋ ਬਣ ਕੇ ਬਹਿੰਦਾ  ਤੇ ਰੱਜ ਕੇ ਸ਼ੇਖ਼ੀਆਂ ਮਾਰਦਾ। ਇਨ੍ਹਾਂ ਖ਼ੋਸ਼ਾਂਮੰਨਦੀਆਂ ਦੀ ਖਾਣ ਪੀਣ ਵਾਲੀਆਂ ਚੀਜ਼ਾਂ  ਨਾਲ਼ ਸੇਵਾ ਕਰਦਾ ਪੂਰੀ ਜੇਲ੍ਹ ਵਿਚ ਮਿਹਰ  ਸ਼ਹਾਮੰਦ ,  ਮਿਹਰ ਸ਼ਹਾਮੰਦ  ਹੁੰਦੀ। ਉਹਦੇ ਮੁਕੱਦਮਿਆਂ ਦੀ ਪੈਰਵੀ ਤੇ  ਜੇਲ੍ਹ ਵਿਚ ਉਹਦੀਆਂ ਫ਼ਰਮਾਇਸ਼ਾਂ ਉਹਦੀ ਬੀਵੀ ਭਿਗੋ ਕਰਦੀ ਸੀ। ਸ਼ਹਾਮੰਦ  ਸਾਰੀਆਂ ਅੱਗੇ  ਫੁੰਤਡਦਾ  ਕਿ ਜ਼ਨਾਨੀ ਹੋਵੇ ਤੇ ਭਿਗੋ ਵਰਗੀ।

ਉਹਨੇ ਕਹਿਣਾ :” ਭਿਗੋ ਮਰਦ ਏ  ਮਰਦ।  ਮਜਾਲ ਏ ਜੇ ਕੋਈ ਮਰਦ ਉਹਦੇ ਵੱਲ ਅੱਖ  ਪੁੱਟ ਕੇ ਦੇਖੇ ਉਹ  ਮੇਲ਼ੀ ਅੱਖ ਨਾਲ਼ ਵੇਖਣ ਵਾਲਿਆਂ ਦੀਆਂ ਅੱਖਾਂ ਕੱਢ ਲਵੇਗੀ ਉਹ ਕੋਈ ਬਾਕੀ ਜ਼ਨਾਨੀਆਂ ਵਰਗੀ ਨਹੀਂ ਏ ਜੋ  ਥਾਣੇ ਕਚਹਿਰੀਆਂ ਵਿਚ ਟਿਕੇ ਟਿਕੇ ਤੇ ਵਿਕਦੀਆਂ ਫਿਰਦੀਆਂ ਨੇ”।

ਭਿਗੋ ਰੱਜ ਕੇ ਸੋਹਣੀ ਸੀ ਪੂਰੀ ਹੀਰ ।ਬੜੀ ਆਕੜ ਖ਼ਾਨ । ਸ਼ੁਰੂ ਸ਼ੁਰੂ ਵਿਚ ਜਦ ਉਹ ਪੈਰਵੀ ਕਰਨ  ਨਕਲੀ ਤੇ ਪੈਸਿਆਂ ਨਾਲ਼ ਉਹਦੀ ਜੇਬ ਭਰੀ ਹੋਈ ਸੀ ਜੇ ਕਿਸੇ ਵਕੀਲ ,ਮੁਣਸ਼ੀ, ਅਦਾਲਤ , ਪੁਲੀਸ  ਜਾਂ ਜੇਲ੍ਹ ਦੇ ਮੁਲਾਜ਼ਮ  ਉਹਦੇ ਵੱਲ ਬੁਰੀ ਨਜ਼ਰ ਨਾਲ਼ ਵੇਖਣਾ ਤੇ  ਭਾਗੋ ਅੱਗੋਂ ਚਾਂਦੀ ਦਾ ਖੱਲਾ( ਜੁੱਤੀ ) ਮਾਰ ਦੇਣਾ। ਫ਼ਰ ਸ਼ਹਾਮੰਦ ਦੇ  ਚੋਰੀਆਂ ਤੇ ਡਾਕਿਆਂ  ਦੇ ਪੈਸੇ ਮੁੱਕ ਗਏ। ਫ਼ਰ ਮਾਲ ਡੰਗਰ ਦੇ ਵਿਕਣ  ਦੀ ਵਾਰੀ ਆ ਗਈ ਉਹ ਵੀ ਵਿਕ ਕੇ  ਮੁਕੱਦਮਿਆਂ ਤੇ ਸ਼ਹਾਮੰਦ ਦੇ ਟੋਰ ਦਾ ਬਲਣ ਬਣ ਗਏ ਆਖ਼ੀਰ ਤੇ  ਭਿਗੋ ਦੇ ਸਗਨਾਂ ਦੇ  ਗਹਿਣੇ ਰਹਿ ਗਏ। ਉਹ ਵੇਚਣ ਤੁਰੀ ਤੇ ਪਹਿਲੇ ਉਨ੍ਹਾਂ ਨੂੰ ਘੁੱਟ ਕੇ ਸੀਨੇ ਨਾਲ਼ ਲਾ ਕੇ ਰੋਈ ਤੇ ਫ਼ਰ ਹਿੰਮਤ ਕਰ ਕੇ ਸੁਨਿਆਰੇ ਨੂੰ ਦੇ ਆਈ। ਥਾਣੇ , ਕਚਹਿਰੀਆਂ ਤੇ ਜੇਲਾਂ ਦੀ ਡਈਂ  ਦਾ ਏਡਾ ਵੱਡਾ ਮੂੰਹ  ਏ ਪਲਾਂ ਵਿਚ ਸਭ ਹੜੱਪ ਕਰ ਜਾਂਦੀ ਏ ਉਤੋਂ ਸ਼ਹਾਮੰਦ ਦੀ ਟੋਰ ਦਾ  ਖ਼ਰਚਾ। ਹੁਣ ਭਿਗੋ  ਕੋਲ਼ ਉਹਦਾ  ਸਰੀਰ ਈ ਬਾਕੀ ਰਹਿ ਗਿਆ ਜੋ ਮੰਡੀ ਵਿਚ ਆ ਗਿਆ ਤੇ ਟਿਕੇ ਟਿਕੇ ਵਿਚ ਵਿਕਣ ਲੱਗ ਪਿਆ।

ਮੈਂ  ਜਦ ਸ਼ਹਾਮੰਦ ਨੂੰ ਅਦਾਲਤ ਵਿਚ ਪੇਸ਼ ਕਰਕੇ ਬਖ਼ਸ਼ੀਖ਼ਾਨੇ ਵਾਪਸ  ਲਿਆ  ਰਿਹਾ ਸਾਂ ਤਾਂ  ਰਾਹ ਵਿਚ  ਸ਼ਹਾਮੰਦ ਦੀ ਉਹੋ ਟੋਰ ।ਲੋਕੀ ਮਿਹਰ ਸਾਹਿਬ ਸਲਾਮ,  ਮਿਹਰ ਸਾਹਿਬ  ਸਲਾਮ  ਕਹਿ ਰਹੇ ਨੇ । ਮੈਂ ਵੇਖਿਆ ਕਿ ਭਿਗੋ ਦਰੱਖ਼ਤਾਂ ਦੇ ਉਹਲੇ ਇਕ ਗਾਹਕ ਨਾਲ਼ ਸੌਦਾ ਕਰ ਰਹੀ ਸੀ। ਮੈਂ ਸ਼ਹਾਮੰਦ ਤੋਂ  ਪੁੱਛਿਆ :” ਤੈਨੂੰ ਕੁਝ  ਦੱਸਿਆ ਏ”।

” ਮੈਨੂੰ ਤੇ ਕੁਝ ਨਹੀਂ ਦੱਸਿਆ”: ਸ਼ਹਾਮੰਦ ਜਵਾਬ ਦਿੱਤਾ।

” ਮੈਂ ਕੋਈ ਦੂਰਬੀਨ ਤੇ  ਨਹੀਂ ਲਾਈ ਹੋਈ ਮੈਨੂੰ ਨਜ਼ਰ ਆਰਹੀਆ ਏ ਤੈਨੂੰ ਨਜ਼ਰ ਕਿਉਂ  ਨਹੀਂ ਆਉਂਦਾ” : ਮੈਂ ਦਰੱਖ਼ਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ।

ਜਦ  ਸ਼ਹਾਮੰਦ  ਗੌਹ ਨਾਲ਼ ਵੇਖਿਆ  ਤੇ ਕਹਿਣ ਲੱਗਾ  : ” ਇਹ ਤੇ ਭਿਗੋ ਏ”।

“ਆਹੋ  ਇਹ ਤੇਰੀ ਮਰਦ ਭਿਗੋ ਈ ਏ। ਇਹ ਸੌਦਾ ਕਰ ਰਹੀ ਏ  ਕੁੱਝ  ਚਿਰ ਮਗਰੋਂ ਤੇਰੀ ਏਸ ਮਰਦਾਂ ਵਰਗੀ ਸ਼ੇਰ ਜੱਟੀ  ਦਾ ਨੰਗਾ ਸਰੀਰ ਏਸ ਗਾਹਕ  ਦੀ ਮਿਲਕੀਅਤ ਹੋਵੇਗਾ।

ਮੇਰੀ ਇਹ ਗੱਲ ਸੁਣ ਕੇ ਸ਼ਹਾਮੰਦ ਬਾਲਾਂ ਵਾਂਗੂੰ ਢਾਈਂ ਮਾਰ ਮਾਰ ਕੇ  ਰੌਣ ਲੱਗ ਪਿਆ।

ਮੈਨੂੰ ਇੰਜ ਲੱਗਾ ਜਿਵੇਂ ਵੇਖਦਿਆਂ ਵੇਖਦਿਆਂ ਰੇਤ ਦਾ ਇਕ ਕਿਲ੍ਹਾ ਇਕੋ ਈ ਝੱਖੜ ਵਿਚ  ਵਾਵਰੋਲੇ ਨਾਲ਼ ਉਡ਼ ਗਿਆ  ਤੇ ਪਿੱਛੇ ਭਾਂ ਭਾਂ ਕਰਦਾ  ਉਜਾੜ ਰਹਿ ਗਿਆ।

     

      रेत दा किल्हा 

राना मुजाहद हुसैन (सभ  इंसपैकटर)

मैं उन्हां दिनां विच  पुलीस लाईन  साहीवाल विच   लग्गा  होया सां । इथों  मेरियां  वक्खो   वक्ख ड्यूटियां  लगदियां  सन  कदे किधरे ते  कदे किधरे।  कदे कदे मैनूं  जुडीशल  हवालात  चों मुलज़मां नूं  लै के अदालतां विच पेश करन वी जाना पैंदा सी। मुलज़मां नूं  संट्रल जेल्ह  साहीवाल तों  ल्या के बख़शीख़ाने बन्द कर दित्ता जांदा सी  फ़र इथों चार चार  पंज पंज नूं  हत्थकड़ियां ला के वारी वारी अदालतां विच पेश कीता जांदा सी।  पेशी वेले  उन्हां  दी मुलाकात करन  आए  उन्हां दे लगदे लींंदे  उन्हां लई खाना ते होर खान पीन वालियां  चीज़ां लै के आउंदे सन।

मुलज़मां नूं इह चीज़ां देन लई  इन्हां रिशतेदारां नूं पुलिस  दा तआवन  चाहीदा हुन्दा सी  जिस लई इह विचारे कई तरीके वरतन ते मजबूर हुन्दे सन जिन्हां विच पुलीस नूं बख़शीश देनी उन्हां दे मुबायल फ़ोनां विच बैलंस पवा के  दिया  । इन्हां मुलज़मां दियां  मांवां , भैणां ते बीवियां इह कंम आपने हुसन  दा  जादू जगा के करवांद्यां सन  अकसर  इह जादू  फोका कंम नहीं सी करदा ते इन्हां नूं आपना सरीर भीनटे चाड़्हना पैंदा सी।

वेले दे बदलन नाळ कदरां वी बदल गईआं सन  कल्ल्ह जद  इक मुलज़म फड़्या जांदा सी ते उहदी पैरवी करन वाला उहदा ख़ानदान  रिशतेदार ते सज्जन बैली हुन्दे सन अज्ज ख़ुदग़रज़ी ते ग़रीबी इह सारे रिशते मुका दित्ते ने  कुझ दिन भैन भरा  रिशतेदार ते सज्जन बैली गोंगलूआं तों मिट्टी लाहुन लई झूठी सच्ची पैरवी करदे ने फ़र सभ भज्ज जांदे ने आख़ीर  ते एस मुलज़म दी सारी पैरवी एस दी बीवी नूं करनी पैंदी ए  इह कुझ दिन ते भोईं भांडा ते  गहना लता वेच के पैरवी ते लाउंदी ए  फ़र जद सभ कुझ मुक्क जांदा ए  ते इहदे सरीर दी वारी आ  जांदी ए इहदा सरीर  इहदी करंसी बण जांदा ए जिथे लोड़ पई आपना सरीर अगांह  कर दित्ता  ते  लोड़ पूरी कर लई।

इस दिन जेहड़े मुलज़म मैं अदालत विच पेश करने सन उन्हां विच इक मुलज़म  शहामन्द वी सी। इह इलाके दा मन्न्या परमन्न्या  बदमाश ते डकैत  सी इह डकैती कतल ते कई होर भारे मुकद्दम्यां विच  जेल्ह विच बन्द सी । जेल्ह विच इह बड़ी टोर नाळ रहन्दा सी। मायआ लग्गे चिट्टे कप्पड़े मुच्छां नूं  वट्ट दित्ता होया  उहदे इरद गरद हर वेले  ख़ुशामदियां दा घेरा हुन्दा सी ते विच  उह वड्डा राठ ते  हीरो बण के बहन्दा  ते रज्ज के शेख़ियां मारदा। इन्हां ख़ोशांमन्नदियां दी खान पीन वालियां चीज़ां  नाळ सेवा करदा पूरी जेल्ह विच मेहर  शहामन्द ,  मेहर शहामन्द  हुन्दी। उहदे मुकद्दम्यां दी पैरवी ते  जेल्ह विच उहदियां फ़रमायशां उहदी बीवी भिगो करदी सी। शहामन्द  सारियां अग्गे  फुंतडदा  कि ज़नानी होवे ते भिगो वरगी।

उहने कहना :” भिगो मरद ए   मरद।  मजाल ए  जे कोयी मरद उहदे वल्ल अक्ख  पुट्ट के देखे उह  मेळी अक्ख नाळ वेखन वाल्यां दियां अक्खां कढ्ढ लवेगी उह कोयी बाकी ज़नानियां वरगी नहीं ए  जो  थाने कचहरियां विच टिके टिके ते विकदियां फिरदियां ने”।

भिगो रज्ज के सोहनी सी पूरी हीर ।बड़ी आकड़ ख़ान । शुरू शुरू विच जद उह पैरवी करन  नकली ते पैस्यां नाळ उहदी जेब भरी होयी सी जे किसे वकील ,मुणशी, अदालत , पुलीस  जां जेल्ह दे मुलाज़म  उहदे वल्ल बुरी नज़र नाळ वेखना ते  भागो अग्गों चांदी दा खल्ला( जुत्ती ) मार देणा। फ़र शहामन्द दे  चोरियां ते डाक्यां  दे पैसे मुक्क गए। फ़र माल डंगर दे विकन  दी वारी आ  गई उह वी विक के  मुकद्दम्यां ते शहामन्द दे टोर दा बलन बण गए आख़ीर ते  भिगो दे सगनां दे  गहने रह गए। उह वेचन तुरी ते पहले उन्हां नूं घुट्ट के सीने नाळ ला के रोयी ते फ़र हिंमत कर के सुन्यारे नूं दे आई। थाने , कचहरियां ते जेलां दी डईं  दा एडा वड्डा मूंह  ए  पलां विच सभ हड़प्प कर जांदी ए  उतों शहामन्द दी टोर दा  ख़रचा। हुन भिगो  कोळ उहदा  सरीर ई  बाकी रह ग्या जो मंडी विच आ  ग्या ते टिके टिके विच विकन लग्ग प्या।

मैं  जद शहामन्द नूं अदालत विच पेश करके बख़शीख़ाने वापस  ल्या  रेहा सां तां  राह विच  शहामन्द दी उहो टोर ।लोकी मेहर साहब सलाम,  मेहर साहब  सलाम  कह रहे ने । मैं वेख्या कि भिगो दरख़्ख़तां दे उहले इक गाहक नाळ सौदा कर रही सी। मैं शहामन्द तों  पुच्छ्या :” तैनूं कुझ  दस्स्या ए मैनूं ते कुझ नहीं दस्स्या”: शहामन्द जवाब दित्ता।

” मैं कोयी दूरबीन ते  नहीं लायी होयी मैनूं नज़र आरहिया ए  तैनूं नज़र क्युं  नहीं आउंदा” : मैं दरख़्ख़तां वल्ल इशारा करद्यां केहा।

जद  शहामन्द  गौह नाळ वेख्या  ते कहन लग्गा  : ” इह ते भिगो ए”।

“आहो  इह तेरी मरद भिगो ई  ए इह सौदा कर रही ए   कुझ्झ  चिर मगरों तेरी एस मरदां वरगी शेर जट्टी  दा नंगा सरीर एस गाहक  दी मिलकियत होवेगा।

मेरी इह गल्ल सुन के शहामन्द बालां वांगूं ढाईं मार मार के  रौन लग्ग प्या।

मैनूं इंज लग्गा जिवें वेखद्यां वेखद्यां रेत दा इक किल्हा इको ई  झक्खड़ विच  वावरोले नाळ उड਼ ग्या  ते पिच्छे भां भां करदा  उजाड़ रह ग्या।     

     

 

 

Tags:

4 Responses to “Rana mujahid on “Rana mujahid”

  • رانا مجاہد سانجاू پنجاب دا نواں ساتھی اے تے ایہدی ایہہ پہلی کہانی اے
    تسیں آپ اندازہ کر سکدے او کہ ایہہ کمال دی کہانی اے۔ سبھ پنجابیاں نوں چاہیدا اے کہ رانا مجاہد دا بھرواں سواگت کرن ۔ سانوں ایہو جیہے لکھاریاں دی لوڑ اے جو دھرتی دے قریب نے
    ਰਾਣਾ ਮੁਜਾਹਿਦ ਸਾਂਝਾ ਪੰਜਾਬ ਦਾ ਨਵਾਂ ਸਾਥੀ ਏ ਤੇ ਇਹਦੀ ਇਹ ਪਹਿਲੀ ਕਹਾਣੀ ਏ
    ਤੁਸੀਂ ਆਪ ਅੰਦਾਜ਼ਾ ਕਰ ਸਕਦੇ ਓ ਕਿ ਇਹ ਕਮਾਲ ਦੀ ਕਹਾਣੀ ਏ। ਸਭ ਪੰਜਾਬੀਆਂ ਨੂੰ ਚਾਹੀਦਾ ਏ ਕਿ ਰਾਣਾ ਮੁਜਾਹਿਦ ਦਾ ਭਰਵਾਂ ਸਵਾਗਤ ਕਰਨ । ਸਾਨੂੰ ਇਹੋ ਜਿਹੇ ਲਿਖਾਰੀਆਂ ਦੀ ਲੋੜ ਏ ਜੋ ਧਰਤੀ ਦੇ ਕਰੀਬ ਨੇ
    राना मुजाहद सांझा पंजाब दा नवां साथी ए ते इहदी इह पहली कहानी ए
    तुसीं आप अन्दाज़ा कर सकदे ओ कि इह कमाल दी कहानी ए सभ पंजाबियां नूं चाहीदा ए कि राना मुजाहद दा भरवां सवागत करन । सानूं इहो जेहे लिखारियां दी लोड़ ए जो धरती दे करीब ने

  • رانا مجاہد سانجاू پنجاب دا نواں ساتھی اے تے ایہدی ایہہ پہلی کہانی اے
    تسیں آپ اندازہ کر سکدے او کہ ایہہ کمال دی کہانی اے۔ سبھ پنجابیاں نوں چاہیدا اے کہ رانا مجاہد دا بھرواں سواگت کرن ۔ سانوں ایہو جیہے لکھاریاں دی لوڑ اے جو دھرتی دے قریب نے
    ਰਾਣਾ ਮੁਜਾਹਿਦ ਸਾਂਝਾ ਪੰਜਾਬ ਦਾ ਨਵਾਂ ਸਾਥੀ ਏ ਤੇ ਇਹਦੀ ਇਹ ਪਹਿਲੀ ਕਹਾਣੀ ਏ
    ਤੁਸੀਂ ਆਪ ਅੰਦਾਜ਼ਾ ਕਰ ਸਕਦੇ ਓ ਕਿ ਇਹ ਕਮਾਲ ਦੀ ਕਹਾਣੀ ਏ। ਸਭ ਪੰਜਾਬੀਆਂ ਨੂੰ ਚਾਹੀਦਾ ਏ ਕਿ ਰਾਣਾ ਮੁਜਾਹਿਦ ਦਾ ਭਰਵਾਂ ਸਵਾਗਤ ਕਰਨ । ਸਾਨੂੰ ਇਹੋ ਜਿਹੇ ਲਿਖਾਰੀਆਂ ਦੀ ਲੋੜ ਏ ਜੋ ਧਰਤੀ ਦੇ ਕਰੀਬ ਨੇ
    राना मुजाहद सांझा पंजाब दा नवां साथी ए ते इहदी इह पहली कहानी ए
    तुसीं आप अन्दाज़ा कर सकदे ओ कि इह कमाल दी कहानी ए सभ पंजाबियां नूं चाहीदा ए कि राना मुजाहद दा भरवां सवागत करन । सानूं इहो जेहे लिखारियां दी लोड़ ए जो धरती दे करीब ने

  • ਰਾਣਾ ਮੁਜਾਹਿਦ Ji ne Ta Bahut Wadiya Likhiya Hai ,,,,,, Or Mere Khiyal Ch Assi Zindgi de Sach Nu Jan Bujh Ke Ignoor Karde Ha

  • bohat he nice story ha aesay tarah diyan storiy
    an sano lokan nu sabak skhandiyan nay .meno brri khushi hoi k saday department da koi admi v ayne soch tay shaor rakhda tay aenyan soniya kahaniyan likh sakda wah .wa rana wa

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net