Ranju

ਫਾਸਲੇ

 

ਡਾਕਟਰ ਰੰਜੂ

 فاصلے

 ڈاکٹر رنجو

 

ਫਾਸਲੇ
ਇਹ ਮਜਹਬਾਂ ਦਾ ਫਾਸਲਾ,
ਤਹਿ ਕਰਨਾ ਜਰਾ ਮੁਸ਼ਕਿਲ,
ਮੈਂ ਬਿਲਕੁਲ ਤੇਰੇ ਵਰਗੀ ਹਾਂ,
ਪਰ ਤੂੰ ਕਹੇ ਮੈਂ ਕੋਈ ਹੋਰ.
ਇਹ ਉਮਰਾਂ ਦਾ ਫਾਸਲਾ,
ਪਾਰ ਕਰਨਾ ਓਸ ਤੋਂ ਵੀ ਮੁਸ਼ਕਿਲ,
ਮੇਰੀ ਸੋਚ ਉਮਰ ਨਾਲੋਂ ਵੀ ਕੁਝ ਵਧ,
ਤੇ ਤੇਰੀ ਸੋਚ ਆਪਣੀ ਉਮਰ ਤੋਂ ਘਟ,
ਇਹ ਮੁਲਕਾਂ ਦਾ ਫਾਸਲਾ,
ਸਰਹੱਦਾ ਲੰਘਣੀਆਂ ਨਾ-ਮੁਮਕਿਨ,
ਮੇਰੇ ਮੁਲਕ ਦੇ ਲੋਕ ਨਾ ਸਮਝਣ,
ਤੇਰੇ ਮੁਲਕ ਨਾਲ ਤੈਨੂੰ ਇਸ਼ਕ਼,
ਇਹ ਤਕ਼ਦੀਰਾਂ ਦਾ ਫਾਸਲਾ,
ਕੀਕਰ ਕਰਾਂ ਮੈਂ ਤਹਿ,
ਮੇਰੀ ਰਾਹ ‘ਚ ਕੰਡੇ,ਰੋੜੇ,ਟਿੱਬੇ-ਟੋਏ,
ਤੇਰੀ ਕਿਸਮਤ ‘ਚ ਨੇ ਕੁਝ ਹੋਰ,

ਇਹ ਸਾਹਾਂ ਦਾ ਫਾਸਲਾ ,
ਇੱਕ ਆਵੇ,ਦੂਜਾ ਬੂਹੇ ਖੜੇ ਮੇਰੇ,
ਤੈਨੂੰ ਛੋਹ ਨਾ ਸਕਾਂ ਮੈਂ,
ਇੱਕ ਪਰਛਾਈ ਜਿਹਾ ਤੂੰ,

ਇਹ ਮਜਬੂਰੀਆਂ ਦਾ ਫਾਸਲਾ,
ਕਿਵੇਂ ਸਮਝਾਵਾਂ ਹੁਣ ਤੈਨੂੰ,
ਕਦਮ ਮੇਰੇ ਚਾਹ ਕੇ ਵੀ ਨਾ ਉਠਣ,
ਤੇ ਤੂੰ ਬਾਹਾਂ ਅੱਡੀ ਕਰੇਂ ਉਡੀਕ ਮੇਰੀ,

ਇਹ ਕਈ ਜਨਮਾਂ ਦਾ ਫਾਸਲਾ,
ਇੱਕ ਜਨਮ ‘ਚ ਤਹਿ ਨਾ ਹੋਣਾ,
ਕਦੇ ਮੈਂ ਮਰ ਜਾਂਵਾ,ਕਦੇ ਤੂੰ ਜੀ ਜਾਂਵੇ,
ਕਦੇ ਤੂੰ ਬੁਢਾ ਹੋ ਜਾਂਵੇ,ਕਦੇ ਮੈਨੂੰ ਕੁਝ ਨਜ਼ਰ ਨਾ ਆਵੇ,

فاصلے
ڈاکٹر رنجو
ایہہ مذہباں دا فاصلہ،
طے کرنا ذرا مشکل،
میں بالکل تیرے ورگی ہاں،
پر توں کہےںمیں کوئی ہور.
ایہہ عمراں دا فاصلہ،
پار کرنا اوس توں وی مشکل،
میری سوچ عمر نالوں وی کجھ ودھ،
تے تیری سوچ اپنی عمر توں گھٹ،
ایہہ ملکاں دا فاصلہ،
سرحداں لنگھنیاں ناممکن،
میرے ملک دے لوک نا سمجھن،
تیرے ملک نال تینوں عشق
ایہہ تقدیراں دا فاصلہ،
کیکر کراں میں طے ،
میری راہ ‘چ کنڈے،روڑے،ٹبے-ٹوئے،
تیری قسمت ‘چ نے کجھ ہور،
ایہہ ساہاں دا فاصلہ ،
اک آوے،دوجا بوہے کھڑے میرے،
تینوں چھوہ نہ سکاں میں،
اک پرچھائی جیہا توں،
ایہہ مجبوریاں دا فاصلہ،
کویں سمجھاواں ہن تینوں،
قدم میرے چاہ کے وی نہ اٹھن،
تے توں باہاں اڈی کریں اڈیک میری،
ایہہ کئی جنماں دا فاصلہ،
اک جنم ‘چ طے نہ ہونا،
کدے میں مر جانواں،کدے توں جی جانویں ،
کدے توں بڈھا ہو جانویں ،کدے مینوں کجھ نظر نہ آوے،

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net