Rinku Saini

ਜਾ ਰਿਹਾ ਹਾਂ
ਰਿੰਕੂ ਸੈਣੀ

جا رہیا ہاں

رنکو سینی


ਉੱਠਦਾ ਹਾਂ,
ਫਿਰ ਡਿੱਗ ਪੈਂਦਾ ਹਾਂ,
ਪਤਾ ਨਹੀ ,
ਰਸਤਾ ਔਖਾ ,
ਜਾਂ ਮੇਰੇ ਵਿੱਚ,
ਦਮ ਨਹੀਂ,
ਮੰਜਿਲ ਪਤਾ ਨਹੀਂ,
ਫਿਰ ਵੀ ਮੈਂ,
ਤੁਰਿਆ ਜਾ ਰਿਹਾ ਹਾਂ,
ਪੁੱਛਦੇ ਨੇ ਹਾਲ,
ਰਸਤੇ ਵਿੱਚ ਕਈ,
ਮੈਂ ਤਾਂ ਬਸ,
ਸਲਾਮਤੀ ਦਾ ,
ਹੱਥ ਹਿਲਾਦਾਂ ਜਾ ਰਿਹਾਂ ਹਾਂ,
ਕੋਣ ਨੇ ਉਹ ,
ਆਪਣੇ ਜਾਂ ਬੈਗਾਣੇ,
ਇਸ ਗੱਲ ਦਾ ਵੀ,
ਮੈਨੂੰ ਪਤਾ ਨਹੀਂ,
ਬਸ ਮੈਂ ਮਿਲਦਾ ਜਾ ਰਿਹਾ ਹਾਂ,
ਜਿੰਦਗੀ ਦੀ ਤਲਾਸ਼ ਹੈ,
ਜਾਂ ਮੋਤ ਦਾ ਇੰਤਜਾਰ,
ਵਿਚਲੇ ਫਰਕ ਨੂੰ,
ਮੈਂ ਸਮਝਣ ਲਈ
ਸੋਚਾਂ ਵਿੱਚ ਡੁਬਿਆ ਜਾ ਰਿਹਾ ਹਾਂ,
ਮੰਜਿਲ ਪਤਾ ਨਹੀਂ,
ਫਿਰ ਵੀ ਮੈਂ,
ਤੁਰਿਆ ਜਾ ਰਿਹਾ ਹਾਂ…
اٹھدا ہاں،
پھر ڈگّ پیندا ہاں،
پتہ نہیں ،
رستہ اوکھا ،
جاں میرے وچّ،
دم نہیں،
منزل پتہ نہیں،
پھر وی میں،
تریا جا رہیا ہاں،
پچھدے نے حال،
رستے وچّ کئی،
میں تاں بس،
سلامتی دا ،
ہتھ ہلانداں جا رہیا ہاں،
کون نے اوہ ،
اپنے جاں بیگانے،
اس گلّ دا وی،
مینوں پتہ نہیں،
بس میں ملدا جا رہیا ہاں،
زندگی دی تلاش ہے،
جاں موت دا انتظار،
وچلے فرق نوں،
میں سمجھن لئی
سوچاں وچّ ڈبیا جا رہیا ہاں،
منزل پتہ نہیں،
پھر وی میں،
تریا جا رہیا ہاں

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net