Search bullha

بلہے  نوں لبھ لیاؤ

مسعود قمر

ਬੁਲ੍ਹੇ ਨੂੰ ਲੱਭ ਲਿਆਓ
ਮਸਊਦ ਕਮਰ

بلہے  نوں لبھ لیاؤ نی سیو ۔۔۔۔

 ہنیر ہوگیاں گلیاں

 کالی ہو گئی دھرتی

 کالا ہوگیا امبر

کدھرے وی چانن دسدا نائیں

بْجھ گیا بلہے دا بھانبڑ

 

 چھن چھن وجن نائیں گھنگھرو

 نا ای لگے ٹھیکا پپو ڈھولیا دا

 بُھل گئی  کنجری آپنا  نچنا

پاوے نائیں کوئی بلہے  دی دھمال ۔۔۔۔

 مسیتوں لاشاں بانگاں دیون

 سکولاں چ وگن لہو دریا

تختیاں دے پورنیاں تے

 مل دتیاں نفرت بھریاں گاچنیاں

 تے راج کرے ملأں ڈنگر

بلہے  نوں لبھ لیاؤ نی سیو

 بلہے  نوں لبھ لیاؤ

ਬੁਲ੍ਹੇ ਨੂੰ ਲੱਭ ਲਿਆਓ
ਮਸਊਦ ਕਮਰ
ਬੁਲ੍ਹੇ ਨੂੰ ਲੱਭ ਲਿਆਉਣੀ ਸੇਵ ।।।।

 ਹਨੇਰ ਹੋਗੀਆਂ ਗਲੀਆਂ
ਕਾਲ਼ੀ ਹੋ ਗਈ ਧਰਤੀ
ਕਾਲ਼ਾ ਹੋ ਗਿਆ ਅੰਬਰ
ਕਿਧਰੇ ਵੀ ਚਾਨਣ ਦੱਸਦਾ ਨਾਈਂ
ਬੱਝ ਗਿਆ ਬੁਲ੍ਹੇ ਦਾ ਭਾਂਬੜ ।।।।
ਛਿਣ ਛਿਣ ਵੱਜਣ ਨਾਈਂ ਘੁੰਘਰੂ
ਨਾ ਈ ਲੱਗੇ ਠੇਕਾ ਪੱਪੂ ਢੋਲਿਆ ਦਾ
ਭੁੱਲ ਗਈ ਕੰਜਰੀ ਆਪਣਾ ਨੱਚਣਾ
ਪਾਵੇ ਨਾਈਂ ਕੋਈ ਬੁਲ੍ਹੇ ਦੀ ਧਮਾਲ ।।।।
ਮਸੀਤੋਂ ਲਾਸ਼ਾਂ ਬਾਂਗਾਂ ਦੇਵਨ
ਸਕੂਲਾਂ ਚ ਵਗਣ ਲਹੂ ਦਰਿਆ
ਤਖ਼ਤੀਆਂ ਦੇ ਪੂਰਨਿਆਂ ਤੇ
ਮਿਲ ਦਿੱਤੀਆਂ ਨਫ਼ਰਤ ਭਰੀਆਂ ਗਾਚਨੀਆਂ
ਤੇ ਰਾਜ ਕਰੇ ਮਿਲਾ ਇੰ ਡੰਗਰ
ਬੁਲ੍ਹੇ ਨੂੰ ਲੱਭ ਲਿਆਉਣੀ ਸੇਵ
ਬੁਲ੍ਹੇ ਨੂੰ ਲੱਭ ਲਿਆਓ

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net