Shahbaz Bhatti

 

ਕਿਤੇ  ਯਸੂ (ਈਸਾ) ਜੇ ਟੱਕਰੇ ਤਾਂ
ਤਾਰਕ ਗੁੱਜਰ
    کتےیسوع (عیسیٰ)جے ٹکرے تاں
طارق گجر

ਬਿਸ਼ਪ ਜਾਨ ਜ਼ੋਜ਼ਫ਼ ਦੀ ਖ਼ੁਦ ਕਸ਼ੀ  ਤੇ ਲਿਖੀ ਇਕ ਨਜ਼ਮ )
 بشپ جان جوزف دی خود کشی  تے لکھی اک نظم )

ਕਿਤੇ  ਯਸੂ (ਈਸਾ) ਜੇ ਟੱਕਰੇ ਤਾਂ
ਤਾਰਕ ਗੁੱਜਰ
(ਬਿਸ਼ਪ ਜਾਨ ਜ਼ੋਜ਼ਫ਼ ਦੀ ਖ਼ੁਦ ਕਸ਼ੀ  ਤੇ ਲਿਖੀ ਇਕ ਨਜ਼ਮ )
ਘੱਟ ਗਿਣਤੀ ਵਾਲਿਆਂ ਜਾਂ ਅਕਲੀਅਤਾਂ ਦੇ  ਵਜ਼ੀਰ  ਸ਼ਹਿਬਾਜ਼ ਭੱਟੀ ( ਜਿਹਨੂੰ  ਕਤਲ ਕਰਦਿੱਤਾ ਗਿਆ) ਦੇ ਨਾਂ
ਜੇ ਯਸੂ (ਇਸਾ) ਟੱਕਰੇ ਤਾਂ  ਉਹਨੂੰ ਇਕੋ ਈ ਗੱਲ ਪੁੱਛਣੀ
ਕੀ ਤੇਰੇ ਆਉਣ ਦਾ ਵੇਲ਼ਾ ਅਜੇ ਹੋਇਆ ਨਹੀਂ ਦੁਨੀਆ ਤੇ
ਕੀ ਹਾਲੇ ਕਸਰ ਬਾਕੀ ਹੈ
ਕੀ ਸੂਲ਼ੀ ਸਿਰਫ਼ ਉਹੋ ਏ ਜਿਹੜੀ ਤੇ ਤੋਂ ਪਿਆ ਝੂਲੇਂ
ਕੀ ਸੂਲ਼ੀ ਉਸ ਦਾ ਨਾਂ  ਨਹੀਂ ਜਿਹੜੀ  ਤੇ ਸਾਡੇ ਸਾਹ ਟੰਗੇ
ਕੀ ਤੈਨੂੰ ਅੰਬਰੋਂ ਲਾਹੁਣ ਲਏ  ਫ਼ਲਸਤੀਨ ਵਿਚ ਜਮਨਾ ਪਵੇਗਾ
ਕੀ ਸਾਰੀ ਦੁਨੀਆ ਦੇ ਦੁਖੀ ਸਿਰਫ਼ ਓਥੇ ਹੀ ਵਸਦੇ ਸਨ
 ਕਿਉਂ ਜੇ ਜੋ ਵੀ ਆਉਂਦਾ ਹੈ ਸੀ ਉਹ ਓਥੇ ਜਾ ਉਤਰਦਾ ਸੀ 
ਕੀ ਅਸਮਾਨਾਂ ਤੋਂ ਸਾਡੇ ਵਿਹੜੇ ਦਾ ਮੰਜ਼ਰ ਨਹੀਂ ਦਿਸਦਾ
ਜਿਥੇ ਚੁੱਪ ਚਾਣ ਮੌਤਾਂ ਜਿਹੀ ਸਦਾ ਖਿੱਲਰੀ ਹੀ ਰਹੀ ਅੱਜ ਤੱਕ
ਅਸੀਂ ਮਰੀਅਮ ਕਿਥੋਂ ਲੱਭੀਏ
ਅਸੀਂ ਅਜ਼ਲਾਂ ਤੋਂ ਪਾਕਾਂ ਵਿਚ ਪਲੀਤਾਂ ਨੂੰ ਜਨਮ ਦਿੱਤਾ
ਅਸੀਂ ਬੂਹੇ ਸ਼ਰੀਂਹ ਦੇ ਕੀ ਭਲਾ ਹੈ ਪੁੱਤਰ ਟੰਗਣੇ
ਅਸੀਂ ਜਮੈ ਵੀ ਨਿੱਜ ਜਮੈ ਅਸੀਂ ਜਿਵੇਂ ਵਾਂਝੇ ਜਮੈ
ਅਸੀਂ ਧਰਤੀ ਦੀ ਕੱਖ ਵਿਚੋਂ ਜੇ ਫੱਟੇ ਹਾਂ ਤਾਂ ਕੀ ਖੱਟਿਆ
ਅੱਜ  ਬੂਹੇ ਸਾਡੇ  ਤੇ ਉਸ ਵਣ ਦਾ ਕੀ ਕਰੀਏ 
ਜਿਹਦੇ ਸਾਏ ਜੰਮਣ ਤੋਂ ਨਿੱਕਾ ਕਰ ਕਰ ਮਾਰ ਛੱਡਿਆ ਏ
ਅਸੀਂ ਧਰਤੀ ਨਵ ਨੂੰ ਮਾਂ  ਕਿਹਾ ਇਹਨੇ ਕੁੱਛੜ ਨਹੀਂ ਛਕਿਆ
ਅਸੀਂ ਅੰਬਰ ਨੂੰ ਪਿਓ ਕਿਹਾ ਇਹਨੇ ਸਿਰ ਹੱਥ ਨਹੀਂ ਰੱਖਿਆ
ਅਸੀਂ ਘਰ ਵਿਚ ਵੀ ਬੇ ਘਰ ਜਿਹੇ  ਅਸੀਂ ਵਤਨਾਂ ਵਿਚ ਬੇ ਵਤਨੇ 
ਸਾਨੂੰ ਧਰਤੀ ਨਾ ਵਿੱਥ ਦੇਵੇ ਸਾਨੂੰ ਅਸਮਾਨ ਨਾ ਝੱਲੇ
 کتے  یسوع (عیسیٰ)  جے ٹکرے تاں
طارق گجر
(بشپ جان جوزف دی خود کشی  تے لکھی اک نظم )
گھٹ گنتی   والیاں جاں اقلیتاں دے  وزیر  شہباز بھٹی ( جیہنوں  قتل کردتا گیا) دے ناں
 جے یسوع (عیسیٰ)  ٹکرے تاں  اوہنوں اکو  ای  گل پچھنی
کی تیرے آؤن دا ویلا اجے ہویا  نہیں دنیا تے
کی حالے کسر  باقی ہے
کی سولی صرف اوہو  اے  جہڑی   تے توں پیا جھولیں
کی سولی اوس دا ناں  نہیں جہڑی  تے ساڈے ساہ ٹنگے
کی تینوں امبروں لاہون لئے  فلسطین و چ جمنا پوے گا
کی ساری دنیا دے دکھی صرف اوتھے ہی وسدے سن
 کیوں جے  جو وی آئوندا ہے سی اوہ اوتھے جا اتردا سی 
کی اسماناں توں ساڈے ویہڑے دا منظر نہیں دسدا
جتھے چپ چان موتاں جیہی سدا کھلری ہی رہی اج  تک
اسیں مریم کتھوں لبھئیے
 اسیں ازلاں توں پاکاں وچ پلیتاں نوں جنم دتا
اسیں  بوہے شرینہ دے کی بھلا ہے پترٹنگنے
اسیں جمے وی نج جمے اسیں جویں وانجے جمے
اسیں دھرتی دی ککھ وچوں جے پھٹے ہاں تاں کی کھٹیا
اج  بوہے ساڈے  تے اوس ون دا کی کرئیے 
جہدے سائے جمن توں نکا کر کر مارچھڈیا اے
اسیں دھرتی نو ں ماں  کیہا ایہنے کْچھڑ نہیں چھکیا
اسیں امبر نوں پیو کیہا ایہنے سر ہتھ نہیں رکھیا
اسیں گھر وچ وی بے گھر جیہے  اسیں وطناں وچ بے وطنے 
سانوں دھرتی نہ وتھ دیوے سانوں اسمان نہ جھلے

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net