The tragedy of Partition

kuldeep nayarThe tragedy of Partition

By Kuldip Nayar

  ਵੰਡ ਦਾ ਦੁਖਾਂਤونڈ دا دکھانت

کلدیپ نائر  ਕੁਲਦੀਪ ਨਾਇਰ

India’s independence or the migration of Hindus and Muslims on the basis of religion is as old as fifty-seven years. I remember leaving my home in Sialkot city on August 14 itself because the new state of Pakistan did not entertain non-Muslims, just as East Punjab did not want any Muslim in their midst. However, I crossed the border 32 days after independence. By then, the fury of killing and looting had subsided. I did not see Hindus and Muslims quarrelling or actually fighting. I saw the pain-etched faces — men and women, with their meagre belongings bundled on their heads and the fear-stricken children following them. Both Hindus and Muslims had left behind their hearth, homes, friends and neighbours. Both had been torn on the rack of history. Both were refugees.

The tragedy of Partition is too deep to be described in words. But to convert it into a Hindu and Muslim question is politicising the problem. Unfortunately, this will whip up hatred against Hindus, who were as much at the receiving end in Pakistan as were Muslims in India.

Why were the people, who coexisted for so many years, now killing each other? Nothing would be more futile than the effort to pin down who was responsible for the partitioning of the subcontinent. With the sequence of events stretching back for over six decades, such an exercise can only be an academic study.

History’s ‘ifs’ are at best hypothetical and at worst subjective. The Partition was like the Greek tragedy. All knew what was happening. Still they could do nothing to check it. The climate in the country had become too polluted to escape the carnage and the migration that came in its wake.

Has partition served the purpose of Muslims? I do not know. During my trips to that country, I have heard people saying that they are happy that at least they have “some place” where they feel secure, free of Hindu domination or Hindu aggression. But I feel that the Muslims as Muslims have been the biggest losers. They are now spread over three countries — India, Pakistan and Bangladesh. Imagine the influence that their numbers — their votes — could have commanded in the undivided subcontinent! They would have been nearly one-third of the total population.

I have returned disheartened from the Wagah-Amritsar border, not because there is no lessening of martial posture of soldiers at the sunset parade, but because of a new monstrosity that has come up there. The Pakistani authorities have projected figures in carving on boards to show how Hindus and Sikhs had killed and looted Muslims during the Partition. The reliefs have been displayed in such a way that they are visible only from the Indian side. They cannot be seen from the Pakistan side because the back of the reliefs are merely large bill boards.

The happenings depicted are offensive in expression and deprave in purport. They have been installed in the last two months, probably because the voice of peace with India is gaining strength in Pakistan and because nearly 50 people came to the border, the zero point, for the first time last year to light the candles since independence six decades ago.

Again, the reliefs put up at the border distort facts. Whatever brutalities shown happened on both sides. Hindus and Sikhs were victims in Pakistan and Muslims in India. It was the same sordid spectacle in the newly-born countries, neither less in brutality nor more in compassion. Women and children were the main targets.

If someone were to tell me that Hinduism is greater in generosity or that Islam emits more love, I would beg to differ. I saw the followers of the two religions killing in the name of faith. They were raising slogans of both “Har Har Mahadev” and “Ya Ali” while piercing swords or spears into one another. Some incidents were captured in the books which were published at that time. Aur insan mar gaya is the famous book by Ramanand Sagar and the short story Peshawar Express by the eminent Urdu writer Krishan Chander, to narrate events of how man dies when the Satan in him awakens. Then there are Sadaat Hasan Manto’s short stories in Urdu that tell how the two communities touched the depth of crime and callousness.

 ਵੰਡ ਦਾ ਦੁਖਾਂਤ

ਕੁਲਦੀਪ ਨਾਇਰ

ਭਾਰਤ ਦੀ ਆਜ਼ਾਦੀ ਜਾਂ ਧਰਮ ਦੀ ਬੁਨਿਆਦ ਤੇ (ਪੰਜਾਬੀ ) ਹਿੰਦੂ ਅਤੇ ਮੁਸਲਮਾਨ ਦੇ ਉਜਾੜੇ ਨੂੰ ਛੀਆਠ ਸਾਲ ਹੋ ਗਏ ਨੇ। ਮੈਨੂੰ 14ਅਗਸਤ ਨੂੰ ਸਿਆਲਕੋਟ ਸ਼ਹਿਰ ਵਿਚ ਆਪਣੇ ਘਰ ਨੂੰ ਛੱਡ ਕੇ ਆਉਣਾ ਯਾਦ ਹੈ. ਕਿਉਂ ਜੇ ਨਵੀਂ ਬਣੀ ਰਿਆਸਤ ਪਾਕਿਸਤਾਨ ਨਾ ਇੱਥੇ ਗ਼ੈਰ ਮੁਸਲਮਾਂਨ ਨੂੰ ਰੱਖ ਕੇ ਰਾਜ਼ੀ ਸੀ ਤੇ ਦੂਜੇ ਪਾਸੇ ਬਿਲਕੁਲ ਇਸੇ ਤਰਾਂ ਪੂਰਬੀ ਪੰਜਾਬ ਉਥੇ ਮੁਸਲਮਾਨਾਂ ਨੂੰ ਰੱਖ ਕੇ ਖ਼ੁਸ਼ ਸੀ ।

ਬਹਿਰਹਾਲ ਮੈਂ ਆਜ਼ਾਦੀ ਦੇ 32ਦਿਨ ਬਾਦ ਸਰਹੱਦ ਪਾਰ ਕਰ ਗਿਆ. ਇਸ ਵੇਲੇ ਤੱਕ ਕਤਲ ਤੇ ਲੁੱਟਮਾਰ ਦਾ ਬਾਜ਼ਾਰ ਕੁੱਝ ਠੰਡਾ ਪੇ ਚੁੱਕਿਆ ਸੀ। ਮੈਂ ਕਿਧਰੇ ਵੀ ਮੁਸਲਮਾਨਾਂ ਤੇ ਹਿੰਦੂਆਂ ਨੂੰ ਆਪਣੀਆਂ ਅੱਖਾਂ ਨਾਲ਼ ਲੜਦਿਆਂ ਝਗੜਦਿਆਂ ਨਹੀਂ ਸੀ ਦੇਖਿਆ। ਮੈਂ ਜੋ ਦੇਖਿਆ। ਪੀੜ ਤੇ ਗ਼ਮ ਨਾਲ਼ ਭਰੇ ਚਿਹਰੇ। ਔਰਤਾਂ ਤੇ ਮਰਦਾਂ ਆਪਣੇ ਮਾਮੂਲੀ ਮਾਲ ਮਤਾ ਦੀਆਂ ਗੱਠੜੀਆਂ ਸਿਰ ਤੇ ਰੱਖੀ ਤੁਰੇ ਜਾ ਰਹੇ ਸਨ ਤੇ ਉਨ੍ਹਾਂ ਦੇ ਨਾਲ਼ ਨਾਲ਼ ਡਰੇ ਹੋਏ ਖ਼ੌਫ਼ਜ਼ਦਾ ਬਾਲ ਸਨ। ਹਿੰਦੂ ਤੇ ਮੁਸਲਮਾਨ ਦਿਵੇਂ ਆਪਣੇ ਦਿਲ, ਘਰ, ਦੋਸਤ ਤੇ ਗੁਆਂਢੀ ਪਿੱਛੇ ਛੱਡ ਆਏ ਸਨ। ਦੋਨਾਂ ਨੂੰ ਤਾਰੀਖ਼ ਦੇ ਜ਼ੁਲਮ ਨੇ ਚੀਰ ਕੇ ਪਨਾਹ ਗੀਰ ਬਣਾ ਦਿੱਤਾ ਸੀ।

ਵੰਡ ਦਾ ਦੁਖਾਂਤ ਏਡਾ ਡੂੰਘਾ ਏ ਕਿ ਇਹਨੂੰ ਲਫ਼ਜ਼ਾਂ ਰਾਹੀਂ ਬਿਆਨ ਕਰਨਾ ਮੁਮਕਿਨ ਨਹੀਂ। ਪਰ ਏਸ ਨੂੰ ਹਿੰਦੂ ਤੇ ਮੁਸਲਮਾਨ ਦੇ ਮੁੱਦੇ ਵਿਚ ਤਬਦੀਲ ਕਰਨਾ ਅਸਲ ਵਿਚ ਏਸ ਮਸਲੇ ਨੂੰ ਸਿਆਸੀ ਰੰਗ ਦੇਣ ਵਾਲੀ ਗੱਲ ਏ। ਬਦਕਿਸਮਤੀ ਨਾਲ਼ ਇਹ ਤਰੀਕਾ   ਹਿੰਦੂਆਂ ਦੇ ਖ਼ਿਲਾਫ਼ ਨਫ਼ਰਤ ਉਭਾਰੇ ਗਾ ਜਦ ਕੇ ਹਿੰਦੂ ਨਾਲ਼ ਪਾਕਿਸਤਾਨ ਵਿਚ ਉਹੋ ਈ ਸਲੋਕ ਕੀਤਾ ਗਿਆ ਜੋ ਇਕ ਮੁਸਲਮਾਨ ਨਾਲ਼ ਹਿੰਦੁਸਤਾਨ ਵਿਚ ਹੋਇਆ।

ਉਹ ਲੋਕ ਜੋ ਸਾਲਾਂ ਦੇ ਸਾਲ ਇਕ ਦੂਜੇ ਨਾਲ਼ ਇਕੱਠੇ ਰਹੇ ਹਨ ਕਿਉਂ ਇਕ ਦੂਜੇ ਨੂੰ ਕਤਲ ਕਰਨ ਲੱਗ ਪਏ? ਅੱਜ ਏਸ ਤੋਂ ਵੱਡੀ ਬੇਕਾਰ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਕੋਸ਼ਿਸ਼ ਕਰਕੇ ਏਸ ਗੱਲ ਦਾ ਖੋਜ ਕੱਢਿਆ ਜਾਵੇ ਕਿ ਬਰ-ਏ-ਸਗ਼ੀਰ ਨੂੰ ਵੰਡਣ ਵਾਲਾ ਕੌਣ ਸੀ. ਪਿਛਲੇ ਛੇ ਦਹਾਕਿਆਂ ਵਿਚ ਹੋਏ ਵਾਕਿਆਂ ਦੀ ਲੜੀ ਰਾਹੀਂ ਜਾਣਨਾ ਇਕ ਇਲਮੀ ਪੜ੍ਹਾਈ ਵਾਂਗੂੰ ਏ।

ਇਤਿਹਾਸ ਵਿਚ ”ਜੇ ਯਾ ਜੇ ਕਰ” ਦਾ ਚੰਗਾ ਰੱਖ਼ ਇਹ ਹੈ ਕਿ ਇਹ ਮਫ਼ਰੋਜ਼ਾ ਜਾਂ   ਫ਼ਰਜ਼ ਕੀਤੀ ਗੱਲ ਏ ਤੇ ਇਹਦਾ ਭੈੜਾ ਰੱਖ਼ ਇਹ ਹੈ ਕਿ ਇਹ ਜ਼ਾਤੀ ਰਾਏ ਜਾਂ ਖ਼ਿਆਲ ਏ। ਅਸਲ ਵਿਚ ਵੰਡ ਯੂਨਾਨੀ ਦੁਖਾਂਤ *ਵਾਂਗੂੰ ਏ. ਸਭ ਨੂੰ ਪਤਾ ਸੀ ਕਿ ਕੀ ਹੋ ਰਿਹਾ ਸੀ ਪਰ ਏਸ ਦੇ ਹੁੰਦਿਆਂ ਸੁੰਦਿਆਂ ਉਹ ਇਹਨੂੰ ਰੋਕ ਨਾ ਸਕੇ। ਦੇਸ਼ ਵਿਚ ਮਾਹੌਲ ਏਸ ਕਦਰ ਗੰਦਾ ਹੋ ਗਿਆ ਸੀ ਕਿ ਕਤਲ-ਏ-ਆਮ ਅਤੇ ਮਾਈਗਰੇਸ਼ਨ ਤੋਂ ਬਚਣਾ ਨਾਮੁਮਕਿਨ ਹੋ ਗਿਆ ਸੀ।

ਕੀ ਵੰਡ ਨੇ ਮੁਸਲਮਾਨਾਂ ਦਾ ਮਕਸਦ ਪੂਰਾ ਕੀਤਾ ਏ? ਮੈਨੂੰ ਏਸ ਦਾ ਇਲਮ ਨਹੀਂ ਏ. ਪਾਕਿਸਤਾਨ ਦੇ ਗੇੜੇ ਮਾਰਨ ਦੇ ਦੌਰਾਨ ਮੈਂ ਕੁੱਝ ਲੋਕਾਂ ਨੂੰ ਕਹਿੰਦਿਆਂ ਸੁਣਿਆ ਏ ਕਿ ਉਹ ਖ਼ੁਸ਼ ਨੇ, ਘੱਟੋ ਘੱਟ ਕੋਈ ਤੇ ਐਸੀ ਥਾਂ ਏ ਜਿਥੇ ਉਹ ਮਹਿਫ਼ੂਜ਼ ਮਹਿਸੂਸ ਕਰਦੇ ਹਨ, ਜਿਥੇ ਉਹ ਹਿੰਦੂ ਦੇ ਜ਼ੁਲਮ ਤੇ ਜਬਰ ਤੋਂ ਬੱਚੇ ਹੋਏ ਨੇ ਪਰ ਮੈਂ ਜ਼ਾਤੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਮੁਸਲਮਾਨ ਬਤੌਰ ਮੁਸਲਮਾਨ ਦੇ ਸਭ ਤੋਂ ਵੱਡਾ ਹਾਰਨ ਵਾਲਾ ਏ । ਇਹ ਹੁਣ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਤਿੰਨ ਮੁਲਕਾਂ ਵਿਚ ਵੰਡਿਆ ਹੋਇਆ ਏ. ਸੋਚੋ ਆਪਣੀ ਗਿਣਤੀ ਆਪਣੇ ਵੋਟਾਂ ਦੇ ਜ਼ੋਰ ਤੇ ਨਾ-ਵੰਡੇ ਬੱਰ-ਏ-ਸਗ਼ੀਰ ਵਿਚ ਉਹ   ਕਿਵੇਂ ਆਪਣੀ ਮਨ ਮਰਜ਼ੀ ਕਰਦਾ ਉਹ ਕੁੱਲ ਆਬਾਦੀ ਦਾ ਲਗਭਗ ਤੀਜਾ ਹਿੱਸਾ ਹੋਣਾ ਸੀ.

ਮੈਂ ਵਾਹਗਾ ਅੰਮ੍ਰਿਤਸਰ ਦੀ ਸਰਹੱਦ ਤੋਂ ਟੁੱਟੇ ਦਿਲ ਨਾਲ਼ ਮੁੜਿਆ ਹਾਂ ਏਸ ਦੀ ਵਜ੍ਹਾ ਇਹ ਨਹੀਂ ਏ ਕਿ ਸ਼ਾਮ ਨੂੰ ਸਰਹੱਦ ਤੇ ਸੂਰਜ ਪਰੇਡ ਵਿਚ ਫ਼ੌਜੀ ਰੋਅਬ ਦਾਬ ਵਿਚ ਘਾਟਾ ਨਹੀਂ ਹੋਇਆ ਸਗੋਂ ਇਥੇ ਇਕ ਨਵੀਂ ਯਾਦਗਾਰ ਬਣਾ ਦਿੱਤੀ ਗਈ ਏ ਜਿਹਦੇ ਤੇ ਇਹ ਖੋਦੀਆ ਹੋਇਆ ਏ ਕਿ ਵੰਡ ਵੇਲੇ ਮੁਸਲਮਾਨ ਨੂੰ ਹਿੰਦੂਆਂ ਸਿੱਖਾਂ ਕਿਵੇਂ ਲੁੱਟਿਆ ਤੇ ਮਾਰਿਆ ਇਹ ਬੋਰਡ ਸਿਰਫ਼ ਭਾਰਤੀ ਪਾਸਿਓਂ ਦੱਸਦਾ ਏ ਪਾਕਿਸਤਾਨ ਦੇ ਪਾਸਿਓਂ ਨਹੀਂ ਵੇਖਿਆ ਜਾ ਸਕਦਾ।

ਇਹ ਵਾਕੇ ਵੇਖਣ ਵਿਚ ਜਾਰਿਹਾਨਾ ਤੇ ਦੁਸ਼ਮਣੀ ਪੈਦਾ ਕਰਨ ਵਾਲੇ ਨੇ ਇਹ ਬੋਰਡ ਕੋਈ ਦੋ ਕੂ ਮਹੀਨੇ ਪਹਿਲੇ ਲਾਏ ਗਏ ਨੇ ਇਹਦੀ ਵਜ੍ਹਾ ਸ਼ਾਇਤ ਇਹ ਹੈ ਕਿ ਪਾਕਿਸਤਾਨ ਵਿਚ ਭਾਰਤ ਦੇ ਨਾਲ਼ ਮਿਲਾਪ ਦੀ ਆਵਾਜ਼ ਜ਼ੋਰ ਪਕੜ ਰਹੀ ਏ ਅਤੇ ਪਿਛਲੇ ਸਾਲ ਆਜ਼ਾਦੀ ਦੇ ਦਿਨ ਦੇ ਮੌਕੇ ਤੇ ਆਜ਼ਾਦੀ ਦੇ ਛੀਆਠ ਸਾਲਾਂ ਮਗਰੋਂ ਪਹਿਲੀ ਵਾਰ ਸਰਹੱਦ ਜ਼ੀਰੋ ਪੁਆਇੰਟ ਤੇ ਕਰੀਬ 50ਲੋਕ ਮੋਮਬੱਤੀਆਂ ਬਾਲਣ ਆਏ.

ਸਰਹੱਦ ਤੇ ਲੱਗਾ ਹੋਇਆ ਇਹ ਬੋਰਡ ਹੱਕੀ ਗੱਲ ਨੂੰ ਤਰੋੜਦਾ ਮਰੋੜਦਾ ਏ। ਜੋ ਵੀ ਜ਼ੁਲਮ ਹੋਇਆ ਦੋਨੋ ਮੱਪਾ ਸੇ ਹਵੀਆਹੇ. ਹਿੰਦੂ ਅਤੇ ਸੁੱਖ ਪਾਕਿਸਤਾਨ ਵਿਚ ਤੇ   ਮੁਸਲਮਾਨ ਭਾਰਤ ਵਿਚ ਨਿਸ਼ਾਨਾ ਬਣੇ . ਇਹ ਘਿਣਾਉਣਾ   ਤਮਾਸ਼ਾ ਦੋਨਾਂ ਨਵੇਂ ਪੈਦਾ ਹੋਏ ਮੁਲਕਾਂ ਵਿਚ ਇਕੋ ਜਿਹਾ ਸੀ ਨਾ ਕਿਸੇ ਦੇਸ ਵਿਚ ਦਰਿੰਦਗੀ ਘੱਟ ਤੇ   ਤਰਸ ਵੱਧ ਸੀ . ਔਰਤਾਂ ਤੇ ਬੱਚੇ ਏਸ ਦਾ ਵੱਡਾ ਨਿਸ਼ਾਨਾ ਸਨ।

ਜੇ ਕੋਈ ਮੈਨੂੰ ਇਹ ਕਹੇ ਕਿ ਹਿੰਦੂ ਮੱਤ ਵਿਚ ਅਜ਼ੀਮ ਸਖ਼ਾਵਤ ਏ ਤੇ ਇਸਲਾਮ ਵਿਚੋਂ   ਪਿਆਰ ਦੀਆਂ ਕਰਨਾਂ ਫਟਦੀਆਂ ਨੇ ਤੇ ਮੈਂ ਏਸ ਬੰਦੇ ਤੋਂ ਮਾਫ਼ੀ ਮੰਗ ਕੇ ਆਪਣੀ ਵੱਖਰੀ ਰਾਏ ਬਣਾਵਾਂਗਾ। ਮੈਂ ਦੋਨਾਂ ਮਜ਼ਹਬਾਂ ਦੇ ਮੰਨਣ ਵਾਲਿਆਂ ਨੂੰ ਇਕ ਦੂਜੇ ਨੂੰ ਈਮਾਨ ਦੇ ਨਾਂ ਤੇ ਮਾਰਦਿਆਂ ਦੇਖਿਆ ਏ। ਇਹ “ਹਰ ਹਰ ਮਹਾਦੇਵ” ਅਤੇ “ਯਾ ਅਲੀ” ਦੇ ਨਾਅਰੇ ਮਾਰਦੇ ਸਨ ਜਦ ਇਹ ਇਕ ਦੂਜੇ ਨੂੰ ਤਲਵਾਰਾਂ ਤੇ ਬਰਛੇ ਘੋਪ ਰਹੇ ਹੁੰਦੇ ਸਨ। ਕੁੱਝ ਵਾਕੇ ਕਿਤਾਬਾਂ ਵਿਚ ਮਹਿਫ਼ੂਜ਼ ਹੋ ਗਏ ਜੋ ਏਸ ਵੇਲੇ ਛਪੀਆਂ ਜਿਵੇਂ ਇਨਸਾਨ ਮਰ ਗਿਆ   ਇਕ ਮਸ਼ਹੂਰ ਕਿਤਾਬ ਜੋ ਰਾਮਾਨੰਦ ਸਾਗਰ ਨੇ ਲਿਖੀ, ਤੇ ਮਸ਼ਹੂਰ ਲਿਖਾਰੀ ਕ੍ਰਿਸ਼ਨ ਚੰਦਰ ਦੀ ਕਹਾਣੀ ਪਿਸ਼ਾਵਰ ਐਕਸਪਰਸ ਜਿਹਨਾਂ ਵਿਚ ਇਹ ਦੱਸਿਆ ਗਿਆ ਏ ਕਿ ਜਦ ਇਕ ਇਨਸਾਨ ਵਿਚ ਸ਼ੈਤਾਨ ਜਾਗ ਪੈਂਦਾ ਏ ਤੇ ਓਹਦਾ ਇਨਸਾਨ ਕਿਵੇਂ ਮਰ ਜਾਂਦਾ ਏ ਫ਼ਰ ਉਰਦੂ ਵਿਚ ਸਆਦਤ ਹਸਨ ਮੰਟੁ ਦੀਆਂ ਕਹਾਣੀਆਂ ਦੱਸਦਿਆਂ ਨੇ ਕਿ ਦੋਨਾਂ ਧੜਿਆਂ ਕਿਵੇਂ ਜੁਰਮ ਤੇ ਸੰਗਦਿਲੀ ਵੀ ਸਿਖ਼ਰ ਕਰ ਦਿੱਤੀ।

………………………………………………………………………………………………………………………..

*ਯੂਨਾਨੀ ਦੁਖਾਂਤ ਪੁਰਾਣੇ ਜ਼ਮਾਨੇ ਦੇ ਯੂਨਾਨ ਤੇ ਛੋਟੇ ਏਸ਼ੀਆ ਦੇ ਥੀਇਟਰ ਦੀ ਇਕ ਕਿਸਮ ਜਾਂ ਵਨਕ ਏ। ਇਹ ਕੁੱਝ ਤੇ ਯੂਨਾਨੀ ਦੇਵਤਾ ਡੇਵ ਨਯਯਸੋਸ ** ਦੇ ਦਫ਼ਨਾਉਣ ਦੀਆਂ ਰਸਮਾਂ ਦੀ ਇਕ ਸ਼ਕਲ ਏ ਤੇ ਨਾਲ਼ ਇਹਦੇ ਤੇ ਪੁਰਾਣੇ ਰੂਮ ਦੇ ਥੀਇਟਰ ਦਾ ਬਹੁਤ ਭਾਰਾ ਅਸਰ ਏ। ਇਹਦੇ ਵਿਚ ਖੇਡੇ ਗਏ ਦੁਖਾਂਤ ਡਰਾਮੇ ਦੀ ਕਹਾਣੀ ਅਕਸਰ ਉਨ੍ਹਾਂ ਜ਼ਬਾਨੀ ਕਿੱਸਿਆਂ ਚੋਂ ਲਏ ਗਏ ਸਨ ਜੋ ਸ਼ਾਇਰੀ ਵਿਚ ਸਨ।

.** ਡੇਵਨਯਯਸੋਸ ਜ਼ਰਖ਼ੇਜ਼ੀ ਤੇ ਸ਼ਰਾਬ ਦਾ ਦੇਵਤਾ ਸੀ ਮਗਰੋਂ ਉਹਨੂੰ ਆਰਟ ਯਾ ਕਲਾ ਦਾ ਸਰਪ੍ਰਸਤ ਵੀ ਸਮਝਿਆ ਗਿਆ। ਉਹਨੇ ਸ਼ਰਾਬ ਈਜਾਦ ਕੀਤੀ ਤੇ ਅੰਗੂਰਾਂ ਨੂੰ ਉਗਾਉਣ ਤੇ ਇਨ੍ਹਾਂ ਦੀ ਦੇਖ ਭਾਲ਼ ਦੀ ਕਲਾ ਨੂੰ ਫੈਲਾਇਆ। ਇਹ ਦੋਹਰੀ ਤੇ ਇਕ ਦੂਜੀ ਨਾਲ਼ ਟਕਰਾਉਂਦੀ ਫ਼ਿਤਰਤ ਦਾ ਮਾਲਿਕ ਸੀ ਇਹ ਜੇ ਇਕ ਪਾਸੇ ਖ਼ੁਸ਼ੀ ਤੇ ਰੱਬੀ ਵਜਦ ਲਿਆਉਂਦਾ ਤੇ ਦੂਜੇ ਪਾਸੇ ਜ਼ੁਲਮ, ਸੋਚ ਤੋਂ ਬਾਹਰ ਤੇ ਗ਼ੁੱਸਾ ਵੀ। ਕਹਿਣ ਦਾ ਮਤਲਬ ਏ ਸ਼ਰਾਬ ਦੇ ਦੋਨੋਂ ਰੱਖ। ਜਦ ਕੋਈ ਬੰਦਾ ਡੇਵ ਨਯਯਸੋਸ ਦੇ ਰਾਹ ਤੇ ਤੁਰਦਾ ਏ ਤੇ ਇਹਦਾ ਮਤਲਬ ਏ ਬੰਦਾ ਪਾਗਲ ਹੋ ਗਿਆ ਏ। ਕੋਈ ਵੀ ਨਾ ਤੇ ਉਹਨੂੰ ਤੇ ਨਾ ਈ ਉਹਦੇ ਪੈਰੋਕਾਰਾਂ ਨੂੰ ਰੋਕ ਤੇ ਬਿਨਾ ਨਹੀਂ ਸਕਦਾ।

ونڈ دا دکھانت

کلدیپ نائر

بھارت دی آزادی جاں دھرم دی بنیاد تے (پنجابی ) ہندو اتے مسلمان دے اْجاڑے نوں   چھیاٹھ سال ہو گئے نے۔ مینوں 14 اگست نوں سیالکوٹ شہر وچ آپنے گھر نوں چھڈّ کے آؤنا یاد ہے. کیوں جے   نویں بنی ریاست پاکستان   نا ایتھے غیر مسلماں نوں رکھ کے راضی نہیں سی تے دوجے   پاسے بالکل ایسے طراں پوربی پنجاب ایتھے مسلماناں نوں رکھ کے خوش سی ۔

بہر حال میں آزادی دے32 دن بعد دی سرحد پار کر گیا. اوس ویلے تک قتل تے لٹّ مار دا بازار کجھ ٹھنڈا پے چکیا سی ۔ میں کدھرے وی مسلماناں تے ہندواں نوں آپنیاں اکھاں نال لڑدیاں جھگڑدیاں نہیں سی دیکھیا۔   میں جو دیکھیا ۔ پیڑ تے غم نال بھرے    چہرے۔    عورتاں تے مرداں اپنے معمولی مال متا دیاں گٹھڑیاں   سر تے رکھی ترے جارہے سن تے اوہناں دے نال نال ڈرے ہوئے   خوف زدہ بال وی ترے جارہے سن۔ ہندو تے مسلمان   دویں آپنے     دل، گھر ، دوست تے گوانڈھی پچھے چھڈ آئے سن۔ دوناں نوں تاریخ دے ظلم نے چیر کے پناہ گیر بنا دتا سی۔

ونڈ دا دکھانت ایڈا ڈونگھا اے   ،کہ ایہنوں لفظاں راہیں بیان کرنا ممکن نہیں۔ پر ایس نوں ہندو تے مسلمان دے مدعے وچ تبدیل کرنا اصل وچ ایس مسئلے نوں سیاسی رنگ دین والی گل اے۔ بدقسمتی نال ایہہ طریقہ   ہندواں دے خلاف نفرت ابھارےگا جد کے ہندو نال   پاکستان وچ اوہو ای سلوک کیتا گیا جو اک مسلمان نال ہندوستان وچ ہویا۔

اوہ لوک جو سالاں دے سال اک دوجے نال اکٹھے رہے  ہن کیوں اک دوجے نوں قتل کرن لگ پئے ؟ اج ایس توں وڈی بے کار گل ہور کوئی نہیں ہو سکدی کہ کوشش کرکے ایس گل دا کھوج کڈھیا جاوے کہ برصغیر   نوں ونڈن والا کون سی. پچھلے چھ دہا کیاں وچ ہوئے واقعیاں دی لڑی راہیں جاننا اک علمی پڑھائی   وانگوں اے۔

اتہاس وچ ‘‘جے یا جے کر ‘‘ دا چنگا رْخ ایہہ ہے کہ ایہہ   مفروضہ جاں فرض کیتی گل اے تے ایہدا بھیڑا رْخ ایہہ ہے کہ ایہہ ذاتی رائے جاں خیال اے ۔ اصل وچ      ونڈ یونانی دکھانت *وانگوں اے . سبھ نوں پتہ سی کہ کی   ہو رہیا سی پر ایس دے ہوندیاں سوندیاں اوہ ایہنوں روک نا سکے۔ دیش وچّ ماحول ایس قدر گندہ ہو گیا سی کہ قتل عام اتے مائیگریشن توں بچنا ناممکن ہو گیا سی ۔

کی ونڈ نے مسلماناں دا مقصد   پورا کیتا اے؟ مینوں ایس دا علم نہیں اے . پاکستان  دے گیڑے مارن دے دوران میں کجھ لوکاں نوں کہندیاں سنیا اے کہ اوہ خوش نے ، گھٹو گھٹّ   کوئی تے ایسی تھاں اے جتھے اوہ محفوظ محسوس کردے ہن، جتھے اوہ   ہندو دے       ظلم تے جبر توں بچے ہوئے نے پر میں ذاتی طور تے محسوس کردا ہاں کہ   مسلمان بطور مسلمان دے سبھ توں وڈا وڈا ہارن والا اے ۔ ایہہ ہن بھارت، پاکستان اتے بنگلہ دیش تنّ ملکاں وچ ونڈیا ہویا اے . سوچو آپنی گنتی اپنے ووٹاں دے زور تے   نا ونڈے بر صغیر وچ اوہ   کیویں آپنی من مرضی کردا اوہ کلّ آبادی دا لگ بھگ   تیجا حصہ ہونا سی.

.میں واہگا امرتسر دی سرحد توں ٹٹے دل نال مڑیا ہاں ایس دی وجہ ایہہ نہیں اے کہ شام نوں     سرحد تے سورج پریڈ   وچ فوجی     رعب داب وچ گھاٹا نہیں ہویا سگوں ایتھے اک نویں یادگار بنا دتی گئی اے جیہدے تے ایہہ کھودیا ہویا اے کہ     ونڈ ویلے مسلمان نوں ہندواں سکھاں کیویں لٹیا تے ماریا ایہہ بورڈ صرف بھارتی پا سیوں دسدا اےپاکستان دے پا سیوں   نہیں ویکھیا جا سکدا ۔

ایہہ واقعے ویکھن وچ جارحانہ   تے دشمنی پیدا کرن والے نے ایہہ بورڈ کوئی دو کْو مہینے پہلے لائے گئے نے ایہدی وجہ شیئت ایہہ ہے کہ پاکستان وچ بھارت دے نال ملاپ دی آواز زور پکڑ رہی اے اتے پچھلے سال آزادی دے دن دے موقعے تے آزادی دے چھیاٹھ   سالاں مگروں پہلی وار سرحد زیرو پوائنٹ تے قریب 50 لوک موم بتیاں بالن آئے .

سرحدتے لگا ہویا ایہہ بورڈ   حقی گل نوں تروڑدا مروڑدا اے ۔ جو وی     ظلم ہویادونو ںپاسے ہویاہے. ہندو اتے سکھ پاکستان وچ تے   مسلمان بھارت وچ نشانہ بنے . ایہہ گھناؤنا   تماشہ دوناں نویں پیدا ہوئے ملکاں وچ اکو جیہا سی نا کسے دیس وچ درندگی گھٹ تے   ترس ودھ سی . عورتاں تے بچے ایس دا وڈا نشانہ سن۔

جے کوئی مینوں ایہہ کہے کہ ہندو مت وچ     عظیم سخاوت اے تے اسلام وچوں   پیار دیاں کرناں پھٹدیاں نے تے میں ایس بندے توں معافی منگ کے     آپنی وکھری رائے بناواں گا ۔  میں دوناں مذہباں دے منن والیاں نوں اک دوجے نوں ایمان دے ناں تے ماردیاں دیکھیا اے ۔   ایہہ “ہر ہر مہادیو” اتے “یا علی” دے نعرے ماردے سن جد ایہہ اک دوجے نوں تلواراں تے برچھے   گھوپ رہے ہوندے سن۔ کجھ واقعے کتاباں وچ محفوظ   ہو گئے   جو ایس ویلے چھپیاں جیویں انسان مر گیا   اک مشہور کتاب جو راما نند ساگر نے لکھی، تے مشہور لکھاری کرشن چندر دی   کہانی پشاور ایکسپرس   جیہناں وچ ایہہ دسیا گیا اے کہ     جد اک انسان وچ شیطان جاگ پیندا اے تے اوہدہ انسان کیویں مر جاندا اے فر اردو وچ سعادت حسن منٹو دیاں کہانیاں دسدیاں نے کہ دوناں دھڑیاں کیویں جرم تے سنگدلی وی سخر کردتی ۔

………………………………………………………………………………………………………………………………………………………………………………………………………………………………………………………………………………

  یونانی دکھانت* پرانے زمانے دے یونان تے چھوٹے ایشیا دے تھیئٹر   دی اک قسم جاں ونک اے ۔  ایہہ کجھ تے  یونانی دیوتا ڈیو نییسوس **  دے دفناؤن دیاں رسماں دی   اک شکل اے تے نال ایہدے تے پرانے روم دے تھیئٹر  دا بہت بھارا اثر اے۔ ایہدے وچ   کھیڈے گئے دکھانت ڈرامے   دی کہانی اکثر    اوہناں زبانی قصیاں چوں لئے گئے سن جو شاعری وچ سن۔  

 ڈیو نییسوس ** زرخیزی تے شراب دا دیوتا سی مگروں اوہنوں آرٹ یا کلا دا سرپرست وی سمجھیا گیا۔ اوہنے شراب ایجاد کیتی تے انگوراں نوں اْگاؤن تے ایہناں دی دیکھ بھال دی کلا نوں پھیلایا ۔ ایہہ دوہری تے اک دوجی نال ٹکراؤندی فطرت   دا مالک سی  ایہہ

جے اک پاسے خوشی تے ربی وجد لیاؤندا تے دوجے پاسے ظلم،   سوچ توں باہر تے غصہ   وی۔ کہن دا مطلب اے شراب دے دونوں رخ۔   جد کوئی بندہ   ڈیو نییسوس دے راہ تے تردا اے تے ایہدا مطلب اے بندہ   پاگل ہو گیا اے۔ کوئی وی نا تے اوہنوں تے نا ای اوہدے پیروکاراں نوں   روک   تے بنھ نہیں سکدا۔

One Response to “The tragedy of Partition on “The tragedy of Partition”

  • ਜਨਾਬ ਕੁਲਦੀਪ ਨਈਅਰ ਸਾਹਿਬ ! ਜਦ ਦੀ ਮੈਂ ਸੁਰਤ ਸੰਭਾਲੀ ਏ ਤੇ ਜਦ ਦਾ ਮੈਂ ਪੜਨਾਂ ਲਿਖਣਾ ਸਿਖਿਆ ਏ ਜਾਂ ਇਹ ਕਹਿ ਲਵੋ ਕਿ ਵੰਡ ਬਾਰੇ ਮੇਰੇ ਦਿਲ ਚ ਉਹ ਵਿਚਾਰ ਪੈਦਾ ਹੋਏ ਨੇ ਜੋ ਹੁਣ ਨੇ…. ਉਸ ਦਿਨ ਦਾ ਹੀ ਮੈਨੂ ਵੰਡ ਬਾਰੇ ਤੁਹਾਡੇ ਬਾਰੇ ਲਿਖਿਆ ਪੜਨ ਨੂੰ ਮਿਲਿਆ ਏ … ਤੁਸੀਂ ਹਮੇਸ਼ਾ ਹਿੰਦ ਪਾਕ ਦੀ ਦੋਸਤੀ ਦੀ ਗੱਲ ਕੀਤੀ ਏ ਉਸ ਵਿਚ ਕੋਈ ਸ਼ੱਕ ਨਹੀਂ … ਤੇ ਆਪਣੇ ਹਾਲੀਆ ਤਜੁਰਬੇ ਅਤੇ ਵਿਚਾਰ ਵੀ ਉਪਰਲੇ ਲੇਖ ਵਿਚ ਸਾਂਝੇ ਕੀਤੇ ਹਨ …ਖਿੱਤੇ ਵਿਚ ਅਮਨ ਨੂ ਕਾਇਮ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਤੋਂ ਵੀ ਬੜਾ ਮੁਤਾਸਿਰ ਹਾਂ ਤੇ ਸੋਚ ਤੋਂ ਵੀ …ਪਰ ਫੇਰ ਵੀ ਮੇਰੇ ਕੁਝ ਸ਼ਿਕਵੇ ਹਨ ਤੁਹਾਡੇ ਲਈ..ਤੇ ਕੁਝ ਸੁਝਾਵ ਵੀ ….ਇਹਨਾ ਨੂ ਜੇ ਤੁਸੀਂ ਇੱਕ ਪੁਤਰ ਵਲੋਂ ਕੀਤੇ ਮੰਨੋਂ ਤੇ ਮੈਨੂ ਚੰਗਾ ਲੱਗੇਗਾ ..

    ਸਰ ਜੀ ਤੁਸੀਂ ਹਰ ਸਾਲ ਜਾਂਦੇ ਓਂ ਬਾਰਡਰ ਤੇ ਮੋਮ੍ਬਤੀਆਂ ਜਲਾਉਣ ..ਚੰਗਾ ਤਰੀਕਾ ਆ ਗਵਾਂਢੀਆਂ ਨਾਲ ਪਿਆਰ ਵਧਾਉਣ ਦਾ ..ਪਰ ਮਾਫ਼ ਕਰਨਾ ਸਰ ….ਉਥੇ ਤੇ ਤੁਸੀਂ ਸਿਰਫ ਗਿਣੇ ਚੁਣੇ ਬੰਦੇ ਹੀ ਲੈ ਕੇ ਜਾਂਦੇ ਓਂ … ਸਿਰਫ ਖਾਸ ਖਾਸ …ਕੋਈ ਕੋਸ਼ਿਸ਼ ਕਿਓਂ ਨੀ ਕਰਦੇ ਕਿ ਓਸ ਖਾਸ ਕੰਮ ਨੂੰ ਆਮ ਹਿੰਦੋਸਤਾਨੀ ਤੇ ਆਮ ਪਾਕਿਸਤਾਨੀ ਬਾਸ਼ਿੰਦਿਆਂ ਦੀ ਭੀੜ ਕਰੇ … ਚਲੋ ਭੀੜ ਨਾ ਸਹੀ ਕੁਝ ਤੇ ਇਹੋ ਜਿਹਾ ਹੋਵੇ ਕਿ ਆਮ ਲੋਕਾਂ ਦਾ ਮਿਲਾਪ ਵਧੇ ..ਮਸਲਨ ਤੁਸੀਂ ਬੋਰਡਰ ਤੇ ਕੰਮ ਕਰਦੇ ਕੁਲੀਆਂ ਤੋਂ ਮੋਮ੍ਬ੍ਤੀਆਂ ਲਵਾ ਕੇ ਵੀ ਇਹ ਸੁਨੇਹਾ ਦੇ ਸਕਦੇ ਕਿ ਅਮਨ ਆਮ ਅਵਾਮ ਦੀ ਲੋੜ ਏ ਬਜਾਏ ਕਿਸੇ ਮਸਹੂਰ ਕਲਾਕਾਰ ਤੋਂ ….

    ਹਰ ਰੋਜ਼ ਸਰਹਦ ਤੇ ਇੱਕ ਤਮਾਸ਼ਾ ਹੁੰਦਾ ਏ … ਤੁਸੀਂ ਵੀ ਉਸ ਦਾ ਜਿਕਰ ਕੀਤਾ ਏ … ਉਸ ਤਮਾਸ਼ੇ ਨੂੰ ਖਤਮ ਕਰਕੇ ਉਸਦੀ ਜਗਾਹ ਰੋਜ਼ ਉਥੇ ਕੋਈ ਦੋਸਤੀ ਦਾ ਸਿਲਸਿਲਾ ਸ਼ੁਰੂ ਕਰਾਉਣ ਦਾ ਉਪਰਾਲਾ ਕਿਓਂ ਨੀ ਕੀਤਾ ਜਾਂਦਾ …. ਹੋਰ ਨਹੀਂ ਤੇ ਘੱਟੋ ਘਟ ਇਹ ਮੰਗ ਤੇ ਉਠਾਈ ਹੀ ਜਾ ਸਕਦੀ ਹੈ ਕਿ ਇਸ ਰਸਮ ਤੋਂ ਬਾਅਦ ਜੋ ਲੋਕ… ਇਧਰ ਉਧਰ ….ਕੁਝ ਪਲਾਂ ਲਈ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਮਿਲਣਾ ਚਾਹੁਣ .ਗੱਲ ਕਰਨਾ ਚਾਹੁਣ ….ਉਹ ਆਪਣੀ ਪੂਰੀ ਪਹਚਾਨ ਦੱਸ ਕੇ ਤਾਰ ਦੇ ਇਧਰ ਉਧਰ ਖਲੋ ਕੇ ਹੀ ਗੱਲ ਤੇ ਕਰ ਸਕਣ … ਇਸ ਤਰੀਕੇ ਇੱਕ ਕਾਗਜ਼ੀ ਸਬੂਤ ਆਪਣੇ ਆਪ ਮਿਲ ਜਾਵੇਗਾ ਕਿ ਲੋਕ ਕੀ ਚਾਹੁੰਦੇ ਨੇ
    ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੈਠੇ ਨੇ …. ਹਰ ਸਾਲ ਇੱਕ ਮੇਲਾ ਜੇ ਕਿਸੇ ਪੰਜਾਬੀ ਹੀਰੋ ਦੀ ਯਾਦ ਵਿਚ ਸਰਹੱਦ ਦੇ ਇੱਕ ਸਾਲ ਇਧਰ ਤੇ ਇੱਕ ਸਾਲ ਉਧਰ ਲਵਾਇਆ ਜਾਵੇ ਤੇ ਕੁਝ ਏਸ ਤਰਾਹ ਦਾ ਪ੍ਰਬੰਧ ਕੀਤਾ ਜਾਵੇ ਕਿ ਜਿਸ ਤਰਹ ਕ੍ਰਿਕਟ ਮੈਚਾਂ ਲਈ ਇੱਕ ਸ਼ਹਿਰ ਦਾ ਦੋ ਦਿਨਾਂ ਦਾ ਵੀਜਾ ਮਿਲਦਾ ਏ, ਲੋਕਾਂ ਨੂੰ ਇਸ ਮੇਲੇ ਲਈ ਵੀ ਓਸੇ ਤਰਹ ਦਾ ਵੀਜਾ ਮਿਲੇ …. ਅਸਲ ਮੇਰੇ ਕਹਿਣ ਦਾ ਮਤਲਬ ਏ ਕਿ ਵੰਡ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਉਸ ਦਾ ਅਧਾਰ ਧਾਰਮਿਕ ਸੀ … ਹੁਣ ਧਰਮ ਦੇ ਆਧਾਰ ਤੇ ਤਾਂ ਲੋਕ ਸੌਖੇ ਆ ਜਾ ਸਕਦੇ ਪਰ ਉਂਝ ਨਹੀਂ… ਸਾਨੂ ਇਹਨਾ ” ਉਂਝ ” ਵਾਲੇ ਲੋਕਾਂ ਲਈ ਵੀ ਤੇ ਕੁਝ ਕਰਨਾ ਚਾਹਿਦਾ ਏ ਨਾ !
    ਸਰ ਇਸ ਦੁਨਿਆ ਤੋਂ ਚੰਗੇ ਲੋਕ ਘਟ ਰਹੇ ਨੇ ਤੇ ਬੁਰੇ ਵਧ ਰਹੇ ਨੇ … ਕਾਫੀ ਤਰਾਹ ਦੇ ਕਾਰਨ ਨੇ ਉਸ ਪਿਛੇ … ਸਾਮਾਜੀ…ਇਲਾਕਾਈ ਧਾਰਮਿਕ ਤੇ ਆਰਥਿਕ ਵੀ… ਪਰ ਸਾਨੂ ਕੋਸ਼ਿਸ਼ ਤੇ ਕਰਨੀ ਚਾਹੀਦੀ ਏ ਨਾ ਕਿ ਚੰਗੇ ਲੋਕ ਅੱਗੇ ਆਉਣ …
    ਤੁਸੀਂ ਬੋਰਡਰ ਵਾਲੀਆਂ ਤਸਵੀਰਾਂ ਦਾ ਜ਼ਿਕਰ ਕੀਤਾ ਜੋ ਕਿ ਯਕੀਨਨ ਇੱਕ ਬੁਰੀ ਗੱਲ ਏ …ਇਥੇ ਬੁਰੀਆਂ ਤਾਕਤਾਂ ਚੰਗੀਆਂ ਤੇ ਭਾਰੀ ਹੋ ਗਈਆਂ… ਹੁਣ ਉਸਦਾ ਹੱਲ ਇਹ ਤੇ ਹੋ ਸਕਦਾ ਨਾ ਕਿ ਕਮ ਅਜ ਕਮ ਇਸ ਪਾਸੇ ਇਹੋ ਜਿਹੀਆਂ ਤਸਵੀਰਾਂ ਲਗਣ ਜੋ ਪਿਆਰ ਦਰਸਾਉਣ …ਸ਼ਾਇਦ ਓਧਰ ਇਸਨੂ ਦੇਖ ਕੋਈ ਚੰਗਾ ਇੰਨੀ ਕੁ ਹਿਮਤ ਕਰ ਲਵੇ ਕਿ ਉਹਨਾ ਤਸਵੀਰਾਂ ਨੂੰ ਉਤਾਰਨ ਦਾ ਮਨ ਬਣਾ ਲਵੇ ..
    ਮੈਨੂ ਪਤਾ ਏ ਕਿ ਮੈਂ ਜੋ ਕੁਝ ਕਿਹਾ ਉਹ ਬੜਾ ਮੁਸ਼ਕਿਲ ਏ …ਪਰ ਫਿਰ ਵੀ ਅਮਨ ਦਾ ਖੈਰਖਵਾਹ ਹਾਂ …ਸੋਚ ਤੇ ਨਹੀਂ ਨਾ ਛੱਡ ਸਕਦਾ ….
    ਮੇਰੀ ਕਿਸੇ ਗੱਲ ਨੇ ਤੁਹਾਨੂੰ ਤਕਲੀਫ਼ ਪਹੁੰਚਾਈ ਹੋਵੇ ਤੇ ਆਪਣਾ ਪੁਤਰ ਜਾਂਣ ਕੇ ਮੁਆਫ ਕਰਨਾ ਜੀ …

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net