Yadaan

یاداں

تبسم کاشمیری

ਯਾਦਾਂ
ਤਬੱਸੁਮ ਕਾਸ਼ਮੀਰੀ

यादां

तबस्सुम काशमीरी

 

केहड़ियां गल्लां याद आउंदियां नें

केहड़े पंछियां ते केहड़े रुक्खां दियां

ठंढियां छावां याद आउंदियां नें

सौन दियां बरसातां जेहड़ियां वेखियां सन

यो बरसातां आज वी मैनूं याद आउंदियां नें

जेहड़ियां शकलां जेहड़ियां अक्खां

अद्धी रातीं वेखियां सन

यो शकलां ओ  अक्खां मैनूं याद आउनद्यां नें

शाम दियां ओ  पुरवाईआं दे ठंढे वेले

पुज्जे वेहड़े बदल किन्नियां याद आउंदियां नें

मैनूं इस दे बदन दे नकशे याद आउंदे नें!

इस दे बदन दियां तत्तियां छावां याद आउंदियां नें

ਕਿਹੜੀਆਂ ਗੱਲਾਂ ਯਾਦ ਆਉਂਦੀਆਂ ਨੇਂ
ਕਿਹੜੇ ਪੰਛੀਆਂ ਤੇ ਕਿਹੜੇ ਰੁੱਖਾਂ ਦੀਆਂ
ਠੰਢੀਆਂ ਛਾਵਾਂ ਯਾਦ ਆਉਂਦੀਆਂ ਨੇਂ
ਸੌਣ ਦੀਆਂ ਬਰਸਾਤਾਂ ਜਿਹੜੀਆਂ ਵੇਖੀਆਂ ਸਨ
ਓ ਬਰਸਾਤਾਂ ਆਜ ਵੀ ਮੈਨੂੰ ਯਾਦ ਆਉਂਦੀਆਂ ਨੇਂ
ਜਿਹੜੀਆਂ ਸ਼ਕਲਾਂ ਜਿਹੜੀਆਂ ਅੱਖਾਂ
ਅੱਧੀ ਰਾਤੀਂ ਵੇਖੀਆਂ ਸਨ
ਓ ਸ਼ਕਲਾਂ ਓ ਅੱਖਾਂ ਮੈਨੂੰ ਯਾਦ ਆਉਨਦਿਆਂ ਨੇਂ
ਸ਼ਾਮ ਦੀਆਂ ਓ ਪੁਰਵਾਈਆਂ ਦੇ ਠੰਢੇ ਵੇਲੇ
ਪੁੱਜੇ ਵਿਹੜੇ ਬਦਲ ਕਿੰਨੀਆਂ ਯਾਦ ਆਉਂਦੀਆਂ ਨੇਂ
ਮੈਨੂੰ ਇਸ ਦੇ ਬਦਨ ਦੇ ਨਕਸ਼ੇ ਯਾਦ ਆਉਂਦੇ ਨੇਂ!
ਇਸ ਦੇ ਬਦਨ ਦੀਆਂ ਤੱਤੀਆਂ ਛਾਵਾਂ ਯਾਦ ਆਉਂਦੀਆਂ ਨੇਂ 
کیہڑیاں گلاں یاد آئوندیاں نیں
کیہڑے پنچھیاں تے کیہڑے رکھاں دیاں
ٹھنڈیاں چھاواں یاد آئوندیاں  نیں
سون دیاں برساتاں جیہڑیاں ویکھیاں سن
او برساتاں آج وی مینوں یاد آئوندیاں  نیں
جیہڑیاں شکلاں جیہڑیاں اکھاں
ادھی راتیں ویکھیاں سن
او شکلاں او اکھاں مینوں یاد آئوندیاںں نیں
شام دیاں او پروائیاں دے ٹھنڈے ویلے
پجھے ویہڑے بدل کنیاں یاد آئوندیاں  نیں
مینوں اوس دے بدن دے نقشے یاد  آئوندے نیں!
اوس دے بدن دیاں تتیاں چھاواں یاد  آئوندیاں  نیں

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net